ਕੀ ਭਾਸ਼ਾ ਸਹੀ ਭਾਵ ਪ੍ਰਗਟ ਕਰ ਸਕਦੀ ਹੈ?

07 May 2016
Author :  
ਭਾਸ਼ਾ ਬਣੀ ਹੈ ਆਪਣੇ ਭਾਵਾਂ ਨੂੰ ਸ਼ਬਦਾਂ ਦੇ ਰੂਪ ਵਿੱਚ ਪ੍ਰਗਟ ਕਰਨ ਲਈ। ਇਨਸਾਨ ਆਪਣੇ ਭਾਵਾਂ ਨੂੰ ਸਿੱਧੇ ਤੌਰ ’ਤੇ ਪ੍ਰਗਟ ਨਹੀਂ ਕਰ ਸਕਦਾ ਕਿਉਂਕਿ ਨਾ ਤਾਂ ਭਾਵ ਦੇਖੇ ਜਾ ਸਕਦੇ ਹਨ ਅਤੇ ਨਾ ਹੀ ਸੁਣੇ ਜਾ ਸਕਦੇ ਹਨ। ਆਮ ਇਨਸਾਨ ਭਾਵਾਂ ਨੂੰ ਮਹਿਸੂਸ ਵੀ ਨਹੀਂ ਕਰ ਸਕਦੇ। ਭਾਵਾਂ ਦੇ ਸਿਰ ’ਤੇ ਹੀ ਦੁਨੀਆਂ ਚਲਦੀ ਹੈ। ਭਾਸ਼ਾ ਦਾ ਆਵਿਸ਼ਕਾਰ ਵੀ ਭਾਵਾਂ ਕਾਰਨ ਹੀ ਹੋਇਆ ਹੈ। ਭਾਸ਼ਾ ਇੱਕ ਅਜਿਹਾ ਸਾਧਨ ਹੈ ਜਿਸ ਦੀ ਮੱਦਦ ਨਾਲ ਆਪਣੇ ਭਾਵਾਂ ਨੂੰ ਕਿਸੇ ਦੂਜੇ ਨੂੰ ਦਿਖਾਇਆ ਜਾਂ ਸੁਣਾਇਆ ਜਾ ਸਕਦਾ ਹੈ। ਭਾਸ਼ਾ ਵਿੱਚ ਭਾਵਾਂ ਨੂੰ ਪ੍ਰਗਟ ਕਰਨ ਦੀ ਸਮੱਰਥਾ ਹੁੰਦੀ ਹੈ। ਪਰ ਜੇ ਆਪਾਂ ਧਿਆਨ ਨਾਲ ਇਸ ਸਾਰੀ ਗਲ ਨੂੰ ਦੇਖੀਏ ਤਾਂ ਕੁੱਝ ਹੋਰ ਸੱਚਾਈ ਵੀ ਉਭਰਦੀ ਪ੍ਰਤੀਤ ਹੁੰਦੀ ਹੈ। ਭਾਸ਼ਾ ਵਿੱਚ ਸਮੱਰਥਾ ਤਾਂ ਹੁੰਦੀ ਹੈ ਭਾਵਾਂ ਨੂੰ ਪ੍ਰਗਟ ਕਰਨ ਦੀ, ਪਰ ਸਮੱਰਥਾ ਹੀ ਹੁੰਦੀ ਹੈ, ਪੂਰੇ ਸਹੀ ਤਰੀਕੇ ਨਾਲ ਕਿਸੇ ਭਾਵ ਨੂੰ ਭਾਸ਼ਾ ਦੁਆਰਾ ਪ੍ਰਗਟ ਕਰਨਾ ਬਹੁਤ ਹੀ ਮੁਸ਼ਕਿਲ ਹੈ। ਬੋਲੇ ਗਏ ਸ਼ਬਦਾਂ ਦਾ ਕੋਈ ਵੀ ਅਰਥ ਕੱਢਿਆ ਜਾ ਸਕਦਾ ਹੈ। ਕਈ ਵਾਰ ਤਾਂ ਇੰਝ ਵੀ ਹੁੰਦਾ ਹੈ ਕਿ ਜੋ ਆਦਮੀ ਬੋਲਣਾ ਚਾਹੁੰਦਾ ਹੈ, ਜੋ ਭਾਵ ਪ੍ਰਗਟ ਕਰਨਾ ਚਾਹੁੰਦਾ ਹੈ, ਜੋ ਮੂੰਹੋਂ ਉਹ ਭਾਸ਼ਾ ਦੇ ਸ਼ਬਦ ਕੱਢਦਾ ਹੈ, ਕਈ ਵਾਰ ਦੂਜੇ ਲੋਕ ਉਹਨਾਂ ਸ਼ਬਦਾਂ ਦਾ ਉਹ ਮਤਲਬ ਕੱਢਦੇ ਹਨ, ਜੋ ਬੋਲਣ ਵਾਲੇ ਦੇ ਭਾਵ ਦੇ ਠੀਕ ਉਲਟ ਹੁੰਦਾ ਹੈ। ਉਦਾਹਰਣ ਦੇ ਤੌਰ ’ਤੇ ਜੇ ਤੁਹਾਡੇ ਕੋਲੋਂ ਕੋਈ ਪੁੱਛੇ, ਕੀ ਤੁਹਾਨੂੰ ਲਾਲ ਰੰਗ ਪਸੰਦ ਹੈ? ਮੰਨ ਲਵੋ ਤੁਸੀਂ ਉ¤ਤਰ ਦਿੱਤਾ ਠਹਾਂ ਜੀ।ੂ ਹੁਣ ਇਸ ਇੱਕ ਸ਼ਬਦ ਦੇ ਉ¤ਤਰ ਵਿੱਚੋਂ ਹੀ ਕਈ ਮਤਲਬ ਕੱਢੇ ਜਾ ਸਕਦੇ ਹਨ। ਪਹਿਲਾ ਅਰਥ ਇਹ ਕੱਢਿਆ ਜਾ ਸਕਦਾ ਹੈ ਕਿ ਇਸ ਆਦਮੀ ਨੂੰ ਲਾਲ ਰੰਗ ਸਭ ਤੋਂ ਵੱਧ ਵਧੀਆ ਲੱਗਦਾ ਹੈ। ਦੂਜਾ ਅਰਥ ਇਹ ਕੱਢਿਆ ਜਾ ਸਕਦਾ ਹੈ ਕਿ ਇਸ ਆਦਮੀ ਨੂੰ ਲਾਲ ਰੰਗ ਤੋਂ ਇਲਾਵਾ ਹੋਰ ਕੋਈ ਰੰਗ ਪਸੰਦ ਨਹੀਂ, ਮਤਲਬ ਨਾ ਹਰਾ ਰੰਗ ਪਸੰਦ ਹੈ ਅਤੇ ਨਾ ਹੀ ਪੀਲਾ। ਤੀਜਾ ਇਹ ਅਰਥ ਕੱਢਿਆ ਜਾ ਸਕਦਾ ਹੈ ਕਿ ਇਸ ਆਦਮੀ ਨੂੰ ਹੋਰ ਰੰਗਾਂ ਦੇ ਨਾਲ-ਨਾਲ ਲਾਲ ਰੰਗ ਵੀ ਪਸੰਦ ਹੈ। ਚੌਥਾ ਅਰਥ ਇਹ ਕੱਢਿਆ ਜਾ ਸਕਦਾ ਹੈ ਕਿ ਅੱਜ-ਕੱਲ੍ਹ ਹਰ ਕਿਸੇ ਨੂੰ ਲਾਲ ਰੰਗ ਤਾਂ ਪਸੰਦ ਹੀ ਹੁੰਦਾ ਹੈ, ਸੋ ਇਸ ਆਦਮੀ ਨੇ ਬਿਨਾਂ ਸੋਚੇ ਸਮਝੇ ਐਵੇਂ ਹੀ ਕਹਿ ਦਿੱਤਾ ਹੋਣਾ। ਸੋ ਇਸ ਦੇ ਜਵਾਬ ਨੂੰ ਗੰਭੀਰਤਾ ਨਾਲ ਨਾ ਲਿਆ ਜਾਵੇ। ਪੰਜਵਾਂ ਅਰਥ ਇਹ ਵੀ ਕੋਈ ਕੱਢ ਸਕਦਾ ਹੈ ਕਿ ਗੁਲਾਬ ਦਾ ਫੁੱਲ ਲਾਲ ਰੰਗ ਦਾ ਹੁੰਦਾ ਹੈ, ਇਸ ਲਈ ਇਸ ਆਦਮੀ ਨੂੰ ਲਾਲ ਰੰਗ ਪਸੰਦ ਹੈ। ਇੱਥੇ ਆਪਾਂ ਸਿਰਫ ਇੱਕੋ ਹੀ ਸ਼ਬਦ ਠਹਾਂ ਜੀੂ ਤੋਂ ਲੱਖਾਂ ਹੀ ਅਰਥ ਕੱਢ ਸਕਦੇ ਹਾਂ। ਹੁਣ ਮਜ਼ੇ ਦੀ ਗੱਲ ਇਹ ਹੈ ਕਿ ਜਿਸਨੇ ਠਹਾਂਜੀੂ ਸ਼ਬਦ ਬੋਲਿਆ, ਉਸ ਦੇ ਪਿੱਛੇ ਉਪਰੋਕਤ ਸਾਰੇ ਭਾਵਾਂ ਵਿੱਚੋਂ ਕੋਈ ਇੱਕ ਹੀ ਭਾਵ ਸੀ ਅਤੇ ਜੋ ਸੁਨਣ ਵਾਲਾ ਸੀ, ਉਸ ਨੇ ਉਪਰੋਕਤ ਸਾਰੇ ਭਾਵਾਂ ਵਿੱਚੋਂ ਪਤਾ ਨਹੀਂ ਕਿਹੜਾ ਭਾਵ ਸਮਝਣਾ ਹੈ, ਸੁਨਣ ਵਾਲੇ ਨੇ ਕੇਵਲ ਇੱਕੋ ਹੀ ਭਾਵ ਸਮਝਣਾ ਹੈ। ਹੁਣ ਜ਼ਰਾ ਧਿਆਨ ਨਾਲ ਸੁਨਣਾ। ਹੁਣ ਮਜ਼ੇ ਦੀ ਗੱਲ ਇਹ ਹੈ ਕਿ ਜੋ ਬੋਲਣ ਵਾਲੇ ਨੇ ਇੱਕ ਭਾਵ ਪ੍ਰਗਟ ਕੀਤਾ ਠਹਾਂਜੀੂ ਸ਼ਬਦ ਦੇ ਰੂਪ ਵਿੱਚ, ਜਿਸਦੇ ਅਰਥ ਲੱਖਾਂ ਹੀ ਕੱਢੇ ਜਾ ਸਕਦੇ ਹਨ, ਕੀ ਹੁਣ ਸੁਨਣ ਵਾਲਾ ਉਹਨਾਂ ਲੱਖਾਂ ਅਰਥਾਂ ਵਿੱਚੋਂ ਸਹੀ ਅਰਥ ਲੱਭ ਪਾਵੇਗਾ? ਸੰਭਾਵਨਾ ਬਹੁਤ ਹੀ ਘੱਟ ਹੈ। ਠੀਕ ਬਿਲਕੁਲ ਇੰਝ ਹੀ ਆਪਣੀ ਦੁਨੀਆਂ ਵਿੱਚ ਹੋ ਰਿਹਾ ਹੈ। ਬੋਲਣ ਵਾਲਾ ਕੁੱਝ ਹੋਰ ਹੀ ਬੋਲ ਰਿਹਾ ਹੈ, ਕੁੱਝ ਹੋਰ ਹੀ ਭਾਵ ਪ੍ਰਗਟ ਕਰ ਰਿਹਾ ਹੈ, ਪਰ ਸੁਨਣ ਵਾਲਾ ਉਸ ਦੇ ਭਾਵ ਨੂੰ ਸਮਝ ਹੀ ਨਹੀਂ ਪਾ ਰਿਹਾ। ਸਿਰਫ ਇਹੋ ਹੀ ਕਾਰਨ ਹੁੰਦਾ ਹੈ ਅੱਜ-ਕੱਲ੍ਹ ਦੇ ਲੜਾਈ ਝਗੜਿਆਂ ਦਾ। 95% ਝਗੜਿਆਂ ਦਾ ਸਿਰਫ ਇਹੋ ਹੀ ਕਾਰਨ ਹੁੰਦਾ ਹੈ। ਇਸ ਗੱਲ ਨੂੰ ਹੋਰ ਡੂੰਘਾਈ ਵਿੱਚ ਸਮਝਣ ਲਈ ਮੈਂ ਤੁਹਾਨੂੰ ਇੱਕ ਸੱਚੀ ਗੱਲ ਸੁਣਾਉਂਦਾ ਹਾਂ। ਇੱਕ ਵਾਰ ਮੇਰਾ ਇੱਕ ਆਰਟੀਕਲ ਪਬਲਿਸ਼ ਹੋਇਆ ਠਕਿਵੇਂ ਜੋੜੀਏ ਟੁੱਟਦੇ ਜਾਂਦੇ ਰਿਸ਼ਤੇ?ੂ ਇਸ ਆਰਟੀਕਲ ਵਿੱਚ ਮੈਂ ਨੂੰਹਾਂ ਦੀ ਪੱਖ ਕੀਤੀ, ਉਹਨਾਂ ਦੀਆਂ ਸਮੱਸਿਆਵਾਂ ਨੂੰ ਬਿਆਨ ਕੀਤਾ। ਕੁੱਝ ਸੱਸਾਂ ਨੂੰ ਇਹ ਆਰਟੀਕਲ ਪਸੰਦ ਨਹੀਂ ਆਇਆ। ਉਹਨਾਂ ਨੇ ਮੇਰੇ ਆਰਟੀਕਲ ਦੇ ਰੂਪ ਵਿੱਚ ਲਿਖੇ ਭਾਵ ਦਾ ਇਹ ਅਰਥ ਕੱਢਿਆ ਕਿ ਮੈਂ ਨੂੰਹਾਂ ਦੇ ਪੱਖ ਵਿੱਚ ਹਾਂ ਅਤੇ ਸੱਸਾਂ ਦੇ ਵਿਰੋਧ ਵਿੱਚ ਹਾਂ। ਇੱਕ ਵਾਰ ਮੇਰਾ ਆਰਟੀਕਲ ਪਬਲਿਸ਼ ਹੋਇਆ ਠਕਿਉਂ ਮਰਦ ਔਰਤਾਂ ਨਾਲੋਂ ਪਹਿਲਾਂ ਮਰ ਰਹੇ ਹਨ?ੂ ਇਸ ਆਰਟੀਕਲ ਵਿੱਚ ਮੈਂ ਉਹਨਾ ਮਰਦਾਂ ਦੀ ਗੱਲ ਕੀਤੀ, ਜੋ ਖੁਦ ਸਹੀ ਹਨ, ਪਰ ਜਿਨ੍ਹਾਂ ਦੀਆਂ ਘਰ ਵਾਲੀਆਂ ਚੰਗੀਆਂ ਨਹੀਂ ਹਨ। ਔਰਤਾਂ ਨੇ ਇਹ ਆਰਟੀਕਲ ਪੂਰਾ ਆਪਣੇ ਵਿਰੋਧ ਵਿੱਚ ਹੀ ਸਮਝ ਲਿਆ। ਪਰ ਮੇਰਾ ਭਾਵ ਉਪਰੋਕਤ ਦੋਹਾਂ ਆਰਟੀਕਲਜ਼ ਵਿੱਚ ਕੁੱਝ ਹੋਰ ਹੀ ਸੀ, ਪਰ ਲੋਕਾਂ ਨੇ ਕੁੱਝ ਹੋਰ ਹੀ ਸਮਝ ਲਿਆ। ਮੈਂ ਤਾਂ ਸਿਰਫ ਇਹ ਦੱਸਣਾ ਚਾਹੁੰਦਾ ਸੀ ਕਿ ਨੂੰਹਾਂ, ਸੱਸਾਂ, ਮਰਦ ਅਤੇ ਔਰਤਾਂ ਕਿੱਥੇ-ਕਿੱਥੇ ਸਹੀ ਹਨ ਅਤੇ ਕਿੱਥੇ-ਕਿੱਥੇ ਗਲਤ ਹਨ, ਤਾਂ ਜੋ ਆਪਾਂ ਸਾਰੇ ਰਲ ਮਿਲਕੇ ਆਪੋ ਆਪਣੀਆਂ ਗਲਤੀਆਂ ਨੂੰ ਮੰਨ ਲਈਏ, ਆਪੋ-ਆਪਣੀਆਂ ਕਮਜ਼ੋਰੀਆਂ ਨੂੰ ਸਮਝੀਏ ਅਤੇ ਇਹ ਸਭ ਕਰਨ ਤੋਂ ਬਾਅਦ, ਆਪਾਂ ਪੂਰੀ ਪੋਜ਼ਿਟਿਵ ਸੋਚ ਨਾਲ ਵਧੀਆ ਤੋਂ ਵਧੀਆ, ਚੰਗੇ ਤੋਂ ਚੰਗੇ ਰਸਤੇ ਅਪਣਾਈਏ ਅਤੇ ਆਪਣਾ ਹਰ ਤਰ੍ਹਾਂ ਦਾ ਰਿਸ਼ਤਾ ਸੋਹਣੇ ਤੋਂ ਸੋਹਣਾ ਬਣਾਈਏ। ਮੈਂ ਕਿਸੇ ਵੀ ਇਨਸਾਨ ਦੇ ਹੱਕ ਵਿੱਚ ਨਹੀਂ ਅਤੇ ਨਾ ਹੀ ਕਿਸੇ ਇਨਸਾਨ ਦੇ ਵਿਰੋਧ ਵਿੱਚ। ਮੈਂ ਤਾਂ ਸਿਰਫ ਸ਼ਾਂਤੀ ਅਤੇ ਪਿਆਰ ਦੇ ਹੱਕ ਵਿੱਚ ਹਾਂ ਅਤੇ ਅਸ਼ਾਂਤੀ ਅਤੇ ਝਗੜੇ ਦੇ ਵਿਰੋਧ ਵਿੱਚ। ਮੇਰੇ ਦਿਲ ਵਿੱਚ ਤਾਂ ਸਿਰਫ ਇਹੋ ਹੀ ਭਾਵ ਹੈ। ਮੈਂ ਇਹ ਰੱਬ ਜੀ ਨੂੰ ਪ੍ਰਾਰਥਨਾ ਕਰਾਂਗਾ ਕਿ ਰੱਬ ਜੀ ਮੈਨੂੰ ਅਜਿਹੇ ਸ਼ਬਦ ਦੇਣ, ਜਿਸ ਨਾਲ ਮੇਰੀ ਜ਼ੁਬਾਨ ’ਤੇ ਅਜਿਹੇ ਲਫਜ਼ ਆਉਣ, ਜੋ ਮੇਰੇ ਅਸਲ ਦਿਲ ਦੇ ਭਾਵ ਨੂੰ ਸਹੀ ਸਹੀ ਪ੍ਰਗਟ ਕਰਨ ਤਾਂ ਜੋ ਮੈਂ ਆਪਣੇ ਜ਼ਿੰਦਗੀ ਦੇ ਅਸਲ ਮਕਸਦ ਜੋ ਕਿ ਪਿਆਰ ਅਤੇ ਸ਼ਾਂਤੀ ਫੈਲਾਉਣਾ ਹੈ, ਉਸ ਵਿੱਚ ਕਾਮਯਾਬੀ ਹਾਸਿਲ ਕਰ ਸਕਾਂ। ਅੰਤ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਨੂੰ ਸ਼ਬਦਾਂ ਦੇ ਭੇਦ ਭਾਵ ਨੂੰ ਛੱਡਕੇ ਇਨਸਾਨ ਦੇ ਅਸਲ ਭਾਵ ਨੂੰ ਪਕੜਨਾ ਚਾਹੀਦਾ ਹੈ ਅਤੇ ਦੂਜਾ ਆਪਣਾ ਹਰ ਭਾਵ ਪੋਜ਼ਿਟਿਵ ਰੱਖਣਾ ਚਾਹੀਦਾ ਹੈ। ਕਿਉਂਕਿ ਸ਼੍ਰੀ ਕ੍ਰਿਸ਼ਨ ਜੀ ਨੇ ਵੀ ਕਿਹਾ ਹੈ ਕਿ ਕੀਤੇ ਕਰਮ ਨਾਲੋਂ, ਕੀਤੇ ਕਰਮ ਪਿੱਛੇ ਛਿਪਿਆ ਭਾਵ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਅਮਨਪ੍ਰੀਤ ਸਿੰਘ ਮੋ- 09465554088
651 Views
Super User
Login to post comments
Top