ਮਾਂ ਬੋਲੀ ਦਾ ਦੁਸ਼ਮਣ ਬਣਦਾ ਜਾ ਰਿਹੈ ਮੌਜੂਦਾ ਸਕੂਲ ਪ੍ਰਬੰਧ

06 May 2016
Author :  
ਪੰ ਜਾਬ, ਪੰਜਾਬੀ, ਪੰਜਾਬੀਅਤ ਇੱਕ ਇਹੋ ਜਿਹੇ ਸ਼ਬਦਾਂ ਦਾ ਸਮੂਹ ਹੈ, ਜਿਸ ਉ¤ਪਰ ਪੰਜਾਬ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਰਹਿਣ ਵਾਲੇ, ਦੇਸ਼ਾਂ-ਵਿਦੇਸ਼ਾਂ ਵਿੱਚ ਰਹਿਣ ਵਾਲੇ ਜਾਂ ਕਿਸੇ ਨੇ ਵੀ ਨਿਰਪੱਖ ਹੋ ਕੇ ਇਹਨਾਂ ਸ਼ਬਦਾਂ ਨੂੰ ਸਮਝਿਆ ਹੈ, ਉਹ ਆਪਣੇ ਆਪ ਨੂੰ ਪੰਜਾਬੀ ਕਹਾਉਣ ਵਿੱਚ ਫਖ਼ਰ ਮਹਿਸੂਸ ਕਰਨ ਲੱਗ ਪੈਂਦਾ ਹੈ। ਕੀ ਖਾਸੀਅਤ ਹੈ ਸਾਡੀ ਪੰਜਾਬੀ ਭਾਸ਼ਾ ਵਿੱਚ, ਸਾਡੇ ਪੰਜਾਬ ਵਿੱਚ ਅਤੇ ਪੰਜਾਬ ਦੀ ਰਹਿਣ ਸਹਿਣ ਪੰਜਾਬੀਅਤ ਵਿੱਚ? ਇੱਕ ਵਾਰ ਸੋਚਣਾ ਬਣਦਾ ਹੈ ਕਿ ਜਿਸ ਭਾਸ਼ਾ ਭਾਵ ਪੰਜਾਬੀ ਉਪਰ ਕਿਸੇ ਨੂੰ ਵੀ ਜ਼ਰਾ ਜਿਹਾ ਸਮਝਣ ਨਾਲ ਮਾਣ ਮਹਿਸੂਸ ਹੋਣ ਲੱਗ ਜਾਂਦਾ ਹੈ, ਉੁਸ ਮਿੱਠੀ ਜੁਬਾਨ ਤੋਂ ਪੰਜਾਬ ਵਿੱਚ, ਪੰਜਾਬੀ ਘਰਾਂ ਵਿੱਚ ਪੈਦਾ ਹੋਣ ਵਾਲੇ ਅੱਜ ਦੇ ਨੌਜਵਾਨ ਅਤੇ ਫਿਰ ਆਪਣੇ ਸਕੂਟਰਾਂ, ਮੋਟਰਸਾਇਕਲਾਂ ਅਤੇ ਕਾਰਾਂ ਦੀਆਂ ਨੰਬਰ ਪਲੇਟਾਂ ’ਤੇ ਠਪੰਜਾਬੀ ਮੁੰਡਾੂ, ਠਪੰਜਾਬੀ ਜੱਟੂ ਜਾਂ ਠਪੰਜਾਬੀੂ ਲਿਖਵਾਉਣ ਵਾਲੇ ਪੰਜਾਬੀ ਨੂੰ ਬੋਲਣ, ਲਿਖਣ ਵਿੱਚ ਸ਼ਰਮ ਕਿਉਂ ਮਹਿਸੂਸ ਕਰਦੇ ਹਨ? ਕੀ ਕਾਰਣ ਹੈ ਕਿ ਅਸੀਂ ਮਾਂ-ਭਾਸ਼ਾ ਦੀ ਥਾਂ ’ਤੇ ਕਿਸੇ ਦੂੁਸਰੀ ਭਾਸ਼ਾ ਨੂੰ ਵੱਧ ਤਰਜੀਹ ਦੇ ਕੇ ਆਪਣੇ ਆਪ ਨੂੰ ਜ਼ਿਆਦਾ ਅਗਾਂਹ-ਵਧੂ ਮਹਿਸੂਸ ਕਰਦੇ ਹਾਂ। ਘਾਟ ਕਿੱਥੇ ਹੈ? ਕੀ ਸਾਡੀ ਪੰਜਾਬੀ ਭਾਸ਼ਾ ਵਿੱਚ ਕਿਧਰੇ ਕੋਈ ਘਾਟ ਪੈ ਗਈ ਹੈ? ਨਹੀਂ ਐਸੀ ਕੋਈ ਵੀ ਗੱਲ ਨਹੀਂ ਹੈ। ਬੱਸ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਲਈ, ਪੜ੍ਹਿਆ ਲਿਖਿਆ, ਅਗਾਂਹ-ਵਧੂ ਸਾਬਤ ਕਰਨ ਲਈ ਹੀ ਅਸੀਂ ਬੇਸ਼ਰਮ ਹੋ ਕੇ ਪੰਜਾਬੀ ਦੀ ਥਾਂ ’ਤੇ ਦੂਜੀਆਂ ਬੋਲੀਆਂ ਦੀ ਬੋਲਣ ਵਿੱਚ ਵਰਤੋਂ ਕਰਨ ਨੂੰ ਤਰਜੀਹ ਦੇਂਦੇ ਹਾਂ। ਭਾਵੇਂ ਕਿ ਜਦੋਂ ਸਾਡੇ ਵੱਲੋਂ ਬੋਲੇ ਜਾਂਦੇ ਗਿਣਤੀ ਦੇ ਯਾਦ ਕੀਤੇ ਹੋਏ ਅੰਗਰੇਜੀ ਦੇ ਸ਼ਬਦ ਖਤਮ ਹੋ ਜਾਣ ਤਾਂ ਅਸੀਂ ਫਿਰ ਭਾਉਂਦੇ ਪੈਰੀਂ ਪੰਜਾਬੀ ਵੱਲ ਨੂੰ ਹੀ ਭੱਜਦੇ ਹਾਂ। ਬਹੁਤਿਆਂ ਨੂੰ ਅੰਗਰੇਜੀ ਵਿੱਚ ਉਹਨਾਂ ਵੱਲੋਂ ਬੋਲੇ ਜਾ ਰਹੇ ਸ਼ਬਦਾਂ ਦਾ ਪੰਜਾਬੀ ਵਿੱਚ ਮਤਲਬ ਹੀ ਨਹੀਂ ਪਤਾ ਹੁੰਦਾ। ਪਰ ਪਤਾ ਨਹੀਂ ਕਿਉਂ ਦਿਮਾਗ ਵਿੱਚ ਇੱਕ ਕੀੜਾ ਵੜ੍ਹ ਚੁੱਕਾ ਹੈ ਕਿ ਪੰਜਾਬੀ ਬੋਲਣ ਵਾਲੇ ਨੂੰ ਜਿਵੇਂ ਅਕਲ ਹੀ ਨਹੀਂ ਹੁੰਦੀ। ਇਸ ਕੰਮ ਵਿੱਚ ਅੱਜ-ਕੱਲ ਦੀਆਂ ਨੌਜਵਾਨ ਕੁੜੀਆਂ ਜਿਆਦਾ ਅੱਗੇ ਆ ਰਹੀਆਂ ਹਨ ਅਤੇ ਨੌਜਵਾਨ ਮੁੰਡਿਆਂ ਨਾਲੋਂ ਅੰਗਰੇਜੀ ਜਮ੍ਹਾਂ ਹਿੰਦੀ ਨੂੰ ਹੀ ਤਰਜੀਹ ਦੇ ਰਹੀਆਂ ਹਨ। ਖ਼ਾਸਕਰ ਕਾਲਜਾਂ/ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੀਆਂ ਕੁੜੀਆਂ। ਇਸੇ ਤਰ੍ਹਾਂ ਇੱਕ ਲੜਕੀ ਨੂੰ ਜਦ ਪੁਛਿਆ ਕਿ ਤੁਸੀਂ ਪੰਜਾਬੀ ਬੋਲਣ, ਲਿਖਣ ਦੀ ਥਾਂ ’ਤੇ ਹਿੰਦੀ ਨੂੰ ਹੀ ਪਹਿਲ ਕਿਉਂ ਦਿੰਦੇ ਹੋ, ਜਦੋਂਕਿ ਤੁਸੀਂ ਪੰਜਾਬ ਦੇ ਹੀ ਸੱਭਿਆਚਾਰ ਵਿੱਚ ਜੰਮੇ-ਪਲੇ ਤੇ ਵੱਡੇ ਹੋਏ ਹੋ? ਤਾਂ ਉਸ ਦਾ ਜੁਆਬ ਬੜਾ ਹੀ ਬੇ-ਦਲੀਲਾ ਸੀ। ਕਹਿਣ ਲੱਗੀ ਕਿ ਠਬਚਪਨ ਤੋਂ ਹੀ ਪੰਜਾਬੀ ਬੋਲਦੀ ਪਈ ਹਾਂ ਅਤੇ ਪੰਜਾਬੀ ਤੋਂ ਬੋਰ ਹੋ ਗਈ ਹਾਂ। ਦੂਜਾ ਹੁਣ ਹੀ ਕਾਲਜ ਜਾਣ ਤੋਂ ਬਾਅਦ ਸਾਰੇ ਦੋਸਤ, ਸਹੇਲੀਆਂ ਹਿੰਦੀ ਹੀ ਬੋਲਦੇ ਹਨ ਅਤੇ ਮੈਨੂੰ ਵੀ ਹਿੰਦੀ ਬੋਲਣ ਦੀ ਆਦਤ ਪੈ ਗਈ ਹੈ। ਦੂਜੀ ਗੱਲ ਤਾਂ ਕੁੱਝ ਹੱਦ ਤੱਕ ਸਮਝ ਆਉਂਦੀ ਹੈ ਪਰ ਪਹਿਲੀ ਗੱਲ ਦੇ ਜੁਆਬ ਵਿੱਚ ਮੈਂ ਉਸ ਨੂੰ ਪੁਛਿਆ ਬਈ ਤੂੰ ਬਚਪਨ ਤੋਂ ਹੀ ਨਹਾ ਰਹੀ ਹੈਂ, ਖਾ ਰਹੀ ਹੈਂ, ਮੰਮੀ-ਡੈਡੀ ਨੂੰ ਵੀ ਮੰਮੀ ਡੈਡੀ ਹੀ ਕਹਿ ਰਹੀ ਹੈਂ, ਕੀ ਤੂੰ ਇਹਨਾਂ ਸਭ ਚੀਜਾਂ ਤੋਂ ਵੀ ਬੋਰ ਨਹੀਂ ਹੋਈ ਤਾਂ ਪੰਜਾਬੀ ਤੋਂ ਕਿਵੇਂ ਹੋ ਗਈ? ਉਸ ਕੋਲ ਕੋਈ ਜੁਆਬ ਨਹੀਂ ਸੀ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਸਬੰਧੀ ਵਿਸ਼ੇਸ਼ ਕਾਨੂੰਨ ਪਾਸ ਕਰ ਦਿੱਤਾ ਗਿਆ ਹੈ, ਪਰ ਜਿਨ੍ਹੀ ਦੇਰ ਤੱਕ ਇਸ ਨੂੰ ਸਖਤੀ ਨਾਲ ਅਮਲੀ ਰੂਪ ਵਿੱਚ ਲਾਗੂ ਨਹੀਂ ਕਰਵਾਇਆ ਜਾਵੇਗਾ, ਓਨੀ ਦੇਰ ਤੱਕ ਇਸ ਦਾ ਕੋਈ ਲਾਭ ਨਹੀਂ ਹੋ ਸਕੇਗਾ। ਅੱਜ ਭਾਵੇਂ ਸਕੂਲਾਂ ਦੇ ਨਾਮ ਤਾਂ ਪੰਜਾਬੀ ਭਾਸ਼ਾ ਵਿੱਚ ਇੱਥੋਂ ਤੱਕ ਕਿ ਗੁਰੂਆਂ ਦੇ ਨਾਮ ’ਤੇ ਰੱਖੇ ਹੋਏ ਹਨ। ਪਰ ਅੰਦਰ ਬੱਚਿਆਂ ਵਾਸਤੇ ਹਿੰਦੀ ਵਿੱਚ ਹੀ ਅਧਿਆਪਕਾਂ ਨਾਲ ਗੱਲ ਕਰਨ ਦੇ ਹੁਕਮ ਚਾੜ੍ਹੇ ਹੋਏ ਹਨ। ਜਿਹਨਾਂ ਵਿੱਚ ਇੱਕ-ਦੋ ਸਕੂਲਾ ਦਾਂ ਜ਼ਿਕਰ ਵੀ ਮੈਂ ਜ਼ਰੂਰ ਕਰਨਾ ਚਾਹਵਾਂਗਾ। ਸ਼ਾਇਦ ਇਹੋ ਜਿਹੀ ਹਾਲਤ ’ਤੇ ਹੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਨੇ ਲਿਖਿਆ ਸੀ: ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਤੇਰੇ ਚਿਹਰੇ ਦੀ ਨੁਹਾਰ। ਮੀਢੀਆਂ ਖਲਾਰੀ ਫਿਰੇਂ ਬੁੱਲ੍ਹੇ ਦੀਏ ਕਾਫੀਏ ਨੀ, ਕੀਹਨੇ ਤੇਰਾ ਲਾਹ ਲਿਆ ਸ਼ਿੰਗਾਰ। ਅੱਜ ਸਾਡੇ ਸਕੂਲਾਂ ਵਿੱਚ ਹਿੰਦੀ ਭਾਸ਼ਾ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਪੰਜਾਬੀ ਨੂੰ ਦੂਜੇ ਨੰਬਰ ’ਤੇ ਰੱਖਿਆ ਜਾ ਰਿਹਾ ਹੈ। ਇਕ ਸਕੂਲ ਦਾ ਨਾਮ ਗੁਰੂੁ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਹੈ। ਇਸ ਸਕੂਲ ਦਾ ਸਾਰਾ ਸਟਾਫ ਵੀ ਹਿੰਦੀ ਹੀ ਬੋਲਦਾ ਹੈ। ਇੱਥੋਂ ਦੇ ਸਾਰੇ ਵਿਦਿਆਰਥੀ ਵੀ ਹਿੰਦੀ ਵਿੱਚ ਹੀ ਗੱਲ ਕਰਦੇ ਹਨ ਅਤੇ ਸਾਰੇ ਅਧਿਆਪਕ ਵੀ। ਹੁਣ ਹਿੰਦੀ ਪੜ੍ਹਾਵਾਂਗੇ, ਹਿੰਦੀ ਬੋਲਾਂਗੇ, ਗੁਰੂਆਂ ਦੇ ਨਾਮ ’ਤੇ ਸਕੂਲ ਹੈ। ਪੰਜਾਬੀ ਵਿੱਚ ਲਿਖਿਆ ਸਿੱਖ ਇਤਿਹਾਸ ਬੱਚੇ ਕਿਵੇਂ ਪੜ੍ਹਨਗੇ? ਗੁਰਬਾਣੀ ਕਿਵੇਂ ਪੜਨ੍ਹਗੇ? ਫਿਰ ਮੈਂ ਤਾਂ ਦਬਕੇ ਨਾਲ ਸਾਰੇ ਵਿਦਿਆਰਥੀਆਂ ਨੂੰ ਕਹਿ ਦਿੱਤਾ ਕਿ ਜੇਕਰ ਕਿਸੇ ਨੇ ਮੇਰੇ ਨਾਲ ਗੱਲ ਕਰਨੀ ਹੋਵੇ ਜਾਂ ਕੁੱਝ ਪੁੱਛਣਾ ਹੋਵੇ ਤਾਂ ਸਿਰਫ ਪੰਜਾਬੀ ਵਿੱਚ ਹੀ ਪੁੱਛਿਆ ਜਾਵੇ। ਤਾਂ ਬੱਚੇ ਕਹਿਣ ਲੱਗੇ ਠਸਰ ਜੀ! ਫਿਰ ਹਮਨੇ ਪਾਨੀ ਪੀਣੇ ਕੀ ਲੀਏ ਜਾਣਾ ਹੋਗਾ ਤਂੋ, ਹਮ ਯਹ ਕਹੇਂਗੇ ਠਸਰ, ਪਾਣੀ ਪੀ ਆਈਏ?ੂ ਤੇ ਕਲਾਸ ਹੱਸਣ ਲੱਗ ਪਈ। ਮੈਂ ਜ਼ਰਾ ਕੁ ਝਿੜਕਦੇ ਹੋਏ ਕਿਹਾ ਘਰੇ ਰੋਟੀ ਖਾਂਦੇ ਆਪਣੀ ਮਾਂ ਕੋਲੋਂ ਪਾਣੀ ਮੰਗਣ ਲੱਗਿਆਂ ਕੀ ਕਹਿੰਦੇ ਹੁੰਦੇ ਜੇ? ਤਾਂ ਕਿਸੇ ਵਿਦਿਆਰਥੀ ਕੋਲ ਕੋਈ ਜੁਆਬ ਨਹੀਂ ਸੀ। ਅਗਲੇ ਮਜਮੂਨ ਦੀ ਘੰਟੀ ’ਤੇ ਅਗਲੀ ਜਮਾਤ ਵਿੱਚ ਗਿਆ ਤਾਂ ਇੱਕ ਅਧਿਆਪਕਾ ਗਲਤੀ ਨਾਲ ਮੇਰੀ ਜਮਾਤ ਵਿੱਚ ਆ ਗਈ, ਸ਼ਾਇਦ ਉਹ ਵੀ ਸਕੂਲ ਵਿੱਚ ਨਵੀਂ ਸੀ। ਸੌਰੀ ਕਹਿ ਕੇ ਵਾਪਸ ਚਲੀ ਗਈ। ਇੰਨੇ ਨੂੰ ਇੱਕ ਵਿਦਿਆਰਥੀ ਬੋਲ ਉਠਿਆ, ਠਸਰ ਜੀ, ਮੈਡਮ ਕੋ ਭੁਲੇਖਾ ਪੜ੍ਹ ਗਿਆ।ੂ ਹੁਣ ਦੱਸੋ ਕੀ ਕਰੀਏ। ਇੱਥੇ ਤਾਂ ਆਵਾ ਹੀ ਊਤਿਆ ਪਿਆ ਹੈ। ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ। ਜਿੱਥੋਂ ਸਕੂਲਾਂ ਵਿੱਚੋਂ ਬੱਚਿਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਿੱਖਣਾ ਸੀ, ਜੇਕਰ ਉ¤ਥਂੋ ਦਾ ਮਾਹੌਲ ਇਸ ਤਰ੍ਹਾਂ ਦਾ ਹੋਵੇਗਾ ਤਾਂ ਪੰਜਾਬੀ ਕਦੋਂ ਤੱਕ ਕਾਇਮ ਰਹਿ ਸਕੇਗੀ। ਦੂੁਜਾ ਸਾਡੇ ਗੀਤਾਕਾਰਾਂ ਅਤੇ ਗਾਇਕਾਂ ਨੇ ਵੀ ਪੰਜਾਬੀ ਨੂੰ ਕਾਫੀ ਹੱਦ ਤੱਕ ਨੁਕਸਾਨ ਪਹੁੰਚਾਇਆ ਹੈ। ਸ਼ਹਿਰਾਂ ਵਿੱਚ ਲੱਗੇ ਪੰਜਾਬੀ ਭਾਸ਼ਾ ਵਿੱਚ ਵੱਡੇ ਸਾਇਨ ਬੋਰਡਾਂ ਵਿੱਚ ਵੀ ਬੇ-ਹਿਸਾਬ ਗਲਤੀਆਂ ਕੀਤੀਆਂ ਜਾਂਦੀਆਂ ਹਨ। ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੂਚਨਾ ਬੋਰਡ ਵੀ ਦੇਖਣ ਵਾਲੇ ਹੀ ਹੁੰਦੇ ਹਨ। ਜਿਸ ਕਰਕੇ ਪੰਜਾਬੀ ਬੋਲੀ ਨੂੰ ਸ਼ਰਮਸ਼ਾਰ ਹੋਣਾ ਪੈਂਦਾ ਹੈ। ਕੁੱਝ ਦੂੁਜੇ ਸੂਬੇ ਦੀਆਂ ਕੰਪਨੀਆਂ ਵੀ ਜਦ ਆਪਣਾ ਉਤਪਾਦ ਪੰਜਾਬ ਵਿੱਚ ਲਿਆ ਕੇ ਉਸ ਦੀ ਮਸ਼ਹੂਰੀ ਪੰਜਾਬੀ ਵਿੱਚ ਕਰਦਿਆਂ ਕਈ ਤਰ੍ਹਾਂ ਦੀਆਂ ਵੱਡੀਆਂ ਗਲਤੀਆਂ ਕਰ ਦਿੰਦੀਆਂ ਹਨ, ਜਿਸ ਕਰਕੇ ਪੰਜਾਬੀ ਦੀ ਦੁਰਗਤੀ ਹੋਰ ਵੀ ਜਿਆਦਾ ਹੁੰਦੀ ਹੈ। ਸੜਕਾਂ, ਮੁਹੱਲਿਆਂ, ਗਲੀਆਂ ਦੀਆਂ ਜਾਣਕਾਰੀਆਂ ਦਿੰਦੇ ਸੂਚਨਾ ਤਖਤੀਆਂ ’ਤੇ ਕਈ ਪ੍ਰਕਾਰ ਦੀਆਂ ਗਲਤੀਆਂ ਪਾਈਆਂ ਜਾਂਦੀਆਂ ਹਨ, ਜਿਸ ਨੂੰ ਸੁਧਾਰਨ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇੱਕ ਵਾਰ ਅੰਮ੍ਰਿਤਸਰ ਦੀ ਆਰਟ ਗੈਲਰੀ ਵਿੱਚ ਪੰਜਾਬ ਦਿਵਸ ਮਨਾਇਆ ਗਿਆ। ਮੇਰਾ ਇੱਕ ਨਜ਼ਦੀਕੀ ਸੱਜਣ ਮੈਨੂੰ ਵੀ ਉ¤ਥੇ ਲੈ ਗਿਆ। ਬਹੁਤ ਸੋਹਣਾ ਰੰਗਾਰੰਗ ਨਜ਼ਾਰਾ ਪੇਸ਼ ਕੀਤਾ ਗਿਆ। ਜਿਸ ਵਿੱਚ ਇਲਾਕੇ ਦੇ ਇੱਕ ਪ੍ਰਮੁੱਖ ਸਕੂਲ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ ਅਤੇ ਨਰਸਰੀ ਤੋਂ ਪਹਿਲੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਫੈਂਸੀ ਡਰੈ¤ਸ ਮੁਕਾਬਲਾ ਕਰਵਾਇਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਵੀ ਸਕੂਲ ਦੀ ਹੀ ਇੱਕ ਅਧਿਆਪਕਾ ਨਿਭਾਅ ਰਹੀ ਸੀ, ਜਿਸ ਨੂੰ ਹਾਲ ਵਿੱਚ ਹੀ ਵਧੀਆ ਅਧਿਆਪਕ ਦਾ ਖਿਤਾਬ ਵੀ ਸਕੂਲ ਵੱਲੋਂ ਮਿਲਿਆ ਸੀ। ਉਸ ਨੇ ਵੀ ਪੰਜਾਬੀ ਬੋਲੀ ਬੋਲਣ, ਲਿਖਣ, ਪੜ੍ਹਨ ’ਤੇ ਜ਼ੋਰ ਦਿੰਦਿਆਂ ਸਾਰੇ ਬੈਠੇ ਸਰੋਤਿਆਂ ਨੂੰ ਪੰਜਾਬ ਦਿਵਸ ਦੀ ਵਧਾਈ ਦਿੱਤੀ। ਸਕੂਲ ਦੇ ਵਿਦਿਆਰਥੀਆਂ ਦੀ ਮੁਕਾਬਲੇ ਲਈ ਤਿਆਰੀ ਵੀ ਉਸੇ ਅਧਿਆਪਕਾ ਵੱਲੋਂ ਕਰਵਾਈ ਗਈ ਸੀ। ਜਿਸ ਵਿੱਚ ਵਿਦਿਆਰਥੀ ਨੇ ਮੰਚ (ਸਟੇਜ) ’ਤੇ ਆ ਕੇ ਆਪਣਾ ਨਾਮ, ਜਮਾਤ ਆਦਿ ਦੱਸਣਾ ਸੀ। ਪਰ ਜਿਹੜਾ ਵੀ ਵਿਦਿਆਰਥੀ ਮੰਚ ’ਤੇ ਆਵੇ ਆਉਂਦਿਆਂ ਹੀ ਤੋਤਲੀ ਜ਼ੁਬਾਨ ਵਿੱਚ ਸਕੂਲ ਵੱਲੋਂ ਸਿਖਾਏ ਚਾਰ ਸ਼ਬਦ ਠਮਾਈ ਨੇਮ ਇਜ਼..... ਐਂਡ ਆਈ ਐਮ ਰੀਡ ਇੰਨ........ੂ ਹੁਣ ਮੰਚ ਸੰਚਾਲਕ ਦਾ ਮੂੰਹ ਵੇਖਣ ਵਾਲਾ ਸੀ। ਪਰ ਗੱਲ ਸੰਭਾਲਦੀ ਕਹਿਣ ਲੱਗੀ ਇਸ ਬੱਚੇ ਦੇ ਕਹਿਣ ਦਾ ਮਤਲਬ ਹੈ ਕਿ ਇਸਦਾ ਨਾਮ...... ਹੈ ਅਤੇ ਇਹ ਫਲ੍ਹਾਣੀ ਜਮਾਤ ਵਿੱਚ ਪੜ੍ਹਦਾ ਹੈ। ਇਸ ਤਰ੍ਹਾਂ ਜਿੰਨ੍ਹੇ ਵੀ ਵਿਦਿਆਰਥੀ ਆਏ ਸਾਰਿਆਂ ਨੇ ਹੀ ਜਾਣ-ਪਛਾਣ ਅੰਗਰੇਜੀ ਵਿੱਚ ਕਰਵਾਈ। ਆਹ ਹਾਲ ਹੈ ਸਾਡੇ ਸਕੂਲਾਂ ਦਾ ਤੇ ਪੰਜਾਬ ਦਿਵਸ ਮਨਾਉਣ ਲਈ ਬੱਚਿਆਂ ਨੂੰ ਸਕੂਲ ਵਿੱਚ ਤਿਆਰੀ ਕਰਵਾਉਣ ਵਾਲਿਆਂ ਦਾ। ਬੀਤੇ ਵਰ੍ਹੇ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਅਤੇ ਮਸ਼ਹੂਰ ਸਕੂਲ ਵਿੱਚ ਜਾਣ ਦਾ ਸਬੱਬ ਬਣਿਆ। ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਿਸੇ ਵਿਸ਼ੇ ’ਤੇ ਅਰਜ਼ੀ ਲਿਖਣ ਲਈ ਕਿਹਾ ਤਾਂ 22 ਵਿਦਿਆਰਥੀਆਂ ਦੀ ਜਮਾਤ ਵਿੱਚੋਂ 19 ਵਿਦਿਆਰਥੀ ‘ਸਤਿ ਸ੍ਰੀ ਅਕਾਲ’ ਸ਼ੁੱਧ ਸਾਫ ਅੱਖਰਾਂ ਵਿੱਚ ਨਹੀਂ ਲਿਖ ਸਕੇ। ਇਹੀ ਹਾਲ ਬਹੁਤੇ ਸਕੂਲਾਂ ਵਿੱਚ ਹੈ ਜਿਥੇ ਬੱਚਿਆਂ ਨੇ ਪੈਂਤੀ ਤੋਂ ਸ਼ੁਰੂ ਹੋ ਕੇ ਪੂਰਾ ਪੰਜਾਬ ਪੜ੍ਹਨਾ ਸੀ ਤੇ ਫਿਰ ਪੂਰਾ ਸੰਸਾਰ ਪਰ ਉਹ ਅੱਜ ਆਪ ਕੇਵਲ ਪੰਜਾਬੀ ਪੜ੍ਹਨ ਤੋਂ ਵੀ ਅਪਾਹਜ ਹੋ ਚੁੱਕੇ ਹਨ। ਇਹ ਗੱਲ ਕੇਵਲ ਇੱਕ, ਦੋ ਜਾਂ ਤਿੰਨ ਸਕੂਲਾਂ ਦੀ ਨਹੀਂ,ਇੱਥੇ ਹਰ ਸਕੂਲ ਦਾ ਹੀ ਇਹੀ ਹਾਲ ਅਤੇ ਵੱਡੀ ਗਿਣਤੀ ਵਿੱਚ ਸਕੂਲਾਂ ਰਾਹੀਂ ਮਾਂ ਬੋਲੀ ਦਾ ਗਲਾ ਬੜੀ ਹੀ ਬੇਦਰਦੀ ਨਾਲ ਘੁਟਿਆ ਜਾ ਰਿਹਾ ਹੈ। ਪਰ ਇਸ ਨੂੰ ਰੋਕਿਆ ਤਾਂ ਹੀ ਜਾ ਸਕੇਗਾ ਜਦੋਂ ਅਸੀਂ ਆਪਣਾ ਆਪ ਪਹਿਚਾਣ ਕੇ ਪਹਿਲਾਂ ਆਪ ਆਪਣੀ ਮਾਂ ਬੋਲੀ ਲਈ ਅੱਗੇ ਆਵਾਂਗੇ ਅਤੇ ਆਪਣੇ ਘਰ ਤੋਂ ਮਾਂ ਬੋਲੀ ਬੋਲਣ ਦੀ ਸ਼ੁਰੂਆਤ ਕਰਾਂਗੇ ਕਿਉਂਕਿ ਕੇਵਲ ਸਕੂਲਾਂ ’ਤੇ ਦੋਸ਼ ਲਗਾ ਕੇ ਦੋਸ਼ ਮੁਕਤ ਅਸੀਂ ਵੀ ਨਹੀਂ ਹੋ ਸਕਦੇ। ਸੋ ਲੋੜ ਹੈ ਸਾਰੇ ਹੀ ਸੁਚੇਤ ਹੋ ਕੇ ਆਪਣੀ ਮਾਂ ਬੋਲੀ ਨੂੰ ਬਚਾਉਣ ਵਾਸਤੇ ਸਾਂਝਾ ਉ¤ਦਮ ਕਰੀਏ। ਵਿਆਹ ਸ਼ਾਦੀਆਂ ਦੇ ਕਾਰਡ, ਸੱਦਾ ਪੱਤਰ, ਦੁਕਾਨਾਂ ਦੇ ਬੋਰਡ ਆਦਿ ਪੰਜਾਬੀ ਵਿੱਚ ਲਿਖਵਾਉਣ ਨੂੰ ਪਹਿਲ ਦੇਈਏ। ਤਾਂ ਕਿ ਪੰਜਾਬ ਵਿੱਚ ਆਉਣ ਵਾਲੇ ਕਿਸੇ ਵੀ ਸੈਲਾਨੀ ਉ¤ਤੇ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਰੰਗ ਹੋਰ ਵੀ ਗੂੜ੍ਹਾ ਪੈ ਸਕੇ। ਯਾਦ ਰੱਖੋ ਮਾਂ ਬੋਲੀ ਹੀ ਮਨੁੱਖ ਦੀ ਪਛਾਣ ਹੰਦੀ ਹੈ। ਮੈਂ ਕਿਸੇ ਵੀ ਬੋਲੀ ਨੂੰ ਮਾੜਾ ਨਹੀਂ ਕਹਿੰਦਾ, ਨਾ ਹੀ ਇਹ ਕਹਿੰਦਾ ਹਾਂ ਕਿ ਉਹ ਬੋਲੀ ਨਾ ਸਿੱਖੀ ਜਾਵੇ ਅਤੇ ਨਾ ਬੋਲੀ ਜਾਵੇ। ਮੇਰਾ ਕਹਿਣਾ ਤਾਂ ਕੇਵਲ ਇੰਨਾ ਹੈ ਕਿ ਆਪਣੀ ਬੋਲੀ ਨੂੰ ਨਾ ਭੁਲੋ। ਨਾ ਹੀ ਮੈਂ ਕੋਈ ਪੰਜਾਬੀ ਦਾ ਵਿਦਵਾਨ ਹਾਂ, ਪਰ ਮੈਨੂੰ ਤਾਂ ਬਸ ਐਨਾ ਪਤਾ ਹੈ ਕਿ ਪੰਜਾਬੀ ਮੇਰੀ ਮਾਂ ਬੋਲੀ ਹੈ। ਗੁਰੂਆਂ ਦੀ ਬੋਲੀ ਹੈ। ਅਸੀਂ ਪੰਜਾਬੀ ਹਾਂ। ਸਾਰੀਆਂ ਭਾਸ਼ਾਵਾਂ ਦੀ ਜਾਣਕਾਰੀ ਰੱਖੋ, ਲੋੜ ਪੈਣ ’ਤੇ ਬੋਲੋ, ਲਿਖੋ, ਸਮਝਾਉ, ਪਰ ਆਪਣੀ ਮਾਂ ਬੋਲੀ ਨੂੰ ਛੱਡ ਕੇ, ਭੁੱਲ ਕੇ ਨਹੀਂ। ਕਿਸੇ ਨੇ ਬੜਾ ਵਧੀਆ ਕਿਹਾ ਹੈ: ਮਾਂ ਬੋਲੀ ਨੂੰ ਭੁੱਲ ਜਾਉਗੇ, ਕੱਖਾਂ ਵਾਂਗੂੰ ਰੁਲ ਜਾਉਗੇ। -ਇਕਵਾਕ ਸਿੰਘ ਪੱਟੀ ਮੋ. 98150-24920
547 Views
Super User
Login to post comments
Top