ਭਾਰਤੀਆਂ ਪ੍ਰਤੀ ਨਫ਼ਰਤ ਦੀ ਮੁੱਖ ਵਜ੍ਹਾ ਐਚ 1 ਵੀਜ਼ਾ ਪ੍ਰਣਾਲੀ: ਬਿਸਵਾਲ

14 March 2017
Author :  
ਵਾਸ਼ਿੰਗਟਨ,- ਓਬਾਮਾ ਪ੍ਰਸ਼ਾਸਨ ਦੀ ਇੱਕ ਸੀਨੀਅਰ ਨੀਤੀਵਾਨ ਨੇ ਅੱਜ ਕਿਹਾ ਕਿ ਅਮਰੀਕਾ ਵਿੱਚ ਭਾਰਤੀਆਂ ਤੇ ਅਮਰੀਕੀਆਂ ਵਿੱਚ ਸਬੰਧਾਂ ਵਿੱਚ ਤਣਾਅ ਦਾ ਮੁੱਖ ਕਾਰਨ ਐੱਚ-1 ਵਰਕ ਵੀਜ਼ਾ ਪ੍ਰਣਾਲੀ ਹੈ। ਇਸ ਕਰਕੇ ਭਾਰਤੀਆਂ ਦੀ ਜਾਨ ਨੂੰ ਖਤਰਾ ਵਧ ਗਿਆ ਹੈ। ਟਰੰਪ ਪ੍ਰਸ਼ਾਸਨ ਨੂੰ ਇਸ ਪ੍ਰਣਾਲੀ ਬਾਰੇ ਖੁੱਲ੍ਹ ਕੇ ਪੁਨਰਵਿਚਾਰ ਕਰਨੀ ਚਾਹੀਦੀ ਹੈ। ਦੱਖਣੀ ਅਤੇ ਕੇਂਦਰੀ ਏਸ਼ੀਆ ਸਬੰਧੀ ਸਾਬਕਾ ਸਹਾਇਕ ਵਿਦੇਸ਼ ਮੰਤਰੀ ਨਿਸ਼ਾ ਦੇਸਾਈ ਬਿਸਵਾਲ ਨੇ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਤਰਕ ਹੈ ਕਿ ਐੱਚ- 1 ਵਰਕ ਵੀਜ਼ਾ ਪ੍ਰਣਾਲੀ ਹੀ ਅਮਰੀਕੀਆਂ ਅਤੇ ਭਾਰਤੀਆਂ ਵਿੱਚ ਤਣਾਅ ਦੀ ਮੁੱਖ ਵਜ੍ਹਾ ਹੈ। ਇਸ ਕਰਕੇ ਹੀ ਨਫ਼ਰਤ ਦਾ ਮਾਹੌਲ ਬਣਿਆ ਹੋਇਆ ਹੈ। ਬਿਸਵਾਲ ਦੀ ਟਿੱਪਣੀ ਉਦੋਂ ਆਈ ਹੈ ਜਦੋਂ ਇਹ ਖ਼ਬਰਾਂ ਹਨ ਕਿ ਟਰੰਪ ਪ੍ਰਸ਼ਾਸਨ ਐੱਚ 1 ਵਰਕ ਵੀਜ਼ਾ ਪ੍ਰਣਾਲੀ ਵਿੱਚ ਸੋਧ ਕਰਨ ਲਈ ਕਈ ਬਿਲ ਲਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਐਚ-1 ਵਰਕ ਵੀਜ਼ਾ ਅਮਰੀਕੀ ਅਤੇ ਵਿਦੇਸ਼ੀ ਕੰਪਨੀਆਂ ਦੇ ਲਈ ਅਤਿ ਅਹਿਮ ਹੈ ਅਤੇ ਇਸ ਉੱਤੇ ਚਰਚਾ ਹੋਣੀ ਚਾਹੀਦੀ ਹੈ।
655 Views
Super User
Login to post comments
Top