ਅੰਤਰਰਾਸਟਰੀ

ਵਾਸ਼ਿੰਗਟਨ,- ਓਬਾਮਾ ਪ੍ਰਸ਼ਾਸਨ ਦੀ ਇੱਕ ਸੀਨੀਅਰ ਨੀਤੀਵਾਨ ਨੇ ਅੱਜ ਕਿਹਾ ਕਿ ਅਮਰੀਕਾ ਵਿੱਚ ਭਾਰਤੀਆਂ ਤੇ ਅਮਰੀਕੀਆਂ ਵਿੱਚ ਸਬੰਧਾਂ ਵਿੱਚ ਤਣਾਅ ਦਾ ਮੁੱਖ ਕਾਰਨ ਐੱਚ-1 ਵਰਕ ਵੀਜ਼ਾ ਪ੍ਰਣਾਲੀ ਹੈ। ਇਸ ਕਰਕੇ ਭਾਰਤੀਆਂ ਦੀ ਜਾਨ ਨੂੰ ਖਤਰਾ ਵਧ ਗਿਆ ਹੈ। ਟਰੰਪ ਪ੍ਰਸ਼ਾਸਨ ਨੂੰ ਇਸ ਪ੍ਰਣਾਲੀ ਬਾਰੇ ਖੁੱਲ੍ਹ ਕੇ ਪੁਨਰਵਿਚਾਰ ਕਰਨੀ ਚਾਹੀਦੀ ਹੈ। ਦੱਖਣੀ ਅਤੇ ਕੇਂਦਰੀ ਏਸ਼ੀਆ ਸਬੰਧੀ ਸਾਬਕਾ ਸਹਾਇਕ ਵਿਦੇਸ਼ ਮੰਤਰੀ ਨਿਸ਼ਾ ਦੇਸਾਈ ਬਿਸਵਾਲ ਨੇ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਤਰਕ ਹੈ ਕਿ ਐੱਚ- 1 ਵਰਕ ਵੀਜ਼ਾ ਪ੍ਰਣਾਲੀ ਹੀ ਅਮਰੀਕੀਆਂ ਅਤੇ ਭਾਰਤੀਆਂ ਵਿੱਚ ਤਣਾਅ ਦੀ ਮੁੱਖ ਵਜ੍ਹਾ ਹੈ। ਇਸ ਕਰਕੇ ਹੀ ਨਫ਼ਰਤ ਦਾ ਮਾਹੌਲ ਬਣਿਆ ਹੋਇਆ ਹੈ। ਬਿਸਵਾਲ ਦੀ ਟਿੱਪਣੀ ਉਦੋਂ…
ਵਾਸ਼ਿੰਗਟਨ, - ਫਲੋਰਿਡਾ ਵਿੱਚ ਇਕ ਭਾਰਤੀ-ਅਮੈਰਿਕਨਾਂ ਦੀ ਮਾਲਕੀ ਵਾਲੇ ਜਨਰਲ ਸਟੋਰ ਨੂੰ 64 ਸਾਲਾ ਵਿਅਕਤੀ ਨੇ ਸਾੜਨ ਦਾ ਯਤਨ ਕੀਤਾ। ਰਿਚਰਡ ਲੌਇਡ, ਜੋ ‘ਅਰਬ ਵਾਸੀਆਂ ਨੂੰ ਦੇਸ਼ ’ਚੋਂ ਬਾਹਰ ਕੱਢਣਾ’ ਚਾਹੁੰਦਾ ਹੈ, ਨੇ ਸ਼ੁੱਕਰਵਾਰ ਨੂੰ ਪੋਰਟ ਸੇਂਟ ਲੂਈ ਸਟੋਰ ਅੱਗੇ ਕੂੜੇਦਾਨ ਨੂੰ ਢੇਰੀ ਕਰ ਦਿੱਤਾ ਅਤੇ ਉਥੇ ਸੁੱਟੇ ਕੂੜੇ ਕਰਕਟ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਸਮੇਂ ਸਟੋਰ ਬੰਦ ਸੀ। ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਪਹਿਲਾਂ ਹੀ ਅੱਗ ਬੁਝਾਊ ਅਮਲੇ ਨੇ ਤੁਰੰਤ ਅੱਗ ਬੁੱਝ ਦਿੱਤੀ। ਸੇਂਟ ਲੂਈ ਕਾਊਂਟੀ ਦੇ ਸ਼ੈਰਿਫ ਕੇਨ ਮੈਸਕਾਰਾ ਨੇ ਦੱਸਿਆ, ‘ਇਹ ਮੰਦਭਾਗਾ ਹੈ। ਰਿਚਰਡ ਲੌਇਡ ਨੂੰ ਲੱਗਿਆ ਕਿ ਇਹ ਸਟੋਰ ਅਰਬ ਵਿਅਕਤੀ ਦਾ ਹੈ ਤੇ ਅਸਲ…
ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਇਕ ਖਾਸ ਫੈਸਲੇ 'ਚ ਸੈਂਟਰਲ ਇੰਟੈਲੀਜੈਂਸ ਏਜੰਸੀ(ਕੇਂਦਰੀ ਗੁਪਤ ਵਿਭਾਗ ) ਨੂੰ ਸ਼ੱਕੀ ਅੱਤਵਾਦੀਆਂ ਦੇ ਖਿਲਾਫ ਡਰੋਨ ਹਮਲੇ ਕਰਨ ਦੇ ਨਵੇਂ ਅਧਿਕਾਰ ਦਿੱਤੇ ਹਨ। ਅਮਰੀਕੀ ਅਧਿਕਾਰੀਆਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਟਰੰਪ ਦਾ ਇਹ ਕਦਮ ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਦੇ ਗੁਪਤ ਵਿਭਾਗ ਦੀ ਨੀਤੀ ਤੋਂ ਬਿਲਕੁਲ ਵੱਖਰਾ ਹੈ।
ਲੰਡਨ ਆਵਾਜ਼ ਬਿਊਰੋ -ਬ੍ਰਿਟੇਨ ਦੀ ਮੁੱਖ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਸਾਦਿਕ ਖਾਨ ਲੰਡਨ ਦੇ ਨਵੇਂ ਮੇਅਰ ਚੁਣੇ ਗਏ ਹਨ। ਸਾਦਿਕ ਖਾਨ ਨੇ ਆਪਣੇ ਨੇੜੇ ਦੇ ਵਿਰੋਧੀ ਕੰਜਰਵੇਟਿਵ ਦੇ ਉਮੀਦਵਾਰ ਜੈਕ ਗੋਲਡਸਮਿਥ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਖਾਨ ਲੰਡਨ ਦੇ ਮੇਅਰ ਬਣਨ ਵਾਲੇ ਪਹਿਲੇ ਮੁਸਲਮਾਨ ਹਨ। ਨਾਲ ਹੀ ਉਹ ਯੂਰਪੀਅਨ ਸੰਘ ਦੀ ਕਿਸੇ ਵੀ ਰਾਜਧਾਨੀ ਦੇ ਪਹਿਲੇ ਮੁਸਲਮਾਨ ਮੇਅਰ ਹਨ। ਲੰਡਨ ਦੇ ਮੇਅਰ ਅਹੁਦੇ ਦੇ ਚੋਣ ਦੇ ਨਤੀਜੇ ਲੇਬਰ ਪਾਰਟੀ ਦੇ ਨੇਤਾ ਜੇਰੇਸੀ ਕੋਬੇਨ ਲਈ ਉਤਸ਼ਾਹ ਵਧਾਉਣ ਵਾਲੇ ਰਹੇ ਹਨ। ਬ੍ਰਿਟੇਨ ਦੇ ਹੋਰ ਹਿੱਸਿਆਂ ਵਿੱਚ ਹੋਈਆਂ ਚੋਣਾਂ ਨੂੰ ਲੈ ਕੇ ਲੇਬਰ ਪਾਰਟੀ ਨੇ ਬਹੁਤ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ।…
ਆਕਲੈਂਡ ਹਰਜਿੰਦਰ ਸਿੰਘ ਬਸਿਆਲਾ-ਅੱਜ ਸਵੇਰੇ ਆਕਲੈਂਡ ਦੇ ਸ਼ਹਿਰ ਪਾਪਾਟੋਏਟੋਏ ਜਿੱਥੇ ਕਿ ਪੰਜਾਬੀਆਂ ਦੀ ਸੰਘਣੀ ਵਸੋਂ ਹੈ, ਦੇ ਸ਼ਰਲੀ ਰੋਡ ਸਥਿਤ ਇਕ ਪ੍ਰਾਪਰਟੀ ਵਿਚੋਂ ਇਕ ਪੰਜਾਬੀ ਮੁੰਡੇ ਦੀ ਲਾਸ਼ ਪ੍ਰਾਪਤ ਹੋਈ ਹੈ। ਇਹ ਇਹੀ ਮੁੰਡਾ ਸੀ ਜਿਸ ਨੂੰ ਪਿਛਲੀ ਰਾਤ ਪੁਲਿਸ ਰਸਤਾ ਭੁੱਲ ਜਾਣ ਕਰਕੇ ਉਸਦੇ ਰਿਹਾਇਸ਼ੀ ਮਕਾਨ ਦੇ ਵਿਚ ਛੱਡ ਕੇ ਗਈ ਸੀ। ਨਿਊਜ਼ੀਲੈਂਡ ਪੁਲਿਸ ਨੂੰ ਭਾਵੇਂ ਰਾਤ ਨੂੰ ਇਸ ਲੜਕੇ ਦੇ ਘਰ ਵਿਚ ਨਾ ਹੋਣ ਕਰਕੇ ਦੱਸ ਦਿੱਤਾ ਗਿਆ ਸੀ, ਪਰ ਪੁਲਿਸ ਨੇ ਸਵੇਰੇ ਪੁੱਜ ਕੇ ਛਾਣ-ਬੀਣ ਕੀਤੀ ਸੀ। ਇਸ ਨੌਜਵਾਨ ਦੀ ਪਹਿਚਾਣ ਅਤੇ ਤਸਵੀਰ ਨੂੰ ਅਜੇ ਗੁਪਤ ਰੱਖਿਆ ਜਾ ਰਿਹਾ ਹੈ ਤਾਂ ਕਿ ਇੰਡੀਆ ਰਹਿੰਦੇ ਪਰਿਵਾਰ ਨੂੰ ਰਸਮੀ…
ਮਿਲਟਨ ਆਵਾਜ਼ ਬਿਊਰੋ -ਕੁ¤ਝ ਸਮਾਂ ਪਹਿਲਾਂ ਜਿਸ ਸਾਬਕਾ ਡੇਅ ਕੇਅਰ ਕਰਮਚਾਰੀ 37 ਸਾਲਾ ਸਟੀਵਨ ਚੈਂਪਬੈ¤ਲ ‘ਤੇ ਇਕ ਬ¤ਚੇ ਨਾਲ ਯੌਨ ਸ਼ੋਸ਼ਣ ਕਰਨ ਦੇ ਚਾਰਜਿਜ਼ ਦਰਜ ਕੀਤੇ ਗਏ ਸਨ, ਉਸ ‘ਤੇ ਹਣੁ ਪੀਲ ਪੁਲੀਸ ਵ¤ਲੋਂ ਇਸੇ ਸੰਬੰਧ ਵਿਚ ਕੁ¤ਝ ਨਵੇਂ ਚਾਰਜਿਜ਼ ਵੀ ਦਰਜ ਕੀਤੇ ਗਏ ਹਨ। ਪੀਲ ਪੁਲੀਸ ਵ¤ਲੋਂ ਦਿ¤ਤੀ ਗਈ ਜਾਣਕਾਰੀ ਅਨੁਸਾਰ 26 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਚੈਂਪਬੈਲ ਪਹਿਲੋਂ ਮਿਲਟਨ ਕਮਿਊਨਿਟੀ ਰਿਸੋਰਸ ਸੈਂਟਰ ਵਿਖੇ ਕੰਮ ਕਰਦਾ ਸੀ, ਜਿਸ ਨੂੰ ਪਿਛਲੇ ਮਹੀਨੇ ਬਰੈਂਪਟਨ ਕੋਰਟ ਰੂਮ ਵਿਚ ਪੇਸ਼ ਕੀਤਾ ਗਿਆ ਸੀ। ਚੈਂਪਬੈ¤ਲ ਨੂੰ ਸੂਬੇ ਭਰ ਵਿਚ ਪੀਲ ਪੁਲੀਸ ਦੀ ਇੰਟਰਨੈ¤ਟ ਚਾਈਲਡ ਐਕਸਪੋਲੀਟੇਸ਼ਨ ਯੂਨਿਟ ਵ¤ਲੋਂ ਸੂਬੇ ਭਰ ਵਿਚ ਕੀਤੀ ਗਈ ਜਾਂਚ ਪੜ੍ਹਤਾਲ…
ਆਕਲੈਂਡ ਹਰਜਿੰਦਰ ਸਿੰਘ ਬਸਿਆਲਾ-ਸਿੰਗਾਪੁਰ ਏਅਰ ਲਾਈਨ ਦੇ ਜ਼ਹਾਜ਼ਾਂ ਨੂੰ ਨਿਊਜ਼ੀਲੈਂਡ ਉਤਰਦਿਆਂ (ਲੈਂਡ ਹੁੰਦਿਆਂ) 40 ਸਾਲ ਹੋ ਗਏ ਹਨ। ਸਿੰਗਾਪੁਰ ਏਅਰ ਲਾਈਨ ਨੇ 40 ਸਾਲ ਪਹਿਲਾਂ ਦੀਆਂ ਇਤਿਹਾਸਕ ਤਸਵੀਰਾਂ ਜਾਰੀ ਕੀਤੀਆਂ ਹਨ। ਪਹਿਲੀ ਫਲਾਈਟ ਆਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਸੰਨ 1976 ਦੇ ਵਿਚ ਉਤਰੀ ਸੀ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਭਾਰਤੀਆਂ ਦੀ ਖੁਸ਼ੀ ਹੋਰ ਵੀ ਉਦੋਂ ਦੁੱਗਣੀ ਹੋ ਜਾਂਦੀ ਹੈ ਜਦੋਂ ਇਨ੍ਹਾਂ ਦੇ ਵਿਚ ਇਕ ਸਰਦਾਰ ਜੀ ਅਤੇ ਇਕ ਮਹਿਲਾ ਸਾੜੀ ਦੇ ਵਿਚ ਖੜ੍ਹੀ ਦਿਖਾਈ ਦਿੰਦੀ ਹੈ। ਇਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ 40 ਸਾਲ ਪਹਿਲਾਂ ਆਈ ਪਹਿਲੀ ਫਲਾਈਟ ਦੇ ਵਿਚ ਭਾਰਤੀਆਂ ਦੀ ਗਿਣਤੀ ਵੀ ਹਾਜ਼ਿਰ ਸੀ। ਸਰਦਾਰ ਜੀ ਤੋਂ ਅੰਦਾਜ਼ਾ…
ਬੱਸ ਲੇਨ ਵਿਚ ਜਾਣ ਦੀ ਹੋਵੇਗੀ ਆਗਿਆ ਆਕਲੈਂਡ ਹਰਜਿੰਦਰ ਸਿੰਘ ਬਸਿਆਲਾ-ਨਿਊਜ਼ੀਲੈਂਡ ਸਰਕਾਰ ਦਾ ਇਲੈਕਟ੍ਰਿਕ ਕਾਰਾਂ ਉਤੇ ਦਿਲ ਆ ਗਿਆ ਲਗਦਾ ਹੈ ਕਿਉਂਕਿ ਸਰਕਾਰ ਨੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਇਨ੍ਹਾਂ ਕਾਰਾਂ ਨੂੰ ਬੱਸ ਲੇਨ ਦੇ ਵਿਚ ਲੰਘਣ ਦੀ ਆਗਿਆ ਹੋ ਸਕਦੀ ਹੈ। ਇਸ ਸਬੰਧੀ ਕਾਨੂੰਨ ਜਾਂ ਦਿਸ਼ਾ ਨਿਰਦੇਸ਼ ਜਲਦੀ ਸਰਕਾਰ ਜਾਰੀ ਕਰੇਗੀ। ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਨੇ ਅੱਜ ਇਕ ਕਾਰ ਨੂੰ ਡ੍ਰਾਈਵ ਕਰਕੇ ਨਿਰੀਖਣ ਵੀ ਕੀਤਾ। ਸਰਕਾਰ ਦਾ ਟੀਚਾ ਹੈ ਕਿ 2021 ਤੱਕ ਇਥੇ 64000 ਇਲੈਕਟ੍ਰਿਕ ਕਾਰਾਂ ਦੂਜੀਆਂ ਕਾਰਾਂ ਦੇ ਬਦਲ ਵਿਚ ਚੱਲਣ। ਇਨ੍ਹਾਂ ਕਾਰਾਂ ਨੂੰ ਤੁਰੰਤ ਚਾਰਜ ਕਰਨ ਦੇ ਲਈ ਬਹੁਤ ਸਾਰੇ ਪੰਪਾਂ ਉਤੇ ਫਾਸਟ ਇਲੈਕਟ੍ਰਿਕ ਵਹੀਕਲ…
Page 1 of 64
Top