ਮੋਦੀ ’ਚ ਹਿੰਮਤ ਨਹੀਂ ਸੋਨੀਆ ਨੂੰ ਗ੍ਰਿਫਤਾਰ ਕਰਨ ਦੀ : ਕੇਜਰੀਵਾਲ

08 May 2016
Author :  
ਨਵੀਂ ਦਿੱਲੀ ਆਵਾਜ਼ ਬਿਊਰੋ-ਅਗਸਟਾ ਵੈਸਟਲੈਂਡ ਰਿਸ਼ਵਤ ਮੁੱਦੇ ’ਤੇ ਆਮ ਆਦਮੀ ਪਾਰਟੀ (ਆਪ) ਨੇ ਬੀਜੇਪੀ ਅਤੇ ਕਾਂਗਰਸ ਖਿਲਾਫ ਸੜਕ ’ਤੇ ਉਤਰਕੇ ਹਮਲਾ ਬੋਲਿਆ। ਜੰਤਰ-ਮੰਤਰ ’ਤੇ ਇਕੱਠੇ ਹੋਏ ਆਪ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਬਚਾਉਣ ਦਾ ਦੋਸ਼ ਲਗਾਇਆ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕਾਂਗਰਸ ਪ੍ਰਧਾਨ ਨੂੰ ਮੋਦੀ ਦੇ ਕੁੱਝ ਗੁਪਤ ਭੇਦ ਪਤਾ ਹਨ ਅਤੇ ਇਸ ਲਈ ਉਹ ਉਨ੍ਹਾਂ ਤੋਂ ਡਰਦੇ ਹਨ ਅਤੇ ਮੋਦੀ ਨੇ ਸੋਨੀਆ ਦੇ ਜਵਾਈ ਰਾਬਰਟ ਵਾਡਰਾ ਨੂੰ ਵੀ ਗੋਦ ਲੈ ਲਿਆ ਹੈ। ਕੇਜਰੀਵਾਲ ਨੇ ਮੋਦੀ ਤੋਂ ਆਪਣੀ ਡਿੱਗਰੀ ਨੂੰ ਲੈ ਕੇ ਸਫਾਈ ਦੇਣ ਦੀ ਮੰਗ ਵੀ ਕੀਤੀ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਚੋਣ ਵਾਅਦਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕੁਰੱਪਸ਼ਨ ਕਰਨ ਵਲਿਆਂ ਨੂੰ ਜੇਲ੍ਹ ਭੇਜਣ ਦੀ ਗੱਲ ਕਹੀ ਸੀ, ਲੇਕਿਨ ਉਨ੍ਹਾਂ ਦੀ ਸਰਕਾਰ ਦੇ ਦੋ ਸਾਲ ਹੋਣ ’ਤੇ ਵੀ ਅਗਸਟਾ ਮਾਮਲੇ ’ਤੇ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਇਸ ਨੂੰ ਜਨਤਾ ਨਾਲ ਵੱਡਾ ਧੋਖਾ ਕਰਾਰ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਇਟਲੀ ਦੀ ਸਰਕਾਰ ਨੇ ਦੋ ਸਾਲ ਦੇ ਅੰਦਰ ਜਾਂਚ ਪੂਰੀ ਕਰਕੇ ਦੋਸ਼ੀਆਂ ਨੂੰ ਸਜਾ ਵੀ ਦਿਵਾ ਦਿੱਤੀ, ਪਰ ਭਾਰਤ ਵਿੱਚ ਇਸ ਜਾਂਚ ਨੂੰ ਅੱਗੇ ਨਹੀਂ ਵਧਾਇਆ। ਸਰਕਾਰ ਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਨਹੀਂ ਹੋ ਰਹੀ। ਕੇਜਰੀਵਾਲ ਨੇ ਕਿਹਾ ਕਿ ਮੋਦੀ ਨੇ ਸੋਨੀਆ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਗਾਲ੍ਹਾਂ ਕੱਢਾਂਗੇ ਲੇਕਿਨ ਅਗਸਟਾ ਮਾਮਲੇ ’ਤੇ ਐਕਸ਼ਨ ਨਹੀਂ ਲਵਾਂਗੇ। ਉਥੇ ਸੋਨੀਆ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਉਨ੍ਹਾਂ ਦੀ ਡਿੱਗਰੀ ਦਾ ਮਾਮਲਾ ਨਹੀਂ ਉਠਾਵਾਂਗੇ।
535 Views
Super User
Login to post comments
Top