ਰਾਸਟਰੀ

ਪਣਜੀ, - ਰੱਖਿਆ ਮੰਤਰੀ ਮਨੋਹਰ ਪਰੀਕਰ ਦੀ ਅਗਵਾਈ ਵਿੱਚ ਭਾਜਪਾ ਵੱਲੋਂ ਅੱਜ ਗੋਆ ਵਿੱਚ ਨਵੀਂ ਸਰਕਾਰ ਦੀ ਕਾਇਮੀ ਲਈ ਦਾਅਵਾ ਪੇਸ਼ ਕਰਨ ਮਗਰੋਂ ਸੂਬੇ ਦੀ ਰਾਜਪਾਲ ਮਿ੍ਰਦੁਲਾ ਸਿਹਨਾ ਨੇ ਮਨੋਹਰ ਪਰੀਕਰ ਨੂੰ ਗੋਆ ਦਾ ਮੁੱਖ ਮੰਤਰੀ ਨਿਯੁਕਤ ਕਰਦਿਆਂ ਅਹੁਦੇ ਦਾ ਹਲਫ਼ ਲੈਣ ਮਗਰੋਂ 15 ਦਿਨਾਂ ਦੇ ਅੰਦਰ ਅੰਦਰ ਬਹੁਮਤ ਸਾਬਤ ਕਰਨ ਲਈ ਕਿਹਾ ਹੈ। ਪਾਰਟੀ ਨੇ ਐਨਸੀਪੀ, ਕੁੱਝ ਛੋਟੀਆਂ ਜਥੇਬੰਦੀਆਂ ਤੇ ਆਜ਼ਾਦ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ ਹੈ। ਸ੍ਰੀ ਪਰੀਕਰ ਅੱਜ ਸ਼ਾਮੀਂ ਗੋਆ ਫਾਰਵਰਡ ਪਾਰਟੀ (ਜੀਐਫਪੀ) ਤੇ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐਮਜੀਪੀ) ਦੇ ਤਿੰਨ-ਤਿੰਨ ਵਿਧਾਇਕਾਂ, ਦੋ ਆਜ਼ਾਦ ਵਿਧਾਇਕਾਂ, ਐਨਸੀਪੀ ਦੇ ਇਕ ਵਿਧਾਇਕ ਦੀ ਹਮਾਇਤ ਵਾਲਾ ਪੱਤਰ ਲੈ ਕੇ ਰਾਜਪਾਲ ਮ੍ਰਿਦੁਲਾ…
ਨਵੀਂ ਦਿੱਲੀ, - ਉੱਤਰ ਪ੍ਰਦੇਸ਼, ਉੱਤਰਾਖੰਡ ਵਿੱਚ ਭਾਜਪਾ ਦੀ ਵੱਡੀ ਜਿੱਤ ਦੇ ਸੂਤਰਧਾਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਾਂਤਚਿੱਤ ਨਜ਼ਰ ਆਏ ਤੇ ਉਨ੍ਹਾਂ 2022 ਤੱਕ ਨਵਾਂ ਭਾਰਤ ਸਿਰਜਣ ਲਈ ਲੋਕਾਂ ਤੋਂ ਸਾਥ ਮੰਗਿਆ। ਇਸ ਤਰ੍ਹਾਂ ਪ੍ਰਧਾਨ ਮੰਤਰੀ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਇੱਕ ਤਰ੍ਹਾਂ ਆਪਣਾ ਇਰਾਦਾ ਵੀ ਪ੍ਰਗਟਾਅ ਦਿੱਤਾ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਜਿੱਤ ਨਾਲ ਉਤਸ਼ਾਹ ਵਿੱਚ ਆਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਕੁਲ ਵਸੋਂ ਦਾ 65 ਫੀਸਦੀ ਨੌਜਵਾਨ ਹਨ ਅਤੇ ਇਸ ਤਰ੍ਹਾਂ ਇਹ ਜਿੱਤ ਨਵੇਂ ਭਾਰਤ ਦੀ ਬੁਨਿਆਦ ਰੱਖੇਗੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ‘ਨਰਿੰਦਰ ਮੋਦੀ ਮੋਬਾਈਲ…
ਹਰਿਦੁਆਰ, - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅੱਜ ਜ਼ਿਲ੍ਹੇ ਦੇ ਪਦਅਰਥਾ ਇਲਾਕੇ, ਜਿਥੇ ਉਹ ਯੋਗ ਗੁਰੂ ਬਾਬਾ ਰਾਮਦੇਵ ਦੇ ਪਤੰਜਲੀ ਹਰਬਲ ਫੂਡ ਪਾਰਕ ਦੀ ਫੇਰੀ ’ਤੇ ਗਏ ਸਨ, ਵਿੱਚ ਹੈਲੀਕਾਪਟਰ ਉਤੇ ਚੜ੍ਹਨ ਸਮੇਂ ਤਿਲਕ ਕੇ ਡਿੱਗ ਪਏ ਪਰ ਗੰਭੀਰ ਸੱਟ ਤੋਂ ਬਚਾਅ ਰਿਹਾ। ਹਰਿਦੁਆਰ ਦੇ ਐਸਐਸਪੀ ਕ੍ਰਿਸ਼ਨ ਕੁਮਾਰ ਵੀਕੇ ਨੇ ਇਸ ਖ਼ਬਰ ਏਜੰਸੀ ਨੂੰ ਫੋਨ ’ਤੇ ਦੱਸਿਆ, ‘ਵਿੱਤ ਮੰਤਰੀ ਬਿਲਕੁਲ ਠੀਕ ਹਨ ਅਤੇ ਉਸੇ ਹੈਲੀਕਾਪਟਰ ਵਿੱਚ ਨਵੀਂ ਦਿੱਲੀ ਲਈ ਰਵਾਨਾ ਹੋ ਗਏ ਹਨ।’ ਟੀਵੀ ’ਤੇ ਦਿਖਾਇਆ ਗਿਆ ਕਿ ਸ੍ਰੀ ਜੇਤਲੀ ਹੈਲੀਕਾਪਟਰ ਨੇੜੇ ਬੈਠੇ ਹਨ ਅਤੇ ਮੈਡੀਕਲ ਸਟਾਫ ਦੇ ਇਕ ਮੈਂਬਰ ਵੱਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।’
ਵਾਰਾਣਸੀ ਆਵਾਜ਼ ਬਿਊਰੋ-ਬਨਾਰਸ ਹਿੰਦੂ ਯੂਨੀਵਰਸਿਟੀ ਦਾ ਸਿੱਕਾ ਹੁਣ ਸਾਰੇ ਦੇਸ਼ ਵਿੱਚ ਚੱਲੇਗਾ। ਰਾਸ਼ਟਰਪਤੀ ਪ੍ਰਣਬ ਮੁਖਰਜੀ 12 ਮਈ ਨੂੰ ਸ਼ਾਮ ਸਵਤੰਤਰਤਾ ਭਵਨ ਵਿੱਚ ਆਯੋਜਿਤ ਸਮਾਰੋਹ ਵਿੱਚ 10 ਰੁਪਏ ਦੇ ਸ਼ਤਾਬਦੀ ਸਾਲ ਸਿੱਕੇ ਨੂੰ ਰਿਲੀਜ਼ ਕਰਨਗੇ। ਉਹ ਯੂਨੀਵਰਸਿਟੀ ਦੇ 100 ਸਾਲ ਦੇ ਮੌਕੇ ’ਤੇ 100 ਰੁਪਏ ਦਾ ਯਾਦਗਾਰੀ ਸਿੱਕਾ ਵੀ ਜਾਰੀ ਕਰਨਗੇ। ਅਜਿਹਾ ਪਹਿਲੀ ਵਾਰ ਹੋਵੇਗਾ ਕਿ ਕਿਸੇ ਯੂਨੀਵਰਸਿਟੀ ਦੇ ਨਾਮ ਨਾਲ ਸਿੱਕਾ ਜਾਰੀ ਹੋ ਰਿਹਾ ਹੈ। ਬੀਐਚਸੀ ਦੇ ਸ਼ਤਾਬਦੀ ਸਾਲ ਦੇ ਲੋਗੋ ਵਾਲੇ 10 ਰੁਪਏ ਦੇ ਪੰਜ ਕਰੋੜ ਸਿੱਕੇ ਮੁਦਰਿਤ ਹੋ ਰਹੇ ਹਨ। ਹਰੇਕ ਸਾਲ ਇਕ ਕਰੋੜ ਸਿੱਕਾ ਜਾਰੀ ਹੋਵੇਗਾ। ਇਹ ਸਿੱਕੇ ਰਿਲੀਜ਼ ਕਰਨ ਮੌਕੇ ਵਿੱਤ ਮੰਤਰਾਲੇ ਦੇ ਅਧਿਕਾਰੀ ਵੀ ਮੌਜੂਦ…
ਨਵੀਂ ਦਿੱਲੀ ਆਵਾਜ਼ ਬਿਊਰੋ-ਅਗਸਟਾ ਵੈਸਟਲੈਂਡ ਰਿਸ਼ਵਤ ਮੁੱਦੇ ’ਤੇ ਆਮ ਆਦਮੀ ਪਾਰਟੀ (ਆਪ) ਨੇ ਬੀਜੇਪੀ ਅਤੇ ਕਾਂਗਰਸ ਖਿਲਾਫ ਸੜਕ ’ਤੇ ਉਤਰਕੇ ਹਮਲਾ ਬੋਲਿਆ। ਜੰਤਰ-ਮੰਤਰ ’ਤੇ ਇਕੱਠੇ ਹੋਏ ਆਪ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਬਚਾਉਣ ਦਾ ਦੋਸ਼ ਲਗਾਇਆ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕਾਂਗਰਸ ਪ੍ਰਧਾਨ ਨੂੰ ਮੋਦੀ ਦੇ ਕੁੱਝ ਗੁਪਤ ਭੇਦ ਪਤਾ ਹਨ ਅਤੇ ਇਸ ਲਈ ਉਹ ਉਨ੍ਹਾਂ ਤੋਂ ਡਰਦੇ ਹਨ ਅਤੇ ਮੋਦੀ ਨੇ ਸੋਨੀਆ ਦੇ ਜਵਾਈ ਰਾਬਰਟ ਵਾਡਰਾ ਨੂੰ ਵੀ ਗੋਦ ਲੈ ਲਿਆ ਹੈ। ਕੇਜਰੀਵਾਲ ਨੇ ਮੋਦੀ ਤੋਂ ਆਪਣੀ ਡਿੱਗਰੀ ਨੂੰ ਲੈ ਕੇ ਸਫਾਈ…
ਨਵੀਂ ਦਿੱਲੀ,— ਜੇ. ਐੱਨ. ਯੂ. ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਨੇ ਸਿਹਤ ਕਾਰਨਾਂ ਕਰਕੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਪਰ ਯੂਨੀਵਰਸਿਟੀ ਦੇ ਹੋਰਨਾਂ ਵਿਦਿਆਰਥੀਆਂ ਦੀ ਭੁੱਖ ਹੜਤਾਲ ਅੱਜ 10ਵੇਂ ਦਿਨ ਵੀ ਜਾਰੀ ਰਹੀ। ਕੰਪਲੈਕਸ ਵਿਚ 9 ਫਰਵਰੀ ਨੂੰ ਹੋਏ ਵਾਦ-ਵਿਵਾਦ ਵਾਲੇ ਪ੍ਰੋਗਰਾਮ ਦੇ ਮਾਮਲੇ ਵਿਚ ਯੂਨੀਵਰਸਿਟੀ ਵਲੋਂ ਸੁਣਾਈ ਗਈ ਸਜ਼ਾ ਦੇ ਵਿਰੁੱਧ ਭੁੱਖ ਹੜਤਾਲ 'ਤੇ ਬੈਠੇ ਵਿਦਿਆਰਥੀਆਂ ਵਿਚੋਂ 6 ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ ਜਦਕਿ 14 ਹੋਰਨਾਂ ਦੀ ਭੁੱਖ ਹੜਤਾਲ ਜਾਰੀ ਹੈ। ਇਸ ਪ੍ਰੋਗਰਾਮ ਵਿਚ ਕਥਿਤ ਤੌਰ 'ਤੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ ਸੀ। ਦੇਸ਼ਧ੍ਰੋਹ ਦੇ ਮਾਮਲੇ ਵਿਚ ਗ੍ਰਿਫਤਾਰੀ ਦੇ ਬਾਅਦ ਜ਼ਮਾਨਤ 'ਤੇ ਰਿਹਾਅ ਹੋਏ…
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੌਜ ਦੇ ਜਵਾਨਾਂ ਅਤੇ ਅਧਿਕਾਰੀਆਂ ਦੀ ਬਹਾਦਰੀ ਅਤੇ ਵੀਰਤਾ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਸਲਾਮ ਕੀਤਾ ਹੈ। ਮੋਦੀ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ 'ਚ ਆਯੋਜਿਤ ਰੱਖਿਆ ਰਸਮ ਸਮਾਰੋਹ 'ਚ ਸ਼ਾਮਲ ਹੋਣ ਤੋਂ ਬਾਅਦ ਟਵੀਟ ਕੀਤਾ ਕਿ ਉਹ ਫੌਜ ਦੇ ਜਵਾਨਾਂ ਅਤੇ ਅਧਿਕਾਰੀਆਂ ਦੇ ਸਾਹਸ ਅਤੇ ਵੀਰਤਾ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਸਮਾਰੋਹ 'ਚ ਇਨ੍ਹਾਂ ਜਵਾਨਾਂ ਅਤੇ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵੱਡੀ ਗਿਣਤੀ 'ਚ ਹਿੱਸਾ ਲੈਣਾ ਚਾਹੀਦਾ ਹੈ, ਕਿਉਂਕਿ ਇਹ ਸਾਰਿਆਂ ਲਈ ਮਾਣ ਦਾ ਪਲ ਹੁੰਦਾ ਹੈ। ਮੋਦੀ ਨੇ ਇਸ ਗੱਲ 'ਤੇ…
ਮੰਡੀ— ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਸ਼ਨੀਵਾਰ ਨੂੰ ਇਕ ਹਾਦਸਾ ਵਾਪਰ ਗਿਆ। ਯਾਤਰੀਆਂ ਨਾਲ ਭਰੀ ਬੱਸ ਇਕ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ 7 ਯਾਤਰੀਆਂ ਦੀ ਮੌਤ ਹੋ ਗਈ।ਹਾਦਸੇ 'ਚ 25 ਲੋਕ ਹੋਰ ਜ਼ਖਮੀ ਹੋਏ ਹਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਰਾਹਤ ਕਾਰਜਾਂ ਨੂੰ ਸ਼ੁਰੂ ਕਰਨ ਲਈ ਜ਼ਰੂਰੀ ਕਦਮ ਉਠਾਏ ਗਏ ਹਨ।
Page 1 of 91
Top