ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਵਿਵਾਦਾਂ ਵਿੱਚ ਫਸੇ
Featured

27 February 2016
Author :  

ਨਿਊਯਾਰਕ  ਆਵਾਜ਼ ਬਿਊਰੋ-ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲੜ ਰਹੇ ਡੋਨਾਲਡ ਟਰੰਪ ਰਾਜ ਕੁਮਾਰੀ ਡਾਇਨਾ ਬਾਰੇ ਦਿੱਤੇ ਗਏ ਬਿਆਨ ਨੂੰ ਲੈ ਕੇ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਆ ਗਏ ਹਨ। 90 ਦੇ ਦਹਾਕਿਆਂ ਦੌਰਾਨ ਟਰੰਪ ਨੇ ਇੱਕ ਰੇਡੀਓ ਸ਼ੋਅ ਵਿੱਚ ਬ੍ਰਿਟੇਨ ਦੀ ਰਾਜਕੁਮਾਰੀ ਡਾਇਨਾ ਨੂੰ ਪਾਗਲ ਕਰਾਰ ਦਿੱਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਉਹ ਉਸ ਦੀ ਨੇੜਤਾ ਹਾਸਲ ਕਰਨਾ ਚਾਹੁੰਦੇ ਹਨ। ਟਰੰਪ ਦੇ ਵਿਵਾਦਤ ਬਿਆਨਾਂ ਦੀ ਇੱਕ ਵੈੱਬਸਾਈਟ ਨੇ ਵੱਡੀ ਲਿਸਟ ਬਣਾਈ ਹੈ, ਜਿਸ ਵਿੱਚ ਕਈ ਅਜਿਹੇ ਬਿਆਨ ਹਨ, ਜੋ ਉਸ ਦੀ ਰਾਸ਼ਟਰਪਤੀ ਚੋਣ ਮੁਹਿੰਮ ਨੂੰ ਪ੍ਰਭਾਵਤ ਕਰ ਸਕਦੇ ਹਨ। ਟਰੰਪ ਨੇ ਇਹ ਬਿਆਨ ਡਾਇਨਾ ਨੂੰ ਸੁਪਰ ਮਾਡਲ ਸੁੰਦਰੀ ਕਹਿੰਦਿਆਂ ਉਸ ਬਾਰੇ ਕਈ ਅਪਮਾਨਜਨਕ ਗੱਲਾਂ ਕਹੀਆਂ ਸਨ। ਇਸੇ ਦੌਰਾਨ 1997 ਵਿੱਚ ਰਾਜ ਕੁਮਾਰੀ ਡਾਇਨਾ ਦੀ ਪੈਰਿਸ ਵਿੱਚ ਕਾਰ ਹਾਦਸੇ ਦੌਰਾਨ ਮੌਤ ਹੋ ਗਈ ਸੀ। ਡਾਇਨਾ ਦੀ ਮੌਤ ਤੋਂ ਬਾਅਦ ਵੀ ਸਮੇਂ ਸਮੇਂ ਟਰੰਪ  ਉਸ ਦੀ ਸੁੰਦਰਤਾ ਨੂੰ ਲੈ ਕੇ ਇਤਰਾਜਯੋਗ ਬਿਆਨ ਦਿੰਦੇ ਰਹੇ। ਇਸੇ ਦੌਰਾਨ ਟਰੰਪ ਨੇ ਐਂਜਲੇਨਾ ਜਾਲੀ, ਮਾਰੀਆ ਕੈਰੀ ਅਤੇ ਕਿੰਡੀ ਕਰਾਵਫੋਰਡ ਬਾਰੇ ਵੀ ਇਤਰਾਜਯੋਗ ਬਿਆਨ ਦਿੱਤੇ ਸਨ। ਟਰੰਪ ਦਾ ਇੱਕ ਹੋਰ ਬਿਆਨ ਵੀ ਜੋਰਦਾਰ ਵਿਰੋਧ ਦਾ ਕਾਰਨ ਬਣ ਰਿਹਾ ਹੈ। ਇਸ ਬਿਆਨ ਵਿੱਚ ਟਰੰਪ ਨੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਬਣੇ ਤਾਂ ਚੀਨ ਅਤੇ ਭਾਰਤ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਅਮਰੀਕੀ ਨੌਕਰੀਆਂ  ਵਾਪਸ ਲੈ ਕੇ ਅਮਰੀਕੀਆਂ ਨੂੰ ਦਿੱਤੀਆਂ ਜਾਣਗੀਆਂ। ਟਰੰਪ ਨੇ ਕਈ ਭਾਸ਼ਣਾਂ ਵਿੱਚ ਭਾਰਤ, ਚੀਨ, ਮੈਕਸੀਕੋ, ਜਪਾਨ ਅਤੇ ਵੀਅਤਨਾਮ ਆਦਿ ਦੇਸ਼ਾਂ ਦਾ ਨਾਂਅ ਲੈ ਕੇ ਕਿਹਾ ਹੈ ਕਿ ਇੱਥੋਂ ਦੇ ਲੋਕ ਅਮਰੀਕਾ ਆ ਕੇ ਸਾਡੇ ਅਮਰੀਕੀਆਂ ਦੀਆਂ ਨੌਕਰੀਆਂ ਖੋਹ ਰਹੇ ਹਨ। ਜੇਕਰ ਮੈਂ ਰਾਸ਼ਟਰਪਤੀ ਬਣਿਆ ਤਾਂ ਇਨ੍ਹਾਂ ਸਾਰੇ ਦੇਸ਼ਾਂ ਦੇ ਲੋਕਾਂ ਤੋਂ ਇਹ ਨੌਕਰੀਆਂ ਵਾਪਸ ਲੈ ਲਵਾਂਗਾ।

863 Views
Super User
Login to post comments
Top