
Super User
Email: This email address is being protected from spambots. You need JavaScript enabled to view it.
Tuesday, 14 March 2017 06:31
'ਇਹ ਅਦਾਕਾਰਾ ਵੀ ਚਾਹੁੰਦੀ ਹੈ ਆਪਣੀ ਬਾਇਓਪਿਕ'
ਮੁੰਬਈ— ਅੱਜਕਲ ਬਾਇਓਪਿਕ ਫਿਲਮਾਂ ਦੀ ਜਿਵੇਂ ਝੜੀ ਜਿਹੀ ਲੱਗ ਗਈ ਹੈ ਅਤੇ ਹਰ ਕੋਈ ਆਪਣੀ ਲਾਈਫ 'ਤੇ ਫਿਲਮ ਦਾ ਨਿਰਮਾਣ ਕਰਵਾਉਣਾ ਚਾਹੁੰਦਾ ਹੈ। ਅਜਿਹੀ ਹੀ ਇੱਛਾ ਪ੍ਰਗਟਾਈ ਹੈ ਬਾਲੀਵੁੱਡ ਦੀ ਈਲੂ-ਈਲੂ ਗਰਲ ਮਨੀਸ਼ਾ ਕੋਇਰਾਲਾ ਨੇ, ਜੋ ਇਕ ਵਾਰ ਫਿਰ ਸੰਜੇ ਦੱਤ ਦੀ ਬਾਇਓਪਿਕ ਫਿਲਮ ਨਾਲ ਬਾਲੀਵੁੱਡ 'ਚ ਕਮਬੈਕ ਕਰ ਰਹੀ ਹੈ। ਇਸ ਫਿਲਮ 'ਚ ਮਨੀਸ਼ਾ ਕੋਇਰਾਲਾ ਸੰਜੇ ਦੱਤ ਦੀ ਮਾਂ ਨਰਗਿਸ ਦੱਤ ਦੇ ਕਿਰਦਾਰ 'ਚ ਨਜ਼ਰ ਆਏਗੀ। ਅਜਿਹੇ 'ਚ ਮਨੀਸ਼ਾ ਨੇ ਇੱਛਾ ਪ੍ਰਗਟਾਈ ਹੈ ਕਿ ਉਸ ਦੀ ਲਾਈਫ ਨੂੰ ਵੀ ਪਰਦੇ 'ਤੇ ਦੇਖਿਆ ਜਾਵੇ ਅਤੇ ਇਸ ਫਿਲਮ 'ਚ ਆਲੀਆ ਭੱਟ ਜਾਂ ਫਿਰ ਕੰਗਨਾ ਰਾਣਾਵਤ ਉਸ ਦੇ ਕਿਰਦਾਰ ਨੂੰ ਨਿਭਾਏ। ਮਨੀਸ਼ਾ ਦਾ ਮੰਨਣਾ ਹੈ ਕਿ ਆਲੀਆ ਸੋਹਣੀ ਹੋਣ ਦੇ ਨਾਲ-ਨਾਲ ਇਕ ਬਿਹਤਰੀਨ ਅਦਾਕਾਰਾ ਵੀ ਹੈ।
ਆਪਣੇ ਸਮੇਂ 'ਤੇ ਮਨੀਸ਼ਾ ਦਾ ਨਾਂ ਬਾਲੀਵੁੱਡ ਦੀ ਬਿਹਤਰੀਨ ਅਭਿਨੇਤਰੀਆਂ 'ਚ ਸ਼ਾਮਲ ਕੀਤਾ ਜਾਂਦਾ ਸੀ, ਪਰ ਬਾਅਦ ਉਨ੍ਹਾਂ ਦਾ ਕੈਰੀਅਰ ਗ੍ਰਾਫ ਡਿੱਗਦਾ ਹੀ ਗਿਆ। ਸਾਲ 2012 'ਚ ਖ਼ਬਰਾਂ ਸਨ ਕਿ ਮਨੀਸ਼ਾ ਨੂੰ ਕੈਂਸਰ ਹੋ ਗਿਆ ਹੈ। ਬਾਅਦ 'ਚ ਅਮਰੀਕਾ ਗਈ ਅਤੇ ਆਪਣਾ ਇਲਾਜ ਕਰਵਾਇਆ। ਸਾਲ 2012 'ਚ ਮਨੀਸ਼ਾ ਦਾ ਤਲਾਕ ਹੋ ਗਿਆ। ਉਨ੍ਹਾਂ ਨੇ ਸਾਲ 2010 'ਚ ਨੇਪਾਲੀ ਬਿਜਨੈੱਸ ਮੈਨ ਸਮਰਾਟ ਦਹਿਲ ਨਾਲ ਵਿਆਹ ਕੀਤਾ ਸੀ।
ਸਲਮਾਨ ਖਾਨ ਇਸ ਵਾਰ ਇਕ ਨਵੇਂ ਧਮਾਕੇ ਨਾਲ ਜ਼ੀ ਸਿਨੇ ਐਵਾਰਡਜ਼ 2017 'ਚ ਨਜ਼ਰ ਆਏ। ਸਲਮਾਨ ਖਾਨ ਦੇ ਇਲਾਵਾ ਦੀਪਿਕਾ ਪਾਦੁਕੋਣ, ਆਲੀਆ ਭੱਟ, ਵਰੁਣ ਧਵਨ, ਸੰਨੀ ਲਿਓਨੀ ਆਦਿ ਕਈ ਸਿਤਾਰਿਆਂ ਨੇ ਆਪਣੇ ਪਰਫਾਰਮੇਂਸ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ।
Published in
ਸੰਡੇ ਮੈਗਜ਼ੀਨ
Tuesday, 14 March 2017 06:28
ਮਾਂ ਬਣਨ ਤੋਂ ਬਾਅਦ ਕਰੀਨਾ ਕਰੇਗੀ 'ਐਵਾਰਡਜ਼ ਸ਼ੋਅ' 'ਚ ਧਮਾਕੇਦਾਰ ਐਂਟਰੀ
ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਹੁਣ ਇਕ ਵਾਰ ਫਿਰ ਤੋਂ ਸਟੇਜ 'ਤੇ ਤਹਿਲਕਾ ਮਚਾਉਣ ਲਈ ਤਿਆਰ ਹੈ। ਉਹ ਮਾਂ ਬਣਨ ਤੋਂ ਬਾਅਦ ਪਹਿਲੀ ਵਾਰੀ ਵੱਡੇ ਸਟੇਜ 'ਤੇ ਉਨ੍ਹਾਂ ਨਾਲ ਪ੍ਰਫਾਰਮ ਕਰਨ ਜਾ ਰਹੀ ਹੈ। ਇਹ ਬਾਲੀਵੁੱਡ ਦੇ ਮਸ਼ਹੂਰ ਖਾਨ ਸਲਮਾਨ ਖਾਨ, ਸੈਫ ਅਲੀ ਖਾਨ, ਆਮਿਰ ਖਾਨ ਅਤੇ ਸ਼ਹਰੁਖ ਖਾਨ ਨਾਲ ਪ੍ਰਫਾਰਮ ਕਰਨ ਜਾ ਰਹੀ ਹੈ। ਕਰੀਨਾ 'ਜੀ ਸਿਨੇ ਐਵਾਰਡਜ਼ 2017' ਦੌਰਾਨ ਹਿੰਦੀ ਸਿਨੇਮਾ ਦੇ ਸਾਰੇ ਖਾਨਜ਼ ਨਾਲ ਆਪਣੀਆਂ ਫਿਲਮਾਂ ਦੇ ਗਾਣਿਆਂ 'ਤੇ ਜਸ਼ਨ ਮਨਾਉਂਦੀ ਨਜ਼ਰ ਆਵੇਗੀ। ਇਸ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਹੈ। ਉਨ੍ਹਾਂ ਕਿਹਾ ਕਿ ਇਹ ਮੇਰੇ ਜੀਵਨ ਦਾ ਸਭ ਤੋਂ ਚੰਗਾ ਸਮਾਂ ਚੱਲ ਰਿਹਾ ਹੈ। ਮਾਂ ਬਣਨ ਤੋਂ ਬਾਅਦ ਇਸ ਤਰ੍ਹਾਂ ਆਪਣੇ ਸਫਰ ਦਾ ਜਸ਼ਨ ਮਨਾਉਣ ਦਾ ਮੌਕਾ ਮੈਨੂੰ ਮਿਲਿਆ ਹੈ।
Published in
ਸੰਡੇ ਮੈਗਜ਼ੀਨ
Tuesday, 14 March 2017 06:27
ਨਾਂਹ-ਪੱਖੀ ਗੱਲਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ : ਹੁਮਾ ਕੁਰੈਸ਼ੀ
ਮੁੰਬਈ— ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਹੁਮਾ ਕੁਰੈਸ਼ੀ ਦਾ ਕਹਿਣਾ ਹੈ ਕਿ, ''ਨਾਂਹ-ਪੱਖੀ ਗੱਲਾਂ ਤੋਂ ਲੋਕਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਅਤੇ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਰੱਖਣਾ ਚਾਹੀਦਾ ਹੈ। ਹੁਮਾ ਦੀ ਫਿਲਮ ਜੌਲੀ. ਐੱਲ. ਐੱਲ. ਬੀ. 2 ਹੁਣੇ ਹੀ ਰਿਲੀਜ਼ ਹੋਈ ਹੈ। ਇਹ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਿਤ ਹੋਈ ਹੈ। ਹੁਮਾ ਕੁਰੈਸ਼ੀ ਨੇ ਹਾਲ ਹੀ 'ਚ ਇਕ ਵੀਡੀਓ ਸ਼ੂਟ ਕੀਤਾ, ਜਿਸ ਵਿਚ ਉਨ੍ਹਾਂ ਅਜਿਹੇ ਲੋਕਾਂ 'ਤੇ ਨਿਸ਼ਾਨਾ ਸਾਧਿਆ ਹੈ ਜੋ ਆਪਣਾ ਨਹੀਂ, ਦੂਸਰਿਆਂ ਦਾ ਡ੍ਰੈਸਿੰਗ ਸਟਾਈਲ ਬਹੁਤ ਗੌਰ ਨਾਲ ਦੇਖਦੇ ਹਨ।''
ਜ਼ਿਕਰਯੋਗ ਹੈ ਕਿ ਉਨ੍ਹਾਂ ਕਿਹਾ ਕਿ ਨਾਂਹ-ਪੱਖੀ ਗੱਲਾਂ ਕਰਨ ਵਾਲਿਆਂ ਨੂੰ ਜਾਣ ਦਿਓ, ਉਹ ਸਿਰਫ ਤੁਹਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ 'ਚ ਰਹਿੰਦੇ ਹਨ। ਕੁਝ ਤੁਹਾਡਾ ਮਜ਼ਾਕ ਬਣਾ ਕੇ ਨਿਰਾਸ਼ ਕਰ ਸਕਦੇ ਹਨ। ਫਾਲਤੂ ਗੱਲਾਂ ਅਤੇ ਅਫਵਾਹਾਂ 'ਤੇ ਧਿਆਨ ਨਾ ਦਿਓ, ਬਲਕਿ ਜਦ ਤੁਸੀਂ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਨਹੀਂ ਕਰਦੇ ਤਾਂ ਤੁਸੀਂ ਸਫਲ ਨਹੀਂ ਹੋ ਸਕਦੇ। ਵੀਡੀਓ 'ਚ ਹੁਮਾ ਨੇ ਕਿਹਾ ਕਿ ਫਿੱਗਰ ਨੂੰ ਲੈ ਕੇ ਮੇਰਾ ਮਜ਼ਾਕ ਉਡਾਇਆ ਜਾਂਦਾ ਹੈ, ਜਿਸ ਦੀ ਵਜ੍ਹਾ ਹੈ ਕਿ ਮੈਂ ਬਾਹਰੀ ਹਾਂ ਅਤੇ ਬਣੇ-ਬਣਾਏ ਪੈਮਾਨੇ 'ਚ ਫਿਟ ਨਹੀਂ ਹਾਂ।
Published in
ਸੰਡੇ ਮੈਗਜ਼ੀਨ
Tuesday, 14 March 2017 06:22
ਜ਼ੀ ਸਿਨੇ ਐਵਾਰਡਜ਼-2017 'ਚ ਫਿਲਮ 'ਪਿੰਕ' ਨੇ ਕੀਤਾ ਸਭ ਨੂੰ ਧੁੰਦਲਾ
ਮੁੰਬਈ- ਜ਼ੀ ਸਿਨੈ ਐਵਾਰਡਜ਼ 2017 'ਚ ਅਮਿਤਾਭ ਬੱਚਨ, ਤਾਪਸੀ ਪਨੂੰ ਸਟਾਰਰ ਫਿਲਮ 'ਪਿੰਕ' ਦਾ ਖੁਮਾਰ ਸਭ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅਮਿਤਾਭ ਬੱਚਨ ਨੇ ਇਸ ਫਿਲਮ ਲਈ ਬੈਸਟ ਐਕਟਰ ਦਾ ਐਵਾਰਡ ਲੈ ਕੇ ਸਾਬਿਤ ਕਰ ਦਿੱਤਾ ਹੈ ਕਿ ਮਹਾਨਾਇਕ ਦਾ ਤਾਜ਼ ਇਨ੍ਹਾਂ ਆਸਾਨੀ ਨਾਲ ਕਿਸੇ ਹੋਰ ਨੂੰ ਨਹੀਂ ਮਿਲਣ ਵਾਲਾ ਹੈ। 'ਉੜਤਾ ਪੰਜਾਬ' ਲਈ ਇਸ ਸਾਲ ਆਲੀਆ ਭੱਟ ਨੂੰ ਬੈਸਟ ਅਦਾਕਾਰਾ ਦੇ ਐਵਾਰਡ ਨਾਲ ਨਵਾਜ਼ਿਆ ਗਿਆ ਹੈ। ਵਿਊਰਜ਼ ਚੁਆਇਸ ਐਵਾਰਡ ਦੀ ਕੈਟੇਗਰੀ 'ਚ ਫਿਲਮ 'ਸੁਲਤਾਨ' ਲਈ ਸਲਮਾਨ ਖਾਨ ਨੂੰ ਬੈਸਟ ਐਕਟਰ, ਅਨੁਸ਼ਕਾ ਸ਼ਰਮਾ ਨੂੰ ਬੈਸਟ ਅਦਾਕਾਰਾ ਦੇ ਐਵਾਰਡ ਨਾਲ ਨਵਾਜ਼ਿਆ ਗਿਆ ਹੈ। ਸੋਨਮ ਕਪੂਰ ਦੀ ਫਿਲਮ 'ਨੀਰਜਾ' ਲਈ ਰਾਮ ਮਾਧਵਾਲੀ ਨੂੰ ਬੈਸਟ ਐਕਟਰ ਦਾ ਖਿਤਾਬ ਮਿਲਿਆ ਹੈ ਤਾਂ ਸਰਵਸ੍ਰੇਸ਼ਠ ਫਿਲਮ ਐਵਾਰਡ (ਜਿਊਰੀ) ਫਿਲਮ 'ਪਿੰਕ' ਦੇ ਨਾਂ ਰਿਹਾ। ਜਦੋਂ ਕਿ ਵਿਊਰਜ਼ ਚੁਆਇਸ ਦਾ ਬੈਸਟ ਫਿਲਮ ਦਾ ਖਿਤਾਬ 'ਦੰਗਲ' ਦੇ ਹਿੱਸੇ ਰਿਹਾ। ਇਸ ਐਵਾਰਡ ਨਾਈਟ 'ਚ ਕਰੀਨਾ ਕਪੂਰ 'ਤੇ ਸਭ ਦੀਆਂ ਨਜ਼ਰਾਂ ਰਹੀਆਂ। ਪ੍ਰੈਗਨੇਂਸੀ ਦੇ ਬਾਅਦ ਉਹ ਪਹਿਲ ਵਾਰ ਕਿਸੇ ਐਵਾਰਡ ਨਾਈਟ 'ਚ ਪੁੱਜੀ। ਇੰਨਾ ਹੀ ਨਹੀਂ ਇੱਥੇ ਉਸ ਨੇ ਡਾਂਸ ਪ੍ਰਫਾਰਮੈਂਸ ਵੀ ਦਿੱਤੀ । ਸਮਾਰੋਹ ਦੀ ਮੇਜ਼ਬਾਨੀ ਮਨੀਸ਼ ਪਾਲ ਅਤੇ ਭਾਰਤੀ ਨੇ ਕੀਤੀ।
Published in
ਸੰਡੇ ਮੈਗਜ਼ੀਨ