ਬੱਸ ਡਰਾਈਵਰ ਦਾ ਬੇਟਾ ਬਣਿਆ ਲੰਡਨ ਦਾ ਪਹਿਲਾ ਮੁਸਲਿਮ ਮੇਅਰ

08 May 2016
Author :  
ਲੰਡਨ ਆਵਾਜ਼ ਬਿਊਰੋ -ਬ੍ਰਿਟੇਨ ਦੀ ਮੁੱਖ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਸਾਦਿਕ ਖਾਨ ਲੰਡਨ ਦੇ ਨਵੇਂ ਮੇਅਰ ਚੁਣੇ ਗਏ ਹਨ। ਸਾਦਿਕ ਖਾਨ ਨੇ ਆਪਣੇ ਨੇੜੇ ਦੇ ਵਿਰੋਧੀ ਕੰਜਰਵੇਟਿਵ ਦੇ ਉਮੀਦਵਾਰ ਜੈਕ ਗੋਲਡਸਮਿਥ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਖਾਨ ਲੰਡਨ ਦੇ ਮੇਅਰ ਬਣਨ ਵਾਲੇ ਪਹਿਲੇ ਮੁਸਲਮਾਨ ਹਨ। ਨਾਲ ਹੀ ਉਹ ਯੂਰਪੀਅਨ ਸੰਘ ਦੀ ਕਿਸੇ ਵੀ ਰਾਜਧਾਨੀ ਦੇ ਪਹਿਲੇ ਮੁਸਲਮਾਨ ਮੇਅਰ ਹਨ। ਲੰਡਨ ਦੇ ਮੇਅਰ ਅਹੁਦੇ ਦੇ ਚੋਣ ਦੇ ਨਤੀਜੇ ਲੇਬਰ ਪਾਰਟੀ ਦੇ ਨੇਤਾ ਜੇਰੇਸੀ ਕੋਬੇਨ ਲਈ ਉਤਸ਼ਾਹ ਵਧਾਉਣ ਵਾਲੇ ਰਹੇ ਹਨ। ਬ੍ਰਿਟੇਨ ਦੇ ਹੋਰ ਹਿੱਸਿਆਂ ਵਿੱਚ ਹੋਈਆਂ ਚੋਣਾਂ ਨੂੰ ਲੈ ਕੇ ਲੇਬਰ ਪਾਰਟੀ ਨੇ ਬਹੁਤ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਸਕਾਟਲੈਂਡ ਵਿੱਚ ਲੇਬਰ ਪਾਰਟੀ ਤੀਸਰੇ ਨੰਬਰ ’ਤੇ ਪਹੁੰਚ ਗਈ ਹੈ। ਪਹਿਲੇ ਉਹ ਅੱਗੇ ਸੀ। ਲੇਬਰ ਪਾਰਟੀ ਦੇ ਵਿਰੋਧੀ 45 ਸਾਲਾ ਖਾਨ ਇੱਕ ਬੱਸ ਡਰਾਈਵਰ ਦੇ ਬੇਟੇ ਹਨ। ਉਨ੍ਹਾਂ ਦਾ ਮੁਕਾਬਲਾ ਕੰਜਰਵੇਟਿਵ ਪਾਰਟੀ ਦੇ 41 ਸਾਲਾ ਜੈਕ ਗੋਲਡ ਸਮਿਥ ਨਾਲ ਸੀ, ਜੋ ਇਕ ਅਰਬਪਤੀ ਦਾ ਬੇਟਾ ਹੋਣ ਦੇ ਨਾਲ ਉਨ੍ਹਾਂ ਤੋਂ ਜ਼ਿਆਦਾ ਸਿੱਖਿਆ ਪ੍ਰਾਪਤ ਵਿਅਕਤੀ ਹੈ। ਖਾਨ ਨੂੰ ਓਪੀਨੀਅਨ ਪੋਲ ਵਿੱਚ ਬਹੁਤ ਚੜ੍ਹਤ ਮਿਲੀ ਸੀ। ਬ੍ਰਿਟੇਨ ਵਿੱਚ ਸਕਾਟਲੈਂਡ ਅਤੇ ਵੇਲਜ ’ਚ ਨਵੇਂ ਪ੍ਰਸ਼ਾਸ਼ਨ, ਇੰਗਲੈਂਡ ਵਿੱਚ 2700 ਤੋਂ ਜਿਆਦਾ ਸਥਾਨਿਕ ਅਧਿਕਾਰੀ ਅਤੇ ਲੰਡਨ ਵਿੱਚ ਮੇਅਰ ਦੀ ਚੋਣ ਲਈ ਕੱਲ੍ਹ ਵੋਟਿੰਗ ਹੋਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਯੂਰਪੀ ਦੇਸ਼ਾਂ ਵਿੱਚ ਦੱਖਣ ਏਸ਼ੀਆ ਦੇ ਮੁਸਲਿਮ, ਸਿੱਖ ਅਤੇ ਹੋਰ ਭਾਈਚਾਰਿਆਂ ਨਾਲ ਸਬੰਧਿਤ ਲੋਕਾਂ ਵੱਲੋਂ ਧਾਰਮਿਕ ਅਤੇ ਸਰਕਾਰੀ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਰਹੀਆਂ ਹਨ।
659 Views
Super User
Login to post comments
Top