ਲੰਮੀ ਨਦਰਿ ਦੇ ਸੁਆਮੀ ਸ੍ਰੀ ਗੁਰੂ ਅੰਗਦ ਦੇਵ ਜੀ

07 May 2016
Author :  
ਗੁਗੁਰੂ ਦਾ ਹੁਕਮ ਮੰਨ ਜੀਵਨ ਦ੍ਰਿਸ਼ਟੀ ਨੂੰ ਸੰਵਾਰਨ ਵਾਲੇ ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ, ਗੁਰੂ ਸੇਵਾ ਅੰਦਰ ਮਨ ਦਾ ਸੁਖ ਸਮਾਲਣ ਵਾਲੇ ਗੁਰਸਿੱਖਾ ਇਕੋ ਪਿਆਰੁ , ਗੁਰੂ ਸ਼ਬਦ ਦੀ ਘਾਲ ਘਾਲਣ ਵਾਲੇ “ ਤਿਸੁ ਆਗੈ ਮਰਿ ਚਲੀਐ, ਗੁਰੂ ਦਾ ਅੰਗ ਬਣ ਮੁਕਤੀ ਦਾ ਪਰਮ ਪਦ ਸਹਿਜ ਹੀ ਪ੍ਰਾਪਤ ਕਰ ਲੈੇਂਦੇ ਹਨ ਤੇ ਪੂਜਨੀਕ ਹੋ ਜਾਂਦੇ ਹਨ। ਗੁਰੂ ਆਪ ਹੀ ਦਿਆਲੂ ਹੋ ਆਪਣੀ ਸੁਰਤਿ ਸੇਵਕ ਨਾਲ ਰਲਾ ਦਿੰਦਾ ਹੈ ਤੇ ਤਿੰਨੇ ਲੋਕਾਂ ਦੀ ਸੋਝੀ ਕਰਾ ਦਿੰਦਾ ਹੈ । ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ। ਸ਼ਬਦ ਗੁਰੂ ਦੀ ਸ਼ਕਤੀ ਬੇਅੰਤ ਹੈ, ਬੇਅੰਤ ਹੈ ਜੋ ਸਾਰੇ ਭਰਮ ਮੇਟ ਕੇ ਅੰਤਰ ਨੂੰ ਗਿਆਨ ਦੇ ਚਾਨਣ ਨਾਲ ਭਰਪੂਰ ਕਰ ਦਿੰਦੀ ਹੈ “ਮਨਹਿ ਭਇਓ ਪਰਗਾਸੁ “ ਤੇ ਸ੍ਰਿਸ਼ਟੀ ਦੀ ਰਚਨਾ ਤੇ ਮਨੁ¤ਖੀ ਜੀਵਨ ਦੇ ਉਦੇਸ਼ ਨੂੰ ਸਪੱਸ਼ਟ ਦੇਖਣ ਦੀ ਸਮਰਥਾ ਪ੍ਰਦਾਨ ਕਰਦੀ ਹੈ। ਗੁਰੂ ਅੰਗਦ ਦੇਵ ਜੀ ਨੇ ਪ੍ਰੇਮ ਭਾਵ ਤੇ ਸਮਰਪਣ ਨਾਲ ਇਸ ਸ਼ਕਤੀ ਨੂੰ ਆਪਣੇ ਭਾਈ ਲਹਿਣਾ ਜੀ ਦੇ ਸਵਰੂਪ ਦਾ ਜੀਵਨ ਆਧਾਰ ਬਣਾਇਆ ਤੇ ਪ੍ਰਕਾਸ਼ ਪੁੰਜ ਬਣ ਗਏ। ਗੁਰੂ ਨਾਨਕ ਸਾਹਿਬ ਨਾਲ ਗੁਰੂ ਅੰਗਦ ਦੇਵ ਜੀ ਦੇ ਮੇਲ ਦਾ ਮਾਰਗ ਗੁਰੂ ਸ਼ਬਦ ਸੀ ਜਿਸ ਦੀ ਖਿੱਚ ਆਪ ਨੂੰ ਕਰਤਾਰਪੁਰ ਸਾਹਿਬ ਲੈ ਆਈ। ਗੁਰੂ ਨਾਨਕ ਸਾਹਿਬ ਨਾਲ ਮੇਲ ਭਰਮਾਂ ਭਰੇ ਬੇਚੈਨ ਮਨ ਦਾ ਮੇਲ ਸੀ, ਜੋ ਜੀਵਨ ਦੇ ਸੱਚ ਨੂੰ ਦੇਖਣਾ ਚਾਹੁੰਦਾ ਸੀ ਤੇ ਜਨਮਾਂ ਜਨਮਾਂ ਦੀ ਭਟਕਣ ਤੋਂ ਆਜਾਦ ਹੋਣ ਦਾ ਅਭਿਲਾਸ਼ੀ ਸੀ। ਗੁਰੂ ਸ਼ਬਦ ਇਸ ਆਸ ਨੂੰ ਪੂਰਨ ਕਰਨ ਵਾਲਾ ਪਾਰਜਾਤ ਬਿਰਖ ਨਜ਼ਰ ਆਇਆ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾਲੂ ਨਦਰਿ ਨੇ ਭਾਈ ਲਹਿਣਾ ਜੀ ਨੂੰ ਵਾਹਿਗੁਰੂ ਦੇ ਭੈ ਦੇ ਪੈਰ ਰੂਪ ਸੰਕਲਪ, ਉਸ ਦੇ ਪਿਆਰ ਦੀ ਕਿਰਤ ਵਾਲੇ ਹ¤ਥ ਤੇ ਸੁਰਤ ਦੀ ਦ੍ਰਿਸ਼ਟੀ ਵਾਲੇ ਨੈਨ ਬਖਸ਼ ਪਰਮਾਤਮਾ ਦੇ ਮਾਰਗ ’ਤੇ ਚਲਣ ਜੋਗ ਬਣਾ ਦਿ¤ਤਾ। ਇਸ ਤਰ੍ਹਾਂ ਕਰਤਾਰਪੁਰ ’ਚ ਗੁਰੂ ਅੰਗਦ ਦੇਵ ਜੀ ਦਾ ਨਵਾਂ ਅਵਤਾਰ ਹੋਇਆ ਜੋ ਮ¤ਤੇ ਦੀ ਸਰਾਂ ’ਚ ਹੋਏ ਮਨੁ¤ਖੀ ਜਨਮ ਦੇ ਅਵਗੁਣਾਂ ਤਂੋ ਮੁਕਤ ਸੀ। ਆਪ ਦਾ ਮ¤ਤੇ ਦੀ ਸਰਾਂ ਤੇ ਸੰਘਰ ਦਾ ਜੀਵਨ ਵਪਾਰਕ ਤੇ ਦੇਵੀ ਦੀ ਉਪਾਸਨਾ, ਤੀਰਥ ਵਰਤ ਦਾ ਜੀਵਨ ਸੀ। ਇਸ ਜੀਵਨ ’ਚ ਟਿਕਾਉ ਨਹੀਂ ਸੀ। ਕਰਤਾਰਪੁਰ ਸਾਹਿਬ ’ਚ ਟਿਕਾਉ ਪ੍ਰਾਪਤ ਹੋ ਗਿਆ। ਸੰਸਾਰਕ ਵਣਜ ਦੀ ਥਾਂ ਪ੍ਰਭੂ ਪ੍ਰੇਮ ਦਾ ਲਾਹਾ ਖ¤ਟਣ ਦਾ ਸਮਾਂ ਬਣ ਆਇਆ ਤੇ ਪਹਾੜੀ ਯਾਤਰਾਵਾਂ ਦੀ ਥਾਂ ਅੰਤਰ ਮਨ ਨੂੰ ਭਾਲਣ ਦੇ ਸੰਭਾਲਣ ਦਾ ਤਪ ਆਰੰਭ ਹੋ ਗਿਆ। ਗੁਰੂ ਅੰਗਦ ਦੇਵ ਜੀ ਦਾ ਜੀਵਨ ਗੁਰੂ ਦਾ ਬਣ ਜਾਣ ਦਾ ਜੀਵਨ ਸੀ। ਕਰਤਾਰਪੁਰ ਸਾਹਿਬ ’ਚ ਗੁਰੂ ਨਾਨਕ ਸਾਹਿਬ ਨਾਲ ਮਿਲਾਪ ਸਮੇਂ ਆਪ ਦੀ ਆਯੂੁ ਲਗਭਗ ਅਠਾਈ ਸਾਲ ਸੀ, ਜੋ ਧੁਰ ਜੁਆਨੀ ਦਾ ਸਮਾਂ ਹੁੰਦਾ ਹੈ। ਆਮ ਮਨੁ¤ਖ ਉਮਰ ਦੇ ਇਸ ਪੜਾਅ ’ਤੇ ਮੋਹ ਮਾਇਆ , ਕਾਮ ਵਾਸ਼ਨਾਵਾਂ ’ਚ ਵਹਿ ਰਿਹਾ ਹੁੰਦਾ ਹੈ। ਇਹ ਗੁਰੂ ਅੰਗਦ ਦੇਵ ਜੀ ਦੇ ਪੂਰਬਲੇ ਕਰਮ ਸਨ ਕਿ ਉਹਨਾਂ ਨੂੰ ਸੰਸਾਰ ਦੀ ਚੰਚਲਤਾ ਤੇ ਮਾਇਆ ਦਾ ਪਸਾਰਾ ਨਜ਼ਰ ਆਉਣ ਲੱਗ ਪਿਆ ਸੀ। ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ॥ ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ॥ (ਪੰਨਾ 787) ਗੁਰੂ ਅੰਗਦ ਦੇਵ ਜੀ ਨੇ ਆਪ ਆਪਣੀ ਬਾਣੀ ’ਚ ਕਿਹਾ ਕਿ ਮਨੁ¤ਖ ਨਾਸ਼ਵਾਨ ਸੰਸਾਰ ਦੇ ਸੱਚ ਨੂੰ ਸਮਝ ਕੇ ਸਵੀਕਾਰ ਕਰੇ। ਕਾਲ ਨੇ ਹਰ ਮਨੁ¤ਖ ਦਾ ਸਮਾਂ ਨੀਅਤ ਕੀਤਾ ਹੋਇਆ ਹੈ ਜਿਸ ਦੇ ਆਉਣ ’ਤੇ ਉਹ ਸ¤ਦਿਆ ਜਾਣਾ ਹੈ। ਸੰਸਾਰ ਅੰਦਰ ਜੋ ਵੀ ਦ੍ਰਿਸ਼ਟੀਮਾਣ ਹੈ ਸਭ ਬਿਨਸ ਜਾਣਾ ਹੈ। ਇਸ ਨੂੰ ਵਿਚਾਰਨ ਵਾਲਾ ਮੋਹ-ਮਾਇਆ ਤੋਂ ਦੂਰ ਰਹਿੰਦਾ ਹੈ ਤੇ ਆਪਣਾ ਸਮਾਂ ਵਿਅਰਥ ਦੇ ਸੰਸਾਰਕ ਕਾਰ ਵਿਹਾਰ ’ਚ ਨਹੀਂ ਗੁਆਉਂਦਾ। ਗੁਰੂ ਸਾਹਿਬ ਨੇ ਕਿਹਾ ਕਿ ਜੀਵਨ ਬਸ ਇਕ ਰਾਤ ਜਿਹਾ ਲੰਬਾ ਹੈ ਜਿਸ ਲਈ ਮਨੁ¤ਖ ਧਨ ਸੰਚਨ ’ਚ ਸਾਰੀ ਉਮਰ ਗੁਆ ਦਿੰਦਾ ਹੈ। ਜੀਵਨ ਇਉਂ ਬੀਤ ਜਾਂਦਾ ਹੈ ਜਿਵੇਂ ਰਾਤ ਤੇ ਮਨੁ¤ਖ ਕੁਝ ਵੀ ਨਾਲ ਨਹੀਂ ਲੈ ਜਾਂਦਾ ਤੇ ਅੰਤ ਪਛਤਾਵਾ ਹੀ ਰਹਿ ਜਾਂਦਾ ਹੈ। ਗੁਰੂ ਅੰਗਦ ਦੇਵ ਜੀ ਨੇ ਇਸ ਸੱਚ ਨੂੰ ਪਛਾਣ ਲਿਆ ਤੇ ਗੁਰੂ ਸ਼ਬਦ ਵੀਚਾਰ ਕੇ ਸ¤ਚੇ ਪਰਮਾਤਮਾ ਦੀ ਸ਼ਰਨ ’ਚ ਆ ਗਏ “ਸਚੁ ਧਿਆਇਨਿ ਸੇ ਸਚੇ ਗੁਰ ਸਬਦਿ ਵੀਚਾਰੀ। ਇਸ ਸਚ ਨੂੰ ਅੰਗੀਕਾਰ ਕਰਨ ਲਈ ਗੁਰੂ ਅੰਗਦ ਦੇਵ ਜੀ ਨੇ ਆਪਣੇ ਹਉਮੇ , ਲੋਭ , ਮੋਹ , ਲਾਲਸਾਵਾਂ ਦੇ ਕੂੜ ਤਿਆਗੇ ਤੇ ਗੁਰੂ ਦੀ ਕਿਰਪਾ ਨਾਲ ਮਨ ਨਿਰਮਲ ਕੀਤਾ। ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਬਣਨ ਦੀ ਯਾਤਰਾ ਆਪਣੇ ਪ੍ਰੇਮ ਤੇ ਅਤੁ¤ਟ ਵਿਸ਼ਵਾਸ ਨਾਲ ਪ੍ਰਭੂ ਨਾਲ ਇਕਸਾਰ ਹੋ ਜਾਣ ਦੀ ਯਾਤਰਾ ਹੈ। ਇਹ ਯਾਤਰਾ ਆਪਣੀ ਘੋੜੀ ਗੁਰੂ ਘਰ ਦੇ ਬਾਹਰ ਹੀ ਬੰਨ , ਸਿਰ ’ਤੇ ਗਿ¤ਲੇ ਨਦੀਨ ਚੁ¤ਕਣ ਤੋਂ ਆਰੰਭ ਹੋਈ। ਗੁਰੂ ਨਾਨਕ ਸਾਹਿਬ ਦੀ ਇ¤ਕ ਇ¤ਕ ਆਗਿਆ ਸਿਰ ਮ¤ਥੇ ਰ¤ਖ ਪੂਰੀ ਕਰਨ ਦੀ ਇ¤ਛਾ ਨਿਰੰਤਰ ਬਲਵਾਨ ਹੁੰਦੀ ਗਈ । ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਆਗਿਆ ਮੰਨ ਅ¤ਧੀ ਰਾਤ ਕੰਧ ਉਸਾਰੀ , ਘੁ¤ਪ ਹਨ੍ਹੇਰੇ ਰਾਵੀ ਦੇ ਕੰਡੇ ’ਤੇ ਕੱਪੜੇ ਧੋਤੇ , ਗੰਦੇ ਪਾਣੀ ਤੋਂ ਛੰਨਾ ਕਢਿਆ , ਮਿਠਾਈਆਂ ਡੇਗਣ ਲਈ ਬਿਰਖ ਤੇ ਚੜੇ , ਆਗਿਆ ਮੰਗੀ ਕਿ ਮੁਰਦਾ ਕਿਹੜੇ ਪਾਸਿਓਂ ਖਾਵਾਂ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਦੀ ਭਗਤੀ ਭਾਵਨਾ ਦੀ ਨਿਰਮਲਤਾ ਦੀ ਪੂਰੀ ਪਰਖ ਕੀਤੀ ਤੇ ਮਿਹਰ ਦੀ ਬਾਰਿਸ਼ ਨਾਲ ਉਹਨਾਂ ਨੂੰ ਨਿਹਾਲ , ਨਿਹਾਲ , ਨਿਹਾਲ ਕਰ ਦਿ¤ਤਾ। ਗੁਰੂ ਅੰਗਦ ਦੇਵ ਜੀ ਦੂਜੀ ਗੁਰੂ ਨਾਨਕ ਜੋਤ ਬਣ ਸਮਰਥ ਹੋ ਗਏ ਕਿ ਸੰਸਾਰ ਨੂੰ ਸੇਧ ਦੇ ਸਕਣ ਕਿ ਵਿਕਾਰਾਂ ਦੇ ਮੁਰਦੇ ਨੂੰ ਕਿਹੜੇ ਪਾਸਿਓਂ ਖਾ ਕੇ ਤਨ , ਮਨ ਨੂੰ ਸ਼ੁ¤ਧ ਕਰਨਾ ਹੈ। ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਜੋ ਮਨ ਅੰਦਰ ਹੁੰਦਾ ਹੈ ਉਹੀ ਮਿਲਦਾ ਹੈ। ਜੇ ਮਨ ਅੰਦਰ ਵਿਸ਼ ਹੈ ਤਾਂ ਅੰਮ੍ਰਿਤ ਪਾਉਣ ਦੀ ਕਾਮਨਾ ਪੂਰੀ ਨਹੀਂ ਹੋ ਸਕਦੀ। ਇਸ ਲਈ ਮਨ ਦੀਆਂ ਕਾਮਨਾਵਾਂ ਨੂੰ ਸ਼ਾਂਤ ਕਰਨਾ ਪੈਂਦਾ ਹੈ। ਮਨ ਦੀਆਂ ਕਾਮਨਾਵਾਂ ਦੀ ਥਾਂ ਪਰਮੇਸ਼ਵਰ ਦਾ ਹੁਕਮ ਮੰਨਣਾ ਲਾਹੇਵੰਦ ਹੈ। ਮਨ ਸਦਾ ਉਸ ਪਰਮਾਤਮਾ ਦੇ ਸ਼ੁਕਰਾਨੇ ’ਚ ਰਹੇ ਜਿਸ ਕਾਰਣ ਇਹ ਜੀਵਨ ਮਿਲਿਆ ਹੈ ਤੇ ਚਲ ਰਿਹਾ ਹੈ। ਗੁਰੂ ਅੰਗਦ ਦੇਵ ਜੀ ਨੇ ਆਰੰਭਕ ਅਵਸਥਾ ’ਚ ਪਰਮਾਤਮਾ ਦੇ ਭੈ ’ਚ ਰਹਿਣ ਲਈ ਕਿਹਾ। ਅਵਸਥਾ ਪਰਿਪ¤ਕ ਹੋਣ ਤੇ ਗੁਰੂ ਸਾਹਿਬ ਆਪ ਸਵਾਲ ਕਰਦੇ ਹਨ ਕਿ “ ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮੁ ਨ ਜਾਇ । ਮਨ ਪਰਮਾਤਮਾ ਦੇ ਪ੍ਰੇਮ ਨਾਲ ਭਰਪੂਰ ਹੋ ਜਾਂਦਾ ਹੈ ਤਾਂ ਭੈ ਦੇ ਬਿਨਾਂ ਹੀ ਪਰਮਾਤਮਾ ਦੇ ਹੁਕਮ ਨੂੰ ਮੰਨਣ ਦੀ ਜਾਚ ਆ ਜਾਂਦੀ ਹੈ। ਪ੍ਰੇਮ ਸਿ¤ਖੀ ਦਾ ਮੂਲ ਤ¤ਤ ਸੀ ਤੇ ਮਨੁ¤ਖ – ਪਰਮਾਤਮਾ ਦੇ ਸਬੰਧ ਦੀ ਬੁਨਿਆਦ ਸੀ। ਭੈ ਇਸ ਬੁਨਿਆਦ ਨੂੰ ਮਜਬੂਤ ਕਰਨ ’ਚ ਸਹਾਇਕ ਸੀ। ਬੁਨਿਆਦ ਮਜਬੂਤ ਹੋ ਗਈ ਤਾਂ ਭੈ ਦੀ ਲੋੜ ਆਪ ਹੀ ਮੁ¤ਕ ਜਾਂਦੀ ਸੀ । ਭੈ ਦੀ ਥਾਂ ਪਰਮਾਤਮਾ ਦੀ ਸਮਰਥਾ ਤੇ ਨਿਆਂ ’ਤੇ ਭਰੋਸਾ ਕਰਨਾ ਆ ਜਾਂਦਾ ਸੀ। ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥ ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥ ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥ । ਪੰਨਾ 475 ॥ ਪ੍ਰੇਮ ਭਰਿਆ ਮਨ ਹੀ ਪਰਮਾਤਮਾ ਦੀ ਇਸ ਸਿਫਤ ਨੂੰ ਦੇਖ ਪਾਉਂਦਾ ਹੈ। ਸਿਰਜਨ , ਵਿਨਾਸ਼ , ਸਭ ਕੁਝ ਪਰਮਾਤਮਾ ਆਪ ਹੀ ਕਰ ਰਿਹਾ ਹੈ । ਸ੍ਰਿਸ਼ਟੀ ਦੀ ਸਾਰੀ ਸਮਰਥਾ ਪਰਮਾਤਮਾ ’ਚ ਹੀ ਸਮਾਈ ਹੋਈ ਹੈ। ਉਸ ਦੀ ਵਡਿਆਈ ਅਕਥ ਹੈ “ ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ। ਮਨ ਦਾ ਇਹ ਵਿਸ਼ਵਾਸ ਪ੍ਰੇਮ ਭਾਵ ਨੂੰ ਦ੍ਰਿੜ੍ਹ ਕਰਨ ਵਾਲਾ ਹ। ਇਸ ਕਾਰਣ ਸੁਖ – ਦੁਖ , ਆਨੰਦ – ਸੋਗ , ਹਰ ਅਵਸਥਾ ’ਚ ਨਿਹਚਲ ਤੇ ਸਹਿਜ ਰਹਿਣ ਦੀ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਤੇ ਪਰਮਾਤਮਾ ਦੇ ਹੁਕਮ ’ਚ ਰਹਿਣ ਦੀ ਜਾਚ ਆ ਜਾਂਦੀ ਹੈ। ਗੁਰੂ ਅੰਗਦ ਦੇਵ ਜੀ ਨੂੰ ਵੀ ਆਪਣੇ ਗੁਰਤਾ ਕਾਲ ’ਚ ਕਈ ਵਿਰੋਧ ਸਹਿਣੇ ਪਏ ਪਰ ਪੂਰਣ ਅਡੋਲ ਰਹਿ ਕੇ ਆਪ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਅ¤ਗੇ ਵਧਾਉਂਦੇ ਰਹੇ ਤੇ ਸਿ¤ਖੀ ਦਾ ਪ੍ਰਸਾਰ ਕਰਦੇ ਰਹੇ। ਗੁਰਮੁਖੀ ਤੇ ਗੁਰਬਾਣੀ ਦੁਹਾਂ ਨੂੰ ਗੁਰੂ ਸਾਹਿਬ ਨੇ ਗੁਰਸਿ¤ਖ ਦੇ ਜੀਵਨ ਦਾ ਅੰਗ ਬਨਾਉਣ ਦੀ ਪ੍ਰੇਰਣਾ ਕੀਤੀ। ਇਹ ਸਮਾਂ ਗੁਰਸਿ¤ਖੀ ਨੂੰ ਇਕ ਵਿਆਪਕ ਆਧਾਰ ਦੇਣ ਦਾ ਸੀ ਜਿਸ ਵਿ¤ਚ ਗੁਰੂ ਸਾਹਿਬ ਪੂਰੇ ਤੌਰ ਤੇ ਸਫਲ ਰਹੇ। ਆਪ ਨੇ ਭਵਿ¤ਖ ਦੀ ਮੰਗ ਅਨੁਸਾਰ ਲੰਗਰ ਦੀ ਪ੍ਰੰਪਰਾ ਨੂੰ ਮਜਬੂਤ ਕੀਤਾ ਤੇ ਸਿ¤ਖਾਂ ਦੀ ਆਤਮਕ ਸਿਹਤ ਦੇ ਨਾਲ ਹੀ ਸ਼ਰੀਰਕ ਸਿਹਤ ’ਤੇ ਵੀ ਜੋਰ ਦਿ¤ਤਾ । ਗੁਰੂ ਸਾਹਿਬ ਨੇ ਕਿਹਾ ਕਿ ਪਰਮਾਤਮਾ ਹੀ ਮਨ ਤਨ ਦਾ ਰਾਖਾ ਹੈ “ ਮਨੁ ਤਨੁ ਹੋਇ ਨਿਹਾਲੁ ਪਾਪਾ ਦਹੈ ਹਰਿ। ਗੁਰੂ ਸਾਹਿਬ ਦਾ ਇਹ ਸੰਦੇਸ਼ ਭਰਮਾਈ ਹੋਈ ਮਨੁ¤ਖਤਾ ਨੂੰ ਰਾਹੇ ਪਾਉਣ ਵਾਲਾ ਹੈ ਕਿ ਇ¤ਕੋ ਪਰਮਾਤਮਾ ਹੀ ਅੰਗ ਸੰਗ ਸਹਾਈ ਹੈ ਜੋ ਹਰ ਸੰਕਟ ਤੋਂ ਉਭਾਰਨ ’ਚ ਸਮਰਥ ਹੈ। ਸਤਿੰਦਰ ਪਾਲ ਸਿੰਘ 9415960533 , 8417852899
630 Views
Super User
Login to post comments
Top