ਨਿਊਜ਼ੀਲੈਂਡ ’ਚ ਪੰਜਾਬੀ ਮੁੰਡੇ ਦੀ ਲਾਸ਼ ਮਿਲੀ

08 May 2016
Author :  
ਆਕਲੈਂਡ ਹਰਜਿੰਦਰ ਸਿੰਘ ਬਸਿਆਲਾ-ਅੱਜ ਸਵੇਰੇ ਆਕਲੈਂਡ ਦੇ ਸ਼ਹਿਰ ਪਾਪਾਟੋਏਟੋਏ ਜਿੱਥੇ ਕਿ ਪੰਜਾਬੀਆਂ ਦੀ ਸੰਘਣੀ ਵਸੋਂ ਹੈ, ਦੇ ਸ਼ਰਲੀ ਰੋਡ ਸਥਿਤ ਇਕ ਪ੍ਰਾਪਰਟੀ ਵਿਚੋਂ ਇਕ ਪੰਜਾਬੀ ਮੁੰਡੇ ਦੀ ਲਾਸ਼ ਪ੍ਰਾਪਤ ਹੋਈ ਹੈ। ਇਹ ਇਹੀ ਮੁੰਡਾ ਸੀ ਜਿਸ ਨੂੰ ਪਿਛਲੀ ਰਾਤ ਪੁਲਿਸ ਰਸਤਾ ਭੁੱਲ ਜਾਣ ਕਰਕੇ ਉਸਦੇ ਰਿਹਾਇਸ਼ੀ ਮਕਾਨ ਦੇ ਵਿਚ ਛੱਡ ਕੇ ਗਈ ਸੀ। ਨਿਊਜ਼ੀਲੈਂਡ ਪੁਲਿਸ ਨੂੰ ਭਾਵੇਂ ਰਾਤ ਨੂੰ ਇਸ ਲੜਕੇ ਦੇ ਘਰ ਵਿਚ ਨਾ ਹੋਣ ਕਰਕੇ ਦੱਸ ਦਿੱਤਾ ਗਿਆ ਸੀ, ਪਰ ਪੁਲਿਸ ਨੇ ਸਵੇਰੇ ਪੁੱਜ ਕੇ ਛਾਣ-ਬੀਣ ਕੀਤੀ ਸੀ। ਇਸ ਨੌਜਵਾਨ ਦੀ ਪਹਿਚਾਣ ਅਤੇ ਤਸਵੀਰ ਨੂੰ ਅਜੇ ਗੁਪਤ ਰੱਖਿਆ ਜਾ ਰਿਹਾ ਹੈ ਤਾਂ ਕਿ ਇੰਡੀਆ ਰਹਿੰਦੇ ਪਰਿਵਾਰ ਨੂੰ ਰਸਮੀ ਤੌਰ ’ਤੇ ਸਾਰੀ ਪੜ੍ਹਤਾਲ ਬਾਅਦ ਦੱਸਿਆ ਜਾ ਸਕੇ। ਇਸ ਨੌਜਵਾਨ ਦੇ ਮ੍ਰਿਤਕ ਸਰੀਰ ਦਾ ਕੱਲ੍ਹ ਪੋਸਟ ਮਾਰਟਮ ਕੀਤਾ ਜਾਵੇਗਾ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਪੁਲਿਸ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਬਾਰੇ ਪਹਿਲਾਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਹੀ ਕਿਸੀ ਨੂੰ ਦੱਸਿਆ ਜਾਵੇਗਾ। ਉਹ ਰੀਜੈਂਟ ਇੰਟਰਨੈਸ਼ਨਲ ਕਾਲਜ, ਕੁਈਨਜ਼ ਸਟ੍ਰੀਟ ਆਕਲੈਂਡ ਵਿਖੇ ਪੜ੍ਹਦਾ ਸੀ।
585 Views
Super User
Login to post comments
Top