ਸੰਪਾਦਕੀ ਪੰਨਾ (402)

ਸੰਪਾਦਕੀ ਪੰਨਾ
ਗੁਗੁਰੂ ਦਾ ਹੁਕਮ ਮੰਨ ਜੀਵਨ ਦ੍ਰਿਸ਼ਟੀ ਨੂੰ ਸੰਵਾਰਨ ਵਾਲੇ ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ, ਗੁਰੂ ਸੇਵਾ ਅੰਦਰ ਮਨ ਦਾ ਸੁਖ ਸਮਾਲਣ ਵਾਲੇ ਗੁਰਸਿੱਖਾ ਇਕੋ ਪਿਆਰੁ , ਗੁਰੂ ਸ਼ਬਦ ਦੀ ਘਾਲ ਘਾਲਣ ਵਾਲੇ “ ਤਿਸੁ ਆਗੈ ਮਰਿ ਚਲੀਐ, ਗੁਰੂ ਦਾ ਅੰਗ ਬਣ ਮੁਕਤੀ ਦਾ ਪਰਮ ਪਦ ਸਹਿਜ ਹੀ ਪ੍ਰਾਪਤ ਕਰ ਲੈੇਂਦੇ ਹਨ ਤੇ ਪੂਜਨੀਕ ਹੋ ਜਾਂਦੇ ਹਨ। ਗੁਰੂ ਆਪ ਹੀ ਦਿਆਲੂ ਹੋ ਆਪਣੀ ਸੁਰਤਿ ਸੇਵਕ ਨਾਲ ਰਲਾ ਦਿੰਦਾ ਹੈ ਤੇ ਤਿੰਨੇ ਲੋਕਾਂ ਦੀ ਸੋਝੀ ਕਰਾ ਦਿੰਦਾ ਹੈ । ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ। ਸ਼ਬਦ ਗੁਰੂ ਦੀ ਸ਼ਕਤੀ ਬੇਅੰਤ ਹੈ, ਬੇਅੰਤ ਹੈ ਜੋ ਸਾਰੇ ਭਰਮ ਮੇਟ ਕੇ ਅੰਤਰ ਨੂੰ ਗਿਆਨ ਦੇ ਚਾਨਣ ਨਾਲ ਭਰਪੂਰ ਕਰ ਦਿੰਦੀ ਹੈ “ਮਨਹਿ ਭਇਓ ਪਰਗਾਸੁ “ ਤੇ ਸ੍ਰਿਸ਼ਟੀ ਦੀ ਰਚਨਾ ਤੇ ਮਨੁ¤ਖੀ ਜੀਵਨ ਦੇ ਉਦੇਸ਼ ਨੂੰ ਸਪੱਸ਼ਟ ਦੇਖਣ ਦੀ ਸਮਰਥਾ ਪ੍ਰਦਾਨ ਕਰਦੀ ਹੈ। ਗੁਰੂ ਅੰਗਦ ਦੇਵ ਜੀ ਨੇ ਪ੍ਰੇਮ ਭਾਵ ਤੇ ਸਮਰਪਣ ਨਾਲ ਇਸ ਸ਼ਕਤੀ ਨੂੰ ਆਪਣੇ ਭਾਈ ਲਹਿਣਾ ਜੀ ਦੇ ਸਵਰੂਪ ਦਾ ਜੀਵਨ ਆਧਾਰ ਬਣਾਇਆ ਤੇ ਪ੍ਰਕਾਸ਼ ਪੁੰਜ ਬਣ ਗਏ। ਗੁਰੂ ਨਾਨਕ ਸਾਹਿਬ ਨਾਲ ਗੁਰੂ ਅੰਗਦ ਦੇਵ ਜੀ ਦੇ ਮੇਲ ਦਾ ਮਾਰਗ ਗੁਰੂ ਸ਼ਬਦ ਸੀ ਜਿਸ ਦੀ ਖਿੱਚ ਆਪ ਨੂੰ ਕਰਤਾਰਪੁਰ ਸਾਹਿਬ ਲੈ ਆਈ। ਗੁਰੂ ਨਾਨਕ ਸਾਹਿਬ ਨਾਲ ਮੇਲ ਭਰਮਾਂ ਭਰੇ ਬੇਚੈਨ ਮਨ ਦਾ ਮੇਲ ਸੀ, ਜੋ ਜੀਵਨ ਦੇ ਸੱਚ ਨੂੰ ਦੇਖਣਾ ਚਾਹੁੰਦਾ ਸੀ ਤੇ ਜਨਮਾਂ ਜਨਮਾਂ ਦੀ ਭਟਕਣ ਤੋਂ ਆਜਾਦ ਹੋਣ ਦਾ ਅਭਿਲਾਸ਼ੀ ਸੀ। ਗੁਰੂ ਸ਼ਬਦ ਇਸ ਆਸ ਨੂੰ ਪੂਰਨ ਕਰਨ ਵਾਲਾ ਪਾਰਜਾਤ ਬਿਰਖ ਨਜ਼ਰ ਆਇਆ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾਲੂ ਨਦਰਿ ਨੇ ਭਾਈ ਲਹਿਣਾ ਜੀ ਨੂੰ ਵਾਹਿਗੁਰੂ ਦੇ ਭੈ ਦੇ ਪੈਰ ਰੂਪ ਸੰਕਲਪ, ਉਸ ਦੇ ਪਿਆਰ ਦੀ ਕਿਰਤ ਵਾਲੇ ਹ¤ਥ ਤੇ ਸੁਰਤ ਦੀ ਦ੍ਰਿਸ਼ਟੀ ਵਾਲੇ ਨੈਨ ਬਖਸ਼ ਪਰਮਾਤਮਾ ਦੇ ਮਾਰਗ ’ਤੇ ਚਲਣ ਜੋਗ ਬਣਾ ਦਿ¤ਤਾ। ਇਸ ਤਰ੍ਹਾਂ ਕਰਤਾਰਪੁਰ ’ਚ ਗੁਰੂ ਅੰਗਦ ਦੇਵ ਜੀ ਦਾ ਨਵਾਂ ਅਵਤਾਰ ਹੋਇਆ ਜੋ ਮ¤ਤੇ ਦੀ ਸਰਾਂ ’ਚ ਹੋਏ ਮਨੁ¤ਖੀ ਜਨਮ ਦੇ ਅਵਗੁਣਾਂ ਤਂੋ ਮੁਕਤ ਸੀ। ਆਪ ਦਾ ਮ¤ਤੇ ਦੀ ਸਰਾਂ ਤੇ ਸੰਘਰ ਦਾ ਜੀਵਨ ਵਪਾਰਕ ਤੇ ਦੇਵੀ ਦੀ ਉਪਾਸਨਾ, ਤੀਰਥ ਵਰਤ ਦਾ ਜੀਵਨ ਸੀ। ਇਸ ਜੀਵਨ ’ਚ ਟਿਕਾਉ ਨਹੀਂ ਸੀ। ਕਰਤਾਰਪੁਰ ਸਾਹਿਬ ’ਚ ਟਿਕਾਉ ਪ੍ਰਾਪਤ ਹੋ ਗਿਆ। ਸੰਸਾਰਕ ਵਣਜ ਦੀ ਥਾਂ ਪ੍ਰਭੂ ਪ੍ਰੇਮ ਦਾ ਲਾਹਾ ਖ¤ਟਣ ਦਾ ਸਮਾਂ ਬਣ ਆਇਆ ਤੇ ਪਹਾੜੀ ਯਾਤਰਾਵਾਂ ਦੀ ਥਾਂ ਅੰਤਰ ਮਨ ਨੂੰ ਭਾਲਣ ਦੇ ਸੰਭਾਲਣ ਦਾ ਤਪ ਆਰੰਭ ਹੋ ਗਿਆ। ਗੁਰੂ ਅੰਗਦ ਦੇਵ ਜੀ ਦਾ ਜੀਵਨ ਗੁਰੂ ਦਾ ਬਣ ਜਾਣ ਦਾ ਜੀਵਨ ਸੀ। ਕਰਤਾਰਪੁਰ ਸਾਹਿਬ ’ਚ ਗੁਰੂ ਨਾਨਕ ਸਾਹਿਬ ਨਾਲ ਮਿਲਾਪ ਸਮੇਂ ਆਪ ਦੀ ਆਯੂੁ ਲਗਭਗ ਅਠਾਈ ਸਾਲ ਸੀ, ਜੋ ਧੁਰ ਜੁਆਨੀ ਦਾ ਸਮਾਂ ਹੁੰਦਾ ਹੈ। ਆਮ ਮਨੁ¤ਖ ਉਮਰ ਦੇ ਇਸ ਪੜਾਅ ’ਤੇ ਮੋਹ ਮਾਇਆ , ਕਾਮ ਵਾਸ਼ਨਾਵਾਂ ’ਚ ਵਹਿ ਰਿਹਾ ਹੁੰਦਾ ਹੈ। ਇਹ ਗੁਰੂ ਅੰਗਦ ਦੇਵ ਜੀ ਦੇ ਪੂਰਬਲੇ ਕਰਮ ਸਨ ਕਿ ਉਹਨਾਂ ਨੂੰ ਸੰਸਾਰ ਦੀ ਚੰਚਲਤਾ ਤੇ ਮਾਇਆ ਦਾ ਪਸਾਰਾ ਨਜ਼ਰ ਆਉਣ ਲੱਗ ਪਿਆ ਸੀ। ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ॥ ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ॥ (ਪੰਨਾ 787) ਗੁਰੂ ਅੰਗਦ ਦੇਵ ਜੀ ਨੇ ਆਪ ਆਪਣੀ ਬਾਣੀ ’ਚ ਕਿਹਾ ਕਿ ਮਨੁ¤ਖ ਨਾਸ਼ਵਾਨ ਸੰਸਾਰ ਦੇ ਸੱਚ ਨੂੰ ਸਮਝ ਕੇ ਸਵੀਕਾਰ ਕਰੇ। ਕਾਲ ਨੇ ਹਰ ਮਨੁ¤ਖ ਦਾ ਸਮਾਂ ਨੀਅਤ ਕੀਤਾ ਹੋਇਆ ਹੈ ਜਿਸ ਦੇ ਆਉਣ ’ਤੇ ਉਹ ਸ¤ਦਿਆ ਜਾਣਾ ਹੈ। ਸੰਸਾਰ ਅੰਦਰ ਜੋ ਵੀ ਦ੍ਰਿਸ਼ਟੀਮਾਣ ਹੈ ਸਭ ਬਿਨਸ ਜਾਣਾ ਹੈ। ਇਸ ਨੂੰ ਵਿਚਾਰਨ ਵਾਲਾ ਮੋਹ-ਮਾਇਆ ਤੋਂ ਦੂਰ ਰਹਿੰਦਾ ਹੈ ਤੇ ਆਪਣਾ ਸਮਾਂ ਵਿਅਰਥ ਦੇ ਸੰਸਾਰਕ ਕਾਰ ਵਿਹਾਰ ’ਚ ਨਹੀਂ ਗੁਆਉਂਦਾ। ਗੁਰੂ ਸਾਹਿਬ ਨੇ ਕਿਹਾ ਕਿ ਜੀਵਨ ਬਸ ਇਕ ਰਾਤ ਜਿਹਾ ਲੰਬਾ ਹੈ ਜਿਸ ਲਈ ਮਨੁ¤ਖ ਧਨ ਸੰਚਨ ’ਚ ਸਾਰੀ ਉਮਰ ਗੁਆ ਦਿੰਦਾ ਹੈ। ਜੀਵਨ ਇਉਂ ਬੀਤ ਜਾਂਦਾ ਹੈ ਜਿਵੇਂ ਰਾਤ ਤੇ ਮਨੁ¤ਖ ਕੁਝ ਵੀ ਨਾਲ ਨਹੀਂ ਲੈ ਜਾਂਦਾ ਤੇ ਅੰਤ ਪਛਤਾਵਾ ਹੀ ਰਹਿ ਜਾਂਦਾ ਹੈ। ਗੁਰੂ ਅੰਗਦ ਦੇਵ ਜੀ ਨੇ ਇਸ ਸੱਚ ਨੂੰ ਪਛਾਣ ਲਿਆ ਤੇ ਗੁਰੂ ਸ਼ਬਦ ਵੀਚਾਰ ਕੇ ਸ¤ਚੇ ਪਰਮਾਤਮਾ ਦੀ ਸ਼ਰਨ ’ਚ ਆ ਗਏ “ਸਚੁ ਧਿਆਇਨਿ ਸੇ ਸਚੇ ਗੁਰ ਸਬਦਿ ਵੀਚਾਰੀ। ਇਸ ਸਚ ਨੂੰ ਅੰਗੀਕਾਰ ਕਰਨ ਲਈ ਗੁਰੂ ਅੰਗਦ ਦੇਵ ਜੀ ਨੇ ਆਪਣੇ ਹਉਮੇ , ਲੋਭ , ਮੋਹ , ਲਾਲਸਾਵਾਂ ਦੇ ਕੂੜ ਤਿਆਗੇ ਤੇ ਗੁਰੂ ਦੀ ਕਿਰਪਾ ਨਾਲ ਮਨ ਨਿਰਮਲ ਕੀਤਾ। ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਬਣਨ ਦੀ ਯਾਤਰਾ ਆਪਣੇ ਪ੍ਰੇਮ ਤੇ ਅਤੁ¤ਟ ਵਿਸ਼ਵਾਸ ਨਾਲ ਪ੍ਰਭੂ ਨਾਲ ਇਕਸਾਰ ਹੋ ਜਾਣ ਦੀ ਯਾਤਰਾ ਹੈ। ਇਹ ਯਾਤਰਾ ਆਪਣੀ ਘੋੜੀ ਗੁਰੂ ਘਰ ਦੇ ਬਾਹਰ ਹੀ ਬੰਨ , ਸਿਰ ’ਤੇ ਗਿ¤ਲੇ ਨਦੀਨ ਚੁ¤ਕਣ ਤੋਂ ਆਰੰਭ ਹੋਈ। ਗੁਰੂ ਨਾਨਕ ਸਾਹਿਬ ਦੀ ਇ¤ਕ ਇ¤ਕ ਆਗਿਆ ਸਿਰ ਮ¤ਥੇ ਰ¤ਖ ਪੂਰੀ ਕਰਨ ਦੀ ਇ¤ਛਾ ਨਿਰੰਤਰ ਬਲਵਾਨ ਹੁੰਦੀ ਗਈ । ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਆਗਿਆ ਮੰਨ ਅ¤ਧੀ ਰਾਤ ਕੰਧ ਉਸਾਰੀ , ਘੁ¤ਪ ਹਨ੍ਹੇਰੇ ਰਾਵੀ ਦੇ ਕੰਡੇ ’ਤੇ ਕੱਪੜੇ ਧੋਤੇ , ਗੰਦੇ ਪਾਣੀ ਤੋਂ ਛੰਨਾ ਕਢਿਆ , ਮਿਠਾਈਆਂ ਡੇਗਣ ਲਈ ਬਿਰਖ ਤੇ ਚੜੇ , ਆਗਿਆ ਮੰਗੀ ਕਿ ਮੁਰਦਾ ਕਿਹੜੇ ਪਾਸਿਓਂ ਖਾਵਾਂ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਦੀ ਭਗਤੀ ਭਾਵਨਾ ਦੀ ਨਿਰਮਲਤਾ ਦੀ ਪੂਰੀ ਪਰਖ ਕੀਤੀ ਤੇ ਮਿਹਰ ਦੀ ਬਾਰਿਸ਼ ਨਾਲ ਉਹਨਾਂ ਨੂੰ ਨਿਹਾਲ , ਨਿਹਾਲ , ਨਿਹਾਲ ਕਰ ਦਿ¤ਤਾ। ਗੁਰੂ ਅੰਗਦ ਦੇਵ ਜੀ ਦੂਜੀ ਗੁਰੂ ਨਾਨਕ ਜੋਤ ਬਣ ਸਮਰਥ ਹੋ ਗਏ ਕਿ ਸੰਸਾਰ ਨੂੰ ਸੇਧ ਦੇ ਸਕਣ ਕਿ ਵਿਕਾਰਾਂ ਦੇ ਮੁਰਦੇ ਨੂੰ ਕਿਹੜੇ ਪਾਸਿਓਂ ਖਾ ਕੇ ਤਨ , ਮਨ ਨੂੰ ਸ਼ੁ¤ਧ ਕਰਨਾ ਹੈ। ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਜੋ ਮਨ ਅੰਦਰ ਹੁੰਦਾ ਹੈ ਉਹੀ ਮਿਲਦਾ ਹੈ। ਜੇ ਮਨ ਅੰਦਰ ਵਿਸ਼ ਹੈ ਤਾਂ ਅੰਮ੍ਰਿਤ ਪਾਉਣ ਦੀ ਕਾਮਨਾ ਪੂਰੀ ਨਹੀਂ ਹੋ ਸਕਦੀ। ਇਸ ਲਈ ਮਨ ਦੀਆਂ ਕਾਮਨਾਵਾਂ ਨੂੰ ਸ਼ਾਂਤ ਕਰਨਾ ਪੈਂਦਾ ਹੈ। ਮਨ ਦੀਆਂ ਕਾਮਨਾਵਾਂ ਦੀ ਥਾਂ ਪਰਮੇਸ਼ਵਰ ਦਾ ਹੁਕਮ ਮੰਨਣਾ ਲਾਹੇਵੰਦ ਹੈ। ਮਨ ਸਦਾ ਉਸ ਪਰਮਾਤਮਾ ਦੇ ਸ਼ੁਕਰਾਨੇ ’ਚ ਰਹੇ ਜਿਸ ਕਾਰਣ ਇਹ ਜੀਵਨ ਮਿਲਿਆ ਹੈ ਤੇ ਚਲ ਰਿਹਾ ਹੈ। ਗੁਰੂ ਅੰਗਦ ਦੇਵ ਜੀ ਨੇ ਆਰੰਭਕ ਅਵਸਥਾ ’ਚ ਪਰਮਾਤਮਾ ਦੇ ਭੈ ’ਚ ਰਹਿਣ ਲਈ ਕਿਹਾ। ਅਵਸਥਾ ਪਰਿਪ¤ਕ ਹੋਣ ਤੇ ਗੁਰੂ ਸਾਹਿਬ ਆਪ ਸਵਾਲ ਕਰਦੇ ਹਨ ਕਿ “ ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮੁ ਨ ਜਾਇ । ਮਨ ਪਰਮਾਤਮਾ ਦੇ ਪ੍ਰੇਮ ਨਾਲ ਭਰਪੂਰ ਹੋ ਜਾਂਦਾ ਹੈ ਤਾਂ ਭੈ ਦੇ ਬਿਨਾਂ ਹੀ ਪਰਮਾਤਮਾ ਦੇ ਹੁਕਮ ਨੂੰ ਮੰਨਣ ਦੀ ਜਾਚ ਆ ਜਾਂਦੀ ਹੈ। ਪ੍ਰੇਮ ਸਿ¤ਖੀ ਦਾ ਮੂਲ ਤ¤ਤ ਸੀ ਤੇ ਮਨੁ¤ਖ – ਪਰਮਾਤਮਾ ਦੇ ਸਬੰਧ ਦੀ ਬੁਨਿਆਦ ਸੀ। ਭੈ ਇਸ ਬੁਨਿਆਦ ਨੂੰ ਮਜਬੂਤ ਕਰਨ ’ਚ ਸਹਾਇਕ ਸੀ। ਬੁਨਿਆਦ ਮਜਬੂਤ ਹੋ ਗਈ ਤਾਂ ਭੈ ਦੀ ਲੋੜ ਆਪ ਹੀ ਮੁ¤ਕ ਜਾਂਦੀ ਸੀ । ਭੈ ਦੀ ਥਾਂ ਪਰਮਾਤਮਾ ਦੀ ਸਮਰਥਾ ਤੇ ਨਿਆਂ ’ਤੇ ਭਰੋਸਾ ਕਰਨਾ ਆ ਜਾਂਦਾ ਸੀ। ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥ ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥ ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥ । ਪੰਨਾ 475 ॥ ਪ੍ਰੇਮ ਭਰਿਆ ਮਨ ਹੀ ਪਰਮਾਤਮਾ ਦੀ ਇਸ ਸਿਫਤ ਨੂੰ ਦੇਖ ਪਾਉਂਦਾ ਹੈ। ਸਿਰਜਨ , ਵਿਨਾਸ਼ , ਸਭ ਕੁਝ ਪਰਮਾਤਮਾ ਆਪ ਹੀ ਕਰ ਰਿਹਾ ਹੈ । ਸ੍ਰਿਸ਼ਟੀ ਦੀ ਸਾਰੀ ਸਮਰਥਾ ਪਰਮਾਤਮਾ ’ਚ ਹੀ ਸਮਾਈ ਹੋਈ ਹੈ। ਉਸ ਦੀ ਵਡਿਆਈ ਅਕਥ ਹੈ “ ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ। ਮਨ ਦਾ ਇਹ ਵਿਸ਼ਵਾਸ ਪ੍ਰੇਮ ਭਾਵ ਨੂੰ ਦ੍ਰਿੜ੍ਹ ਕਰਨ ਵਾਲਾ ਹ। ਇਸ ਕਾਰਣ ਸੁਖ – ਦੁਖ , ਆਨੰਦ – ਸੋਗ , ਹਰ ਅਵਸਥਾ ’ਚ ਨਿਹਚਲ ਤੇ ਸਹਿਜ ਰਹਿਣ ਦੀ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਤੇ ਪਰਮਾਤਮਾ ਦੇ ਹੁਕਮ ’ਚ ਰਹਿਣ ਦੀ ਜਾਚ ਆ ਜਾਂਦੀ ਹੈ। ਗੁਰੂ ਅੰਗਦ ਦੇਵ ਜੀ ਨੂੰ ਵੀ ਆਪਣੇ ਗੁਰਤਾ ਕਾਲ ’ਚ ਕਈ ਵਿਰੋਧ ਸਹਿਣੇ ਪਏ ਪਰ ਪੂਰਣ ਅਡੋਲ ਰਹਿ ਕੇ ਆਪ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਅ¤ਗੇ ਵਧਾਉਂਦੇ ਰਹੇ ਤੇ ਸਿ¤ਖੀ ਦਾ ਪ੍ਰਸਾਰ ਕਰਦੇ ਰਹੇ। ਗੁਰਮੁਖੀ ਤੇ ਗੁਰਬਾਣੀ ਦੁਹਾਂ ਨੂੰ ਗੁਰੂ ਸਾਹਿਬ ਨੇ ਗੁਰਸਿ¤ਖ ਦੇ ਜੀਵਨ ਦਾ ਅੰਗ ਬਨਾਉਣ ਦੀ ਪ੍ਰੇਰਣਾ ਕੀਤੀ। ਇਹ ਸਮਾਂ ਗੁਰਸਿ¤ਖੀ ਨੂੰ ਇਕ ਵਿਆਪਕ ਆਧਾਰ ਦੇਣ ਦਾ ਸੀ ਜਿਸ ਵਿ¤ਚ ਗੁਰੂ ਸਾਹਿਬ ਪੂਰੇ ਤੌਰ ਤੇ ਸਫਲ ਰਹੇ। ਆਪ ਨੇ ਭਵਿ¤ਖ ਦੀ ਮੰਗ ਅਨੁਸਾਰ ਲੰਗਰ ਦੀ ਪ੍ਰੰਪਰਾ ਨੂੰ ਮਜਬੂਤ ਕੀਤਾ ਤੇ ਸਿ¤ਖਾਂ ਦੀ ਆਤਮਕ ਸਿਹਤ ਦੇ ਨਾਲ ਹੀ ਸ਼ਰੀਰਕ ਸਿਹਤ ’ਤੇ ਵੀ ਜੋਰ ਦਿ¤ਤਾ । ਗੁਰੂ ਸਾਹਿਬ ਨੇ ਕਿਹਾ ਕਿ ਪਰਮਾਤਮਾ ਹੀ ਮਨ ਤਨ ਦਾ ਰਾਖਾ ਹੈ “ ਮਨੁ ਤਨੁ ਹੋਇ ਨਿਹਾਲੁ ਪਾਪਾ ਦਹੈ ਹਰਿ। ਗੁਰੂ ਸਾਹਿਬ ਦਾ ਇਹ ਸੰਦੇਸ਼ ਭਰਮਾਈ ਹੋਈ ਮਨੁ¤ਖਤਾ ਨੂੰ ਰਾਹੇ ਪਾਉਣ ਵਾਲਾ ਹੈ ਕਿ ਇ¤ਕੋ ਪਰਮਾਤਮਾ ਹੀ ਅੰਗ ਸੰਗ ਸਹਾਈ ਹੈ ਜੋ ਹਰ ਸੰਕਟ ਤੋਂ ਉਭਾਰਨ ’ਚ ਸਮਰਥ ਹੈ। ਸਤਿੰਦਰ ਪਾਲ ਸਿੰਘ 9415960533 , 8417852899
ਪੰਜਾਬ ਵਿੱਚ ਜਿਵੇਂ ਅੱਜ ਕੱਲ੍ਹ ਆਮ ਆਦਮੀ ਦੀਆਂ ਸਮੱਸਿਆਵਾਂ, ਔਖਿਆਈਆਂ, ਦੁਸ਼ਵਾਰੀਆਂ ਦੀ ਚਰਚਾ ਹੈ, ਉਵੇਂ ਹੀ ਆਮ ਆਦਮੀ ਪਾਰਟੀ ਦੀ ਚਰਚਾ ਹੈ। ਚਰਚਾ ਹੈ ਕਿ ਇਹ ਪਾਰਟੀ ਪੰਜਾਬ ਵਿੱਚ ਰਾਜ ਕਰਨ ਆ ਰਹੀ ਹੈ ਅਤੇ ਇਹੋ ਪਾਰਟੀ ਲੋਕਾਂ ਦੇ ਦੁੱਖ-ਦਲਿੱਦਰ ਦੂਰ ਕਰ ਸਕਦੀ ਹੈ। ਆਮ ਆਦਮੀ ਪਾਰਟੀ ਵਿਦੇਸ਼ ਵਸਦੇ ਪੰਜਾਬੀਆਂ ਰਾਹੀਂ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਨ੍ਹਾਂ ਵੱਲੋਂ ਇਸ ਪਾਰਟੀ ਨੂੰ ਤਨੋਂ, ਮਨੋਂ, ਧਨੋਂ ਹਰ ਕਿਸਮ ਦਾ ਸਹਿਯੋਗ-ਸਹਾਇਤਾ ਦਿੱਤੀ ਗਈ ਅਤੇ ਪਿਛਲੀਆਂ ਲੋਕ ਸਭਾ ਚੋਣਾਂ ’ਚ ਪੰਜਾਬ ਵਿੱਚੋਂ ਇਹ ਪਾਰਟੀ ਚਾਰ ਲੋਕ ਸਭਾ ਸੀਟਾਂ ਜਿੱਤ ਕੇ, ਲੱਗਭੱਗ 30 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰ ਕੇ ਆਪਣੀ ਧਾਂਕ ਬਿਠਾ ਗਈ। ਮੁਸੀਬਤਾਂ ਦੇ ਮਾਰੇ ਲੋਕ ਪੰਜਾਬ ’ਚ ਕੁਝ ਚੰਗੇ ਦੀ ਪ੍ਰਾਪਤੀ ਦੀ ਆਸ ਵਿੱਚ, ਖ਼ਾਸ ਕਰ ਕੇ ਨੌਜਵਾਨ ਆਪ-ਮੁਹਾਰੇ ਇਸ ਪਾਰਟੀ ਵੱਲ ਖਿੱਚੇ ਤੁਰੇ ਗਏ। ਇਸ ਵੇਲੇ ਵਿਧਾਨ ਸਭਾ 2017 ਦੀਆਂ ਚੋਣ ਤਿਆਰੀਆਂ ’ਚ ਇਹ ਪਾਰਟੀ ਆਪਣਾ ਸੱਭੋ ਕੁਝ ਦਾਅ ’ਤੇ ਲਾ ਕੇ ‘ਪੰਜਾਬ ਜਿੱਤਣ’ ਦੀ ਮੁਹਿੰਮ ’ਤੇ ਤੁਰੀ ਹੋਈ ਹੈ, ਤੇ ਇਹ ਇਸ ਗੱਲ ਦੇ ਬਾਵਜੂਦ ਕਿ ਲੋਕ ਸਭਾ ਚੋਣਾਂ ’ਚ ਲੜੇ-ਜਿੱਤੇ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ, ਹਰਿੰਦਰ ਸਿੰਘ ਖ਼ਾਲਸਾ ਸਮੇਤ ਕੁਝ ਲੋਕ ਇਸ ਤੋਂ ਕਿਨਾਰਾ ਕਰੀ ਬੈਠੇ ਹਨ, ਅਤੇ ਅੰਦਰੋਂ-ਬਾਹਰੋਂ ਇਸ ਨੂੰ ਪੰਜਾਬ ਦੀਆਂ ਬਾਕੀ ਬਹੁਤੀਆਂ ਰਾਜਨੀਤਕ ਪਾਰਟੀਆਂ ਵਰਗੀ ‘ਤਾਕਤ ਦੀ ਭੁੱਖੀ ਪਾਰਟੀ’ ਗਰਦਾਨਣ ਲੱਗ ਪਏ ਹਨ। ਆਪ ਪੰਜਾਬ ਸਰ ਕਰਨ ਲਈ ਹਾਕਮ ਜਮਾਤ ਅਤੇ ਕਾਂਗਰਸ ਨੂੰ ਆਪਣੇ ਨਿਸ਼ਾਨੇ ’ਤੇ ਲਿਆ ਕੇ ਰਾਜ ’ਚ ਫੈਲੇ ਭ੍ਰਿਸ਼ਟਾਚਾਰ, ਨਸ਼ਿਆਂ ਦੇ ਵਪਾਰ, ਰੇਤਾ-ਬੱਜਰੀ ਖਨਣ, ਕੁਨਬਾਪਰਵਰੀ, ਬੇਰੁਜ਼ਗਾਰੀ, ਸਰਕਾਰੀ ਬਦ-ਇੰਤਜ਼ਾਮੀ ਦੇ ਮੁੱਦਿਆਂ ਨੂੰ ਅੱਗੇ ਰੱਖ ਕੇ ਵਾਹੋ-ਦਾਹੀ ਰੈਲੀਆਂ, ਮੀਟਿੰਗਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਵੱਡੀ ਗਿਣਤੀ ’ਚ ਵੱਖੋ-ਵੱਖਰੀਆਂ ਰਾਜਨੀਤਕ ਪਾਰਟੀਆਂ ਦੇ ਛੋਟੇ-ਵੱਡੇ ਨੇਤਾ, ਬੁੱਧੀਜੀਵੀ, ਸਾਬਕਾ ਅਫ਼ਸਰ ਇਸ ਆਸ ਨਾਲ ਆਪ ਵਿੱਚ ਸ਼ਾਮਲ ਹੋ ਰਹੇ ਹਨ ਕਿ ਉਹ ਪੰਜਾਬ ਦੇ ਅਗਲੇ ਚੌਧਰੀ ਬਣ ਜਾਣਗੇ। ਸਵਾਰਥੀ ਨੇਤਾਵਾਂ, ਮੌਕਾ ਪ੍ਰਸਤ ਅਫ਼ਸਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤੇ ਜਾਣ ’ਤੇ ਆਪ ਦੇ ਸਧਾਰਨ ਵਰਕਰਾਂ ’ਚ ਨਿਰਾਸ਼ਾ ਇਸ ਗੱਲੋਂ ਵੱਧ ਰਹੀ ਹੈ ਕਿ ਪੜ੍ਹੇ-ਲਿਖੇ ਚਤੁਰ-ਚਲਾਕ, ਤਿਕੜਮਬਾਜ਼ ਲੋਕਾਂ ਦਾ ਪਾਰਟੀ ਉ¤ਤੇ ਕਬਜ਼ਾ ਅਤੇ ਦਬਾਅ ਵੱਧ ਰਿਹਾ ਹੈ, ਅਤੇ ਆਮ ਵਰਕਰ ਨੂੰ ਬਾਕੀ ਪਾਰਟੀਆਂ ਦੇ ਆਮ ਵਰਕਰਾਂ ਵਾਂਗ ਅਣਗੌਲਿਆ ਜਾਣ ਲੱਗ ਪਿਆ ਹੈ। ਉਂਜ ਬਹੁਤੇ ਬੁੱਧੀਜੀਵੀ, ਪੰਜਾਬ-ਹਿਤੈਸ਼ੀ, ਸਿਆਣੇ ਆਪ ਤੋਂ ਦੂਰੀ ਇਸ ਕਰ ਕੇ ਬਣਾਈ ਬੈਠੇ ਹਨ, ਕਿਉਂਕਿ ਉਨ੍ਹਾਂ ਨੂੰ ਇਸ ਪਾਰਟੀ ਦੀਆਂ ਨੀਤੀਆਂ, ਕਾਰਜ ਸ਼ੈਲੀ ਅਤੇ ਪੰਜਾਬ ਦੇ ਮੁੱਦਿਆਂ ਦੀ ਸਮਝ ਪ੍ਰਤੀ ਬਹੁਤੀ ਸਪੱਸ਼ਟਤਾ ਨਜ਼ਰ ਨਹੀਂ ਆ ਰਹੀ। ਉਹ ਸਵਾਲ ਕਰਦੇ ਹਨ : ਪਹਿਲਾ ਇਹ ਕਿ ਆਮ ਆਦਮੀ ਪਾਰਟੀ ਸਿਰਫ਼ ਪੰਜਾਬ ਨੂੰ ਭ੍ਰਿਸ਼ਟਾਚਾਰ-ਮੁਕਤ ਕਰਨ ਨਾਲ ਇਸ ਦੇ ਮਸਲਿਆਂ ਦਾ ਹੱਲ ਕਰ ਦੇਵੇਗੀ? ਦੂਜਾ, ਉਹ ਪੰਜਾਬ ’ਚ ਕਿਸਾਨਾਂ, ਮਜ਼ਦੂਰਾਂ ਦੀ ਹੋ ਰਹੀ ਦੁਰਦਸ਼ਾ ਦਾ ਹੱਲ ਕਰਨ ਲਈ ਕਿਹੜਾ ਪੈਂਤੜਾ ਅਪਣਾਏਗੀ? ਤੀਜਾ, ਉਹ ਦਗੜ-ਦਗੜ ਕਰਦੇ ਤੁਰੇ ਫਿਰਦੇ ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਦਾ ਕਿਵੇਂ ਪ੍ਰਬੰਧ ਕਰੇਗੀ? ਚੌਥਾ, ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਉਹ ਸਮੇਤ ਸ਼ਰਾਬ ਦੇ, ਇਥੇ ਨਸ਼ਾਬੰਦੀ ਲਾਗੂ ਕਰ ਦੇਵੇਗੀ? ਪੰਜਵਾਂ, ਪੰਜਾਬ ’ਚ ਮੌਜੂਦਾ ਤੇ ਪਹਿਲੀਆਂ ਸਰਕਾਰਾਂ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ’ਚ ਸਰਕਾਰੀ ਸਰਪ੍ਰਸਤੀ ਨੂੰ ਤਿਲਾਂਜਲੀ ਦਿੱਤੇ ਜਾਣ ਤੋਂ ਬਾਅਦ ਕੀ ਉਹ ਕੋਈ ਪਰਪੱਕ ਸਿੱਖਿਆ ਪਾਲਿਸੀ ਅਤੇ ਹਰ ਇੱਕ ਲਈ ਚੰਗੀ ਸਿਹਤ ਨੀਤੀ ਬਣਾਉਣ ਤੇ ਲਾਗੂ ਕਰਨ ਲਈ ਉਪਰਾਲੇ ਕਰੇਗੀ? ਛੇਵਾਂ, ਐ¤ਸ ਵਾਈ ਐ¤ਲ ਪਾਣੀਆਂ ਦੇ ਮੁੱਦੇ ਨੂੰ ਉਹ ਕਿਵੇਂ ਹੱਲ ਕਰੇਗੀ? ਅਤੇ ਦਿਨੋ-ਦਿਨ ਘਟਦੇ ਪਾਣੀ ਦੇ ਜ਼ਮੀਨ ਹੇਠਲੇ ਤਲ ਨੂੰ ਰੋਕਣ ਲਈ ਉਹ ਕਿਹੜੇ ਸਾਧਨ ਅਪਣਾਏਗੀ? ਪੰਜਾਬ ਨਾਲੋਂ ਵੱਧ ਹਰਿਆਣਾ, ਦਿੱਲੀ ਦੇ ਲੋਕਾਂ ਲਈ ਪਾਣੀ ਦੇਣ ਦੀ ਚਾਹਤ ਤਹਿਤ ਪੰਜਾਬ ਦੇ ਪਾਣੀ ਕੁਰਬਾਨ ਤਾਂ ਨਹੀਂ ਕਰ ਦੇਵੇਗੀ? ਸੱਤਵਾਂ, ਪੰਜਾਬ ਦੀ ਮਾਤਾ-ਭਾਸ਼ਾ ਨੂੰ ਪੰਜਾਬ ’ਚ ਕਾਰੋਬਾਰੀ ਭਾਸ਼ਾ ਬਣਾਉਣ ਅਤੇ ਇਸ ਨੂੰ ਦਫ਼ਤਰਾਂ ਅਤੇ ਅਦਾਲਤਾਂ ’ਚ ਲਾਗੂ ਕਰਨ ਸਬੰਧੀ ਉਸ ਦਾ ਕੀ ਦ੍ਰਿਸ਼ਟੀਕੋਣ ਹੋਵੇਗਾ? ਅੱਠਵਾਂ, ਕੀ ਉਹ ਪੰਜਾਬ ਦੇ ਉਨ੍ਹਾਂ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਕਦਮ ਚੁੱਕੇਗੀ, ਜਿਹੜੇ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ? ਨੌਂਵਾਂ, ਕਿਸਾਨਾਂ ਦੀਆਂ ਫ਼ਸਲਾਂ ਦਾ ਮੁੱਲ ਨਿਰਧਾਰਤ ਕਰਨ ਲਈ ਕੀ ਉਹ ਡਾ: ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਾਉਣ ਲਈ ਕੇਂਦਰ ਉ¤ਤੇ ਜ਼ੋਰ ਪਾਏਗੀ? ਦਸਵਾਂ, ਪੰਜਾਬ ’ਚ ਘਾਟੇ ਦੀ ਖੇਤੀ ਨੂੰ ਮੁੜ ਮੁਨਾਫੇ ’ਚ ਬਦਲਣ ਲਈ ਖੇਤੀ ਆਧਾਰਤ ਕਾਰਖਾਨੇ ਲਗਾਉਣ ਸੰਬੰਧੀ ਉਸ ਦਾ ਦ੍ਰਿਸ਼ਟੀਕੋਣ ਕੀ ਹੋਵੇਗਾ? ਗਿਆਰ੍ਹਵਾਂ, ਪੰਜਾਬ ਦੇ ਉ¤ਜੜ ਰਹੇ ਖੇਤਾਂ, ਫਾਊਂਡਰੀ ਅਤੇ ਛੋਟੇ ਉਦਯੋਗਾਂ ਦੀ ਪ੍ਰਫੁੱਲਤਾ ਲਈ ਉਹ ਕਿਹੜੇ ਯਤਨ ਕਰੇਗੀ? ਬਾਰ੍ਹਵਾਂ, ਕੀ ਉਹ ਕਿਸਾਨਾਂ ਨੂੰ ਮੁਫਤ ਬਿਜਲੀ ਅਤੇ ਖ਼ਾਦਾਂ ਉ¤ਤੇ ਸਬਸਿਡੀ ਦੇਣ ਦੀ ਹਾਮੀ ਹੈ? ਤੇਰ੍ਹਵਾਂ, ਪੰਜਾਬ ਦੇ ਸਮਾਜਿਕ ਮਾਮਲਿਆਂ, ਵਿਆਹਾਂ ’ਚ ਵਾਧੂ ਖ਼ਰਚ ਉ¤ਤੇ ਰੋਕ, ਲੜਕੀਆਂ ਦਾ ਪੇਟ ’ਚ ਕਤਲ, ਦਾਜ, ਆਦਿ ਸਬੰਧੀ ਉਸ ਦੀ ਕੀ ਪਹੁੰਚ ਹੋਵੇਗੀ? ਆਦਿ-ਆਦਿ। ਪੰਜਾਬ ਖੋਖਲਾ ਹੋ ਚੁੱਕਾ ਹੈ-ਕਰਜ਼ਧਾਰੀ! ਏਨਾ ਕਰਜ਼ਾ ਸਿਰ ਚੁੱਕੀ ਬੈਠਾ ਹੈ ਕਿ ਅਗਲੇ ਸੱਤ ਸਾਲਾਂ ਵਿੱਚ ਵੀ ਉਹ ਕਰਜ਼-ਮੁਕਤ ਨਹੀਂ ਹੋ ਸਕਦਾ, ਜੇਕਰ ਉਹ ਹੁਣ ਵੀ ਕਰਜ਼ਾ ਚੁੱਕਣਾ ਬੰਦ ਕਰ ਦੇਵੇ। ਕਰਜ਼ੇ ਉ¤ਤੇ ਵਿਆਜ ਹੀ ਏਨਾ ਹੈ ਕਿ ਇਹੋ ਜਿਹੀ ਹਾਲਤ ਵਿੱਚ ਆਉਣ ਵਾਲੀ ਕੋਈ ਵੀ ਸਰਕਾਰ, ਚਾਹੇ ਉਹ ‘ਆਪ’ ਦੀ ਹੋਵੇ ਜਾਂ ਕਾਂਗਰਸ ਦੀ, ਲੋਕਾਂ ਨੂੰ ਸੁੱਖ ਕਿਵੇਂ ਦੇ ਸਕੇਗੀ? ਪੰਜਾਬ ਦੀ ਆਪ-ਹੁਦਰੀ ਹੋ ਚੁੱਕੀ ਨੌਕਰਸ਼ਾਹੀ ਰਾਜ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਹੀਂ, ਸਗੋਂ ਉਲਝਾਉਣ ਵਜੋਂ ਜਾਣੀ ਜਾਣ ਲੱਗੀ ਹੈ। ਕੀ ਹੁਣ ਵਾਲੀ ਸਰਕਾਰ ਨੂੰ ਨਿੰਦ ਕੇ, ਉਸ ਵਿਰੁੱਧ ਜਾਇਜ਼-ਨਜਾਇਜ਼ ਧੂੰਆਂਧਾਰ ਪ੍ਰਚਾਰ ਕਰ ਕੇ ਹੀ ਚੋਣਾਂ ’ਚ ਜਿੱਤ ਪ੍ਰਾਪਤ ਕਰ ਲਵੇਗੀ ਆਮ ਆਦਮੀ ਪਾਰਟੀ? ਕੀ ਪਾਰਟੀ ਦੇ ਉ¤ਚ ਨੇਤਾ ਅਤੇ ਵਰਕਰ ਹੁਣ ਤੱਕ ਆਪਣੀ ਸੋਚ ਅਤੇ ਪਾਰਟੀ ਦੀਆਂ ਨੀਤੀਆਂ ਪ੍ਰਤੀ ਪ੍ਰਪੱਕ ਹੋ ਚੁੱਕੇ ਹਨ ਕਿ ਉਹ ਕੋਈ ਅਹੁਦਾ ਜਾਂ ਚੋਣ ਟਿਕਟ ਕਿਸੇ ਇੱਕ ਨੂੰ ਮਿਲਣ ’ਤੇ ਰੁੱਸ ਕੇ ਨਹੀਂ ਬੈਠਣਗੇ ਤੇ ਪਾਰਟੀ ਵਿਰੋਧੀ ਸਰਗਰਮੀਆਂ ਨਹੀਂ ਕਰਨਗੇ? ਆਮ ਆਦਮੀ ਪਾਰਟੀ ਪ੍ਰਤੀ ਹਵਾ ਦਾ ਸੁਭਾਵਕ ਜਿਹਾ ਰੁਖ਼ ਵੇਖ ਕੇ ਵੱਡੀ ਗਿਣਤੀ ’ਚ ਵਰਕਰ ਟਿਕਟਾਂ ਦੇ ਦਾਅਵੇਦਾਰ ਬਣੇ ਬੈਠੇ ਹਨ, ਇਹ ਜਾਣਦਿਆਂ ਹੋਇਆਂ ਵੀ ਕਿ ਉਹ ਇਸ ਸੰਵਿਧਾਨਕ ਅਹੁਦੇ ਨਾਲ ਵਿਧਾਨ ਸਭਾ ’ਚ ਜਾ ਕੇ ਇਨਸਾਫ ਕਰ ਸਕਣਗੇ ਜਾਂ ਨਹੀਂ, ਜਾਂ ਫਿਰ ਦਿੱਲੀ ਦੇ ਬਹੁ-ਗਿਣਤੀ ਚੁਣੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਤਰ੍ਹਾਂ ‘ਗੂਠਾ ਲਾਊ’ ਮੈਂਬਰ ਬਣ ਕੇ ਲੱਖ ਰੁਪਈਆ ਮਹੀਨਾ ਤਨਖ਼ਾਹ ਲੈਣ ਜੋਗੇ ਹੀ ਰਹਿ ਜਾਣਗੇ? 2017 ਦੀਆਂ ਚੋਣਾਂ ’ਚ ਜਿੱਤ ਪ੍ਰਾਪਤੀ ਲਈ ਕੀ ਆਮ ਆਦਮੀ ਪਾਰਟੀ ਨੂੰ ਹੁਣੇ ਹੀ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਨਹੀਂ ਆਉਣਾ ਚਾਹੀਦਾ ਤੇ ਇੱਕ ਪ੍ਰਭਾਵਸ਼ਾਲੀ ਗਰੁੱਪ ਵਜੋਂ ਲੋਕ-ਮੰਗਾਂ ਮੰਨਵਾਉਣ ਵਾਲਾ ਰਸਤਾ ਅਖਤਿਆਰ ਨਹੀਂ ਕਰ ਲੈਣਾ ਚਾਹੀਦਾ? ਕੀ ਆਮ ਅਦਮੀ ਪਾਰਟੀ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਸਬੰਧੀ ਵ੍ਹਾਈਟ ਪੇਪਰ ਜਾਰੀ ਨਹੀਂ ਕਰ ਸਕਦੀ, ਜੋ ਇਸ ਵੇਲੇ ਵੱਡੀ ਸਮੱਸਿਆ ਹੈ? ਕਿਸਾਨ ਖ਼ੁਦਕੁਸ਼ੀ ਕਰਦੇ ਹਨ। ਉਨ੍ਹਾਂ ਦੇ ਪਰਵਾਰਾਂ ਨੂੰ ਮੁਆਵਜ਼ਾ ਤੱਕ ਨਹੀਂ ਦਿੱਤਾ ਜਾ ਰਿਹਾ। ਹੁਣ ਤੱਕ ਆਰ ਟੀ ਆਈ ਰਾਹੀਂ ਪ੍ਰਾਪਤ ਸੂਚਨਾ ਅਨੁਸਾਰ ਪਿਛਲੇ ਡੇਢ ਦਹਾਕੇ ’ਚ 2632 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ, ਜਦੋਂ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਵੱਲੋਂ ਕੀਤੇ ਸਰਵੇ ਅਨੁਸਾਰ 3354 ਕਿਸਾਨਾਂ ਅਤੇ 2972 ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ, ਪਰ ਬਹੁਤ ਘੱਟ ਲੋਕਾਂ ਦੇ ਪਰਵਾਰਾਂ ਨੂੰ ਸਰਕਾਰੀ ਮੁਆਵਜ਼ਾ ਮਿਲਿਆ। ਸਰਕਾਰੀ ਮਸ਼ੀਨਰੀ ਉਨ੍ਹਾਂ ਨੂੰ ਖੱਜਲ-ਖੁਆਰ ਕਰ ਰਹੀ ਹੈ। ਕੀ ਰਾਹਤ ਪ੍ਰਾਪਤ ਕਰਵਾਉਣ ਲਈ ਆਪ ਦੇ ਨੇਤਾ ਤੇ ਵਰਕਰ, ਜਿਹੜੇ ਆਉਣ ਵਾਲੀ ਸਰਕਾਰ ਬਣਾਉਣ ਦਾ ਸੁਫ਼ਨਾ ਵੇਖ ਰਹੇ ਹਨ, ਲੋਕਾਂ ਨਾਲ ਖੜ ਕੇ ਸਰਕਾਰੀ ਮਸ਼ੀਨਰੀ ਨੂੰ ਚੁਸਤ-ਦਰੁੱਸਤ ਬਣਾਉਣ ਲਈ ਧਰਨੇ-ਮੁਜ਼ਾਹਰੇ, ਰੈਲੀਆਂ-ਘਿਰਾਓ ਨਹੀਂ ਕਰ ਸਕਦੇ? ਕੀ ਕਿਸਾਨ ਵੱਲੋਂ ਲੱਖ-ਦੋ ਲੱਖ ਦਾ ਲਿਆ ਕਰਜ਼ਾ ਮੁਆਫ ਕਰਨ ਲਈ ਸਰਕਾਰ ’ਤੇ ਦਬਾਅ ਨਹੀਂ ਬਣਾ ਸਕਦੇ? ਕੀ ਉਹ ਰੇਤਾ-ਬੱਜਰੀ, ਨਸ਼ਾ ਅਤੇ ਨਿੱਜੀ ਪ੍ਰਾਈਵੇਟ ਸਕੂਲ ਮਾਫੀਏ ਵੱਲੋਂ ਲੋਕਾਂ, ਮਾਪਿਆਂ ਦੀ ਲੁੱਟ ਖ਼ਤਮ ਕਰਨ ਲਈ ਇੱਕ ਜ਼ੋਰਦਾਰ ਧਿਰ ਬਣਨ ਦਾ ਹੌਸਲਾ ਨਹੀਂ ਕਰ ਸਕਦੇ, ਜਾਂ ਫਿਰ ਕੀ ਉਹ ਵੀ ਕਾਂਗਰਸ ਪ੍ਰਧਾਨ ਦੇ ਇਨ੍ਹਾਂ ਫੋਕੇ ਐਲਾਨਾਂ ਵਾਂਗ ਕਿ ਕਿਸਾਨੋ, ਕੁਝ ਚਿਰ ਉਡੀਕੋ, ਸਾਨੂੰ ਸਰਕਾਰ ਬਣਾਉਣ ਦਿਉ, ਸੱਭੋ ਕੁਝ ਠੀਕ ਹੋ ਜੂ, ਜਾਂ ਨਸ਼ਾ ਤਸਕਰਾਂ ਨੂੰ ਪੰਜਾਬੋਂ ਦੂਰ ਕਰਨਾ ਤਾਂ ਇੱਕ ਹਫਤੇ ਦਾ ਕੰਮ ਹੈ, ਐਲਾਨ ਕਰ ਕੇ, ਗੱਦੀ ਹਥਿਆ ਕੇ ਉਸੇ ਰਾਹ ਤੁਰਨ ਦਾ ਮਨ ਬਣਾਈ ਬੈਠੇ ਹਨ, ਜਿਹੜੇ ਰਾਹੀਂ ਹੁਣ ਦੇ ਹਾਕਮ ਤੁਰੇ ਹੋਏ ਹਨ? ਜਾਂ ਕੀ ਉਨ੍ਹਾਂ ਕੋਲ ਕੋਈ ਇਹੋ ਜਿਹੀ ਗਿੱਦੜਸਿੰਗੀ ਹੈ, ਜੀਹਨੂੰ ਵਰਤ ਕੇ ਉਹ ਪੰਜਾਬ ਦੇ ਚਿਰਾਂ ਪੁਰਾਣੇ ਮਸਲੇ ਮਿੰਟਾਂ-ਸਕਿੰਟਾਂ ’ਚ ਹੱਲ ਕਰ ਦੇਣਗੇ? ਪੰਜਾਬ ਦੇ ਸੰਘਰਸ਼ਸ਼ੀਲ ਲੋਕ ਇਸ ਵੇਰ ਸੂਬੇ ’ਚ ਤਬਦੀਲੀ ਦੇ ਹਾਮੀ ਹਨ। ਉਹ ਰਿਵਾਇਤੀ ਪਾਰਟੀਆਂ ਅਕਾਲੀ-ਭਾਜਪਾ-ਕਾਂਗਰਸ ਦੇ ਰਾਜ ਕਰਨ ਦੇ ਤਰੀਕੇ ਤੋਂ ਅੱਕੇ ਹੋਏ ਹਨ-ਇਸ ਸਬੰਧੀ ਦੋ ਰਾਵਾਂ ਨਹੀਂ ਹੋ ਸਕਦੀਆਂ। ਬਹੁ-ਗਿਣਤੀ ਲੋਕਾਂ ਦੀ ਸੋਚ ਇਹ ਬਣ ਚੁੱਕੀ ਹੈ ਕਿ ਉਨ੍ਹਾਂ ਨੂੰ ਮੌਜੂਦਾ ਹਾਕਮਾਂ ਤੋਂ ਛੁਟਕਾਰਾ ਮਿਲੇ, ਪਰ ਅੱਗੇ ਉਹੋ ਪਾਰਟੀ ਜਾਂ ਲੋਕ ਆਉਣ, ਜਿਹੜੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਦੀ ਸਮਰੱਥਾ ਰੱਖਦੇ ਹੋਣ। ਕੋਈ ਸਮਰੱਥਾਵਾਨ, ਪ੍ਰਪੱਕ ਸੋਚ ਵਾਲੀ ਰਾਜਨੀਤਕ ਧਿਰ ਹੀ ਆਰਥਿਕ, ਸਮਾਜਿਕ, ਰਾਜਨੀਤਕ ਤੌਰ ’ਤੇ ਡੁੱਬ ਰਹੇ ਪੰਜਾਬ ਦੀ ਬੇੜੀ ਬੰਨੇ ਲਾ ਸਕਦੀ ਹੈ। ਹੁਣ ਬਹਿਕਾਵਿਆਂ ’ਚ ਨਹੀਂ ਆਉਣ ਲੱਗੇ ਪੰਜਾਬ ਦੇ ਲੋਕ, ਕਿਉਂਕਿ ਵੱਖੋ-ਵੱਖਰੇ ਸਮਿਆਂ ’ਤੇ ਉਨ੍ਹਾਂ ਨੇ ਜਜ਼ਬਿਆਂ ’ਚ ਆ ਕੇ ਬਹੁਤ ਸਾਰੇ ਤਜਰਬੇ ਕੀਤੇ ਹਨ। ਭਵਿੱਖ ’ਚ ਕੀਤਾ ਕੋਈ ਵੀ ਜਜ਼ਬਾਤੀ ਕੱਚਾ ਫ਼ੈਸਲਾ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਕੇ ਖੜ੍ਹਾ ਕਰ ਦੇਵੇਗਾ। -ਗੁਰਮੀਤ ਪਲਾਹੀ
ਭਾਸ਼ਾ ਬਣੀ ਹੈ ਆਪਣੇ ਭਾਵਾਂ ਨੂੰ ਸ਼ਬਦਾਂ ਦੇ ਰੂਪ ਵਿੱਚ ਪ੍ਰਗਟ ਕਰਨ ਲਈ। ਇਨਸਾਨ ਆਪਣੇ ਭਾਵਾਂ ਨੂੰ ਸਿੱਧੇ ਤੌਰ ’ਤੇ ਪ੍ਰਗਟ ਨਹੀਂ ਕਰ ਸਕਦਾ ਕਿਉਂਕਿ ਨਾ ਤਾਂ ਭਾਵ ਦੇਖੇ ਜਾ ਸਕਦੇ ਹਨ ਅਤੇ ਨਾ ਹੀ ਸੁਣੇ ਜਾ ਸਕਦੇ ਹਨ। ਆਮ ਇਨਸਾਨ ਭਾਵਾਂ ਨੂੰ ਮਹਿਸੂਸ ਵੀ ਨਹੀਂ ਕਰ ਸਕਦੇ। ਭਾਵਾਂ ਦੇ ਸਿਰ ’ਤੇ ਹੀ ਦੁਨੀਆਂ ਚਲਦੀ ਹੈ। ਭਾਸ਼ਾ ਦਾ ਆਵਿਸ਼ਕਾਰ ਵੀ ਭਾਵਾਂ ਕਾਰਨ ਹੀ ਹੋਇਆ ਹੈ। ਭਾਸ਼ਾ ਇੱਕ ਅਜਿਹਾ ਸਾਧਨ ਹੈ ਜਿਸ ਦੀ ਮੱਦਦ ਨਾਲ ਆਪਣੇ ਭਾਵਾਂ ਨੂੰ ਕਿਸੇ ਦੂਜੇ ਨੂੰ ਦਿਖਾਇਆ ਜਾਂ ਸੁਣਾਇਆ ਜਾ ਸਕਦਾ ਹੈ। ਭਾਸ਼ਾ ਵਿੱਚ ਭਾਵਾਂ ਨੂੰ ਪ੍ਰਗਟ ਕਰਨ ਦੀ ਸਮੱਰਥਾ ਹੁੰਦੀ ਹੈ। ਪਰ ਜੇ ਆਪਾਂ ਧਿਆਨ ਨਾਲ ਇਸ ਸਾਰੀ ਗਲ ਨੂੰ ਦੇਖੀਏ ਤਾਂ ਕੁੱਝ ਹੋਰ ਸੱਚਾਈ ਵੀ ਉਭਰਦੀ ਪ੍ਰਤੀਤ ਹੁੰਦੀ ਹੈ। ਭਾਸ਼ਾ ਵਿੱਚ ਸਮੱਰਥਾ ਤਾਂ ਹੁੰਦੀ ਹੈ ਭਾਵਾਂ ਨੂੰ ਪ੍ਰਗਟ ਕਰਨ ਦੀ, ਪਰ ਸਮੱਰਥਾ ਹੀ ਹੁੰਦੀ ਹੈ, ਪੂਰੇ ਸਹੀ ਤਰੀਕੇ ਨਾਲ ਕਿਸੇ ਭਾਵ ਨੂੰ ਭਾਸ਼ਾ ਦੁਆਰਾ ਪ੍ਰਗਟ ਕਰਨਾ ਬਹੁਤ ਹੀ ਮੁਸ਼ਕਿਲ ਹੈ। ਬੋਲੇ ਗਏ ਸ਼ਬਦਾਂ ਦਾ ਕੋਈ ਵੀ ਅਰਥ ਕੱਢਿਆ ਜਾ ਸਕਦਾ ਹੈ। ਕਈ ਵਾਰ ਤਾਂ ਇੰਝ ਵੀ ਹੁੰਦਾ ਹੈ ਕਿ ਜੋ ਆਦਮੀ ਬੋਲਣਾ ਚਾਹੁੰਦਾ ਹੈ, ਜੋ ਭਾਵ ਪ੍ਰਗਟ ਕਰਨਾ ਚਾਹੁੰਦਾ ਹੈ, ਜੋ ਮੂੰਹੋਂ ਉਹ ਭਾਸ਼ਾ ਦੇ ਸ਼ਬਦ ਕੱਢਦਾ ਹੈ, ਕਈ ਵਾਰ ਦੂਜੇ ਲੋਕ ਉਹਨਾਂ ਸ਼ਬਦਾਂ ਦਾ ਉਹ ਮਤਲਬ ਕੱਢਦੇ ਹਨ, ਜੋ ਬੋਲਣ ਵਾਲੇ ਦੇ ਭਾਵ ਦੇ ਠੀਕ ਉਲਟ ਹੁੰਦਾ ਹੈ। ਉਦਾਹਰਣ ਦੇ ਤੌਰ ’ਤੇ ਜੇ ਤੁਹਾਡੇ ਕੋਲੋਂ ਕੋਈ ਪੁੱਛੇ, ਕੀ ਤੁਹਾਨੂੰ ਲਾਲ ਰੰਗ ਪਸੰਦ ਹੈ? ਮੰਨ ਲਵੋ ਤੁਸੀਂ ਉ¤ਤਰ ਦਿੱਤਾ ਠਹਾਂ ਜੀ।ੂ ਹੁਣ ਇਸ ਇੱਕ ਸ਼ਬਦ ਦੇ ਉ¤ਤਰ ਵਿੱਚੋਂ ਹੀ ਕਈ ਮਤਲਬ ਕੱਢੇ ਜਾ ਸਕਦੇ ਹਨ। ਪਹਿਲਾ ਅਰਥ ਇਹ ਕੱਢਿਆ ਜਾ ਸਕਦਾ ਹੈ ਕਿ ਇਸ ਆਦਮੀ ਨੂੰ ਲਾਲ ਰੰਗ ਸਭ ਤੋਂ ਵੱਧ ਵਧੀਆ ਲੱਗਦਾ ਹੈ। ਦੂਜਾ ਅਰਥ ਇਹ ਕੱਢਿਆ ਜਾ ਸਕਦਾ ਹੈ ਕਿ ਇਸ ਆਦਮੀ ਨੂੰ ਲਾਲ ਰੰਗ ਤੋਂ ਇਲਾਵਾ ਹੋਰ ਕੋਈ ਰੰਗ ਪਸੰਦ ਨਹੀਂ, ਮਤਲਬ ਨਾ ਹਰਾ ਰੰਗ ਪਸੰਦ ਹੈ ਅਤੇ ਨਾ ਹੀ ਪੀਲਾ। ਤੀਜਾ ਇਹ ਅਰਥ ਕੱਢਿਆ ਜਾ ਸਕਦਾ ਹੈ ਕਿ ਇਸ ਆਦਮੀ ਨੂੰ ਹੋਰ ਰੰਗਾਂ ਦੇ ਨਾਲ-ਨਾਲ ਲਾਲ ਰੰਗ ਵੀ ਪਸੰਦ ਹੈ। ਚੌਥਾ ਅਰਥ ਇਹ ਕੱਢਿਆ ਜਾ ਸਕਦਾ ਹੈ ਕਿ ਅੱਜ-ਕੱਲ੍ਹ ਹਰ ਕਿਸੇ ਨੂੰ ਲਾਲ ਰੰਗ ਤਾਂ ਪਸੰਦ ਹੀ ਹੁੰਦਾ ਹੈ, ਸੋ ਇਸ ਆਦਮੀ ਨੇ ਬਿਨਾਂ ਸੋਚੇ ਸਮਝੇ ਐਵੇਂ ਹੀ ਕਹਿ ਦਿੱਤਾ ਹੋਣਾ। ਸੋ ਇਸ ਦੇ ਜਵਾਬ ਨੂੰ ਗੰਭੀਰਤਾ ਨਾਲ ਨਾ ਲਿਆ ਜਾਵੇ। ਪੰਜਵਾਂ ਅਰਥ ਇਹ ਵੀ ਕੋਈ ਕੱਢ ਸਕਦਾ ਹੈ ਕਿ ਗੁਲਾਬ ਦਾ ਫੁੱਲ ਲਾਲ ਰੰਗ ਦਾ ਹੁੰਦਾ ਹੈ, ਇਸ ਲਈ ਇਸ ਆਦਮੀ ਨੂੰ ਲਾਲ ਰੰਗ ਪਸੰਦ ਹੈ। ਇੱਥੇ ਆਪਾਂ ਸਿਰਫ ਇੱਕੋ ਹੀ ਸ਼ਬਦ ਠਹਾਂ ਜੀੂ ਤੋਂ ਲੱਖਾਂ ਹੀ ਅਰਥ ਕੱਢ ਸਕਦੇ ਹਾਂ। ਹੁਣ ਮਜ਼ੇ ਦੀ ਗੱਲ ਇਹ ਹੈ ਕਿ ਜਿਸਨੇ ਠਹਾਂਜੀੂ ਸ਼ਬਦ ਬੋਲਿਆ, ਉਸ ਦੇ ਪਿੱਛੇ ਉਪਰੋਕਤ ਸਾਰੇ ਭਾਵਾਂ ਵਿੱਚੋਂ ਕੋਈ ਇੱਕ ਹੀ ਭਾਵ ਸੀ ਅਤੇ ਜੋ ਸੁਨਣ ਵਾਲਾ ਸੀ, ਉਸ ਨੇ ਉਪਰੋਕਤ ਸਾਰੇ ਭਾਵਾਂ ਵਿੱਚੋਂ ਪਤਾ ਨਹੀਂ ਕਿਹੜਾ ਭਾਵ ਸਮਝਣਾ ਹੈ, ਸੁਨਣ ਵਾਲੇ ਨੇ ਕੇਵਲ ਇੱਕੋ ਹੀ ਭਾਵ ਸਮਝਣਾ ਹੈ। ਹੁਣ ਜ਼ਰਾ ਧਿਆਨ ਨਾਲ ਸੁਨਣਾ। ਹੁਣ ਮਜ਼ੇ ਦੀ ਗੱਲ ਇਹ ਹੈ ਕਿ ਜੋ ਬੋਲਣ ਵਾਲੇ ਨੇ ਇੱਕ ਭਾਵ ਪ੍ਰਗਟ ਕੀਤਾ ਠਹਾਂਜੀੂ ਸ਼ਬਦ ਦੇ ਰੂਪ ਵਿੱਚ, ਜਿਸਦੇ ਅਰਥ ਲੱਖਾਂ ਹੀ ਕੱਢੇ ਜਾ ਸਕਦੇ ਹਨ, ਕੀ ਹੁਣ ਸੁਨਣ ਵਾਲਾ ਉਹਨਾਂ ਲੱਖਾਂ ਅਰਥਾਂ ਵਿੱਚੋਂ ਸਹੀ ਅਰਥ ਲੱਭ ਪਾਵੇਗਾ? ਸੰਭਾਵਨਾ ਬਹੁਤ ਹੀ ਘੱਟ ਹੈ। ਠੀਕ ਬਿਲਕੁਲ ਇੰਝ ਹੀ ਆਪਣੀ ਦੁਨੀਆਂ ਵਿੱਚ ਹੋ ਰਿਹਾ ਹੈ। ਬੋਲਣ ਵਾਲਾ ਕੁੱਝ ਹੋਰ ਹੀ ਬੋਲ ਰਿਹਾ ਹੈ, ਕੁੱਝ ਹੋਰ ਹੀ ਭਾਵ ਪ੍ਰਗਟ ਕਰ ਰਿਹਾ ਹੈ, ਪਰ ਸੁਨਣ ਵਾਲਾ ਉਸ ਦੇ ਭਾਵ ਨੂੰ ਸਮਝ ਹੀ ਨਹੀਂ ਪਾ ਰਿਹਾ। ਸਿਰਫ ਇਹੋ ਹੀ ਕਾਰਨ ਹੁੰਦਾ ਹੈ ਅੱਜ-ਕੱਲ੍ਹ ਦੇ ਲੜਾਈ ਝਗੜਿਆਂ ਦਾ। 95% ਝਗੜਿਆਂ ਦਾ ਸਿਰਫ ਇਹੋ ਹੀ ਕਾਰਨ ਹੁੰਦਾ ਹੈ। ਇਸ ਗੱਲ ਨੂੰ ਹੋਰ ਡੂੰਘਾਈ ਵਿੱਚ ਸਮਝਣ ਲਈ ਮੈਂ ਤੁਹਾਨੂੰ ਇੱਕ ਸੱਚੀ ਗੱਲ ਸੁਣਾਉਂਦਾ ਹਾਂ। ਇੱਕ ਵਾਰ ਮੇਰਾ ਇੱਕ ਆਰਟੀਕਲ ਪਬਲਿਸ਼ ਹੋਇਆ ਠਕਿਵੇਂ ਜੋੜੀਏ ਟੁੱਟਦੇ ਜਾਂਦੇ ਰਿਸ਼ਤੇ?ੂ ਇਸ ਆਰਟੀਕਲ ਵਿੱਚ ਮੈਂ ਨੂੰਹਾਂ ਦੀ ਪੱਖ ਕੀਤੀ, ਉਹਨਾਂ ਦੀਆਂ ਸਮੱਸਿਆਵਾਂ ਨੂੰ ਬਿਆਨ ਕੀਤਾ। ਕੁੱਝ ਸੱਸਾਂ ਨੂੰ ਇਹ ਆਰਟੀਕਲ ਪਸੰਦ ਨਹੀਂ ਆਇਆ। ਉਹਨਾਂ ਨੇ ਮੇਰੇ ਆਰਟੀਕਲ ਦੇ ਰੂਪ ਵਿੱਚ ਲਿਖੇ ਭਾਵ ਦਾ ਇਹ ਅਰਥ ਕੱਢਿਆ ਕਿ ਮੈਂ ਨੂੰਹਾਂ ਦੇ ਪੱਖ ਵਿੱਚ ਹਾਂ ਅਤੇ ਸੱਸਾਂ ਦੇ ਵਿਰੋਧ ਵਿੱਚ ਹਾਂ। ਇੱਕ ਵਾਰ ਮੇਰਾ ਆਰਟੀਕਲ ਪਬਲਿਸ਼ ਹੋਇਆ ਠਕਿਉਂ ਮਰਦ ਔਰਤਾਂ ਨਾਲੋਂ ਪਹਿਲਾਂ ਮਰ ਰਹੇ ਹਨ?ੂ ਇਸ ਆਰਟੀਕਲ ਵਿੱਚ ਮੈਂ ਉਹਨਾ ਮਰਦਾਂ ਦੀ ਗੱਲ ਕੀਤੀ, ਜੋ ਖੁਦ ਸਹੀ ਹਨ, ਪਰ ਜਿਨ੍ਹਾਂ ਦੀਆਂ ਘਰ ਵਾਲੀਆਂ ਚੰਗੀਆਂ ਨਹੀਂ ਹਨ। ਔਰਤਾਂ ਨੇ ਇਹ ਆਰਟੀਕਲ ਪੂਰਾ ਆਪਣੇ ਵਿਰੋਧ ਵਿੱਚ ਹੀ ਸਮਝ ਲਿਆ। ਪਰ ਮੇਰਾ ਭਾਵ ਉਪਰੋਕਤ ਦੋਹਾਂ ਆਰਟੀਕਲਜ਼ ਵਿੱਚ ਕੁੱਝ ਹੋਰ ਹੀ ਸੀ, ਪਰ ਲੋਕਾਂ ਨੇ ਕੁੱਝ ਹੋਰ ਹੀ ਸਮਝ ਲਿਆ। ਮੈਂ ਤਾਂ ਸਿਰਫ ਇਹ ਦੱਸਣਾ ਚਾਹੁੰਦਾ ਸੀ ਕਿ ਨੂੰਹਾਂ, ਸੱਸਾਂ, ਮਰਦ ਅਤੇ ਔਰਤਾਂ ਕਿੱਥੇ-ਕਿੱਥੇ ਸਹੀ ਹਨ ਅਤੇ ਕਿੱਥੇ-ਕਿੱਥੇ ਗਲਤ ਹਨ, ਤਾਂ ਜੋ ਆਪਾਂ ਸਾਰੇ ਰਲ ਮਿਲਕੇ ਆਪੋ ਆਪਣੀਆਂ ਗਲਤੀਆਂ ਨੂੰ ਮੰਨ ਲਈਏ, ਆਪੋ-ਆਪਣੀਆਂ ਕਮਜ਼ੋਰੀਆਂ ਨੂੰ ਸਮਝੀਏ ਅਤੇ ਇਹ ਸਭ ਕਰਨ ਤੋਂ ਬਾਅਦ, ਆਪਾਂ ਪੂਰੀ ਪੋਜ਼ਿਟਿਵ ਸੋਚ ਨਾਲ ਵਧੀਆ ਤੋਂ ਵਧੀਆ, ਚੰਗੇ ਤੋਂ ਚੰਗੇ ਰਸਤੇ ਅਪਣਾਈਏ ਅਤੇ ਆਪਣਾ ਹਰ ਤਰ੍ਹਾਂ ਦਾ ਰਿਸ਼ਤਾ ਸੋਹਣੇ ਤੋਂ ਸੋਹਣਾ ਬਣਾਈਏ। ਮੈਂ ਕਿਸੇ ਵੀ ਇਨਸਾਨ ਦੇ ਹੱਕ ਵਿੱਚ ਨਹੀਂ ਅਤੇ ਨਾ ਹੀ ਕਿਸੇ ਇਨਸਾਨ ਦੇ ਵਿਰੋਧ ਵਿੱਚ। ਮੈਂ ਤਾਂ ਸਿਰਫ ਸ਼ਾਂਤੀ ਅਤੇ ਪਿਆਰ ਦੇ ਹੱਕ ਵਿੱਚ ਹਾਂ ਅਤੇ ਅਸ਼ਾਂਤੀ ਅਤੇ ਝਗੜੇ ਦੇ ਵਿਰੋਧ ਵਿੱਚ। ਮੇਰੇ ਦਿਲ ਵਿੱਚ ਤਾਂ ਸਿਰਫ ਇਹੋ ਹੀ ਭਾਵ ਹੈ। ਮੈਂ ਇਹ ਰੱਬ ਜੀ ਨੂੰ ਪ੍ਰਾਰਥਨਾ ਕਰਾਂਗਾ ਕਿ ਰੱਬ ਜੀ ਮੈਨੂੰ ਅਜਿਹੇ ਸ਼ਬਦ ਦੇਣ, ਜਿਸ ਨਾਲ ਮੇਰੀ ਜ਼ੁਬਾਨ ’ਤੇ ਅਜਿਹੇ ਲਫਜ਼ ਆਉਣ, ਜੋ ਮੇਰੇ ਅਸਲ ਦਿਲ ਦੇ ਭਾਵ ਨੂੰ ਸਹੀ ਸਹੀ ਪ੍ਰਗਟ ਕਰਨ ਤਾਂ ਜੋ ਮੈਂ ਆਪਣੇ ਜ਼ਿੰਦਗੀ ਦੇ ਅਸਲ ਮਕਸਦ ਜੋ ਕਿ ਪਿਆਰ ਅਤੇ ਸ਼ਾਂਤੀ ਫੈਲਾਉਣਾ ਹੈ, ਉਸ ਵਿੱਚ ਕਾਮਯਾਬੀ ਹਾਸਿਲ ਕਰ ਸਕਾਂ। ਅੰਤ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਨੂੰ ਸ਼ਬਦਾਂ ਦੇ ਭੇਦ ਭਾਵ ਨੂੰ ਛੱਡਕੇ ਇਨਸਾਨ ਦੇ ਅਸਲ ਭਾਵ ਨੂੰ ਪਕੜਨਾ ਚਾਹੀਦਾ ਹੈ ਅਤੇ ਦੂਜਾ ਆਪਣਾ ਹਰ ਭਾਵ ਪੋਜ਼ਿਟਿਵ ਰੱਖਣਾ ਚਾਹੀਦਾ ਹੈ। ਕਿਉਂਕਿ ਸ਼੍ਰੀ ਕ੍ਰਿਸ਼ਨ ਜੀ ਨੇ ਵੀ ਕਿਹਾ ਹੈ ਕਿ ਕੀਤੇ ਕਰਮ ਨਾਲੋਂ, ਕੀਤੇ ਕਰਮ ਪਿੱਛੇ ਛਿਪਿਆ ਭਾਵ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਅਮਨਪ੍ਰੀਤ ਸਿੰਘ ਮੋ- 09465554088
ਪੰ ਜਾਬ, ਪੰਜਾਬੀ, ਪੰਜਾਬੀਅਤ ਇੱਕ ਇਹੋ ਜਿਹੇ ਸ਼ਬਦਾਂ ਦਾ ਸਮੂਹ ਹੈ, ਜਿਸ ਉ¤ਪਰ ਪੰਜਾਬ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਰਹਿਣ ਵਾਲੇ, ਦੇਸ਼ਾਂ-ਵਿਦੇਸ਼ਾਂ ਵਿੱਚ ਰਹਿਣ ਵਾਲੇ ਜਾਂ ਕਿਸੇ ਨੇ ਵੀ ਨਿਰਪੱਖ ਹੋ ਕੇ ਇਹਨਾਂ ਸ਼ਬਦਾਂ ਨੂੰ ਸਮਝਿਆ ਹੈ, ਉਹ ਆਪਣੇ ਆਪ ਨੂੰ ਪੰਜਾਬੀ ਕਹਾਉਣ ਵਿੱਚ ਫਖ਼ਰ ਮਹਿਸੂਸ ਕਰਨ ਲੱਗ ਪੈਂਦਾ ਹੈ। ਕੀ ਖਾਸੀਅਤ ਹੈ ਸਾਡੀ ਪੰਜਾਬੀ ਭਾਸ਼ਾ ਵਿੱਚ, ਸਾਡੇ ਪੰਜਾਬ ਵਿੱਚ ਅਤੇ ਪੰਜਾਬ ਦੀ ਰਹਿਣ ਸਹਿਣ ਪੰਜਾਬੀਅਤ ਵਿੱਚ? ਇੱਕ ਵਾਰ ਸੋਚਣਾ ਬਣਦਾ ਹੈ ਕਿ ਜਿਸ ਭਾਸ਼ਾ ਭਾਵ ਪੰਜਾਬੀ ਉਪਰ ਕਿਸੇ ਨੂੰ ਵੀ ਜ਼ਰਾ ਜਿਹਾ ਸਮਝਣ ਨਾਲ ਮਾਣ ਮਹਿਸੂਸ ਹੋਣ ਲੱਗ ਜਾਂਦਾ ਹੈ, ਉੁਸ ਮਿੱਠੀ ਜੁਬਾਨ ਤੋਂ ਪੰਜਾਬ ਵਿੱਚ, ਪੰਜਾਬੀ ਘਰਾਂ ਵਿੱਚ ਪੈਦਾ ਹੋਣ ਵਾਲੇ ਅੱਜ ਦੇ ਨੌਜਵਾਨ ਅਤੇ ਫਿਰ ਆਪਣੇ ਸਕੂਟਰਾਂ, ਮੋਟਰਸਾਇਕਲਾਂ ਅਤੇ ਕਾਰਾਂ ਦੀਆਂ ਨੰਬਰ ਪਲੇਟਾਂ ’ਤੇ ਠਪੰਜਾਬੀ ਮੁੰਡਾੂ, ਠਪੰਜਾਬੀ ਜੱਟੂ ਜਾਂ ਠਪੰਜਾਬੀੂ ਲਿਖਵਾਉਣ ਵਾਲੇ ਪੰਜਾਬੀ ਨੂੰ ਬੋਲਣ, ਲਿਖਣ ਵਿੱਚ ਸ਼ਰਮ ਕਿਉਂ ਮਹਿਸੂਸ ਕਰਦੇ ਹਨ? ਕੀ ਕਾਰਣ ਹੈ ਕਿ ਅਸੀਂ ਮਾਂ-ਭਾਸ਼ਾ ਦੀ ਥਾਂ ’ਤੇ ਕਿਸੇ ਦੂੁਸਰੀ ਭਾਸ਼ਾ ਨੂੰ ਵੱਧ ਤਰਜੀਹ ਦੇ ਕੇ ਆਪਣੇ ਆਪ ਨੂੰ ਜ਼ਿਆਦਾ ਅਗਾਂਹ-ਵਧੂ ਮਹਿਸੂਸ ਕਰਦੇ ਹਾਂ। ਘਾਟ ਕਿੱਥੇ ਹੈ? ਕੀ ਸਾਡੀ ਪੰਜਾਬੀ ਭਾਸ਼ਾ ਵਿੱਚ ਕਿਧਰੇ ਕੋਈ ਘਾਟ ਪੈ ਗਈ ਹੈ? ਨਹੀਂ ਐਸੀ ਕੋਈ ਵੀ ਗੱਲ ਨਹੀਂ ਹੈ। ਬੱਸ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਲਈ, ਪੜ੍ਹਿਆ ਲਿਖਿਆ, ਅਗਾਂਹ-ਵਧੂ ਸਾਬਤ ਕਰਨ ਲਈ ਹੀ ਅਸੀਂ ਬੇਸ਼ਰਮ ਹੋ ਕੇ ਪੰਜਾਬੀ ਦੀ ਥਾਂ ’ਤੇ ਦੂਜੀਆਂ ਬੋਲੀਆਂ ਦੀ ਬੋਲਣ ਵਿੱਚ ਵਰਤੋਂ ਕਰਨ ਨੂੰ ਤਰਜੀਹ ਦੇਂਦੇ ਹਾਂ। ਭਾਵੇਂ ਕਿ ਜਦੋਂ ਸਾਡੇ ਵੱਲੋਂ ਬੋਲੇ ਜਾਂਦੇ ਗਿਣਤੀ ਦੇ ਯਾਦ ਕੀਤੇ ਹੋਏ ਅੰਗਰੇਜੀ ਦੇ ਸ਼ਬਦ ਖਤਮ ਹੋ ਜਾਣ ਤਾਂ ਅਸੀਂ ਫਿਰ ਭਾਉਂਦੇ ਪੈਰੀਂ ਪੰਜਾਬੀ ਵੱਲ ਨੂੰ ਹੀ ਭੱਜਦੇ ਹਾਂ। ਬਹੁਤਿਆਂ ਨੂੰ ਅੰਗਰੇਜੀ ਵਿੱਚ ਉਹਨਾਂ ਵੱਲੋਂ ਬੋਲੇ ਜਾ ਰਹੇ ਸ਼ਬਦਾਂ ਦਾ ਪੰਜਾਬੀ ਵਿੱਚ ਮਤਲਬ ਹੀ ਨਹੀਂ ਪਤਾ ਹੁੰਦਾ। ਪਰ ਪਤਾ ਨਹੀਂ ਕਿਉਂ ਦਿਮਾਗ ਵਿੱਚ ਇੱਕ ਕੀੜਾ ਵੜ੍ਹ ਚੁੱਕਾ ਹੈ ਕਿ ਪੰਜਾਬੀ ਬੋਲਣ ਵਾਲੇ ਨੂੰ ਜਿਵੇਂ ਅਕਲ ਹੀ ਨਹੀਂ ਹੁੰਦੀ। ਇਸ ਕੰਮ ਵਿੱਚ ਅੱਜ-ਕੱਲ ਦੀਆਂ ਨੌਜਵਾਨ ਕੁੜੀਆਂ ਜਿਆਦਾ ਅੱਗੇ ਆ ਰਹੀਆਂ ਹਨ ਅਤੇ ਨੌਜਵਾਨ ਮੁੰਡਿਆਂ ਨਾਲੋਂ ਅੰਗਰੇਜੀ ਜਮ੍ਹਾਂ ਹਿੰਦੀ ਨੂੰ ਹੀ ਤਰਜੀਹ ਦੇ ਰਹੀਆਂ ਹਨ। ਖ਼ਾਸਕਰ ਕਾਲਜਾਂ/ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੀਆਂ ਕੁੜੀਆਂ। ਇਸੇ ਤਰ੍ਹਾਂ ਇੱਕ ਲੜਕੀ ਨੂੰ ਜਦ ਪੁਛਿਆ ਕਿ ਤੁਸੀਂ ਪੰਜਾਬੀ ਬੋਲਣ, ਲਿਖਣ ਦੀ ਥਾਂ ’ਤੇ ਹਿੰਦੀ ਨੂੰ ਹੀ ਪਹਿਲ ਕਿਉਂ ਦਿੰਦੇ ਹੋ, ਜਦੋਂਕਿ ਤੁਸੀਂ ਪੰਜਾਬ ਦੇ ਹੀ ਸੱਭਿਆਚਾਰ ਵਿੱਚ ਜੰਮੇ-ਪਲੇ ਤੇ ਵੱਡੇ ਹੋਏ ਹੋ? ਤਾਂ ਉਸ ਦਾ ਜੁਆਬ ਬੜਾ ਹੀ ਬੇ-ਦਲੀਲਾ ਸੀ। ਕਹਿਣ ਲੱਗੀ ਕਿ ਠਬਚਪਨ ਤੋਂ ਹੀ ਪੰਜਾਬੀ ਬੋਲਦੀ ਪਈ ਹਾਂ ਅਤੇ ਪੰਜਾਬੀ ਤੋਂ ਬੋਰ ਹੋ ਗਈ ਹਾਂ। ਦੂਜਾ ਹੁਣ ਹੀ ਕਾਲਜ ਜਾਣ ਤੋਂ ਬਾਅਦ ਸਾਰੇ ਦੋਸਤ, ਸਹੇਲੀਆਂ ਹਿੰਦੀ ਹੀ ਬੋਲਦੇ ਹਨ ਅਤੇ ਮੈਨੂੰ ਵੀ ਹਿੰਦੀ ਬੋਲਣ ਦੀ ਆਦਤ ਪੈ ਗਈ ਹੈ। ਦੂਜੀ ਗੱਲ ਤਾਂ ਕੁੱਝ ਹੱਦ ਤੱਕ ਸਮਝ ਆਉਂਦੀ ਹੈ ਪਰ ਪਹਿਲੀ ਗੱਲ ਦੇ ਜੁਆਬ ਵਿੱਚ ਮੈਂ ਉਸ ਨੂੰ ਪੁਛਿਆ ਬਈ ਤੂੰ ਬਚਪਨ ਤੋਂ ਹੀ ਨਹਾ ਰਹੀ ਹੈਂ, ਖਾ ਰਹੀ ਹੈਂ, ਮੰਮੀ-ਡੈਡੀ ਨੂੰ ਵੀ ਮੰਮੀ ਡੈਡੀ ਹੀ ਕਹਿ ਰਹੀ ਹੈਂ, ਕੀ ਤੂੰ ਇਹਨਾਂ ਸਭ ਚੀਜਾਂ ਤੋਂ ਵੀ ਬੋਰ ਨਹੀਂ ਹੋਈ ਤਾਂ ਪੰਜਾਬੀ ਤੋਂ ਕਿਵੇਂ ਹੋ ਗਈ? ਉਸ ਕੋਲ ਕੋਈ ਜੁਆਬ ਨਹੀਂ ਸੀ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਸਬੰਧੀ ਵਿਸ਼ੇਸ਼ ਕਾਨੂੰਨ ਪਾਸ ਕਰ ਦਿੱਤਾ ਗਿਆ ਹੈ, ਪਰ ਜਿਨ੍ਹੀ ਦੇਰ ਤੱਕ ਇਸ ਨੂੰ ਸਖਤੀ ਨਾਲ ਅਮਲੀ ਰੂਪ ਵਿੱਚ ਲਾਗੂ ਨਹੀਂ ਕਰਵਾਇਆ ਜਾਵੇਗਾ, ਓਨੀ ਦੇਰ ਤੱਕ ਇਸ ਦਾ ਕੋਈ ਲਾਭ ਨਹੀਂ ਹੋ ਸਕੇਗਾ। ਅੱਜ ਭਾਵੇਂ ਸਕੂਲਾਂ ਦੇ ਨਾਮ ਤਾਂ ਪੰਜਾਬੀ ਭਾਸ਼ਾ ਵਿੱਚ ਇੱਥੋਂ ਤੱਕ ਕਿ ਗੁਰੂਆਂ ਦੇ ਨਾਮ ’ਤੇ ਰੱਖੇ ਹੋਏ ਹਨ। ਪਰ ਅੰਦਰ ਬੱਚਿਆਂ ਵਾਸਤੇ ਹਿੰਦੀ ਵਿੱਚ ਹੀ ਅਧਿਆਪਕਾਂ ਨਾਲ ਗੱਲ ਕਰਨ ਦੇ ਹੁਕਮ ਚਾੜ੍ਹੇ ਹੋਏ ਹਨ। ਜਿਹਨਾਂ ਵਿੱਚ ਇੱਕ-ਦੋ ਸਕੂਲਾ ਦਾਂ ਜ਼ਿਕਰ ਵੀ ਮੈਂ ਜ਼ਰੂਰ ਕਰਨਾ ਚਾਹਵਾਂਗਾ। ਸ਼ਾਇਦ ਇਹੋ ਜਿਹੀ ਹਾਲਤ ’ਤੇ ਹੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਨੇ ਲਿਖਿਆ ਸੀ: ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਤੇਰੇ ਚਿਹਰੇ ਦੀ ਨੁਹਾਰ। ਮੀਢੀਆਂ ਖਲਾਰੀ ਫਿਰੇਂ ਬੁੱਲ੍ਹੇ ਦੀਏ ਕਾਫੀਏ ਨੀ, ਕੀਹਨੇ ਤੇਰਾ ਲਾਹ ਲਿਆ ਸ਼ਿੰਗਾਰ। ਅੱਜ ਸਾਡੇ ਸਕੂਲਾਂ ਵਿੱਚ ਹਿੰਦੀ ਭਾਸ਼ਾ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਪੰਜਾਬੀ ਨੂੰ ਦੂਜੇ ਨੰਬਰ ’ਤੇ ਰੱਖਿਆ ਜਾ ਰਿਹਾ ਹੈ। ਇਕ ਸਕੂਲ ਦਾ ਨਾਮ ਗੁਰੂੁ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਹੈ। ਇਸ ਸਕੂਲ ਦਾ ਸਾਰਾ ਸਟਾਫ ਵੀ ਹਿੰਦੀ ਹੀ ਬੋਲਦਾ ਹੈ। ਇੱਥੋਂ ਦੇ ਸਾਰੇ ਵਿਦਿਆਰਥੀ ਵੀ ਹਿੰਦੀ ਵਿੱਚ ਹੀ ਗੱਲ ਕਰਦੇ ਹਨ ਅਤੇ ਸਾਰੇ ਅਧਿਆਪਕ ਵੀ। ਹੁਣ ਹਿੰਦੀ ਪੜ੍ਹਾਵਾਂਗੇ, ਹਿੰਦੀ ਬੋਲਾਂਗੇ, ਗੁਰੂਆਂ ਦੇ ਨਾਮ ’ਤੇ ਸਕੂਲ ਹੈ। ਪੰਜਾਬੀ ਵਿੱਚ ਲਿਖਿਆ ਸਿੱਖ ਇਤਿਹਾਸ ਬੱਚੇ ਕਿਵੇਂ ਪੜ੍ਹਨਗੇ? ਗੁਰਬਾਣੀ ਕਿਵੇਂ ਪੜਨ੍ਹਗੇ? ਫਿਰ ਮੈਂ ਤਾਂ ਦਬਕੇ ਨਾਲ ਸਾਰੇ ਵਿਦਿਆਰਥੀਆਂ ਨੂੰ ਕਹਿ ਦਿੱਤਾ ਕਿ ਜੇਕਰ ਕਿਸੇ ਨੇ ਮੇਰੇ ਨਾਲ ਗੱਲ ਕਰਨੀ ਹੋਵੇ ਜਾਂ ਕੁੱਝ ਪੁੱਛਣਾ ਹੋਵੇ ਤਾਂ ਸਿਰਫ ਪੰਜਾਬੀ ਵਿੱਚ ਹੀ ਪੁੱਛਿਆ ਜਾਵੇ। ਤਾਂ ਬੱਚੇ ਕਹਿਣ ਲੱਗੇ ਠਸਰ ਜੀ! ਫਿਰ ਹਮਨੇ ਪਾਨੀ ਪੀਣੇ ਕੀ ਲੀਏ ਜਾਣਾ ਹੋਗਾ ਤਂੋ, ਹਮ ਯਹ ਕਹੇਂਗੇ ਠਸਰ, ਪਾਣੀ ਪੀ ਆਈਏ?ੂ ਤੇ ਕਲਾਸ ਹੱਸਣ ਲੱਗ ਪਈ। ਮੈਂ ਜ਼ਰਾ ਕੁ ਝਿੜਕਦੇ ਹੋਏ ਕਿਹਾ ਘਰੇ ਰੋਟੀ ਖਾਂਦੇ ਆਪਣੀ ਮਾਂ ਕੋਲੋਂ ਪਾਣੀ ਮੰਗਣ ਲੱਗਿਆਂ ਕੀ ਕਹਿੰਦੇ ਹੁੰਦੇ ਜੇ? ਤਾਂ ਕਿਸੇ ਵਿਦਿਆਰਥੀ ਕੋਲ ਕੋਈ ਜੁਆਬ ਨਹੀਂ ਸੀ। ਅਗਲੇ ਮਜਮੂਨ ਦੀ ਘੰਟੀ ’ਤੇ ਅਗਲੀ ਜਮਾਤ ਵਿੱਚ ਗਿਆ ਤਾਂ ਇੱਕ ਅਧਿਆਪਕਾ ਗਲਤੀ ਨਾਲ ਮੇਰੀ ਜਮਾਤ ਵਿੱਚ ਆ ਗਈ, ਸ਼ਾਇਦ ਉਹ ਵੀ ਸਕੂਲ ਵਿੱਚ ਨਵੀਂ ਸੀ। ਸੌਰੀ ਕਹਿ ਕੇ ਵਾਪਸ ਚਲੀ ਗਈ। ਇੰਨੇ ਨੂੰ ਇੱਕ ਵਿਦਿਆਰਥੀ ਬੋਲ ਉਠਿਆ, ਠਸਰ ਜੀ, ਮੈਡਮ ਕੋ ਭੁਲੇਖਾ ਪੜ੍ਹ ਗਿਆ।ੂ ਹੁਣ ਦੱਸੋ ਕੀ ਕਰੀਏ। ਇੱਥੇ ਤਾਂ ਆਵਾ ਹੀ ਊਤਿਆ ਪਿਆ ਹੈ। ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ। ਜਿੱਥੋਂ ਸਕੂਲਾਂ ਵਿੱਚੋਂ ਬੱਚਿਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਿੱਖਣਾ ਸੀ, ਜੇਕਰ ਉ¤ਥਂੋ ਦਾ ਮਾਹੌਲ ਇਸ ਤਰ੍ਹਾਂ ਦਾ ਹੋਵੇਗਾ ਤਾਂ ਪੰਜਾਬੀ ਕਦੋਂ ਤੱਕ ਕਾਇਮ ਰਹਿ ਸਕੇਗੀ। ਦੂੁਜਾ ਸਾਡੇ ਗੀਤਾਕਾਰਾਂ ਅਤੇ ਗਾਇਕਾਂ ਨੇ ਵੀ ਪੰਜਾਬੀ ਨੂੰ ਕਾਫੀ ਹੱਦ ਤੱਕ ਨੁਕਸਾਨ ਪਹੁੰਚਾਇਆ ਹੈ। ਸ਼ਹਿਰਾਂ ਵਿੱਚ ਲੱਗੇ ਪੰਜਾਬੀ ਭਾਸ਼ਾ ਵਿੱਚ ਵੱਡੇ ਸਾਇਨ ਬੋਰਡਾਂ ਵਿੱਚ ਵੀ ਬੇ-ਹਿਸਾਬ ਗਲਤੀਆਂ ਕੀਤੀਆਂ ਜਾਂਦੀਆਂ ਹਨ। ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੂਚਨਾ ਬੋਰਡ ਵੀ ਦੇਖਣ ਵਾਲੇ ਹੀ ਹੁੰਦੇ ਹਨ। ਜਿਸ ਕਰਕੇ ਪੰਜਾਬੀ ਬੋਲੀ ਨੂੰ ਸ਼ਰਮਸ਼ਾਰ ਹੋਣਾ ਪੈਂਦਾ ਹੈ। ਕੁੱਝ ਦੂੁਜੇ ਸੂਬੇ ਦੀਆਂ ਕੰਪਨੀਆਂ ਵੀ ਜਦ ਆਪਣਾ ਉਤਪਾਦ ਪੰਜਾਬ ਵਿੱਚ ਲਿਆ ਕੇ ਉਸ ਦੀ ਮਸ਼ਹੂਰੀ ਪੰਜਾਬੀ ਵਿੱਚ ਕਰਦਿਆਂ ਕਈ ਤਰ੍ਹਾਂ ਦੀਆਂ ਵੱਡੀਆਂ ਗਲਤੀਆਂ ਕਰ ਦਿੰਦੀਆਂ ਹਨ, ਜਿਸ ਕਰਕੇ ਪੰਜਾਬੀ ਦੀ ਦੁਰਗਤੀ ਹੋਰ ਵੀ ਜਿਆਦਾ ਹੁੰਦੀ ਹੈ। ਸੜਕਾਂ, ਮੁਹੱਲਿਆਂ, ਗਲੀਆਂ ਦੀਆਂ ਜਾਣਕਾਰੀਆਂ ਦਿੰਦੇ ਸੂਚਨਾ ਤਖਤੀਆਂ ’ਤੇ ਕਈ ਪ੍ਰਕਾਰ ਦੀਆਂ ਗਲਤੀਆਂ ਪਾਈਆਂ ਜਾਂਦੀਆਂ ਹਨ, ਜਿਸ ਨੂੰ ਸੁਧਾਰਨ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇੱਕ ਵਾਰ ਅੰਮ੍ਰਿਤਸਰ ਦੀ ਆਰਟ ਗੈਲਰੀ ਵਿੱਚ ਪੰਜਾਬ ਦਿਵਸ ਮਨਾਇਆ ਗਿਆ। ਮੇਰਾ ਇੱਕ ਨਜ਼ਦੀਕੀ ਸੱਜਣ ਮੈਨੂੰ ਵੀ ਉ¤ਥੇ ਲੈ ਗਿਆ। ਬਹੁਤ ਸੋਹਣਾ ਰੰਗਾਰੰਗ ਨਜ਼ਾਰਾ ਪੇਸ਼ ਕੀਤਾ ਗਿਆ। ਜਿਸ ਵਿੱਚ ਇਲਾਕੇ ਦੇ ਇੱਕ ਪ੍ਰਮੁੱਖ ਸਕੂਲ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ ਅਤੇ ਨਰਸਰੀ ਤੋਂ ਪਹਿਲੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਫੈਂਸੀ ਡਰੈ¤ਸ ਮੁਕਾਬਲਾ ਕਰਵਾਇਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਵੀ ਸਕੂਲ ਦੀ ਹੀ ਇੱਕ ਅਧਿਆਪਕਾ ਨਿਭਾਅ ਰਹੀ ਸੀ, ਜਿਸ ਨੂੰ ਹਾਲ ਵਿੱਚ ਹੀ ਵਧੀਆ ਅਧਿਆਪਕ ਦਾ ਖਿਤਾਬ ਵੀ ਸਕੂਲ ਵੱਲੋਂ ਮਿਲਿਆ ਸੀ। ਉਸ ਨੇ ਵੀ ਪੰਜਾਬੀ ਬੋਲੀ ਬੋਲਣ, ਲਿਖਣ, ਪੜ੍ਹਨ ’ਤੇ ਜ਼ੋਰ ਦਿੰਦਿਆਂ ਸਾਰੇ ਬੈਠੇ ਸਰੋਤਿਆਂ ਨੂੰ ਪੰਜਾਬ ਦਿਵਸ ਦੀ ਵਧਾਈ ਦਿੱਤੀ। ਸਕੂਲ ਦੇ ਵਿਦਿਆਰਥੀਆਂ ਦੀ ਮੁਕਾਬਲੇ ਲਈ ਤਿਆਰੀ ਵੀ ਉਸੇ ਅਧਿਆਪਕਾ ਵੱਲੋਂ ਕਰਵਾਈ ਗਈ ਸੀ। ਜਿਸ ਵਿੱਚ ਵਿਦਿਆਰਥੀ ਨੇ ਮੰਚ (ਸਟੇਜ) ’ਤੇ ਆ ਕੇ ਆਪਣਾ ਨਾਮ, ਜਮਾਤ ਆਦਿ ਦੱਸਣਾ ਸੀ। ਪਰ ਜਿਹੜਾ ਵੀ ਵਿਦਿਆਰਥੀ ਮੰਚ ’ਤੇ ਆਵੇ ਆਉਂਦਿਆਂ ਹੀ ਤੋਤਲੀ ਜ਼ੁਬਾਨ ਵਿੱਚ ਸਕੂਲ ਵੱਲੋਂ ਸਿਖਾਏ ਚਾਰ ਸ਼ਬਦ ਠਮਾਈ ਨੇਮ ਇਜ਼..... ਐਂਡ ਆਈ ਐਮ ਰੀਡ ਇੰਨ........ੂ ਹੁਣ ਮੰਚ ਸੰਚਾਲਕ ਦਾ ਮੂੰਹ ਵੇਖਣ ਵਾਲਾ ਸੀ। ਪਰ ਗੱਲ ਸੰਭਾਲਦੀ ਕਹਿਣ ਲੱਗੀ ਇਸ ਬੱਚੇ ਦੇ ਕਹਿਣ ਦਾ ਮਤਲਬ ਹੈ ਕਿ ਇਸਦਾ ਨਾਮ...... ਹੈ ਅਤੇ ਇਹ ਫਲ੍ਹਾਣੀ ਜਮਾਤ ਵਿੱਚ ਪੜ੍ਹਦਾ ਹੈ। ਇਸ ਤਰ੍ਹਾਂ ਜਿੰਨ੍ਹੇ ਵੀ ਵਿਦਿਆਰਥੀ ਆਏ ਸਾਰਿਆਂ ਨੇ ਹੀ ਜਾਣ-ਪਛਾਣ ਅੰਗਰੇਜੀ ਵਿੱਚ ਕਰਵਾਈ। ਆਹ ਹਾਲ ਹੈ ਸਾਡੇ ਸਕੂਲਾਂ ਦਾ ਤੇ ਪੰਜਾਬ ਦਿਵਸ ਮਨਾਉਣ ਲਈ ਬੱਚਿਆਂ ਨੂੰ ਸਕੂਲ ਵਿੱਚ ਤਿਆਰੀ ਕਰਵਾਉਣ ਵਾਲਿਆਂ ਦਾ। ਬੀਤੇ ਵਰ੍ਹੇ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਅਤੇ ਮਸ਼ਹੂਰ ਸਕੂਲ ਵਿੱਚ ਜਾਣ ਦਾ ਸਬੱਬ ਬਣਿਆ। ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਿਸੇ ਵਿਸ਼ੇ ’ਤੇ ਅਰਜ਼ੀ ਲਿਖਣ ਲਈ ਕਿਹਾ ਤਾਂ 22 ਵਿਦਿਆਰਥੀਆਂ ਦੀ ਜਮਾਤ ਵਿੱਚੋਂ 19 ਵਿਦਿਆਰਥੀ ‘ਸਤਿ ਸ੍ਰੀ ਅਕਾਲ’ ਸ਼ੁੱਧ ਸਾਫ ਅੱਖਰਾਂ ਵਿੱਚ ਨਹੀਂ ਲਿਖ ਸਕੇ। ਇਹੀ ਹਾਲ ਬਹੁਤੇ ਸਕੂਲਾਂ ਵਿੱਚ ਹੈ ਜਿਥੇ ਬੱਚਿਆਂ ਨੇ ਪੈਂਤੀ ਤੋਂ ਸ਼ੁਰੂ ਹੋ ਕੇ ਪੂਰਾ ਪੰਜਾਬ ਪੜ੍ਹਨਾ ਸੀ ਤੇ ਫਿਰ ਪੂਰਾ ਸੰਸਾਰ ਪਰ ਉਹ ਅੱਜ ਆਪ ਕੇਵਲ ਪੰਜਾਬੀ ਪੜ੍ਹਨ ਤੋਂ ਵੀ ਅਪਾਹਜ ਹੋ ਚੁੱਕੇ ਹਨ। ਇਹ ਗੱਲ ਕੇਵਲ ਇੱਕ, ਦੋ ਜਾਂ ਤਿੰਨ ਸਕੂਲਾਂ ਦੀ ਨਹੀਂ,ਇੱਥੇ ਹਰ ਸਕੂਲ ਦਾ ਹੀ ਇਹੀ ਹਾਲ ਅਤੇ ਵੱਡੀ ਗਿਣਤੀ ਵਿੱਚ ਸਕੂਲਾਂ ਰਾਹੀਂ ਮਾਂ ਬੋਲੀ ਦਾ ਗਲਾ ਬੜੀ ਹੀ ਬੇਦਰਦੀ ਨਾਲ ਘੁਟਿਆ ਜਾ ਰਿਹਾ ਹੈ। ਪਰ ਇਸ ਨੂੰ ਰੋਕਿਆ ਤਾਂ ਹੀ ਜਾ ਸਕੇਗਾ ਜਦੋਂ ਅਸੀਂ ਆਪਣਾ ਆਪ ਪਹਿਚਾਣ ਕੇ ਪਹਿਲਾਂ ਆਪ ਆਪਣੀ ਮਾਂ ਬੋਲੀ ਲਈ ਅੱਗੇ ਆਵਾਂਗੇ ਅਤੇ ਆਪਣੇ ਘਰ ਤੋਂ ਮਾਂ ਬੋਲੀ ਬੋਲਣ ਦੀ ਸ਼ੁਰੂਆਤ ਕਰਾਂਗੇ ਕਿਉਂਕਿ ਕੇਵਲ ਸਕੂਲਾਂ ’ਤੇ ਦੋਸ਼ ਲਗਾ ਕੇ ਦੋਸ਼ ਮੁਕਤ ਅਸੀਂ ਵੀ ਨਹੀਂ ਹੋ ਸਕਦੇ। ਸੋ ਲੋੜ ਹੈ ਸਾਰੇ ਹੀ ਸੁਚੇਤ ਹੋ ਕੇ ਆਪਣੀ ਮਾਂ ਬੋਲੀ ਨੂੰ ਬਚਾਉਣ ਵਾਸਤੇ ਸਾਂਝਾ ਉ¤ਦਮ ਕਰੀਏ। ਵਿਆਹ ਸ਼ਾਦੀਆਂ ਦੇ ਕਾਰਡ, ਸੱਦਾ ਪੱਤਰ, ਦੁਕਾਨਾਂ ਦੇ ਬੋਰਡ ਆਦਿ ਪੰਜਾਬੀ ਵਿੱਚ ਲਿਖਵਾਉਣ ਨੂੰ ਪਹਿਲ ਦੇਈਏ। ਤਾਂ ਕਿ ਪੰਜਾਬ ਵਿੱਚ ਆਉਣ ਵਾਲੇ ਕਿਸੇ ਵੀ ਸੈਲਾਨੀ ਉ¤ਤੇ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਰੰਗ ਹੋਰ ਵੀ ਗੂੜ੍ਹਾ ਪੈ ਸਕੇ। ਯਾਦ ਰੱਖੋ ਮਾਂ ਬੋਲੀ ਹੀ ਮਨੁੱਖ ਦੀ ਪਛਾਣ ਹੰਦੀ ਹੈ। ਮੈਂ ਕਿਸੇ ਵੀ ਬੋਲੀ ਨੂੰ ਮਾੜਾ ਨਹੀਂ ਕਹਿੰਦਾ, ਨਾ ਹੀ ਇਹ ਕਹਿੰਦਾ ਹਾਂ ਕਿ ਉਹ ਬੋਲੀ ਨਾ ਸਿੱਖੀ ਜਾਵੇ ਅਤੇ ਨਾ ਬੋਲੀ ਜਾਵੇ। ਮੇਰਾ ਕਹਿਣਾ ਤਾਂ ਕੇਵਲ ਇੰਨਾ ਹੈ ਕਿ ਆਪਣੀ ਬੋਲੀ ਨੂੰ ਨਾ ਭੁਲੋ। ਨਾ ਹੀ ਮੈਂ ਕੋਈ ਪੰਜਾਬੀ ਦਾ ਵਿਦਵਾਨ ਹਾਂ, ਪਰ ਮੈਨੂੰ ਤਾਂ ਬਸ ਐਨਾ ਪਤਾ ਹੈ ਕਿ ਪੰਜਾਬੀ ਮੇਰੀ ਮਾਂ ਬੋਲੀ ਹੈ। ਗੁਰੂਆਂ ਦੀ ਬੋਲੀ ਹੈ। ਅਸੀਂ ਪੰਜਾਬੀ ਹਾਂ। ਸਾਰੀਆਂ ਭਾਸ਼ਾਵਾਂ ਦੀ ਜਾਣਕਾਰੀ ਰੱਖੋ, ਲੋੜ ਪੈਣ ’ਤੇ ਬੋਲੋ, ਲਿਖੋ, ਸਮਝਾਉ, ਪਰ ਆਪਣੀ ਮਾਂ ਬੋਲੀ ਨੂੰ ਛੱਡ ਕੇ, ਭੁੱਲ ਕੇ ਨਹੀਂ। ਕਿਸੇ ਨੇ ਬੜਾ ਵਧੀਆ ਕਿਹਾ ਹੈ: ਮਾਂ ਬੋਲੀ ਨੂੰ ਭੁੱਲ ਜਾਉਗੇ, ਕੱਖਾਂ ਵਾਂਗੂੰ ਰੁਲ ਜਾਉਗੇ। -ਇਕਵਾਕ ਸਿੰਘ ਪੱਟੀ ਮੋ. 98150-24920
ਅੱਜਦੇ ਯੁੱਗ ਵਿੱਚ ਪਦਾਰਥਵਾਦੀ ਕਦਰਾਂ-ਕੀਮਤਾਂ ਦੇ ਪ੍ਰਭਾਵ ਅਧੀਨ ਨੌਜਵਾਨ ਪੀੜ੍ਹੀ ਵੱਲੋਂ ਆਪਣੇ ਬੁੱਢੇ ਮਾਪਿਆਂ ਦੀ ਬੇਕਦਰੀ ਇੱਕ ਸਧਾਰਨ ਜਿਹੀ ਗੱਲ ਬਣ ਕੇ ਰਹਿ ਗਈ ਹੈ। ਬੁਢਾਪਾ ਇੱਕ ਅਜਿਹੀ ਅਵਸਥਾ ਹੈ ਜਿਸ ਨੂੰ ਕੋਈ ਵੀ ਇਨਸਾਨ ਖਿੜੇ ਮੱਥੇ ਪ੍ਰਵਾਨ ਨਹੀਂ ਕਰਦਾ, ਪਰ ਮਨੁੱਖ ਦੀ ਹੋਣੀ ਇਹ ਹੈ ਕਿ ਇਸ ਨੂੰ ਕਿਸੇ ਵੀ ਢੰਗ ਨਾਲ ਟਾਲਿਆ ਨਹੀਂ ਜਾ ਸਕਦਾ। ਬੁਢਾਪੇ ਵਿੱਚ ਬਜ਼ੁਰਗ ਨਾ ਸਿਰਫ ਪਿਆਰ, ਸਤਿਕਾਰ ਤੋਂ ਵਾਂਝੇ ਰਹਿੰਦੇ ਹਨ, ਸਗੋਂ ਕਈ ਵਾਰ ਤਾਂ ਜੀਵਨ ਦੀਆਂ ਜ਼ਰੂਰੀ ਚੀਜ਼ਾਂ ਰੋਟੀ, ਕੱਪੜੇ ਤੋਂ ਵੀ ਮੁਹਤਾਜ (ਮੁਥਾਜ) ਹੋ ਜਾਂਦੇ ਹਨ। ਘਰ-ਘਰ ਵਿੱਚ ਬਜ਼ੁਰਗ ਹਨ। ਕਹਿੰਦੇ ਹਨ ਜਿਸ ਘਰ ਵਿੱਚ ਬਜ਼ੁਰਗ ਹੋਣ ਉਸ ਘਰ ਵਿੱਚ ਸਿਆਣਪ ਅਤੇ ਸ਼ਿਸ਼ਟਾਚਾਰ ਹੁੰਦਾ ਹੈ। ਬਿਰਧ ਅਵਸਥਾ ਵਿੱਚ ਬਜ਼ੁਰਗਾਂ ਦੀਆਂ ਅੱਖਾਂ ਵਿੱਚ ਰੌਸ਼ਨੀ ਘੱਟ ਜਾਂਦੀ ਹੈ। ਜੋੜਾਂ ਦੇ ਦਰਦ ਸ਼ੁਰੂ ਹੋ ਜਾਂਦੇ ਹਨ, ਉੱਚਾ ਸੁਣਦੇ ਹਨ, ਉਮਰ ਦੇ ਲਿਹਾਜ ਨਾਲ ਸਰੀਰ ਦੀ ਚੁਸਤੀ ਫੁਰਤੀ ਖਤਮ ਹੋ ਜਾਂਦੀ ਹੈ। ਗੁਰਦਿਆਂ ਦੇ ਪੱਠੇ ਕਮਜ਼ੋਰ ਹੋ ਜਾਂਦੇ ਹਨ। ਸੇਵਾ ਤੇ ਸਿਮਰਨ ਸਿੱਖ ਧਰਮ ਦੇ ਮਹਾਨ ਕਾਰਜ (ਕੰਮ) ਹਨ, ਜੋ ਸਦੀਆਂ ਤੋਂ ਚੱਲੇ ਆ ਰਹੇ ਹਨ। ਇਸੇ ਚੱਲੀ ਆ ਰਹੀ ਪ੍ਰੰਪਰਾ ਨੂੰ ਕਾਇਮ ਰੱਖਦੇ ਹੋਏ ਪਿੰਡ ਚੰਦ ਪੁਰਾਣਾ ਜਿਲ੍ਹਾ ਮੋਗਾ ਵਿਖੇ ਸੰਤ ਬਾਬਾ ਨਛੱਤਰ ਸਿੰਘ ਜੀ ਨੇ ਬੇਸਹਾਰਾ ਬਜ਼ੁਰਗਾਂ ਲਈ ਬਾਬਾ ਤੇਗਾ ਸਿੰਘ ਜੀ ਬਿਰਧ ਆਸ਼ਰਮ ਦੀ ਇਮਾਰਤ ਜਿੱਥੇ ਨਿਤਾਣੇ, ਨਿਆਸਰੇ, ਬੇਸਹਾਰਾ, ਬਜ਼ੁਰਗਾਂ ਲਈ ਵਰਦਾਨ ਸਿੱਧ ਹੋਈ ਹੈ, ਉੱਥੇ ਨਾਲ ਹੀ ਨਾਲ ਇਹ ਸਾਡੇ ਸਮਾਜ ਨੂੰ ਇੱਕ ਬਹੁਤ ਵੱਡੀ ਚੁਣੌਤੀ ਵੀ ਹੈ ਕਿ ਸਾਡਾ ਮਾਤਾ-ਪਿਤਾ ਲਈ ਕਿੰਨਾ ਕੁ ਸਤਿਕਾਰ ਹੈ ਤੇ ਅਸੀਂ ਇਸ ਵੱਡਮੁੱਲੀ ਸੇਵਾ ਤੋਂ ਕਿੰਨੇ ਦੂਰ ਹੁੰਦੇ ਜਾ ਰਹੇ ਹਾਂ। ਇਸ ਬਿਰਧ ਆਸ਼ਰਮ ਵਿੱਚ ਖੁੱਲ੍ਹੇ ਹਵਾਦਾਰ ਕਮਰੇ, ਸਾਫ ਪੀਣ ਵਾਲਾ ਪਾਣੀ, ਬਿਜਲੀ ਦੀ ਵੀ ਸਹੂਲਤ, ਪੱਖੇ, ਸਾਫ-ਸੁਥਰੇ ਇਸ਼ਨਾਨ ਘਰ, ਪਖਾਨੇ ਆਦਿ ਦਾ ਪੂਰਾ ਪ੍ਰਬੰਧ ਹੈ। ਇਸ ਬਿਰਧ ਆਸ਼ਰਮ ਵਿੱਚ 47 ਦੇ ਕਰੀਬ ਕਮਰੇ ਹਨ ਜਿਨ੍ਹਾਂ ਵਿੱਚ ਬੇਸਹਾਰਾ ਬਜ਼ੁਰਗਾਂ ਵਾਸਤੇ ਵਧੀਆ ਮੰਜੇ ਬਿਸਤਰੇ ਵਿਛਾਏ ਗਏ ਹਨ। ਆਸ਼ਰਮ ਦੇ ਵਿਹੜੇ ਦੇ ਵਿਚਕਾਰ ਮਾਤਾ-ਪਿਤਾ ਦੀ ਸੇਵਾ ਦਾ ਪ੍ਰਤੀਕ ਸਰਵਨ ਪੁੱਤਰ ਦੀ ਯਾਦਗਾਰ ਬਣਾਈ ਗਈ ਹੈ, ਜੋ ਸਾਨੂੰ ਮਾਤਾ-ਪਿਤਾ ਦੀ ਸੇਵਾ ਲਈ ਪ੍ਰੇਰਦੀ ਹੈ। ਬਜ਼ੁਰਗਾਂ ਦੇ ਮਨੋਰੰਜਨ ਲਈ ਇੱਥੇ ਅਖਬਾਰ ਰੋਜ਼ਾਨਾ ਲੱਗੇ ਹਨ। ਇੱਥੇ ਰਹਿੰਦੇ ਬਜ਼ੁਰਗਾਂ ਦੇ ਚੈਕਅੱਪ ਕਰਨ ਲਈ ਦੋ ਡਾਕਟਰ ਪੱਕੇ ਰੱਖੇ ਹੋਏ ਹਨ। ਹਰ ਦਵਾਈ ਬੂਟੀ ਦੀ ਸੇਵਾ ਇਸ ਬਿਰਧ ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਮੁਫਤ ਵਿੱਚ ਦਿੱਤੀ ਜਾਂਦੀ ਹੈ। ਬੇਸਹਾਰਾ ਬਜ਼ੁਰਗਾਂ ਅਤੇ ਔਰਤਾਂ ਵਾਸਤੇ ਇਸ ਆਸ਼ਰਮ ਵਿੱਚ ਹਰ ਸਹੂਲਤ ਉਪਲੱਬਧ ਹੈ। ਸ਼ਾਇਦ ਹੀ ਕੋਈ ਹੋਰ ਪੰਜਾਬ ਅੰਦਰ ਅਜਿਹਾ ਬਿਰਧ ਆਸ਼ਰਮ ਹੋਵੇ ਜੋ ਇੰਨਾ ਖੁੱਲ੍ਹਾ ਡੁੱਲ੍ਹਾ ਤੇ ਇੰਨੀਆਂ ਸਹੂਲਤਾਂ ਨਾਲ ਭਰਪੂਰ ਹੋਵੇ। ਸਵੇਰ ਤੋਂ ਸ਼ਾਮ ਤੱਕ ਇਸ ਬਿਰਧ ਆਸ਼ਰਮ ਵਿੱਚ ਗੁਰਬਾਣੀ ਦੀਆਂ ਕੈਸਿਟਾਂ ਚੱਲਦੀਆਂ ਹਨ, ਜੋ ਬੇਸਹਾਰਾ ਬਜ਼ੁਰਗਾਂ ਨੂੰ ਬਾਣੀ ਨਾਲ ਜੋੜੀ ਰੱਖਦੀਆਂ ਹਨ। ਇੱਥੋਂ ਦੇ ਨਿਯਮਾਂ ਅਨੁਸਾਰ ਲੰਗਰ-ਪਾਣੀ ਦੀ ਸੇਵਾ ਇੱਥੋਂ ਦੇ ਸੇਵਾਦਾਰ ਆਪ ਆਪਣੇ ਹੱਥਾਂ ਨਾਲ ਇਨ੍ਹਾਂ ਬਿਰਧਾਂ ਨੂੰ ਛਕਾਉਂਦੇ ਹਨ। ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਪੱਕੇ ਸੇਵਾਦਾਰ ਰੱਖੇ ਹੋਏ ਹਨ ਤਾਂ ਕਿ ਕਿਸੇ ਬਿਰਧ ਬਜ਼ੁਰਗ ਨੂੰ ਬਾਹਰ ਅੰਦਰ ਜਾਣ ਵਿੱਚ ਕੋਈ ਤਕਲੀਫ ਨਾ ਹੋਵੇ। ਇਸ ਬਿਰਧ ਆਸ਼ਰਮ ਦੀ ਸੇਵਾ ਬਾਬਾ ਗੁਰਦੀਪ ਸਿੰਘ ਜੀ ਪੂਰੀ ਤਨਦੇਹੀ ਨਾਲ ਕਰ ਰਹੇ ਹਨ। ਉਹ ਬਜੁਰਗਾਂ ਨੂੰ ਕਦੇ ਕੋਈ ਤਕਲੀਫ ਨਹੀਂ ਹੋਣ ਦਿੰਦੇ। ਸੰਤ ਬਾਬਾ ਗੁਰਦੀਪ ਸਿੰਘ ਹਰ ਵੇਲੇ ਬਜ਼ੁਰਗਾਂ ਦੀ ਸੇਵਾ ਵਿੱਚ ਤਤਪਰ ਰਹਿੰਦੇ ਹਨ। ਉਹ ਬਿਰਧ ਬਾਬਿਆਂ ਨੂੰ ਨਹਾਉਣ ਲਈ ਸਾਬਣ, ਤੇਲ, ਤੋਲੀਆ ਆਦਿ ਮੁਹੱਈਆ ਕਰਦੇ ਹਨ। ਇਸ ਬਿਰਧ ਆਸ਼ਰਮ ਨੂੰ ਚਲਾਉਣ ਲਈ ਬਾਬਾ ਗੁਰਦੀਪ ਸਿੰਘ ਨੇ ਕੁੱਝ ਨਿਯਮ ਬਣਾਏ ਹਨ, ਜੋ ਹਰ ਇੱਕ ਲਈ ਲਾਗੂ ਹਨ। ਬਿਰਧ ਆਸ਼ਰਮ ਵਿੱਚ ਰਹਿਣ ਤੋਂ ਪਹਿਲਾਂ ਉਨ੍ਹਾਂ ਦੇ ਵਾਰਸਾਂ ਨੂੰ ਇੱਕ ਫਾਰਮ ਦਿੱਤਾ ਜਾਂਦਾ ਹੈ, ਜੋ ਬਿਰਧ ਦੇ ਵਾਰਸਾਂ ਨੂੰ ਪੂਰਾ ਭਰਨਾ ਪੈਂਦਾ ਹੈ। ਫਿਰ ਉਸ ਫਾਰਮ ਨੂੰ ਪਿੰਡ ਦੇ ਸਰਪੰਚ ਜਾਂ ਗਜ਼ਟਿਡ ਅਫਸਰ ਤੋਂ ਤਸਦੀਕ ਕਰਵਾਉਣਾ ਹੁੰਦਾ ਹੈ। ਉਸ ਤੋਂ ਬਾਅਦ ਹੀ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਵਿੱਚ ਦਾਖਲਾ ਦਿੱਤਾ ਜਾਂਦਾ ਹੈ। ਵਰਤਮਾਨ ਸਮੇਂ ਇਸ ਆਸ਼ਰਮ ਵਿੱਚ ਤਕਰੀਬਨ 55 ਦੇ ਕਰੀਬ ਬਜ਼ੁਰਗ ਰਹਿੰਦੇ ਹਨ। ਆਸ਼ਰਮ ਵਿੱਚ ਰਹਿਣ ਵਾਲੇ ਬਜ਼ੁਰਗਾਂ ਨੇ ਦੱਸਿਆ ਕਿ ਸੰਤ ਬਾਬਾ ਗੁਰਦੀਪ ਸਿੰਘ ਸਾਡੀ ਸੇਵਾ ਆਪਣੇ ਮਾਤਾ-ਪਿਤਾ ਵਾਂਗ ਹੀ ਕਰਦੇ ਹਨ। ਸਾਨੂੰ ਹਰ ਲੋੜੀਂਦੀ ਸਹੂਲਤ ਮਿਲਦੀ ਹੈ। ਸਾਨੂੰ ਤਾਂ ਲੱਗਦਾ ਹੈ ਕਿ ਸਵਰਗ ਇਸ ਤੋਂ ਵਧੀਆ ਨਹੀਂ ਹੋਣਾ। ਆਸ਼ਰਮ ਵਿੱਚ ਇੱਕ-ਇੱਕ ਬਜੁਰਗ ਨੂੰ ਇੱਕ ਮਹੀਨੇ ਦਾ ਇੱਕ-ਇੱਕ ਕਿਲੋ ਦੇਸੀ ਘਿਓ ਦਿੱਤਾ ਜਾਂਦਾ ਹੈ। ਹਰ ਮਹੀਨੇ ਇਨ੍ਹਾਂ ਬਜੁਰਗਾਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਲਿਜਾਇਆ ਜਾਂਦਾ ਹੈ। ਇਸ ਬਿਰਧ ਆਸ਼ਰਮ ਦੀ ਤਾਰੀਫ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਹੋ ਰਹੀ ਹੈ। ਇਸ ਬਿਰਧ ਆਸ਼ਰਮ ਵਿੱਚ ਲਾਇਬ੍ਰੇਰੀ ਦਾ ਵੀ ਪ੍ਰਬੰਧ ਹੈ। ਇੱਥੇ ਰਹਿਣ ਵਾਲੇ ਕਿਸੇ ਵੀ ਬਜ਼ੁਰਗ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ। ਉਨ੍ਹਾਂ ਦੀ ਮੁਫਤ ਸੇਵਾ ਕੀਤੀ ਜਾਂਦੀ ਹੈ। ਕਰਨੈਲ ਸਿੰਘ ਐੱਮ.ਏ
ਪੰਜਾਬੀ ਸਾਹਿਤ ਵਿੱਚ ਛੋਟੀ ਹੀ ਉਮਰ ਵਿੱਚ ਸ਼ਿਵ ਕੁਮਾਰ ਨੇ ਆਪਣੀ ਥਾਂ ਬਣਾਈ ਜੋ ਹੋਰ ਬਹੁਤ ਘੱਟ ਦੇ ਹਿੱਸੇ ਆਈ ਹੈ। ਕਈਆਂ ਦੀ ਉਮਰ ਬੀਤ ਜਾਂਦੀ ਹੈ ਪਰ ਪ੍ਰਸਿੱਧਤਾ ਨੇੜੇ ਨਹੀਂ ਆਉਂਦੀ ਪਰ ਕਈ ਆਪਣੇ ਕੰਮ ’ਚ ਥੋੜ੍ਹੇ ਹੀ ਅਰਸੇ ਵਿੱਚ ਉਪਰਲੀ ਲੜੀ ਦੇ ਵਿਅਕਤੀਆਂ ’ਚ ਜਾ ਬੈਠਦੇ ਹਨ। ਕਈਆਂ ਨੂੰ ਗੱਲ ਕਹਿਣ ਦਾ ਢੰਗ ਛੇਤੀ ਆ ਜਾਂਦਾ ਹੈ ਤੇ ਉਹ ਆਪਣੀ ਗੱਲ ਨਾਲ ਆਪਣੇ ਸਰੋਤਿਆਂ ਨੂੰ,ਪਾਠਕਾਂ ਨੂੰ ਛੇਤੀ ਭਾਅ ਜਾਂਦੇ ਹਨ। ਆਪਣੇ ਸਰੋਤਿਆਂ,ਆਪਣੇ ਪਾਠਕਾਂ ਦੀ ਪਸੰਦ ਨੂੰ ਮੁੱਖ ਰੱਖ ਕੇ ਲਿਖਣ ਵਾਲੇ ਦਾ ਨਾਂ ਹੈ ਸ਼ਿਵ ਕੁਮਾਰ ਬਟਾਲਵੀ। ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਵੀ ਛੋਟੀ ਹੀ ਉਮਰ ਵਿੱਚ ਸੰਸਾਰ ਪ੍ਰਸਿੱਧ ਹੋਇਆ ਤੇ ਅੱਜ ਵੀ ਲੋਕ ਮਨਾਂ ਵਿੱਚ ਵੱਸਿਆ ਹੋਇਆ ਹੈ। ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਗੜ੍ਹ (ਹੁਣ ਪਾਕਿਸਤਾਨ) ਦੇ ਵੱਡੇ ਪਿੰਡ ਲੋਹਟੀਆਂ ਵਿਖੇ ਮਾਤਾ ਸ਼ਾਂਤੀ ਦੀ ਕੁੱਖੋਂ ਪਿਤਾ ਕਿਸ਼ਨ ਲਾਲ ਦੇ ਘਰ ਹੋਇਆ। ਸੰਨ 1947 ਤੋਂ ਬਾਅਦ ਸ਼ਿਵ ਦੇ ਪਿਤਾ ਕਿਸ਼ਨ ਲਾਲ ਨੂੰ ਪਰਿਵਾਰ ਸਮੇਤ ਬਟਾਲੇ ਆਉਣਾ ਪਿਆ। ਦੱਸਵੀਂ ਕਰਨ ਉਪਰੰਤ ਸ਼ਿਵ ਬੇਰਿੰਗ ਕਾਲਜ ਵਿਖੇ ਐੱਫ.ਐੱਸ.ਸੀ ਤੱਕ ਪੜ੍ਹਿਆ ਤੇ ਫਿਰ ਨੌਕਰੀ ਦੀ ਭਾਲ ਕਰਦੇ ਨੂੰ ਬੈਂਕ ਵਿੱਚ ਨੌਕਰੀ ਮਿਲ ਗਈ। ਸੰਨ 1963 ’ਚ ਅਧਿਆਪਕ ਲੱਗਾ ਤੇ ਫਿਰ ਪਟਵਾਰੀ ਬਣ ਗਿਆ। ਇਸ ਤਰ੍ਹਾਂ ਰੁਜ਼ਗਾਰ ਦੇ ਲਈ ਉਹ ਕਈ ਕਿੱਤਿਆਂ ’ਤੇ ਬਿਰਾਜਮਾਨ ਰਿਹਾ। ਸ਼ਿਵ ਕੁਮਾਰ ਬਿਰਹੋਂ ਦਾ ਕਵੀ ਸੀ,ਦਰਦ ਭਰੇ ਗੀਤਾਂ ਦੇ ਵਣਜਾਰੇ ਨੇ ਆਪਣੇ ਪਾਠਕਾਂ ਦਾ ਘੇਰਾ ਵਿਸ਼ਾਲ ਕੀਤਾ। ਵਾਰਿਸ਼ ਸ਼ਾਹ ਤੋਂ ਬਾਅਦ ਉਸੇ ਲੜੀ ਵਿੱਚ ਪਾਠਕ ਬਟਾਲਵੀ ਦਾ ਨਾਂ ਲੈਂਦੇ ਹਨ। ਬਟਾਲਵੀ ਸਮਕਾਲੀ ਕਵੀਆਂ ਵਿੱਚ ਛੋਟੀ ਉਮਰ ਦਾ ਸੀ। ਉਸ ਨੇ ਜੋ ਵੀ ਲਿਖਿਆ ਭਾਵੇਂ ਗ਼ਜ਼ਲਾਂ ਲਿਖਿਆਂ,ਭਾਵੇਂ ਗੀਤਾਂ ਦੀ ਸਿਰਜਨਾ ਕੀਤੀ ਹਰ ਰਚਨਾ ਨੇ ਪਾਠਕਾਂ ਨੂੰ ਆਪਣੇ ਵੱਲ ਖਿੱਚਿਆ। ਬੈਜਨਾਥ ਦੇ ਮੇਲੇ ’ਤੇ ਮਿਲੀ ਕੁੜੀ ਮੀਨਾ ਤੇ ਇਕ ਹੋਰ ਕੁੜੀ ਨੇ ਸ਼ਿਵ ਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ। 1960 ਵਿੱਚ ਸ਼ਿਵ ਦੀ ਪਹਿਲੀ ਪੁਸਤਕ ‘ਪੀੜਾ ਦਾ ਪਰਾਗਾ’ ਪਾਠਕਾਂ ਦੇ ਸਨਮੁੱਖ ਹੋਈ ਤਾਂ ਸ਼ਿਵ ਨੌਜੁਆਨ ਮੁੰਡੇ ਕੁੜੀਆਂ ਦਾ ਪਸੰਦੀਦਾ ਸ਼ਾਇਰ ਬਣ ਗਿਆ। 1967 ਵਿੱਚ ਛੋਟੀ ਉਮਰ ਵਿੱਚ ਹੀ ਸ਼ਿਵ ਨੂੰ ਲੂਣਾਂ ਕਾਵਿ ਸੰਗ੍ਰਹਿ ਲਈ ਸਾਲ ਦੀ ਸਰਬੋਤਮ ਪੁਸਤਕ ਹੋਣ ਦਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਲਾਜਵੰਤੀ,ਆਟੇ ਦੀਆਂ ਚਿੜੀਆਂ,ਮੈਨੂੰ ਵਿਦਾ ਕਰੋ,ਬਿਰਹਾ ਤੂੰ ਸੁਲਤਾਨ, ਮੈਂ ਤੇ ਮੈਂ, ਦਰਦਮੰਦਾਂ ਦੀਆਂ ਆਹੀਂ, ਆਰਤੀ, ਅਲਵਿਦਾ, ਬਿਰਹੜਾ, ਅਸਾਂ ਤਾਂ ਜੋਬਨ ਰੁੱਤੇ ਮਰਨਾ ਰਚਨਾਵਾਂ ਨੂੰ ਪਾਠਕਾਂ ਵੱਲੋਂ ਬਹੁਤ ਪਿਆਰ ਮਿਲਿਆ। ਸ਼ਿਵ ਨੇ ਆਪਣੀ ਪਾਰਖੂ ਅੱਖ ਸਹਾਰੇ, ਲੋਕ ਦਿਲਾਂ ਦਾ ਵਰਕਾ ਪੜ੍ਹਿਆ,ਉਸ ਦੀ ਲੇਖਣੀ ’ਚ ਦਮ ਸੀ ਤੇ ਦਰਦ ਪਾਠਕ ਨੂੰ ਭਾਵੁਕ ਕਰਦੇ ਸਨ। ਸ਼ਿਵ ਦੀ ਆਵਾਜ਼ ’ਚ ਹਰ ਇਕ ਨੂੰ ਆਪਣਾ ਦਰਦ ਘੁਲਿਆ ਪ੍ਰਤੀਤ ਹੁੰਦਾ ਸੀ,ਅੱਖੀਆਂ ’ਚ ਅੱਥਰੂ ਆਪ ਮੁਹਾਰੇ ਆ ਜਾਂਦੇ ਸਨ। ਜਵਾਨ ਕੁੜੀਆਂ ਉਸ ਦੇ ਦਰਦ ਭਰੀਆਂ ਸਤਰਾਂ ਨੂੰ ਰੁਮਾਲ ’ਤੇ ਹੱਥੀਂ ਕਢਾਈ ਕਰਕੇ ਸ਼ਿਵ ਨੂੰ ਭੇਂਟ ਕਰਦੀਆਂ ਸਨ। ਕਹਿੰਦੇ ਹਨ ਕਿ ਉਸ ਸਮੇਂ ਜੇ ਕਿਸੇ ਸਾਹਿਤਕ ਸਮਾਗਮ ਵਿੱਚ ਉਹ ਨਾ ਪਹੁੰਚਦਾ ਤਾਂ ਸਮਾਗਮ ਅਧੂਰਾ ਸਮਝਿਆ ਜਾਂਦਾ ਸੀ। ਪਾਠਕ ਉਸ ਨੂੰ ਸੁਣਨ ਲਈ,ਵੇਖਣ ਲਈ ਦੂਰੋਂ ਦੂਰੋਂ ਸਮਾਗਮ ’ਚ ਪਹੁੰਚਦੇ ਸਨ ਤੇ ਜਦੋਂ ਸ਼ਿਵ ਸਟੇਜ ਤੋਂ ਉਤਰਦਾ ਸਾਰਾ ਮੇਲਾ ਹੀ ਨਿੱਖੜ ਜਾਂਦਾ ਸੀ। ਸ਼ਿਵ ਨੇ ਪੰਜਾਬੀ ਫ਼ਿਲਮਾਂ, ਰੇਡੀਓ ਪ੍ਰੋਗਰਾਮ,ਪੰਜਾਬੀ ਰਸਾਲਿਆਂ ਲਈ ਵੀ ਗੀਤ ਲਿਖੇ ਤੇ ਪੰਜਾਬੇ ਦੇ ਕਈ ਮਸ਼ਹੂਰ ਕਲਾਕਾਰਾਂ ਨੇ ਵੀ ਸ਼ਿਵ ਨੂੰ ਗਾਇਆ। 1967 ਮੰਗਿਆਲ ਦੀ ਅਰੁਣਾ ਨਾਲ ਸ਼ਿਵ ਨੇ ਵਿਆਹ ਕਰਵਾਇਆ ਤੇ ਘਰ ਦੋ ਬੱਚੇ ਵੀ ਪੈਦਾ ਹੋਏ। ਜ਼ੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ ਦੀ ਗੱਲ ਕਰਦਾ ਸ਼ਿਵ ਕੁਮਾਰ ਬਟਾਲਵੀ ਅਖੀਰ 6 ਮਈ 1973 ਨੂੰ ਜੋਬਨ ਰੁੱਤੇ ਆਪਣੇ ਘਰ ਪਰਿਵਾਰ, ਸੱਜਣਾਂ ਬੇਲੀਆਂ,ਪਾਠਕਾਂ ਤੇ ਚਾਹਵਾਨਾਂ ਦਾ ਸਾਥ ਛੱਡ ਕੇ ਤੁਰ ਗਿਆ। ਸਰਕਾਰ ਨੇ ਥੋੜ੍ਹਾ ਹੀ ਸਮਾਂ ਪਹਿਲਾਂ ਸ਼ਿਵ ਦੀ ਯਾਦ ’ਚ ਆਡੀਟੋਰੀਅਮ ਦਾ ਉਦਘਾਟਨ ਕੀਤਾ ਹੈ ਭਾਵੇਂ ਆਪਣੇ ਸੁਪਨੇ ਤੇ ਪਰਿਵਾਰ ਦੇ ਸੁਪਨੇ ਸ਼ਿਵ ਕੁਮਾਰ ਬਟਾਲਵੀ ਸਾਕਾਰ ਤਾਂ ਨਹੀਂ ਕਰ ਸਕਿਆ ਪਰ ਲੱਖਾਂ ਪਾਠਕਾਂ ਤੋਂ ਆਪਣਾ ਕਹਾ ਗਿਆ। ਮਾਂ ਬੋਲੀ ਦੀ ਝੋਲੀ ਭਰਦਾ ਮਾਂ ਬੋਲੀ ਦਾ ਲਾਲ ਅਖਵਾ ਗਿਆ। ਉਸ ਦੀਆਂ ਸਦੀਵੀ ਰਚਨਾਵਾਂ ਉਸ ਨੂੰ ਰਹਿੰਦੀ ਦੁਨੀਆਂ ਤੱਕ ਅਮਰ ਰੱਖਣਗੀਆਂ। ਸ਼ਿਵ ਦੇ ਤੁਰ ਜਾਣ ਨਾਲ ਪੰਜਾਬੀ ਮਾਂ ਬੋਲੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਅਜੇ ਤਾਂ ਉਸ ਨੇ ਮਾਂ ਬੋਲੀ ਦੀ ਝੋਲੀ ’ਚ ਮਹਿਕਾਂ ਵੰਡਦੇ ਲੱਖਾਂ ਹੀ ਸ਼ਬਦ ਹੋਰ ਪਾਉਣੇ ਸਨ। ਪੰਜਾਬੀ ਸਾਹਿਤ ਜਗਤ ਵਿੱਚ ਉਸ ਦਾ ਨਾਂ ਸਦਾ ਧਰੂ ਤਾਰੇ ਵਾਂਗ ਚਮਕਦਾ ਰਹੇਗਾ। ਅੱਜ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਜੀ ਦੀ ਬਰਸੀ 35 ਸਾਲਾਂ ਬਾਅਦ ਮੁਕੰਮਲ ਹੋਏ ਆਡੀਟੋਰੀਅਮ ਵਿੱਚ ਹੋਵੇਗੀ। ਆਡੀਟੋਰੀਅਮ ਵਿੱਚ ਹੋਣ ਵਾਲਾ ਇਹ ਪਲੇਠਾ ਸਮਾਗਮ ਹੋਵੇਗਾ, ਜਿਸ ਦਾ ਦੇਸ਼-ਵਿਦੇਸ਼ ਵਿੱਚ ਰਹਿੰਦੇ ਸ਼ਿਵ ਪ੍ਰੇਮੀਆਂ ਨੂੰ ਕਈ ਸਾਲਾਂ ਤੋਂ ਇੰਤਜ਼ਾਰ ਸੀ। ਸ਼ਮਸ਼ੇਰ ਸਿੰਘ ਸੋਹੀ ਮੋਬਾਈਲ 9876474671
ਕੋਹਿਨੂਰ ਹੀਰੇ ਨੂੰ ਲੈ ਕੇ ਇੱਸ ਵੇਲੈ ਭਾਰਤ ਦੀ ਫਿਜਾਵਾਂ ਵਿਚੋ ਵੰਨ ਸਵੰਨੀਆ ਸੁਰਾ ਉਠ ਰਹੀਆ ਹਨ ਹੀਰੇ ਦੀ ਪ੍ਰਾਪਤੀ ਦੇ ਭਾਵੇ ਕੋਈ ਸੰਕੇਤ ਨਹੀ ਮਿਲੇ ਪਰ ਭਾਰਤ ਸਰਕਾਰ ਇੱਸ ਹੀਰੇ ਉਪਰ ਆਪਣਾ ਹੱਕ ਜਤਾ ਰਹੀ ਹੈ ਜੇਕਰ ਇੱਤਹਾਸ ਨੂੰ ਇਮਾਨਦਾਰੀ ਨਾਲ ਵਾਚੀਏ ਤਾਂ ਪਤਾ ਚੱਲਦਾ ਹੈ ਕੇ ਜਿਹੜੇ ਲੋਕ ਹੀਰੇ ਉਪਰ ਆਪਣਾ ਹੱਕ ਦੱਸ ਰਹੈ ਹਨ ਉਹਨਾ ਦੇ ਹੱਥਾ ਵਿਚ ਕਦੀ ਵੀ ਹੀਰਾ ਨਹੀ ਆਇਆ । ਜਦੋ ਜਹਾਗੀਰ ਦਿੱਲੀ ਤੱਖਤ ਤੇ ਮਾਜੂਦ ਸੀ ਉਸ ਕੋਲ ਅਤੇ ਬਾਅਦ ਵਿੱਚ ਸ਼ਾਹਜਹਾਨ ਦੀ ਬੇਗਮ ਕੋਲ ਵੀ ਇੱਹ ਹੀਰਾ ਰਿਹਾ ਜਿਸ ਵੇਲੈ ਦਿੱਲੀ ਦਰਬਾਰ ਤਾਕਤ ਵਿੱਚ ਕਮਜੋਰ ਹੋ ਗਿਆ ਤਾਂ ਨਾਦਰ ਸ਼ਾਹ ਇਰਾਨੀ 1729 ਈਸਵੀ ਦਿੱਲੀ ਆਗਰੇ ਵਿੱਚ ਹਮਲਾ ਕਰਕੇ ਹੋਰ ਮਾਲ ਖਜਾਨਾ ਅਤੇ ਕੋਹਿਨੂਰ ਸਮੇਤ ਲੁੱਟ ਕੇ ਅਫਗਾਨ ਨੂੰ ਤੁਰਦਾ ਬੱਣਿਆ । ਅਗਾਂਹ ਵੀ ਡੰਡੇ ਦੇ ਜੋਰ ਨਾਲ ਹੀਰਾ ਅਬਦਾਲੀ ਦੀ ਜਗੀਰ ਬਣਿਆ ਅਤੇ ਫਿਰ ਸ਼ਾਹ ਸ਼ੁਜਾ ਦਾ ਸ਼ਿੰਗਾਰ ਬੱਣਿਆ । ਭਾਵੇ ਕੇ ਕੋਹਿਨੂਰ ਹੀਰਾ ਕਈ ਤਰਾਂ ਦੀਆ ਘੁਮਣਘੇਰੀਆ ਖਾਦਾਂ ਹੋਰ ਵੀ ਰਾਜਿਆ ਦਾ ਸ਼ਿੰਗਾਰ ਬਣਿਆ ਪ੍ਰੰਤੂ ਅੱਜ ਅਸੀ ਕੋਹਿਨੂਰ ਹੀਰੇ ਦੇ ਮਾਲਕਾਨਾ ਹੱਕ ਅਤੇ ਕੁਝ ਲੇਖਕਾ ਵਲੋ ਜਗਨਨਾਥ ਪੁਰੀ ਨੂੰ ਭੇਟ ਕਰਨ ਦੀ ਮਹਾਰਾਜਾ ਰਣਜੀਤ ਸਿੰਘ ਦੀ ਨੀਤੀ ਅਤੇ ਅਸਲ ਵਿੱਚ ਇੱਹ ਕਿਥੇ ਹੋਣਾ ਚਾਹੀਦਾ ਸੀ ਇੱਸ ਬਾਰੇ ਸੰਖੇਪ ਜਹੀ ਚਰਚਾ ਕਰਾਂਗੇ । ਵੇਸੈ ਤਾਂ ਦਿੱਲੀ ਅਤੇ ਲਾਹੌਰ ਤੱਖਤ ਦਾ ਹਾਲ ਵੀ ਇੱਸ ਹੀਰੇ ਵੱਰਗਾ ਰਿਹਾ ਹੈ ਜਿਸ ਕੌਮ ਦੇ ਬਾਹੂ ਬੱਲਾ ਵਿੱਚ ਤਾਕਤ ਰਹੀ ਤੱਖਤ ਦਾ ਮਾਲਕ ਵੀ ਉਹ ਰਿਹਾ ਹੈ ਅਤੇ ਪਰਜਾ ਵੀ ਉਸਦੀ ਗੁਲਾਮ ਹੀ ਰਹੀ ਹੈ ਹਜਾਰਾ ਸਾਲ ਭਾਰਤ ਦੇਸ਼ ਗੁਲਾਮ ਰਿਹਾ ਗੁਲਾਮੀ ਵੀ ਇਹੋ ਜਹੀ ਕੇ ਅਜਾਦੀ ਤਾਂ ਕੀ ਉਸਦੀ ਕਾਮਨਾ ਵੀ ਨਹੀ ਕਰਦੇ ਸਨ ਹਿੰਦੋਸਤਾਨ ਅੰਦਰ ਵੱਸਦੇ ਹਿੰਦੀ ਲੋਕ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀ ਧਰਤੀ ਉਪਰ ਇੱਕ ਨਾਹਰਾ ਮਾਰਿਆ ਰਾਜ ਕਰੇਗਾ ਖਾਲਸਾ ਅਤੇ ਪੰਜਾਬ ਦੀ ਸਰ ਜਮੀਨ ਉਪਰ ਖਾਲਸੇ ਦਾ ਪਰਚੰਮ ਝੁਲਾਅ ਦਿੱਤਾ ਲਹੌਰ ਦੇ ਸ਼ਾਹੀ ਕਿਲੇ ਤੇ ਜਿਥੇ ਮੁਗਲੀਆ ਹਕੂਮਤ ਦਾ ਹਜਾਰਾ ਸਾਲ ਰਾਜ ਰਿਹਾ ਓੁਸੇ ਸ਼ਾਹੀ ਕਿਲੇ ਤੇ ਖਾਲਸੇ ਦਾ ਪਰਚੰਮ ਫਰਾਟੇ ਮਾਰਨ ਲੱਗਾ ਮਹਾਰਾਜਾ ਰਣਜੀਤ ਸਿੰਘ ਨਾਲ ਤਿੰਨ ਹੋਰ ਬਹਾਦਰ ਜਰਨੈਲਾ ਨੇ ਸਰਦਾਰ ਹਰੀ ਸਿੰਘ ਨਲੂਆ ਅਕਾਲੀ ਫੂਲਾ ਸਿੰਘ ਅਤੇ ਸ਼ਾਮ ਸਿੰਘ ਅਟਾਰੀ ਅਤੇ ਹੋਰ ਜਰਨੈਲਾਂ ਨੇ ਮੁਗਲਾ ਨਾਲ ਜਾਨ ਹੂਲਵੀ ਲੜਾਈ ਲੱੜ ਕੇ ਖਾਲਸੇ ਰਾਜ ਦੀਆ ਚਾਰ ਵੱਡੀਆ ਸਟੇਟਾ ਕਸ਼ਮੀਰ ਲਾਹੌਰ ਪਿਸਾਵਰ ਮੁਲਤਾਨ ਸਥਾਪੱਤ ਕੀਤੀਆ । ਇੱਤਹਾਸ ਦੇ ਝਾਰੋਖੇ ਵਿਚੋ ਕੁਝ ਅਤੀਤ ਦੀਆ ਗੱਲ੍ਹਾ ਨਿਕਲ ਕੇ ਸਾਡੇ ਸਹਾਮਣੇ ਆਉਦੀਆ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਪਣੇ ਰਾਜ ਤੋ ਬੇਦਖਲ ਕੀਤਾ ਰਾਜਾ ਸ਼ਾਹੂ ਸ਼ੁਜਾਂ ਆਉਦਾ ਹੈ ਜੋ ਆਪਣੇ ਤੱਖਤ ਉਪਰ ਦੁਬਾਰਾ ਬੈਠਣ ਲਈ ਮਹਾਰਜੇ ਪਾਸੋ ਮੱਦਦ ਮੰਗਦਾ ਹੈ ਮਹਾਰਾਜਾ ਬਿੰਨਾ ਸ਼ਰਤ ਉਸਦੀ ਮਦੱਦ ਕਰਦੇ ਹਨ ਅਤੇ ਸ਼ਾਹ ਸ਼ੁਜਾਂ ਆਪਣੇ ਤੱਖਤ ਤੇ ਬੈਠਣ ਮਗਰੋ ਖਾਲਸੇ ਦਾ ਧੰਨਵਾਦ ਕਰਨ ਲੱਗਿਆ ਨਜਰਾਨੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਕੋਹਿਨੂਰ ਹੀਰਾ ਭੇਟ ਕਰਦਾ ਹੈ । ਪਰ ਮੈ ਪਿਛਲੇ ਦਸ ਪੰਦਰਾ ਦਿਨਾ ਤੋਂ ਬਹੁਤ ਹੀ ਹੈਰਾਨ ਹਾਂ ਕੇ ਪੰਜਾਬ ਵਿੱਚ ਚੱਲਦੀਆਂ ਕਈ ਵੱਡੇ ਪੱਧਰ ਦੀਆ ਪੰਜਾਬੀ ਅਖਾਬਾਰਾ ਦੇ ਨਾਮਵਰ ਲੇਖਕਾ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵਹਿਸ਼ੀ ਅਤੇ ਨਰਦਈ ਅਤੇ ਕੋਹਿਨੂਰ ਲਾਲਚੀ ਦਰਸਾਇਆ ਹੈ ਪਰ ਅਫਸੋਸ ਕੇ ਇਤਹਾਸ ਨੂੰ ਤੋੜ ਮਾਰੌੜ ਕੇ ਪੇਸ਼ ਕਰਨ ਤੇ ਵੀ ਕਿਸੇ ਵੀ ਧਾਰਮਿਕ ਸੰਸਥਾ ਵਲੋ ਕੋਈ ਵਿਰੋਧ ਨਹੀ ਕੀਤਾ ਗਿਆ ਅਤੇ ਨਾ ਹੀ ਆਪਣੇ ਆਪ ਨੂੰ ਸਿੱਖਾ ਦੀ ਸਿਰਮੌਰ ਸੰਸਥਾ ਆਖਵਾਉਣ ਵਾਲੀ ਸ਼੍ਰਮੋਣੀ ਕਮੇਟੀ ਨੇ ਵੀ ਕੋਈ ਪ੍ਰਤੀ ਕਿਰਿਆ ਦਿੱਤੀ ਹੈ । ਇੱਕ ਲੇਖਕ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਦਾ ਹੈ ਕੇ ਕੋਹਿਨੂਰ ਹੀਰਾ ਦੇਣ ਤੋ ਸ਼ਾਹ ਸ਼ੁਾਜਾਂ ਨਾਹ ਨੁਕਰ ਕਰਦਾ ਸੀ ਕੇ ਮਹਾਰਾਜੇ ਨੇ ਹੀਰੇ ਬਦਲੇ ਸ਼ਾਹ ਸ਼ੂਜਾ ਨੂੰ ਅੰਤਾਂ ਦੀਆ ਤਕਲੀਫਾ ਦਿੱਤੀਆ ਅਤੇ ਫਿਰ ਹੀਰਾ ਦਿੱਤਾ ਅਤੇ ਓੁਸੇ ਲੇਖ ਵਿੱਚ ਲੇਖਕ ਲਿਖਦਾ ਹੈ ਕੇ ਮਹਾਰਾਜਾ ਰਣਜੀਤ ਸਿੰਘ ਬਹੁਤ ਹਮਦਰਦੀ ਭਰਿਆ ਰਾਜਾ ਸੀ ਅਤੇ ਉਸਦੇ ਉਨਸ਼ਾਸ਼ਨ ਦੌਰਾਨ ਨਾ ਹੀ ਕਿਸੇ ਨੂੰ ਮੌਤ ਦੀ ਸਜਾ ਹੋਈ ਅਤੇ ਨਾ ਹੀ ਕਿਸੇ ਨੂੰ ਤਸੀਹੇ ਦਿੱਤੇ? ੀੲਹਨਾ ਦੋਹਾ ਗੱਲ੍ਹਾ ਦਾ ਤਰਕ ਸਮਜ ਤੋ ਪਰੈ ਹੈ ਇੱਕ ਪੰਜਾਬ ਵਿੱਚ ਚੱਲਦੀ ਪੰਜਾਬੀ ਅਖਬਾਰ ਵਲੋ ਸਿੱਧੇ ਟੰਗ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਹਿੰਦੂ ਧਰਮ ਦਾ ਪਾਸ਼ਕ ਦੱਸਿਆ ਅਤੇ ਅੰਤਮ ਇੱਛਾ ਜਗਨਨਾਥ ਪੁਰੀ ਵਿੱਚ ਹੀਰਾ ਭੇਟ ਕਰਨ ਦੀ ਸੀ । ਜਦ ਕੇ ਇੱਹ ਗੱਲ ਸਾਫ ਹੈ ਕੇ ਮਹਾਰਾਜਾ ਰਣਜੀਤ ਸਿੰਘ ਆਪਣਾ ਧਰਮ ਕਿਸੇ ਉਪਰ ਥੋਪਦਾ ਨਹੀ ਸੀ ਸਗੋ ਸਿੱਖ ਰਾਜ ਵਿੱਚ ਆਪਣੇ ਧਰਮ ਨੂੰ ਮੰਨਣ ਦੀ ਹਰੇਕ ਪਰਜਾਧਾਰੀ ਨੂੰ ਪੂਰਨ ਅਜਾਦੀ ਸੀ ਭਾਵੇ ਸਾਰੀਆ ਲੜਾਈਆ ਮੁਗਲੀਆ ਪਠਾਨਾ ਨਾਲ ਮਹਾਰਾਜੇ ਨੇ ਲੱੜੀਆ ਸਨ ਪਰ ਫਿਰ ਵੀ ਸਿੱਖ ਰਾਜ ਦਾ ਵਿਦੇਸ਼ ਮੰਤਰੀ ਇੱਕ ਮੁਸਲਮਾਨ ਫਕੀਰ ੲਜੀਜੋਦੀਨ ਸੀ । ਇੱਸ ਗੱਲ ਵਿੱਚ ਕੋਈ ਸ਼ੱਕ ਨਹੀ ਕੇ ਮਹਾਰਾਜਾ ਹਰ ਧਰਮ ਦਾ ਦਿੱਲੋ ਸਤਿਕਾਰ ਕਰਦਾ ਸੀ ਇੱਹ ਗੱਲ ਇਤਹਾਸ ਦੀ ਬੁੱਕਲ ਵਿਚੋ ਨਹੀ ਮਿਲਦੀ ਕੇ ਮਹਾਰਾਜੇ ਨੇ ਪੁਰੀ ਵਿੱਚ ਜਗਨਨਾਥ ਨੂੰ ਹੀਰਾ ਭੇਟ ਕਰਨ ਦੀ ਕੋਈ ਗੱਲ ਕਹੀ ਹੋਵੇ ਪਰ ਭਾਰਤੀ ਲੇਖਕਾ ਵਲੋ ਇਤਹਾਸ ਵਿੱਚ ਵੱਡਾ ਭੁਲੇਖਾ ਪਾਉਣ ਦੀਆ ਕੋਝੀਆ ਚਾਲਾ ਚੱਲੀਆ ਜਾ ਰਹੀਆ ਹਨ । ਸਿੱਖ ਕੌਮ ਦੇ ਚੀਫ ਜਰਨਲ ਸਰਦਾਰ ਹਰੀ ਸਿੰਘ ਨਲੂਆ ਦੇ ਅਕਾਲ ਚਲਾਣੇ ਤੋ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਲੱਕਵੇ ਦੀ ਬਿਮਾਰੀ ਲੱਗ ਗਈ ਜਦੋ ਮਹਾਰਾਜੇ ਦੀ ਹਾਲਤ ਕਾਫੀ ਚਿੰਤਾ ਜਨਕ ਹੋ ਗਈ ਤਾਂ ਮਹਾਰਾਜੇ ਨੇ ਆਪਣੀ ਪਰਜਾ ਨੂੰ ਸੰਬੋਦਨ ਕਰਨ ਦੀ ਇੱਛਾ ਪ੍ਰਗੱਟ ਕੀਤੀ ਆਪਣੇ ਪ੍ਰਾਨਾ ਤੋ ਪਿਆਰੇ ਮਹਾਰਾਜੇ ਦੇ ਸੰਦੇਸ਼ ਨੂੰ ਸੁਨਣ ਲਈ ਹਜਾਰਾ ਦੀ ਗਿਣਤੀ ਵਿਚ ਲੋਕ 22 ਮਈ 1839 ਈਸਵੀ ਨੂੰ ਲਾਹੌਰ ਪਹੂੰਚੇ ਸੰਮਣ ਬੁਰਜ ਵਿਚੋ ਮਹਾਰਾਜੇ ਦੀ ਪਾਲਕੀ ਬਾਹਰ ਲਿਆ ਕੇ ਸ਼ਾਹੀ ਬਾਰਾਂ ਦਰੀ ਵਿੱਚ ਟਿਕਾਈ ਗਈ ਸਾਰੇ ਮੰਤਰੀ ਅਤੇ ਵਜੀਰ ਮਹਾਰਾਜੇ ਪਾਸ ਬੇਠੈ ਸਨ ਮਹਾਰਾਜੇ ਨੇ ਗੁਰੂ ਫਤਿਹ ਦੀ ਸਾਝ ਕਰਕੇ ਲਾਗੇ ਖੱੜੇ ਵਜੀਰੇ ਆਲਾ ਧਿਆਨ ਸਿੰਘ ਡੋਗਰੇ ਨੂੰ ਸਿੱਖ ਧਰਮ ਦੀਆ ਪ੍ਰਾਪਤਈਆ ਬਾਰੇ ਪਰਜਾ ਨੂੰ ਦੱਸਣ ਦਾ ਹੁਕਮ ਦਿੱਤਾ । ਇਤਹਾਸ ਵਿੱਚ ਇੱਸ ਦਰਬਾਰ ਦਾ ਜਿਕਰ ਆਉਦਿੰਆ ਦੱਸਿਆ ਗਿਆ ਹੈ ਕੇ ਧਿਆਨ ਸਿੰਘ ਡੋਗਰੇ ਨੇ ਪਰਜਾ ਨੂੰ ਸੰਬੋਦਨ ਕੀਤਾ ਕੇ ਇੱਸ ਵੇਲੈ ਖਾਲਸੇ ਦਾ ਰਾਜ 1 ਲੱਖ 45 ਹਜਾਰ ਮੁਰੱਬਾ ਮੀਲ ਹੈ । ਇੱਸ ਵੇਲੈ ਸਿੱਖ ਰਾਜ ਦੀ ਕਰਾਂਸੀ ਸੱਭ ਤੋ ਉਤਮ ਦਰਜੇ ਤੇ ਹੈ ਸਿੱਖ ਰਾਜ ਦੀਆ ਚਾਰ ਸਟੇਟਾ ਬਹੁਤ ਹੀ ਉਨਸ਼ਾਸ਼ਨ ਤਹਿਤ ਚੱਲ ਰਹੀਆ ਹਨ । ਰਾਜ ਵਿੱਚ ਕਾਨੂੰਨ ਦੀ ਵਿਵਸਥਾ ਬਿਲਕੁਲ ਲੋਕ ਅਨਕੂਲ ਹੈ । ਖਾਲਸੇ ਰਾਜ ਦੀ ਸਲਾਨਾ ਆਮਦਨ ਤਕਰੀਬਨ ਸਵਾ ਤਿੰਨ ਕਾਰੋੜ ਹੈ, ਇੱਸ ਵੇਲੈ ਖਜਾਨੇ ਵਿੱਚ ਅੱਠ ਕਰੋੜ ਨਗਦ ਅਤੇ ਅੱਸੀ ਹਜਾਰ ਦੇ ਹੀਰੇ ਜਵਾਰਾਤ ਹਨ । ਇੱਸ ਵੇਲੈ 26 ਕਰੋੜ ਦੀ ਕੀਮਤ ਦਾ ਦੁਨੀਆ ਵਿੱਚ ਸੱਭ ਤੋ ਮਹਿੰਗਾ ਹੀਰਾ ਆਪ ਜੀ ਦੇ ਡੌਲੇ ਉਪਰ ਸਭਾਏਮਾਨ ਹੈ । ਜਦੋ ਧਿਆਨ ਸਿੰਘ ਨੇ ਹੀਰੇ ਬਾਰੇ ਦੱਸਿਆ ਤਾਂ ਮਹਾਰਾਜੇ ਨੇ ਅੱਧ ਵਾਟੇ ਧਿਆਨ ਸਿੰਘ ਨੂੰ ਰੋਕ ਦਿੱਤਾ ਅਤੇ ਆਪਣੇ ਡੌਲੇ ਨਾਲੋ ਹੀਰਾ ਤੁਰੰਤ ਖੋਲਣ ਦਾ ਆਦੇਸ਼ ਦਿੱਤਾ ਅਤੇ ਕਿਹਾ ਅੱਜ ਤੋ ਇੱਹ ਕੋਹਿਨੂਰ ਹੀਰਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਤੋਸ਼ੀਖਾਨੇ ਵਿੱਚ ਰੱਖ ਦਿੱਤਾ ਜਾਵੇ ਜਦੋ ਹੀਰਾ ਡੋਲੇ ਨਾਲੋ ਖੁਲਿਆ ਤਾ ਉਸ ਵੇਲੈ ਧਿਆਨ ਸਿੰਘ ਡੋਗਰੇ ਨੇ ਝੱਟ ਹੀਰਾ ਆਪ ਫੱੜ ਲਿਆ ਅਤੇ ਗੁਰੂ ਘਰ ਵਿੱਚ ਆਪ ਛੱਡ ਕੇ ਆਉਣ ਦਾ ਵਚਨ ਲਿਆ ਅਤੇ ਫਿਰ ਪਰਜਾ ਨੂੰ ਸੰਬੋਦਨ ਕਰਨ ਲੱਗਾ । ਬੇਈਮਾਨ ਧਿਆਨ ਸਿੰਘ ਡੋਗਰਾ ਹੀਰੇ ਉਪਰ ਬੱਦਨੀਤ ਹੋ ਗਿਆ ਗੁਰੂ ਘਰ ਦੇ ਖਜਾਨੇ ਨਹੀ ਦੇ ਕੇ ਆਇਆ ਸਗੋ ਆਪਣੇ ਕੋਲ ਰੱਖ ਲਿਆ ਜਦੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣੇ ਮਗਰੋ ਹੀਰੇ ਦੀ ਪੜਚੋਲ ਹੋਈ ਤਾਂ ਹੀਰਾ ਧਿਆਨ ਸਿੰਘ ਡੋਗਰੇ ਤੋ ਬਰਾਮਦ ਕਰ ਲਿਆ ਗਿਆ ਅਤੇ ਫੇਰ ਹੀਰਾ ਲਾਹੌਰ ਦੇ ਸ਼ਾਹੀ ਖਜਾਨੇ ਵਿੱਚ ਚਲਾ ਗਿਆ । ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣੇ ਮਗਰੋ ਸਿੱਕ ਰਾਜ ਦਾ ਪਤਨ ਹੋਣਾ ਸ਼ੁਰੂ ਹੋ ਗਿਆ । ਕੁਝ ਕੁਝ ਸਮੇ ਲਈ ਮਹਾਰਾਜੇ ਰਣਜੀਤ ਸਿੰਘ ਦੇ ਪੁਤਰ ਪੰਜਾਬ ਦੇ ਬਾਦਸ਼ਾਹ ਬੱਣਦੇ ਰਹੈ । ਫਿਰ ਪੰਜਾਬ ਵਿੱਚ ਫਾਰੰਗੀਆ ਦੀ ਹਕੂਮਤ ਪੂਰ ਪਸਾਰਨ ਲੱਗੀ ਅੰਗਰੇਜਾ ਵਲੋ ਸੱਭ ਤੋ ਛੋਟੀ ਉਮਰ ਦੇ ਦਲੀਪ ਸਿੰਘ ਨੂੰ ਸਿੱਖਾ ਦਾ ਬਾਦਸ਼ਾਹ ਬਣਾ ਦਿੱਤਾ ਅਤੇ ਧੋਖੇ ਨਾਲ ਉਸਨੂੰ ਇੰਗਲੈਡ ਲੈ ਗੲੈ ਅਤੇ ਨਾਲ ਹੀ ਸਿੱਖ ਕੌਮ ਦਾ ਕੋਹਿਨੂਰ ਹੀਰਾ ਤਖਤ ਕੁਰਸੀ ਅਨੇਕਾਂ ਕਲਾਂਕ੍ਰਿਤੀਆ ਅਤੇ ਹੋਰ ਖਜਾਨੇ ਵਿੱਚ ਹੀਰੇ ਜਵਾਰਾਤ ਵੀ ਨਾਲ ਹੀ ਲੈ ਗਏ ਹੁਣ ਇੱਸ ਵੇਲੈ ਹੀਰਾ ਇੰਗਲੈਡ ਵਿੱਚ ਹੈ ਅਤੇ ਇੱਸਦੇ ਨਾਲ ਹੋਰ ਕਈ ਛੋਟੇ ਛੋਟੇ ਹੀਰੇ ਜੜੇ ਗਏ ਹਨ । ਜਿਹੜੇ ਅੱਸੀ ਕਰੋੜ ਦੇ ਹੀਰੇ ਲਾਹੌਰ ਦੇ ਸ਼ਾਹੀ ਖਾਜਾਨੇ ਵਿੱਚੋ ਇੰਗਲੈਡ ਪਹੂੰਚੇ ਹਨ ਹੋ ਸੱਕਦਾ ਹੈ ਕੇ ਜਿਹੜੇ ਹੀਰੇ ਕੋਹਿਨੂਰ ਨਾਲ ਜੜ੍ਹੇ ਹਨ ਉਹ ਵੀ ਸਿੱਖ ਕੌਮ ਦੀ ਅਮਾਨਤ ਹੀ ਹੋਣ । ਕੋਹਿਨੂਰ ਹੀਰੇ ਲਈ ਹੋ ਰਿਹਾ ਗੁੰਬਰਾਹਕੁਨ ਪ੍ਰਚਾਰ ਬੰਦ ਹੋਣਾ ਚਾਹੀਦਾ ਹੈ ਕੋਈ ਕਹਿ ਰਿਹਾ ਹੈ ਕੇ ਇੱਹ ਹੀਰਾ ਤੋਹਫੇ ਵਿਚ ਇੰਗਲੈਡ ਸਰਕਾਰ ਨੂੰ ਦਿੱਤਾ ਹੈ ਅਤੇ ਕੋਈ ਕਹਿ ਰਿਹਾ ਹੈ ਕੇ ਮਹਾਰਾਜਾ ਰਣਜੀਤ ਸਿੰਘ ਜਗਨਨਾਥ ਨੂੰ ਭੇਟ ਕਰਨਾ ਚਾਹੰਦੇ ਸਨ । ਪਰ ਸੱਚ ਇੱਹ ਹੈ ਕੇ ਮਹਾਰਾਜਾ ਰਣਜੀਤ ਸਿੰਘ ਨੇ ਇੱਹ ਕੋਹਿਨੂਰ ਹੀਰਾ ਸ਼੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਨੂੰ ਭੇਟ ਕੀਤਾ ਹੈ ਅਤੇ ਗੁਰੂ ਘਰ ਦੇ ਤੋਸ਼ੀਖਾਨੇ ਦੀ ਅਮਾਨਤ ਹੈ । ਨਿਸ਼ਾਨ ਸਿੰਘ ਮੂਸੈ ਸੰਪਰਕ 9876481143
ਇਸ ਮਹਾਨ ਯੋਧੇ ਦਾ ਜਨਮ 5 ਮਈ 1723 ਈ ਨੂੰ ਲਹੋਰ ਤੋਂ 12 ਮੀਲ ਚੜਦੇ ਵਲ ਇਚੋਗਿਲ ਨਾਮੀ ਸਥਾਨ ਤੇ ਗਿਆਨੀ ਭਗਵਾਨ ਸਿੰਘ ਦੇ ਘਰ ਹੋਇਆ ? ਇਤਿਹਾਸਕਾਰ ਲਿਖਦੇ ਹਨ ਕੀ ਇਹਨਾਂ ਦਾ ਪਿਛਲਾ ਪਿੰਡ ਸੁਰ ਸਿੰਘ ਸੀ ? ਇਹ ਪਿੰਡ ਖੇਮਕਰਨ ਤੋਂ 30 ਕਿਲੋਮੀਟਰ ਦੂਰ ਹੈ ? ਆਪ 5 ਭਰਾ ਸਨ ਜ¤ਸਾ ਸਿੰਘ ,ਜੈ ਸਿੰਘ ,ਖ਼ੁਸ਼ਹਾਲ ਸਿੰਘ ,ਮਾਲੀ ਸਿੰਘ ਤੇ ਤਾਰਾ ਸਿੰਘ ? ਬਾਅਦ ਵਿਚ ਇਹ ਲੋਕ ਪਿੰਡ ਈਚੋਗਿ¤ਲ ਵਿਚ ਜਾ ਵ¤ਸੇ ਇਸ ਕਰਕੇ ਪਹਿਲਾਂ ਸ: ਜ¤ਸਾ ਸਿੰਘ ਈਚੋਗੀਲਿਆ ਕਰਕੇ ਵੀ ਪ੍ਰਸਿਧ ਹੋਏ ? ਫਿਰ ਇਹ ਪਰਿਵਾਰ ਨਵਾਬ ਕਪੂਰ ਸਿੰਘ ਜੀ ਦੀ ਕਾਇਮ ਕੀਤੀ ਪਹਿਲੀ ਸਿਖ ਜਾਥੇਬੰਦੀ ਦਲ ਖਾਲਸਾ ਵਿਚ ਸ਼ਾਮਲ ਹੋ ਕੇ ਜਥੇਬੰਦੀ ਦਾ ਹਿ¤ਸਾ ਬਣ ਗਾਏ ? ਜਥੇਬੰਦੀ ਵਿਚ ਮਿਹਨਤ ਅਤੇ ਲਗਣ ਦੁਆਰਾ ਇਹਨਾਂ ਦਾ ਰੁਤਬਾ ਬਹੁਤ ਉ¤ਚਾ ਚਲਾ ਗਿਆ , ਨਵਾਬ ਕਪੂਰ ਸਿੰਘ ਮਗਰੋਂ ਦਲ ਖਾਲਸਾ ਦੀ ਕਮਾਨ ਸ: ਜ¤ਸਾ ਸਿੰਘ ਆਹਲੂਵਾਲੀਆ ਕੋਲ ਆ ਗਈ ਪਰ ਸ: ਜ¤ਸਾ ਸਿੰਘ ਰਾਮਗੜ੍ਹੀਆ ਪ੍ਰਮੁਖ ਜਰਨੈਲ ਬਣਿਆ ਰਿਹਾ ? ਸ: ਜ¤ਸਾ ਸਿੰਘ ਰਾਮਗੜ੍ਹੀਆ ਦੇ ਬਾਬਾ ਸ: ਹਰਦਾਸ ਸਿੰਘ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅਮ੍ਰਿਤ ਛਕਿਆ ? ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਸ਼ਤਰ ਤਿਆਰ ਕਰਕੇ ਦੇਣ ਵਾਲੇ ਕਾਰੀਗਰਾਂ ਵਿਚ ਸ਼ਾਮਲ ਸਨ ? ਕਹਿੰਦੇ ਹਨ ਕੀ ਜਿਸ ਨਾਗਨੀ ਨਾਲ ਭਾਈ ਬਚਿ¤ਤਰ ਸਿੰਘ ਨੇ ਪਹਾੜੀ ਰਾਜੇਆਂ ਦੇ ਮਸਤੇ ਹਾਥੀ ਨੂੰ ਮਾਰਿਆ ਸੀ , ਉਹ ਨਾਗਨੀ ਸ: ਹਰਦਾਸ ਸਿੰਘ ਨੇ ਬਣਾਈ ਸੀ ? ਆਪ ਦੇ ਪਿਤਾ ਸ: ਭਗਵਾਨ ਸਿੰਘ ਬਹੁਤ ਸੰਤ ਸੁਭਾ ਵਿਅਕਤੀ ਸਨ ? ਉਹ ਆਪਨੇ ਜ਼ਮਾਨੇ ਦੇ ਬਹੁਤ ਉਘੇ ਧਾਰਮਿਕ ਪ੍ਰਚਾਰਕ ਸਨ ਇਸ ਕਰਕੇ ਉਹਨਾ ਨੂੰ ਗਿਆਨੀ ਭਗਵਾਨ ਸਿੰਘ ਆਖਿਆ ਜਾਂਦਾ ਸੀ ? ਉਹਨਾਂ ਦਾ ਕਮ ਸਿਖ ਪਰਿਵਾਰਾਂ ਵਿਚ ਪਰਚਾਰ ਕਰਕੇ ਨਵੇਂ ਬਚੇਆਂ ਨੂੰ ਸਿਖੀ ਦੀ ਲਗਨ ਲਗਾਉਣਾ ਅਤੇ ਜੋਸ਼ ਭਰਨਾ ਸੀ ? ਸ: ਜ¤ਸਾ ਸਿੰਘ ਰਾਮਗੜ੍ਹੀਆ ਨੇ ਪਹਿਲੀ ਲੜਾਈ ਏਸ਼ੀਆ ਦੇ ਪ੍ਰਸਿਧ ਜੇਤੂ ਨਾਦਰ ਸ਼ਾਹ ਦੇ ਨਾਲ ਲੜੀ ? ਉਸ ਵਕਤ ਉਹ ਤੇ ਉਹਨਾਂ ਦੇ ਪਿਤਾ ਭਗਵਾਨ ਸਿੰਘ ਜੋ ਦਲ ਖਾਲਸਾ ਦੇ ਜਾੰਬਾਜ਼ ਸਿਪਾਹੀ ਸਨ ?ਦਲ ਖਾਲਸਾ ਤੇ ਪੰਜਾਬ ਦੇ ਹਾਕਮ ਜ਼ਕਰੀਆ ਖਾਂ ਵਿਚ ਬਹੁਤ ਜਬਰਦਸ?ਤ ਟ¤ਕਰ ਹੁਦੀ ਰਹੀ ? ਪਰ ਜਦੋਂ ਜ਼ਕਰੀਆ ਖਾਂ ਸਿੰਘਾਂ ਨਾਲ ਲੜ ਲੜ ਕੇ ਥਕ ਗਿਆ ਤਾਂ, ਉਸਨੇ ਸਿਖਾਂ ਨੂੰ ਜਾਗੀਰ ਦੇ ਕੇ ਸਮਝੋਤਾ ਕਰ ਲਿਆ ? ਨਾਦਰ ਸ਼ਾਹ ਦੇ ਪੰਜਾਬ ਉ¤ਤੇ ਹਮਲੇ ਸਮੇਂ ਉਸਦੀ ਦਲ ਖਾਲਸਾ ਨਾਲ ਟ¤ਕਰ ਹੋਈ? ਇਸ ਲੜਾਈ ਵਿਚ 14 ਸਾਲਾ ਸ: ਜ¤ਸਾ ਸਿੰਘ ਰਾਮਗੜ੍ਹੀਏ ਨੇ ਯੁਧ ਕਲਾ ਦੇ ਉਹ ਜੋਹਰ ਦਿਖਾਏ ਜਿਸਨੂੰ ਵੇਖ ਕੇ ਵ¤ਡੇ ਵ¤ਡੇ ਜਰਨੈਲ ਹੈਰਾਨ ਰਹਿ ਗਾਏ ਪਰ ਇਸ ਲੜਾਈ ਵਿਚ ਉਹਨਾਂ ਦੇ ਪਿਤਾ ਸ: ਭਗਵਾਨ ਸਿੰਘ ਸ਼ਹੀਦ ਹੋ ਗਾਏ ? ਛੋਟੀ ਉਮਰਾਂ ਵਿਚ ਸ: ਜਸਾ ਸਿੰਘ ਰਾਮਗੜ੍ਹੀਆ ਦੇ ਸਿਰ ਤੋਂ ਬਾਪ ਦਾ ਸਾਇਆ ਉਠ ਗਿਆ ਪਰ ਉਸ ਨੋਜਵਾਨ ਨੇ ਹੌਂਸਲਾ ਨਹੀਂ ਹਾਰਿਆ ? ਇਹ ਭਿਅੰਕਰ ਲੜਾਈ ,ਵਜੀਰਾ ਬਾਅਦ ਕਿਲਾ ਗੁਜਰਾਂ ਵਾਲਾ ਵਿਖੇ ਹੋਈ ? ਇਸ ਲੜਾਈ ਵਿਚ ਸਿਖ ਸਿਪਾਹੀਆਂ ਦੀ ਬਹਾਦਰੀ ਨੂੰ ਵੇਖਕੇ ਨਾਦਰ ਸ਼ਾਹ ਨੂੰ ਪਿਛੇ ਮੁੜਨਾ ਪਿਆ ? ਸ: ਜ¤ਸਾ ਸਿੰਘ ਦੀ ਬਹਾਦਰੀ ਨੂੰ ਵੇਖ ਕੇ ਜ਼ਕਰੀਆ ਖਾਨ ਨੇ ਸ: ਜ¤ਸਾ ਸਿੰਘ ਦੇ ਪਰਿਵਾਰ ਨੂੰ ਅੰਮ੍ਰਿਤਸਰ ਦੇ ਲਾਗੇ ਪੰਜ ਪਿੰਡ ਜਾਗੀਰ ਵ¤ਲੋਂ ਦਿ¤ਤੇ ? ਉਸ ਜ਼ਮਾਨੇ ਵਿਚ ਸਿਖ ਛੋਟੀਆਂ ਛੋਟੀਆਂ ਮਿਸਲਾਂ ਵਿਚ ਵੰਡੇ ਹੋਏ ਸਨ ? ਅਕਸਰ ਬਾਹਰੋਂ ਆਉਣ ਵਾਲੇ ਹਮਲਾਵਰ ਇਹਨਾਂ ਮਿਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਸਨ ? ਜ਼ਕਰੀਆ ਖਾਂ ਦੀ ਮੌਤ ਤੋਂ ਬਾਅਦ ਸਿਖਾਂ ਦਾ ਵਿਸਾਖੀ ਤੇ ਅੰਮ੍ਰਿਤਸਰ ਵਿਚ ਭਾਰੀ ਇਕਠ ਹੋਇਆ ? ਇਸ ਇਕਠ ਵਿਚ ਗੁਰਮਤਾ ਕੀਤਾ ਗਿਆ ਕੀ ਮਿਸਲਾਂ ਦੀ ਹਿਫ਼ਾਜ਼ਤ ਲਈ ਕਿਲੇ ਉਸਾਰੇ ਜਾਣ ? ਸ: ਸੁਖਾ ਸਿੰਘ ਮਾੜੀ ਕ?ਮ?ਬੋਕੀ ਨੇ ਆਖਿਆ ਕੀ ਸਭ ਤੋਂ ਪਹਿਲਾ ਕਿਲਾ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਉਸਾਰਿਆ ਜਾਵੇ ? ਇਹ ਕਿਲਾ ਬਨਾਉਣ ਦੀ ਜੁਮੇਂਵਾਰੀ ਸ: ਜ¤ਸਾ ਸਿੰਘ ਦੀ ਲਗਾਈ ਗਈ ? 18 ਮਹੀਨਾਂ ਵਿਚ ਇਹ ਕਿਲਾ ਬਣ ਕੇ ਤਿਆਰ ਹੋਇਆ ?ਸ: ਜ¤ਸਾ ਸਿੰਘ ਰਾਮਗੜ੍ਹੀਆ ਗੁਰੂ ਰਾਮਦਾਸ ਦੇ ਬਹੁਤ ਸ਼ਰਧਾਲੂ ਸਨ , ਇਸ ਲਈ ਗੁਰੂ ਰਾਮਦਾਸ ਪ੍ਰਕਾਸ਼ ਪੁਰਬ ਤੇ ਇਸ ਕਿਲੇ ਦਾ ਉਧਘਾਟਨ ਹੋਇਆ ਤੇ ਇਸ ਦਾ ਨਾਮ ਗੁਰੂ ਰਾਮਦਾਸ ਦੇ ਨਾਮ ਤੇ ਰਾਮ ਰੌਣੀ ਰਖਿਆ ਗਿਆ ? ਸਨ 1748 ਵਿਚ ਮੀਰ ਮਨੂੰ ਨੇ ਅਦੀਨਾ ਬੇਗ ਰਾਹੀਂ ਇਸ ਕਿਲੇ ਨੂੰ ਘੇਰਾ ਪਾ ਲਿਆ ? ਸ: ਜ¤ਸਾ ਸਿੰਘ ਦੀ ਰਾਜਨੀਤਕ ਸਿਆਣਪ ਅਤੇ ਮੋਕਾ ਸੰਭਾਲਣ ਦੀ ਸੂਝ ਬੂਝ ਸਦਕਾ ਇਹ ਕਿਲਾ ਵੀ ਬਚ ਗਿਆ ਸ?ਗੋੰ ਸਮਝੋਤੇ ਅਧੀਨ ਮੀਰ ਮਨੂੰ ਨੇ ਸਿਖਾ ਨੂੰ ਪ¤ਟੀ ਦੇ ਪਰਗਨੇ ਵਿਚ ਚੋਥਾ ਹਿ¤ਸਾ ਮਾਲੀਆ ਦੇਨਾਂ ਵੀ ਮਨ ਲਿਆ ? ਉਸ ਦਿਨ ਤੋਂ ਇਹ ਕਿਲਾ ਸਿਖਾਂ ਦਾ ਗੜ ਬਣ ਗਿਆ ਤੇ ਇਸਦਾ ਨਾਮ ਰਾਮ ਰੌਣੀ ਤੋਂ ਬਦਲਕੇ ਰਾਮਗੜ ਰਖਿਆ ਗਿਆ ? ਸ: ਜ¤ਸਾ ਸਿੰਘ ਨੂੰ ਇਸ ਕਿਲੇ ਦਾ ਕਿਲੇਦਾਰ ਥਾਪਿਆ ਗਿਆ ? ਇਸ ਦਿਨ ਤੋਂ ਸ: ਜ¤ਸਾ ਸਿੰਘ ਦੇ ਨਾਮ ਨਾਲ ਰਾਮਗੜ੍ਹੀਆ ਸ਼ਬਦ ਜੁੜ ਗਿਆ ? ਸ: ਜ¤ਸਾ ਸਿੰਘ ਕਾਰੀਗਰ ਬਰਾਦਰੀ ਵਿਚੋਂ ਸਨ , ਇਸ ਤੋਂ ਬਾਅਦ ਉਹ ਤੇ ਉਹਨਾਂ ਦੀ ਸਾਰੀ ਬਰਾਦਰੀ ਨੂੰ ਰਾਮਗੜ੍ਹੀਏ ਸ਼ਬਦ ਨਾਲ ਸਤਿਕਾਰਿਆ ਜਾਣ ਲ¤ਗਾ ? ਸ: ਜ¤ਸਾ ਸਿੰਘ ਰਾਮਗੜ੍ਹੀਆ ਗੁਰੀਲਾ ਯੁਧ ਦੇ ਮਾਹਿਰ ਸਨ ? ਪਹਾੜੀ ਇਲਾਕਿਆਂ ਵਿਚ ਕੋਈ ਵੀ ਜਰਨੈਲ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ ? 1767 ਈ ਵਿਚ ਉਹਨਾਂ ਦੀ ਲੜਾਈ ਬਿਆਸ ਦਰਿਆ ਦੇ ਕੋਲ ਅਹਿਮਦਸ਼ਾਹ ਅਬਦਾਲੀ ਨਾਲ ਹੋਈ ? ਸ: ਜ¤ਸਾ ਸਿੰਘ ਨੇ ਏਨੀ ਬਹਾਦਰੀ ਨਾਲ ਟਾਕਰਾ ਕੀਤਾ ਕੀ ਅਹਿਮਦਸ਼ਾਹ ਅਬਦਾਲੀ ਨੂੰ ਪਿਛੇ ਹਟ?ਨਾਂ ਪਿਆ ? ਇਸ ਦਿਨ ਤੋਂ ਸ: ਜ¤ਸਾ ਸਿੰਘ ਰਾਮਗੜ੍ਹੀਆ ਦਾ ਨਾਮ 18 ਵੀਂ ਸਦੀ ਦੇ ਉਘੇ ਜਰਨੈਲਾਂ ਵਿਚ ਗਿਨੇਆ ਜਾਣ ਲਗਾ ? ਮੁਗਲ ਸਾਮਰਾਜ ਨੂੰ ਖਤਮ ਕਰਨ ਵਾਲਾ , ਰਾਜਪੂਤਾਂ ਤੇ ਮ¤ਰਠਿਆਂ ਵਿਰੁਧ ਜਿ¤ਤਾਂ ਪ੍ਰਾਪਤ ਕਰਨ ਵਾਲਾ , ਪਾਨੀਪਤ ਦੀ ਲੜਾਈ ਦਾ ਜੇਤੂ ਅਹਿਮਦਸ਼ਾਹ ਅਬਦਾਲੀ ਸ: ਜ¤ਸਾ ਸਿੰਘ ਰਾਮਗੜ੍ਹੀਆ ਤੇ ਉਸਦੇ ਹਥਿਆਰਬੰਦ ਸਿਪਾਹੀਆਂ ਸਾਹਮਣੇ ਬੇਬਸ ਹੋ ਗਿਆ ? ਉਸਨੇ ਤੰਗ ਆਕੇ ਭਾਰਤ ਉ¤ਤੇ ਹਮਲੇ ਨਾ ਕਰਨ ਦਾ ਫੈਂਸਲਾ ਕਰ ਲਿਆ ? ਉਸ ਦਿਨ ਤੋਂ ਬਾਅਦ ਸਿਖ ਪੰਜਾਬ ਦੇ ਮਾਲਕ ਬਣੇ ? ਸ: ਜ¤ਸਾ ਸਿੰਘ ਰਾਮਗੜ੍ਹੀਆ ਨੇ ਰਾਮਗੜ੍ਹੀਆ ਮਿਸਲ ਤਹਿਤ ਆਪਣੀ ਰਿਆਸਤ ਕਾਇਮ ਕੀਤੀ ? ਮਹਾਰਾਜਾ ਜ¤ਸਾ ਸਿੰਘ ਰਾਮਗੜ੍ਹੀਆ ਦੇ ਦਿਲ ਵਿਚ ਅੰਮ੍ਰਿਤਸਰ ਦੇ ਬਾਨੀ ਗੁਰੂ ਰਾਮਦਾਸ ਜੀਦਾ ਬਹੁਤ ਸਤਕਾਰ ਸੀ , ਇਸ ਕਰਕੇ ਉਸਨੇ ਕਿਲੇ ਦਾ ਨਾਮ ਰਾਮਗੜ ਰਖਿਆ ,ਆਪਣੀਆਂ ਬਣਾਈਆਂ ਤੋਪਾਂ ਦਾ ਨਾਮ ਰਾਮਜੰਗੇ , ਰਾਮਬਾਣ ਆਦਿ ਰਖਿਆ , ਲੰਗਰ ਦਾ ਨਾਮ ਰਾਮ ਰੋਟੀ ਅਤੇ ਖ਼ਜ਼ਾਨੇ ਦਾ ਨਾਮ ਰਾਮ ਸਰ ਰਖਿਆ ? ਗਲ ਕੀ , ਉਸਨੂੰ ਜੋ ਵੀ ਚੰਗਾ ਲਗਿਆ , ਉਸਨੂੰ ਗੁਰੂ ਰਾਮਦਾਸ ਦੇ ਨਾਮ ਨਾਲ ਜੋੜ ਦਿ¤ਤਾ ? ਉਸ ਮਹਾਨ ਜਰਨੈਲ ਨੇ 14 ਸਾਲ ਦੀ ਉਮਰ ਤੋਂ 80 ਸਾਲ ਦੀ ਉਮਰ ਤਕ ਰ¤ਜਕੇ ਤਲਵਾਰ ਵਾਹੀ ਤੇ ਪੰਜਾਬ ਵਿਚ ਪੰਜਾਬੀਆਂ ਤੇ ਸਿਖਾਂ ਦਾ ਰਾਜ ਕਾਇਮ ਕੀਤਾ ? ਆਪਨੇ ਆਖਿਰੀ ਸਮੇਂ ਵਿਚ ਉਸਨੇ ਮਹਾਰਾਜਾ ਰਣਜੀਤ ਸਿੰਘ ਦੀ ਲਾਹੋਰ ਉ¤ਤੇ ਕਬਜਾ ਕਰਨ ਵਿਚ ਮਦਤ ਕੀਤੀ ਅਤੇ ਪੰਜਾਬ ਵਿਚ ਖਾਲਸਾ ਰਾਜ ਕਾਇਮ ਹੁੰਦਾ ਆਪਣੀਆਂ ਆਖਾਂ ਨਾਲ ਵੇਖਿਆ ? ਉਹ ਮਹਾਨ ਯੋਧਾ ਸ¤ਚਾ ਸੁ¤ਚਾ ਦੇਸ਼? ਭਗਤੀ ਦਾ ਜੀਵਨ ਬਤੀਤ ਕਰਕੇ 1803 ਈ ਨੂੰ ਇਸ ਸੰਸਾਰ ਤੋਂ ਰੁਕ?ਸਤ ਹੋ ਗਿਆ ? ਪੰਜਾਬ ਦੀ ਕਾਇਨਾਤ ਦੇ ਵਿਚ ਉਸਦੀ ਯਾਦ ਸਦਾ ਕਾਇਮ ਰਹੇਗੀ ? ਇੰਜ. ਸੁਖਚੈਨ ਸਿੰਘ ਲਾਇਲਪੁਰੀ ਮੋਬ :- 95010-26652
ਬਹੁਤ ਦੁੱਖ ਹੋ ਰਿਹਾ ਹੈ ਰੋਜ਼ ਟੀ ਵੀ ਦੇਖ-ਦੇਖ ਕੇ। ਕਿ ਗੁਰੂਆਂ ਪੀਰਾ ਦੀ ਧਰਤੀ ਭਾਰਤ, ਭਾਰਤ ਮਾਂ ਅੱਜ ਵਿਆਕਲ ਹੋ ਰਹੀ ਹੈ । ਪਾਣੀ ਦੀ ਬੂੰਦ ਲਈ ਤਰਸ ਰਹੀ ਹੈ। ਇਹ ਧਰਤੀ ਜਿਥੇ ਦਰਿਆਵਾ ਦਾ ਪਾਣੀ । ਪਵਿੱਤਰ ਮੰਨਿਆ ਜਾਦਾ ਸੀ। ਇਸ ਸ਼ੀਤਲ ਜਲ ਨੂੰ ਪੀ ਕੇ ਤੇ ਰੁੱਖੀ ਸੁੱਖੀ ਰੋਟੀ ਖਾ ਕੇ ਭਾਰਤੀ ਆਪਣਾ ਗੁਜ਼ਾਰਾ ਕਰਦੇ ਸਨ ਤੇ ਪ੍ਰਮਾਤਮਾ ਦਾ ਲੱਖ ਸ਼ੁਕਰ ਕਰਦੇ ਹੋਏ ਕਹਿਦੇ ਸਨ ਕਿ ਅਸੀ ਮਹਾਨ ਦੇਸ਼ ਦੇ ਨਾਗਰਿਕ ਹਾਂ। ਪਰ ਅੱਜ ਅੱਧਾ ਭਾਰਤ ਸੋਕੇ ਦੀ ਮਾਰ ਹੇਠ ਹੈ। ਧਰਤੀ ਹੇਠਲਾ ਪਾਣੀ ਪਹਿਲੀ ਪਰਤ ਤੋ ਖ਼ਤਮ ਹੋ ਚੁੱਕਾ ਹੈ ਤੇ ਦੂਜੀ ਪਰਤ ਤੇ ਪਹੁੰਚ ਗਏ ਹਾਂ ਤੇ ਜਲਦ ਹੀ ਇਹ ਪਰਤ ਵੀ ਖਤਮ ਹੋ ਜਾਏਗੀ । ਦਰਿਆ ਸੁੱਕ ਗਏ ਹਨ । ਝੀਲਾਂ ਖੱਡਰਾਂ ਦਾ ਰੂਪ ਧਾਰਨ ਕਰ ਗਈਆਂ ਹਨ। ਤੇ ਲੋਕ ਪੀਣ ਵਾਲੇ ਪਾਣੀ ਲਈ ਮੀਲਾਂ ਦੂਰ ਸਫਰ ਕਰਦੇ ਹਨ ਤਾਂ ਕਿ ਪਾਣੀ ਦੀ ਪਿਆਸ ਬੁਝਾਈ ਜਾ ਸਕੇ। ਅਕਸਰ ਲੋਕਾਂ ਨੂੰ ਪਾਣੀ ਦੀ ਬਾਲਟੀ ਭਰਨ ਲਈ ਟੀ.ਵੀ ਤੇ ਲੜਦਿਆਂ ਦੇਖਿਆ ਜਾਂਦਾ ਹੈ । ਕਈ ਤਸਵੀਰਾਂ ਟੀ.ਵੀ ਡਾਕੂਮੈਂਟਰੀ ਰਾਹੀ ਦਿਖਾਈਆਂ ਜਾਂਦੀਆਂ ਹਨ ਕਿ ਕਿਵੇਂ ਪਾਣੀ ਬਗੈਰ ਪੱਸ਼ੂ, ਪੰਛੀ, ਹੋਰ ਜੀਵ ਤੇ ਬੱਚੇ ਮਰ ਰਹੇ ਹਨ । ਟੀ.ਵੀ ਦੀਆਂ ਮੁੱਖ ਖਬਰਾਂ ਬਣਦੀਆਂ ਹਨ । ਲੀਡਰ ਹਵਾਈ ਦੌਰੇ ਕਰਦੇ ਹਨ, ਸੈਲਫੀਆਂ ਬਣਾਉਂਦੇ ਹਨ । ਹੈਲੀਕੋਪਟਰਾਂ ਤੇ ਬੈਠ ਲੋਕਾਂ ਦਾ ਜਨਾਜਾ ਦੇਖਦੇ ਹਨ । ਐਲਾਨ ਕਰਦੇ ਹਨ ਕਿ ਐਨੇ ਕਰੋੜ ਰੁਪਿਆ ਰਾਹਤ ਫੰਡ ਦਿਤਾ ਜਾਵੇਗਾ ਜਾਂ ਦਿਤਾ ਗਿਆ ਹੈ। ਸਵਾਲ ਹੈ ਕਿ ਜੇ ਇਨੇ ਕਰੋੜ ਰੁਪੈ ਖਰਚੇ ਗਏ ਹਨ ਤਾਂ ਪਾਣੀ ਦਾ ਸੰਕਟ ਕਿਉਂ ? ਪ੍ਰਧਾਨ ਮੰਤਰੀ ਜੀ, ਕਹਿੰਦੇ ਹਨ ਕਿ ਸਾਡੀ ਸੋਚ ਅਗਾਂਹ ਵੱਧੂ ਹੈ । ਆਸ ਕਰਦਾ ਹਾਂ ਕਿ ਤੁਸੀਂ ਜ਼ਰੂਰ ਅਗਾਂਹ ਵਾਸਤੇ ਸੋਚੋਗੇ । ਪਰ ਅਜੇ ਤੱਕ ਤੁਹਾਡੀ ਸਰਕਾਰ ਦੀ ਕਾਰਗੁਜ਼ਾਰੀ ਪਿਛਲੀਆਂ ਸਰਕਾਰਾਂ ਤੋਂ ਵਖਰੀ ਨਹੀਂ । ਉਹ ਵੀ ਕੁਦਰਤ ਦੀ ਕਰੋਪੀ ਦੀ ਉਡੀਕ ਕਰਦੇ ਸਨ । ਫਿਰ ਲੋਕਾਂ ਦੇ ਜਖਮਾਂ ਤੇ ਮੱਲਮ ਪੱਟੀ ਲਾਉਣ ਲਈ ਮੁਆਵਜੇ ਦਾ ਐਲਾਨ, ਸੁਰਖੀਆਂ ਬਟੋਰਨੀਆਂ, ਪਰ ਲੋਕਾਂ ਦੇ ਪੱਲੇ ਕੁੱਝ ਨਹੀਂ ਪਿਆ । ਮੇਰਾ ਸਵਾਲ ਸਿਰਫ ਅੱਜ ਪਾਣੀ ਤੱਕ ਸੀਮਤ ਹੈ, ਕਿ ਪਾਣੀ ਲਈ ਲੋਕ ਲੜ ਰਹੇ ਹਨ । ਇਕ ਸਟੇਟ ਦੂਜੀ ਨਾਲ ਲੜ ਰਹੀ ਹੈ । ¦ਿਕ ਨਹਿਰ ਦਾ ਮਾਮਲਾ ਲੈ ਲਉ । ਪੰਜਾਬ ਤੇ ਹਰਿਆਣਾ ਸਰਕਾਰਾਂ ਨੇ ਐਸਾ ਮਹੌਲ ਖੜਾ ਕਰ ਦਿੱਤਾ ਹੈ ਕਿ ਲੋਕ ਇਕ ਦੂਜੇ ਵਿਰੁਧ ਖੂਨ ਦੀ ਹੋਲੀ ਖੇਡਣ ਲਈ ਤਿਆਰ ਕਰ ਦਿੱਤੇ ਹਨ । ਕੀ ਪੰਜਾਬ ਦੇ ਲੋਕਾਂ ਦਾ ਖੁੂਨ ਹਰਿਆਣੇ ਦੇ ਲੋਕਾਂ ਤੋਂ ਵੱਖਰਾ ਹੈ ? ਹਰਿਆਣੇ ਦੇ ਲੋਕ ਵੀ ਪੰਜਾਬੀ ਹਨ, ਕੀ ਉਨ੍ਹਾਂ ਨੂੰ ਪਾਣੀ ਨਹੀਂ ਚਾਹੀਦਾ? ਸਾਡੇ ਲੀਡਰਾਂ ਨੁੰ ਸਿਰਫ ਵੋਟਾਂ ਚਾਹੀਦੀਆਂ ਹਨ, ਉਸ ਲਈ ਲੜਾਈਆਂ ਹੀ ਕਿਉਂ ਨਾ ਕਰਣੀਆਂ ਪੈਣ । ਨਹੀਂ ਤਾਂ ¦ਿਕ ਨਹਿਰ ਤਾਂ ਪਿੱਛਲੇ ਕਈ ਦਹਾਕਿਆਂ ਤੋਂ ਬੰਦ ਪਈ ਹੈ ਇਹ ਜਿੰਨ ਹੁਣ ਕਿਉਂ ਨਿਕਲਿਆ ਹੈ? ਬਸ ਸਾਡੀ ਸੋਚ ਹੀ ਇੱਥੇ ਖੜੀ ਹੈ । ਮੇਰਾ ਸਵਾਲ ਹੈ ਮੋਦੀ ਸਾਹਿਬ, ਇਹ ਸੋਚਣ ਦਾ ਕਿ ਪਾਣੀ ਪੈਦਾ ਕਿਵੇਂ ਕੀਤਾ ਜਾਵੇ । ਹੁਣ ਤੱਕ ਕਿਸੇ ਨੇ ਕੋਈ ਵਿਉਂਤ ਬੰਦੀ ਨਹੀਂ ਕੀਤੀ । ਕਦੀ ਇਹ ਨਹੀਂ ਸੋਚਿਆ ਕਿ ਪਾਣੀ ਆਉਂਦਾ ਕਿਉਂ ਨਹੀਂ, ਕੁਦਰਤ ਇੰਨੀ ਕਰੋਧ ਵਿੱਚ ਕਿਉਂ ਹੈ ? ਅਸੀਂ ਆਪਣੇ ਬਚਪਨ ਵਿੱਚ ਸਾਵਣ ਦੀ ਘਟਾਵਾਂ ਚ ਖੇਡਿਆ ਕਰਦੇ ਸੀ । ਜ਼ੋਰਦਾਰ ਮੀਂਹ ਪੈਂਦਾ ਸੀ । ਸਭ ਪਾਸੇ ਜਲ ਥਲ ਹੋ ਜਾਂਦਾ ਸੀ । ਡੱਡੂ ਪਾਣੀ ਵਿੱਚ ਟਰ-ਟਰ ਕਰਦੇ ਸਨ । ਪਿੰਡਾਂ ਦੇ ਛਪੜ, ਨਦੀਆਂ, ਨਾਲੇ ਸਭ ਭਰ ਜਾਂਦੇ ਸਨ । ਇਹ ਉਦੋਂ ਹੁੰਦਾ ਸੀ ਜਦੋਂ ਸਾਡੇ ਖੇਤਾਂ ਵਿੱਚ ਖੂਹ ਹੋਇਆ ਕਰਦੇ ਸਨ । ਖੂਹ ਦੇ ਦੁਆਲੇ 40-50 ਰੁੱਖ ਹੁੰਦੇ ਹਨ, ਪੈਲੀਆਂ ਬੰਨੇ ਰੁਖ ਹੁੰਦੇ ਸਨ। ਇੱਕ ਪਿੰਡ ਤੋਂ ਦੂਜਾ ਪਿੰਡ ਦਿਖਾਈ ਨਹੀਂ ਦਿੰਦਾ ਸੀ । ਸੜਕਾਂ ਤੇ ਨਹਿਰਾਂ ਤੇ ਅੰਗਰੇਜ਼ਾਂ ਦੇ ਵੇਲੇ ਦੇ ਲੱਗੇ ਰੁੱਖ, ਟਾਹਲੀਆਂ, ਬੋਹੜ, ਨਿੰਮ, ਕਿੱਕਰ, ਪਿਪਲ ਆਮ ਹੁੰਦੇ ਸਨ । ਜਿਵੇਂ ਹਰੀ ਕਰਾਂਤੀ ਆਈ। ਤੇ ਸਾਡੀਆਂ ਸਰਕਾਰਾਂ ਦੇ ਕਰਿੰਦਿਆਂ, ਅਫਸਰਾਂ, ਚੇਅਰਮੈਨਾਂ ਨੇ ਇੰਨੀ ਲੁੱਟ ਮਚਾਈ ਕਿ ਅੱਜ ਸਭ ਨਹਿਰਾਂ ਤੇ ਸੜਕਾਂ ਦੇ ਕੰਢਿਆਂ ਤੇ ਕੋਈ ਵੱਡਾ ਰੁੱਖ ਨਹੀਂ ਸਿਰਫ ਝਾੜੀਆਂ ਹਨ । ਲਕੜੀ ਦੇ ਤਸਕਰਾਂ ਨੇ ਸਭ ਕਟ ਲਏ ਤੇ ਆਪਣੇ ਘਰ ਭਰ ਲਏ । ਜਿਮੀਵਾਰਾਂ ਨੇ ਖੇਤਾਂ ਨੂੰ ਪਧਰਾ ਕਰਕੇ ਝੌਨਾ (ਚਾਵਲ) ਦੀ ਖੇਤੀ ਸ਼ੁਰੂ ਕਰ ਦਿੱਤੀ । ਪੈਲੀਆਂ ਵਿੱਚ ਸਭ ਰੁੱਖਾਂ ਦਾ ਸਫਾਇਆ ਕਰ ਦਿੱਤਾ ਗਿਆ। ਤੇ ਚਾਵਲ ਦੀ ਫਸਲ ਉਗਾਉਣ ਲਈ ਬਥੇਰਾ ਪਾਣੀ ਕਢਿਆ ਗਿਆ । ਲੋਕਾਂ ਦਾ ਪੇਟ ਤਾਂ ਭਰ ਗਿਆ । ਭਾਰਤ ਦੇ ਅੰਨ ਭੰਡਾਰ ਤਾਂ ਭਰ ਗਏ ਪਰ ਪਾਣੀ ਦਾ ਭੰਡਾਰ ਖਤਮ ਹੋ ਗਿਆ । ਮੈਂ ਪੰਜਾਬ ਵਾਸੀ ਹਾਂ । ਪੰਜਾਂ ਦਰਿਆਵਾਂ ਦੀ ਧਰਤੀ ਜਿੱਥੇ ਪਿਆਸੇ ਨੂੰ ਪਾਣੀ ਪਿਆਉਣਾ ਪੁੰਨ ਸਮਝਿਆ ਜਾਂਦਾ ਹੈ, ਵੀ ਪਾਣੀ ਲਈ ਵਿਲਕ ਰਹੀ ਹੈ । ਪਾਣੀ ਗੰਦਾ ਹੋ ਗਿਆ ਹੈ ਕੋਈ ਸਾਵਣ ਦੀ ਝੜੀ ਨਹੀਂ ਲੱਗਦੀ । ਕੋਈ ਤੀਆਂ ਦੇ ਮੇਲੇ ਨਹੀਂ ਲੱਗਦੇ । ਪੀਘਾਂ ਨਹੀਂ ਪੈਂਦੀਆਂ ਕਿਉਂਕਿ ਰੁੱਖ ਹੀ ਨਹੀਂ ਰਹੇ । ਚਾਵਲ ਵਾਲੇ ਖੇਤ ਨੂੰ ਸੁਹਾਰੇ ਨਾਲ ਇਨ੍ਹਾਂ ਸਖਤ ਕਰ ਦਿੱਤਾ ਜਾਂਦਾ ਹੈ ਕਿ ਪਾਣੀ ਦੀ ਇੱਕ ਬੂੰਦ ਧਰਤੀ ਹੇਠਾਂ ਨਹੀਂ ਜਾਂਦੀ । ਜੇ ਉ¤ਪਰੋਂ ਪਾਣੀ ਨੀਚੇ ਨਹੀਂ ਜਾਏਗਾ ਤਾਂ ਪਾਣੀ ਦਾ ਪੱਧਰ ਉ¤ਪਰ ਕਿੱਦਾਂ ਆਵੇਗਾ ? ਜਦੋਂ ਕਿ ਖੇਤਾਂ ਵਿੱਚ ਚਲਦੇ ਟਿਊਬਵੇਲ, ਸ਼ਹਿਰਾਂ ਚ ਚਲਦੇ ਸ਼ੁਬਮੲਰਸਬਿਲੲ ਫੁਮਪ ਸਭ ਰਾਤ ਦਿਨ ਧਰਤੀ ਹੇਠਲਾ ਪਾਣੀ ਕਢੀ ਜਾ ਰਹੇ ਹਨ । ਤਾਂ ਸੋਚਣਾ ਬਣਦਾ ਹੈ ਕਿ ਕੀ ਕੀਤਾ ਜਾਵੇ ਕਿ ਸਾਵਣ ਦੀ ਘਟਾ ਫਿਰ ਆਉਣ, ਮੀਂਹ ਫਿਰ ਪਵੇ, ਤੇ ਪਾਣੀ ਦਾ ਪੱਧਰ ਉਪਰ ਆਵੇ । ਤਾਂ ਮੈਨੂੰ ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ ਦੀ ਲਿਖਤਾਂ ਯਾਦ ਆਉਂਦੀਆਂ ਹਨ, ਜਦੋਂ ਉਹ ਉ¤ਚੀ-ਉ¤ਚੀ ਹੌਕਾ ਦਿੰਦਾ ਸੀ ਠਰੁਖਾਂ ਦੀ ਕਟਾਈ ਬੰਦ ਕਰੋ, ਬੂੰਦ-ਬੂੰਦ ਲਈ ਤਰਸੋਗੇੂ । ਤਾਂ ਲੋਕ ਉਸਨੂੰ ਪਗਲਾ ਕਹਿੰਦੇ ਸੀ ਪਰ ਉਹ ਦਰਵੇਸ ਮਰਦੇ ਦਮ ਤੱਕ ਹੋਕਾ ਦਿੰਦਾ ਰਿਹਾ, ਠਓ ਦੁਨਿਆ ਦੇ ਲੋਕੋ ਆਪਣੇ ਭਵਿੱਖ ਨਾਲ ਖਿਲਵਾੜ ਨਾ ਕਰੋ । ਰੁੱਖਾਂ ਨਾਲ ਪਿਆਰ ਕਰੋੂ । ਪਰ ਅਸੀਂ ਸਮਝਣ ਵਾਲੇ ਕਦੋ ਸਾਂ, ਅਸੀਂ ਤਾਂ ਕਦੀ ਬਾਬੇ ਨਾਨਕ ਦੀ ਗੱਲ ਨਹੀਂ ਮੰਨੀ । ਸਾਡੇ ਲਈ ਤਾਂ ਸਿਰਫ ਪੈਸਾ ਹੀ ਸਾਡੀ ਮਾਂ ਹੈ, ਪੈਸਾ ਹੀ ਪਿਉ ਹੈ । ਪੈਸੇ ਲਈ ਅਸੀਂ ਰੁੱਖ ਵੱਡ ਸਕਦੇ ਆਂ । ਅੱਗ ਲਾ ਕੇ ਸਾੜ ਸਕਦੇ ਹਾਂ । ਕਿਉਂਕਿ ਸਾਡੇ ਲਈ ਇਹ ਇੱਕ ਖੇਲ ਹੈ । ਅਸੀਂ ਪਰਮਾਤਮਾ ਨਾਲ ਖੇਡ ਖੇਡ ਰਹੇ ਹਾਂ । ਹੁਣ ਪਰਮਾਤਮਾ ਸਾਡੇ ਨਾਲ ਨਰਾਜ਼ ਹੈ ਕਿਉਂਕਿ ਅਸੀਂ ਅਕ੍ਰਿਤਘਣ ਹੋ ਗਏ ਹਾਂ ਤੇ ਅਕ੍ਰਿਤਘਣ ਦਾ ਭਾਰ ਧਰਤੀ ਨਹੀਂ ਝਲਦੀ । ਬਸ ਧਰਤੀ ਕੰਬ ਰਹੀ ਹੈ । ਵਾਤਾਵਰਣ ਬਦਲ ਰਿਹਾ ਹੈ । ਧਰਤੀ ਬੰਜਰ ਬਣ ਗਈ ਹੈ । ਜਿਸ ਤਰ੍ਹਾਂ ਬੱਚੇ ਤੋਂ ਬਗੈਰ ਮਾਂ ਬਾਂਝ ਕਹਾਉਂਦੀ ਹੈ ਇਸ ਤਰ੍ਹਾਂ ਧਰਤੀ ਰੁੱਖਾਂ ਤੋਂ ਬਗੈਰ ਬਾਂਝ (ਬੰਜਰ) ਹੋ ਗਈ ਹੈ । ਕੀਤਾ ਕੀ ਜਾਵੇ ? : 1) ਸਰਕਾਰ ਪਾਰਲੀਮੈਂਟ ਵਿੱਚ ਇਕ ਮਤਾ ਪਾਸ ਕਰੇ ਕਿ ਹਰ ਕਿਸਾਨ ਆਪਣੇ ਖੇਤ ਦੇ ਚਾਰ ਕੋਨਿਆਂ ਵਿੱਚ 1-1 ਰੁੱਖ ਲਗਾਵੇ । ਭਾਵ ਇਕ ਏਕੜ ਚ 4 ਰੁੱਖ ਲਗਾਵੇ । ਉਹ ਭਾਵੇਂ ਇਕੇ ਥਾਂ ਲਗਾ ਲਵੇ ਜਾਂ ਹਰ ਖੇਤ ਵਿੱਚ ਪਰ ਉਸਦੀ ਅਨੁਪਾਤ 1: 4 ਹੋਵੇ ਤੇ ਹਲਕੇ ਦਾ ਪਟਵਾਰੀ ਉਸ ਖੇਤ ਦੀ ਗਰਦਾਵਰੀ ਉਦੋਂ ਹੀ ਕਰੇ ਜਦੋਂ ਉਸ ਖੇਤ ਵਿੱਚ 4 ਰੁੱਖ ਹੋਣ ਤੇ ਬਕਾਇਦਾ ਇਨ੍ਹਾਂ ਦੀ ਉਮਰ ਦਾ ਧਿਆਨ ਰੱਖਿਆ ਜਾਵੇ । ਇਸ ਵਿੱਚ ਕਿਸੇ ਨੂੰ ਛੋਟ ਨਹੀਂ ਹੋਣੀ ਚਾਹੀਦੀ । ਇਸ ਵਿੱਚ ਸਰਕਾਰ ਦਾ ਪੈਸਾ ਵੀ ਖਰਚ ਨਹੀਂ ਹੋਣਾ । ਤੇ ਜਿਮੀਂਵਾਰ ਦਾ ਵੀ ਕੋਈ ਨੁਕਸਾਨ ਨਹੀਂ ਹੋਣਾ । ਸਗੋਂ 4-5 ਸਾਲ ਬਾਦ ਹਰ ਰੁੱਖ 4000-5000 ਦਾ ਹੋ ਜਾਣਾ ਹੈ । ਅਗਰ ਇਹ ਕਾਨੂੰਨ ਬਣਾ ਕੇ ਸਖਤੀ ਨਾਲ ਲਾਗੂ ਕੀਤਾ ਜਾਵੇ । ਤੇ ਮੈਂ ਵਾਹਦੇ ਨਾਲ ਕਹਿ ਸਕਦਾ ਹਾਂ ਕਿ 2 ਸਾਲਾਂ ਬਾਦ ਸਾਵਣ ਦੀ ਘਟਾਵਾਂ ਬਣਨ ਲੱਗ ਪੈਣਗੀਆਂ ਤੇ 3-4 ਸਾਲਾਂ ਚ ਮੀਂਹ ਦੀ ਮਿਕਦਾਰ ਬਹੁਤ ਵੱਧ ਜਾਏਗਾ । ਦੂਜਾ ਰੁੱਖਾਂ ਦੀਆਂ ਜੜ੍ਹਾਂ ਰਾਹੀਂ, ਧਰਤੀ ਉਪਰਲਾ ਮੀਂਹ ਦਾ ਪਾਣੀ ਫਿਲਟਰ ਹੋ ਕੇ ਧਰਤੀ ਹੇਠਾਂ ਜਾਣ ਲੱਗ ਪਵੇਗਾ । ਤਾਂ ਮੇਰਾ ਇਹ ਛਹੳਲਲੲਨਗੲ ਹੇ ਕਿ ਜੇਕਰ ਮੋਦੀ ਸਾਹਿਬ ਤੇ ਉਨ੍ਹਾਂ ਦਾ ਮੰਤਰੀ ਮੰਡਲ ਵਿਸ਼ਾ ਮਾਹਿਰਾਂ ਦੀ ਰਾਏ ਲੈਣ ਤੋਂ ਬਾਦ ਇਹ ਕਾਨੂੰਨ ਬਣਾ ਕੇ ਲਾਗੂ ਕਰਵਾ ਦੇਣ ਤਾਂ 2-3 ਸਾਲਾਂ ਦੇ ਵਿੱਚ-ਵਿੱਚ ਫਿਰ ਪਾਣੀ ਵਾਧੂ ਹੋ ਜਾਵੇਗਾ । 2) ਦੂਜਾ ਸੜਕਾਂ ਤੇ ਨਹਿਰਾਂ ਦੇ ਕੰਢਿਆਂ ਤੇ ਰੁਖਾਂ ਦੀ ਲਵਾਈ ਦਾ ਕੰਮ ਵਣ ਵਿਭਾਗ ਨੂੰ ਸੌਪਿਆਂ ਜਾਵੇ ਤੇ ਨਾਲ ਹੀ ਬੇਲਦਾਰਾਂ ਤੇ ਉਵਰਸੀਰਾਂ ਨੂੰ ਜ਼ਿੰਮੇਵਾਰ ਬਣਾਇਆ ਜਾਵੇ ਕਿ ਰੁਖ ਲਗਾਉਣ ਤੇ ਫਿਰ ਉਨ੍ਹਾਂ ਨੂੰ ਪਾਲਣ ਵੀ, ਰਾਖੀ ਵੀ ਕਰਨ ਕਿ ਲੋਕ ਵੱਡ ਕੇ ਨਾ ਲੈ ਜਾਣ । ਹਰ ਇੱਕ ਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ ਤੇ ਲਗਾਏ ਗਏ ਪੌਦਿਆਂ ਤਂੋ ਪਾਲੇ ਹੋਏ ਪੌਦਿਆਂ ਦੀ ਸਮਾਨਤਾ ਚੈਕ ਕੀਤੀ ਜਾਵੇ । ਨਹੀਂ ਤਾਂ ਸਾਰੇ ਪੌਦੇ ਕਾਗਜ਼ਾਂ ਵਿੱਚ ਹੀ ਲਗਦੇ ਹਨ ਤੇ ਅਖਬਾਰਾਂ ਚ ਫੋਟੋ ਲਗਦੀਆਂ ਹਨ ਪਰ ਅਸਲੀ ਤੌਰ ਤੇ ਕੁੱਝ ਨਹੀਂ ਹੁੰਦਾ । ਜਿਸ ਦਿਨ ਸਾਡੀਆਂ ਸੜਕਾ ਹਰੀਆਂ ਭਰੀਆਂ ਹੋ ਗਈਆਂ । ਨਹਿਰਾਂ ਤੇ ਰਜਵਾਹਿਆਂ ਉ¤ਤੇ ਰੁਖ ਹੀ ਰੁਖ ਹੋ ਜਾਣਗੇ ਤਾਂ ਮੀਂਹ ਆਪਣੇ ਆਪ ਆਏਗਾ । ਜਦੋਂ ਮੋਹਲੇਧਾਰ ਮੀਂਹ ਪਵੇਗਾ ਤਾਂ ਧਰਤੀ ਹੇਠਲਾ ਪਾਣੀ ਆਪਣੇ ਆਪ ਉ¤ਪਰ ਆ ਜਾਵੇਗਾ । 3) ਨਹਿਰਾਂ, ਨਦੀਆਂ ਤੇ ਰੋਹੀਆਂ ਦੇ ਕੋਲ ਸਰਕਾਰ ਨੂੰ ਵੱਡੇ-ਵੱਡੇ ਤਲਾਅ ਪੁਟਾਉਣੇ ਚਾਹੀਦੇ ਹਨ ਤੇ ਮੀਂਹ ਦਾ ਪਾਣੀ ਸਟੋਰ ਕਰਨਾ ਚਾਹੀਦਾ ਹੈ । ਜੋ ਪਾਣੀ ਦੀ ਕਿਲਤ ਵੇਲੇ ਵਰਤਿਆ ਜਾ ਸਕੇ । ਮੇਰੇ ਵਾਤਾਵਰਨ ਪ੍ਰੇਮੀ ਹੋਣ ਕਾਰਨ, ਮੈਂ ਯਤਨ ਕਰ ਰਿਹਾਂ ਹਾਂ ਕਿ ਵੱਧ ਤੋਂ ਵੱਧ ਰੁਖ ਲਾਏ ਜਾਣ । ਮੈਂ ਆਪਣੇ ਸਕੂਲ, ਬੱਚਿਆਂ ਦੀ ਗਿਣਤੀ ਤੋਂ ਵੱਧ ਰੁੱਖ ਲਗਾਏ ਹਨ । ਤੇ ਮੇਰੇ ਸਕੂਲ ਵਿੱਚ ਤਪਸ ਨਾਂ ਦੀ ਕੋਈ ਚੀਜ਼ ਨਹੀਂ ਹੈ । ਸੋ ਮੇਰੀ ਸਰਕਾਰ ਨੂੰ ਸਨਿਮਰ ਬੇਨਤੀ ਹੈ ਕਿ ਅੱਗੇ ਵੱਲ ਸੋਚੋ । ਲ਼ੋਨਗ ੍ਰੳਨਗ ਫੋਲਚਿੇ ਬਣਾਉ । ਸ਼ਟੳਨਦ ੀਨਦੳਿ ਦੇ ਨਾਲ ਘਰੲੲਨ ੀਨਦੳਿ ਦਾ ਨਾਹਰਾ ਲਗਾਓ ਤੇ ਹਰ ਪੈਲੀ ਚ ਰੁੱਖ ਲਗਵਾ ਕੇ ਵੇਖੋ । ਪਾਣੀ ਆਪਣੇ ਆਪ ਆ ਜਾਵੇਗਾ, ਨਹੀਂ ਤਾਂ ਛੇਤੀ ਸਾਰੀ ਧਰਤੀ ਬੰਜਰ ਬਣ ਜਾਵੇਗੀ । ਇਹ ਮੇਰੀ ਤੇ ਮੇਰੇ ਸਕੂਲ ਦੇ 3000 ਬੱਚਿਆਂ ਦੀ ਬੇਨਤੀ ਹੈ ਕਿ ਆਓ ਰੁੱਖ ਲਗਾਈਏ ਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸਵਾਰੀਏ ਨਹੀਂ ਤਾਂ ਬਰਬਾਦ ਹੋ ਜਾਵਾਂਗੇ । - ਮੰਗਲ ਸਿੰਘ ਕਿਸ਼ਨਪੁਰੀ 9855488112
ਦਰਿਆਵਾਂ ਦੇ ਵਹਿਣ ਅਤੇ ਨੌਜਵਾਨਾਂ ਦੇ ਜੋਸ਼ ਨੂੰ ਕੋਈ ਨਹੀਂ ਰੋਕ ਸਕਦਾ, ਨੌਜਵਾਨ ਤਾਂ ਸ਼ੂਕਦੇ ਦਰਿਆ ਵਾਂਗ ਹੀ ਹਰ ਖੇਤਰ ਵਿੱਚ ਤਰੱਕੀ ਕਰ ਜਾਂਦੇ ਹਨ,ਲੋੜ ਤਾਂ ਉਹਨਾਂ ਨੂੰ ਸਹੀ ਰਾਹ ਦਿਖਾਉਣ ਦੀ ਹੁੰਦੀ ਹੈ। ਨੌਜਵਾਨ ਪੀੜ੍ਹੀ ਹਰ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ,ਇਸੇ ਲਈ ਨੌਜਵਾਨ ਪੀੜ੍ਹੀ ਲਈ ਹਰ ਦੇਸ਼ ਦੀ ਸਰਕਾਰ ਅਨੇਕਾਂ ਹੀ ਨੀਤੀਆਂ ਬਣਾਉਂਦੀ ਹੈ। ਇਹ ਹੀ ਕਾਰਨ ਹੈ ਕਿ ਹੁਣ ਕੇਂਦਰ ਤੇ ਰਾਜ ਸਰਕਾਰਾਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਉਪਰਾਲੇ ਕਰਨ ਲੱਗੀਆਂ ਹਨ। ਹਰ ਉਭਰਦੇ /ਨੌਜਵਾਨ ਖਿਡਾਰੀ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਵਿਸ਼ਵ ਜੇਤੂ ਬਣੇ ਅਤੇ ਉਹ ਉ¦ਪਿਕ ਖੇਡਾਂ ਵਿੱਚ ਵੀ ਸੋਨ ਤਗਮਾ ਜਿੱਤੇ। ਆਪਣੇ ਇਸ ਨਿਸ਼ਾਨੇ ਦੀ ਪੂਰਤੀ ਲਈ ਵੱਡੀ ਗਿਣਤੀ ਖਿਡਾਰੀ ਦਿਨ-ਰਾਤ ਇੱਕ ਕਰਕੇ ਸਖਤ ਮਿਹਨਤ ਕਰਦੇ ਹਨ ਅਤੇ ਤੇਜ਼ ਗਰਮੀ-ਕੜਾਕੇ ਦੀ ਸਰਦੀ ਵਿੱਚ ਵੀ ਖੇਡ ਮੈਦਾਨਾਂ ਵਿੱਚ ਆਪਣਾ ਪਸੀਨਾ ਵਹਾਉਂਦੇ ਹਨ। ਜਿਹੜੇ ਖਿਡਾਰੀਆਂ ਨੂੰ ਅਸੀਂ ਉਲੰਪਿਕ ਵਿੱਚ ਸਿਰਫ਼ ਕੁੱਝ ਸਕਿੰਟਾਂ ਵਿੱਚ ਹੀ ਸਿਰਫ਼ 100 ਮੀਟਰ ਦੀ ਦੌੜ ਲਗਾ ਕੇ ਸੋਨ ਤਗਮਾ ਜਾਂ ਹੋਰ ਤਗਮਾ ਜਿੱਤਦੇ ਹੋਏ ਵੇਖਦੇ ਹਾਂ, ਪਰ ਉਹਨਾਂ ਖਿਡਾਰੀਆਂ ਵੱਲੋਂ ਕੀਤੀ ਜਾਂਦੀ ਸਾਲਾਂ ਬੱਧੀ ਮਿਹਨਤ ਨੂੰ ਅਸੀਂ ਅਕਸਰ ਹੀ ਅੱਖੋਂ ਪਰੋਖੇ ਕਰ ਦਿੰਦੇ ਹਾਂ। ਅਸੀਂ ਇਹ ਭੁੱਲ ਹੀ ਜਾਂਦੇ ਹਾਂ ਕਿ ਜਦੋਂ ਅਸੀਂ ਸਵੇਰ ਵੇਲੇ ਨੀਂਦ ਦੀ ਮਿੱਠੀ-ਮਿੱਠੀ ਝਪਕੀ ਲੈ ਰਹੇ ਹੁੰਦੇ ਹਾਂ, ਉਦੋਂ ਖਿਡਾਰੀ ਮੈਦਾਨ ਵਿੱਚ ਸਖ਼ਤ ਮਿਹਨਤ ਕਰ ਰਹੇ ਹੁੰਦੇ ਹਨ। ਇਸ ਤੋਂ ਇਲਾਵਾ ਹਾਕੀ, ਫੁੱਟਬਾਲ,ਬਾਲੀਵਾਲ,ਟੈਨਿਸ ਤੇ ਹੋਰ ਖੇਡਾਂ ਦੇ ਖਿਡਾਰੀਆਂ ਨੂੰ ਵੀ ਤਗਮੇ ਜਿੱਤਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਹਾਕੀ ਤੇ ਫੁੱਟਬਾਲ ਵਰਗੀਆਂ ਖੇਡਾਂ ਵਿੱਚ ਤਾਂ ਖਿਡਾਰੀਆਂ ਨੂੰ ਤਗਮੇ ਜਿੱਤਣ ਲਈ ਜਿਥੇ ਖੁੱਦ ਸਖ਼ਤ ਮਿਹਨਤ ਕਰਨੀ ਪੈਂਦੀ ਹੈ,ਉਥੇ ਇਹ ਖੇਡਾਂ ਟੀਮ ਖੇਡਾਂ ਹੋਣ ਕਰਕੇ ਖਿਡਾਰੀਆਂ ਨੂੰ ਆਪਣੇ ਸਾਥੀ ਖਿਡਾਰੀਆਂ ਨੂੰ ਵੀ ਚੰਗਾ ਖੇਡਣ ਲਈ ਉਤਸ਼ਾਹਿਤ ਕਰਨਾ ਪੈਂਦਾ ਹੈ ਕਿਉਂਕਿ ਇਹਨਾਂ ਖੇਡਾਂ ਵਿੱਚ ਟੀਮ ਵਿੱਚ ਸਹੀ ਤਾਲਮੇਲ ਕਾਰਨ ਹੀ ਜਿੱਤ ਨਸੀਬ ਹੁੰਦੀ ਹੈ। ਅਸਲ ਵਿੱਚ ਹਾਕੀ ਤੇ ਫੁੱਟਬਾਲ ਵਿੱਚ ਗੋਲ ਕਰਨ ਲਈ ਅਕਸਰ ਹੀ ਪਾਸ ਕੋਈ ਖਿਡਾਰੀ ਦਿੰਦਾ ਹੈ,ਗੇਂਦ ਜਾਂ ਫੁੱਟਬਾਲ ਨੂੰ ਕਿੱਕ ਜਾਂ ਹਿੱਟ ਕੋਈ ਹੋਰ ਖਿਡਾਰੀ ਮਾਰਦਾ ਹੈ, ਇਸ ਤਰ੍ਹਾਂ ਖੇਡਾਂ ਵਿਚਲਾ ਇਹ ਟੀਮ ਵਰਕ ਖਿਡਾਰੀਆਂ ਵਿੱਚ ਭਾਈਚਾਰਕ ਸਾਂਝ ਵੀ ਪੈਦਾ ਕਰਦਾ ਹੈ। ਇਸ ਤਰ੍ਹਾਂ ਦੀ ਭਾਵਨਾ ਨਾਲ ਖਿਡਾਰੀਆਂ ਵਿੱਚ ਇਹ ਅਹਿਸਾਸ ਪੈਦਾ ਹੁੰਦਾ ਹੈ ਕਿ ਦੂਿਜਆਂ ਨਾਲ ਸਹੀ ਤਾਲਮੇਲ ਅਤੇ ਸਹਿਯੋਗ ਨਾਲ ਸਾਨੂੰ ਜਿੱਤ ਦੇ ਨਾਲ-ਨਾਲ ਸਾਰੀ ਉਮਰ ਤਰੱਕੀ ਵੀ ਮਿਲਦੀ ਰਹਿੰਦੀ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਜਿਥੇ ਵੱਡੀ ਗਿਣਤੀ ਖਿਡਾਰੀ ਖੇਡਾਂ ਵਿੱਚ ਮੱਲਾਂ ਮਾਰਨ ਲਈ ਸਖ਼ਤ ਮਿਹਨਤ ਕਰਦੇ ਹਨ, ਉਥੇ ਉਹ ਆਪਣੀ ਖੁਰਾਕ ਵੱਲ ਵੀ ਵਿਸ਼ੇਸ਼ ਧਿਆਨ ਦਿੰਦੇ ਹਨ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਚੰਗੀ ਖੁਰਾਕ ਕਰਕੇ ਚੰਗੀ ਸਿਹਤ ਬਣਦੀ ਹੈ। ਇਸੇ ਲਈ ਕੋਚ ਖਿਡਾਰੀਆਂ ਨੂੰ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਵਧੇਰੇ ਖਾਣ ਨੂੰ ਤਰਜੀਹ ਦਿੰਦੇ ਹਨ ਅਤੇ ਬਾਦਾਮ ਗਿਰੀ ਤੇ ਛੁਹਾਰੇ ਖਾਂਦੇ ਹਨ। ਕਈ ਖਿਡਾਰੀ ਤਾਂ ਚੰਗਾ ਤਾਕਤਵਰ ਬਣਨ ਲਈ ਮੀਟ ਮੁਰਗਾ ਖਾਣ ਤੋਂ ਵੀ ਪਰਹੇਜ਼ ਨਹੀਂ ਕਰਦੇ। ਦੂਜੇ ਪਾਸੇ ਅਸਲੀਅਤ ਇਹ ਵੀ ਹੈ ਕਿ ਛੋਲੇ ਅਤੇ ਦਲੀਆਂ ਖਾ ਕੇ ਵੀ ਖਿਡਾਰੀ ਚੰਗੀ ਕਾਰਗੁਜ਼ਾਰੀ ਦਿਖਾ ਸਕਦੇ ਹਨ। ਇਥੇ ਕਿਊਬਾ ਅਤੇ ਹੋਰ ਗਰੀਬ ਮੁਲਕਾਂ /ਦੇਸ਼ਾਂ ਦੀ ਵੀ ਉਦਾਹਰਨ ਦਿੱਤੀ ਜਾ ਸਕਦੀ ਹੈ,ਜਿਥੋਂ ਦੇ ਲੋਕਾਂ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਰੱਜਵੀਂ ਰੋਟੀ ਵੀ ਕਦੇ ਕਦਾਈਂ ਨਸੀਬ ਹੁੰਦੀ ਹੈ ਪਰ ਜੇ ਉਹਨਾਂ ਦੇਸ਼ਾਂ ਦੇ ਖੇਡਾਂ ਦੇ ਖੇਤਰ ਵੱਲ ਨਜ਼ਰ ਮਾਰੀਏ ਤਾਂ ਉਹਨਾਂ ਦੇਸ਼ਾਂ ਦੇ ਖਿਡਾਰੀ ਅੰਤਰਾਸ਼ਟਰੀ ਪੱਧਰ ਉਪਰ ਅਹਿਮ ਮੁਕਾਬਲੇ ਜਿੱਤ ਚੁੱਕੇ ਹਨ ਅਤੇ ਹੁਣ ਤੱਕ ਹੋਈਆਂ ਖੇਡਾਂ ਵਿੱਚ ਦੱਖਣੀ ਅਫਰੀਕਾ ਤੇ ਹੋਰ ਗਰੀਬ ਮੁਲਕਾਂ ਦੇ ਖਿਡਾਰੀ ਅਹਿਮ ਪ੍ਰਾਪਤੀਆਂ ਕਰਕੇ ਆਪਣੀ ਸਫ਼ਲਤਾ ਦੇ ਝੰਡੇ ਗੱਡ ਚੁੱਕੇ ਹਨ। ਇਸ ਦੇ ਨਾਲ ਹੀ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਖੇਡ ਕਲਾ ਵਿੱਚ ਸੁਧਾਰ ਸਖਤ ਮਿਹਨਤ ਨਾਲ ਲਿਆਉਣਾ ਚਾਹੀਦਾ ਹੈ ਅਤੇ ਡੋਪ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਜਿਹੜੇ ਖਿਡਾਰੀ ਨਸ਼ੇ ਵਰਤਦੇ ਹਨ, ਉਨ੍ਹਾਂ ਦਾ ਗ੍ਰਹਿਸਥ ਜੀਵਨ ਵੀ ਸਹੀ ਨਹੀਂ ਹੁੰਦਾ, ਕਿਉਂਕਿ ਨਸ਼ੇ ਇਨਸਾਨ ਨੂੰ ਖੋਖਲਾ ਕਰ ਦਿੰਦੇ ਹਨ। ਡੋਪ ਅਤੇ ਨਸ਼ਿਆਂ ਕਾਰਨ ਸ਼ਰੀਰ ਦੇ ਕਈ ਅੰਗ ਸਿਥਲ ਪੈ ਜਾਂਦੇ ਹਨ, ਨਸ਼ਿਆਂ ਦੀ ਦਲਦਲ ਵਿੱਚ ਫੱਸਣ ਕਰਕੇ ਕਈ ਖਿਡਾਰੀਆਂ ਦੇ ਤਲਾਕ ਵੀ ਹੋ ਚੁੱਕੇ ਹਨ। ਖੇਡਾਂ ਵਿੱਚ ਕੋਈ ਸ਼ਾਰਟ-ਕਟ ਨਹੀਂ ਹੁੰਦਾ,ਇਹ ਗਲ ਹਰ ਖਿਡਾਰੀ ਨੂੰ ਪੱਲੇ ਬੰਨ ਲੈਣੀ ਚਾਹੀਦੀ ਹੈ। ਇਸ ਲਈ ਖਿਡਾਰੀਆਂ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਖੇਡ ਕਲਾ ਵਿੱਚ ਸੁਧਾਰ ਸਖਤ ਮਿਹਨਤ ਨਾਲ ਲਿਆਉਣਾ ਚਾਹੀਦਾ ਹੈ ਅਤੇ ਡੋਪ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਕੁੱਝ ਦਿਨ ਪਹਿਲਾਂ ਮੋਗਾ ਦੇ ਗੁਰੂ ਨਾਨਕ ਕਾਲਜ ਦੀ ਗਰਾਉਂਡ ਤੋਂ ਲੈ ਕੇ ਬਰਨਾਲਾ, ਸ਼ਹਿਣਾ-ਭਦੌੜ ਦੇ ਵੱਖ- ਵੱਖ ਸਕੂੁਲਾਂ ਦੇ ਖੇਡ ਮੈਦਾਨਾਂ, ਖਾਲਸਾ ਕਾਲਜ ਪਟਿਆਲਾ ਦੀ ਗਰਾਉਂਡ ਅਤੇ ਮੌਹਾਲੀ /ਅਜੀਤਗੜ੍ਹ ਦੇ ਕਈ ਸਕੂਲਾਂ ਦੇ ਖੇਡ ਮੈਦਾਨਾਂ ਦਾ ਦੌਰਾ ਕਰਨ ਦਾ ਮੌਕਾ ਮਿਲਿਆ ,ਇਸ ਦੌਰੇ ਦੌਰਾਨ ਜਿਥੇ ਹਰ ਥਾਂ ਹੀ ਵੱਖ-ਵੱਖ ਸਮੇਂ ਜਿਥੇ ਵੱਡੀ ਗਿਣਤੀ ਵਿਦਿਆਰਥੀਆਂ/ ਨੌਜਵਾਨਾਂ ਨੂੰ ਵਾਲੀਬਾਲ ,ਹੈਂਡਵਾਲ ਤੇ ਫੁੱਟਬਾਲ,ਹਾਕੀ ਖੇਡਦਿਆਂ ਵੇਖਿਆ ,ਉਥੇ ਹੀ ਔਰਤਾਂ ਤੇ ਨੌਜਵਾਨ ਲੜਕੀਆਂ ਨੂੰ ਸ਼ਾਮ ਸਮੇਂ ਸੈਰ ਕਰਦਿਆਂ ਵੀ ਦੇਖਿਆ। ਇਸ ਤੋਂ ਇਲਾਵਾ ਮੇਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਿਲਕੁਲ ਸਾਹਮਣੇ ਰਿਹਾਇਸ਼ ਹੋਣ ਕਰਕੇ , ਯੂਨੀਵਰਸਿਟੀ ਵਿੱਚ ਇੱਕ ਦਿਨ ਵਿੱਚ ਕਈ ਚੱਕਰ ਵੀ ਲੱਗ ਜਾਂਦੇ ਹਨ, ਕੰਮ ਭਾਵੇਂ ਮੈਨੂੰ ਯੂਨੀਵਰਸਿਟੀ ਵਿਚਲੇ ਬੈਂਕ ਵਿੱਚ ਹੋਵੇ ਜਾਂ ਫਿਰ ਕਿਸੇ ਵੀ ਵਿਭਾਗ ਵਿੱਚ , ਪਰ ਮੇਰਾ ਰਸਤਾ ਘੁੰਮ ਫਿਰ ਕੇ ਯੂਨਵਰਸਿਟੀ ਦੇ ਮੈਦਾਨਾਂ ਦੇ ਕੋਲ ਦੀ ਹੀ ਹੁੰਦਾ ਹੈ , ਕਹਿਣ ਦਾ ਭਾਵ ਇਹ ਹੈ ਕਿ ਇੱਕ ਖਿਡਾਰੀ ਰਿਹਾ ਹੋਣ ਕਰਕੇ ਅਜੇ ਵੀ ਖੇਡ ਮੈਦਾਨਾਂ ਵੱਲ ਨੂੰ ਮੇਰੇ ਪੈਰ ਆਪਣੇ ਆਪ ਮੁੜ ਜਾਂਦੇ ਨੇ, ਜਿਥੇ ਕਿ ਤਰ੍ਹਾਂ -ਤਰ੍ਹਾਂ ਦੇ ਖਿਡਾਰੀਆਂ ਨੂੰ ਖੇਡਦੇ ਵੇਖਕੇ ਆਪਣਾ ਖੇਡ ਸਮਾਂ ਵੀ ਯਾਦ ਆ ਜਾਂਦਾ ਹੈ। ਵੱਖ-ਵੱਖ ਖੇਡ ਮੈਦਾਨਾਂ ਦਾ ਦੌਰਾ ਕਰਦਿਆਂ ਵੇਖ ਕੇ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਅੱਜ ਦੀ ਨੌਜਵਾਨ ਪੀੜ੍ਹੀ ਜਿਥੇ ਖੇਡਾਂ ਪ੍ਰਤੀ ਉਤਸ਼ਾਹਿਤ ਹੋ ਗਈ ਹੈ,ਉਥੇ ਹੀ ਅੱਧਖੜ ਅਤੇ ਬਜੁਰਗ ਵਿਅਕਤੀ ਵੀ ਖੇਡਾਂ ਵਿੱਚ ਹਿੱਸਾ ਲੈਣ ਲੱਗੇ ਹਨ, ਜਿਸਦਾ ਸਬੂਤ ਕਈ ਬਜੁਰਗ ਖਿਡਾਰੀਆਂ ਵੱਲੋਂ ਖੇਡਾਂ ਵਿੱਚ ਮਾਰੀਆਂ ਜਾਂਦੀਆਂ ਮੱਲਾਂ ਤੋਂ ਵੀ ਮਿਲ ਜਾਂਦਾ ਹੈ। ਹਾਲ ਤਾਂ ਇਹ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ, ਜਿਥੇ ਸਿਹਤ ਪ੍ਰਤੀ ਜਾਗਰੂਕ ਹੋ ਗਈ ਹੈ,ਉਥੇ ਹੀ ਹਰ ਉਮਰ ਦੇ ਵਿਅਕਤੀਆਂ ਵਿੱਚ ਹੁਣ ਸਿਹਤ ਨੂੰ ਤੰਦਰੁਸਤ ਰੱਖਣ ਲਈ ਵੀ ਰੁਚੀ ਪੈਦਾ ਹੋ ਗਈ ਹੈ। ਇਸ ਦੇ ਨਾਲ ਹੀ ਖਿਡਾਰੀਆਂ ਦੇ ਆਮ ਲੋਕ ਵੀ ਆਪਣੀ ਖੁਰਾਕ ਪ੍ਰਤੀ ਸੁਚੇਤ ਹੋ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਬਾਲ ਖਿਡਾਰੀਆਂ ਨੂੰ ਵੀ ਖੇਡ ਮੈਦਾਨਾਂ ਵਿੱਚ ਪਸੀਨੇ ਵਹਾ ਕੇ ਮਿਹਨਤ ਕਰਦੇ ਹੋਏ ਵੇਖਿਆ ਗਿਆ, ਅਜਿਹੇ ਬਾਲ ਖਿਡਾਰੀਆਂ ਤੋਂ ਵੀ ਭਵਿੱਖ ਵਿੱਚ ਕਾਫੀ ਆਸਾਂ ਹਨ। ਇਸ ਤੋਂ ਇਲਾਵਾ ਕਈ ਖਿਡਾਰੀਆਂ ਨੂੰ ਸਖ਼ਤ ਮਿਹਨਤ ਦੇ ਨਾਲ ਹੀ ਆਪਣੀ ਖੁਰਾਕ ਵੱਲ ਵੀ ਵਿਸ਼ੇਸ਼ ਧਿਆਨ ਦਿੰਦੇ ਵੇਖਿਆ ਤੇ ਕਈ ਖਿਡਾਰੀਆਂ ਨੂੰ ਤਾਂ ਖੁਰਾਕ ਸਬੰਧੀ ਕੋਚਾਂ ਤੋਂ ਤੇ ਜਿਮ ਸੰਚਾਲਕਾਂ ਤੋਂ ਵੀ ਵਿਸ਼ੇਸ਼ ਜਾਣਕਾਰੀ ਲੈਂਦੇ ਹੋਏ ਵੇਖਿਆ ਗਿਆ। ਵੱਖ-ਵੱਖ ਸ਼ਹਿਰਾਂ ਦੇ ਵੱਖ-ਵੱਖ ਮੈਦਾਨਾਂ ਵਿੱਚ ਅਨੇਕਾਂ ਹੀ ਖਿਡਾਰੀਆਂ ਨੂੰ ਖੇਡਾਂ ਦੇ ਮੁਕਾਬਲਿਆਂ ਦੀਆਂ ਤਿਆਰੀਆਂ ਕਰਦੇ ਹੋਏ ਵੇਖਣ ਦਾ ਆਪਣਾ ਵੱਖਰਾ ਹੀ ਮਹੱਤਵ/ਆਨੰਦ ਹੁੰਦਾ ਹੈ। ਇਸ ਤਰ੍ਹਾਂ ਨਾਲ ਜਿਥੇ ਅਸੀਂ ਖਿਡਾਰੀਆਂ ਨੂੰ ਮੈਡਲ ਜਿੱਤਣ ਤੋਂ ਪਹਿਲਾਂ ਖੇਡ ਮੈਦਾਨ ਵਿੱਚ ਵਹਾਏ ਜਾਂਦੇ ਪਸੀਨੇ ਦਾ ਵੀ ਪਤਾ ਚਲ ਜਾਂਦਾ ਹੈ,ਉਥੇ ਖੇਡਾਂ ਦੁਆਰਾ ਪੈਦਾ ਕੀਤੀ ਜਾਂਦੀ ਭਾਈਚਾਰਕ ਸਾਂਝ ਵੀ ਪਤਾ ਚਲਦੀ ਹੈ। ਇਸ ਤੋਂ ਇਲਾਵਾ ਇਹ ਖੇਡਾਂ ਹੀ ਹੁੰਦੀਆਂ ਨੇ, ਜਿਹਨਾਂ ਵਿੱਚ ਹਿੱਸਾ ਲੈ ਕੇ ਹਰ ਖਿਡਾਰੀ ਦਾ ਸਰੀਰ ਵੀ ਦਰਸ਼ਣੀ ਬਣ ਜਾਂਦਾ ਹੈ, ਉਸਦੇ ਸਰੀਰ ਨੂੰ ਛੇਤੀ ਕੀਤਿਆਂ ਕੋਈ ਬਿਮਾਰੀ ਵੀ ਨਹੀਂ ਲੱਗਦੀ। ਇਸ ਤੋਂ ਇਲਾਵਾ ਖੇਡਾਂ ਰਾਹੀਂ ਜਦੋਂ ਖਿਡਾਰੀ ਮੈਡਲ ਜਿੱਤਦੇ ਹਨ ਤਾਂ ਉਹ ਆਪਣੇ ਨਾਲ ਹੀ ਆਪਣੇ ਮਾਪਿਆਂ, ਪਿੰਡ-ਸ਼ਹਿਰ ਤੇ ਸਕੂਲ-ਕਾਲਜ ਦਾ ਨਾਂਅ ਵੀ ਰੌਸ਼ਨ ਕਰਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਸਿਰਫ ਸਖਤ ਮਿਹਨਤ ਨਾਲ ਹੀ ਸਫ਼ਲਤਾ ਮਿਲਦੀ ਹੈ ਤੇ ਖੇਡਾਂ ਵਿੱਚ ਕੋਈ ਸ਼ਾਰਟ ਕੱਟ ਨਹੀਂ ਹੁੰਦਾ ਇਹ ਗੱਲ ਹਰ ਖਿਡਾਰੀ ਨੂੰ ਯਾਦ ਰੱਖਣੀ ਚਾਹੀਦੀ ਹੈ ਅਤੇ ਸਖ਼ਤ ਮਿਹਨਤ ਕਰਕੇ ਖੇਡਾਂ ਦੇ ਖੇਤਰ ਵਿਚ ਸਫਲਤਾ ਦੇ ਝੰਡੇ ਗੱਡਣੇ ਚਾਹੀਦੇ ਹਨ। ਜਗਮੋਹਨ ਸਿੰਘ ਲੱਕੀ, ਮੋਬਾਈਲ : 9463819174
Page 1 of 29
Top