ਪਹਿਲੀ ਵਾਰ ਜਾਰੀ ਹੋਵੇਗਾ ਯੂਨੀਵਰਸਿਟੀ ਦੇ ਨਾਂ ਸਿੱਕਾ

08 May 2016
Author :  
ਵਾਰਾਣਸੀ ਆਵਾਜ਼ ਬਿਊਰੋ-ਬਨਾਰਸ ਹਿੰਦੂ ਯੂਨੀਵਰਸਿਟੀ ਦਾ ਸਿੱਕਾ ਹੁਣ ਸਾਰੇ ਦੇਸ਼ ਵਿੱਚ ਚੱਲੇਗਾ। ਰਾਸ਼ਟਰਪਤੀ ਪ੍ਰਣਬ ਮੁਖਰਜੀ 12 ਮਈ ਨੂੰ ਸ਼ਾਮ ਸਵਤੰਤਰਤਾ ਭਵਨ ਵਿੱਚ ਆਯੋਜਿਤ ਸਮਾਰੋਹ ਵਿੱਚ 10 ਰੁਪਏ ਦੇ ਸ਼ਤਾਬਦੀ ਸਾਲ ਸਿੱਕੇ ਨੂੰ ਰਿਲੀਜ਼ ਕਰਨਗੇ। ਉਹ ਯੂਨੀਵਰਸਿਟੀ ਦੇ 100 ਸਾਲ ਦੇ ਮੌਕੇ ’ਤੇ 100 ਰੁਪਏ ਦਾ ਯਾਦਗਾਰੀ ਸਿੱਕਾ ਵੀ ਜਾਰੀ ਕਰਨਗੇ। ਅਜਿਹਾ ਪਹਿਲੀ ਵਾਰ ਹੋਵੇਗਾ ਕਿ ਕਿਸੇ ਯੂਨੀਵਰਸਿਟੀ ਦੇ ਨਾਮ ਨਾਲ ਸਿੱਕਾ ਜਾਰੀ ਹੋ ਰਿਹਾ ਹੈ। ਬੀਐਚਸੀ ਦੇ ਸ਼ਤਾਬਦੀ ਸਾਲ ਦੇ ਲੋਗੋ ਵਾਲੇ 10 ਰੁਪਏ ਦੇ ਪੰਜ ਕਰੋੜ ਸਿੱਕੇ ਮੁਦਰਿਤ ਹੋ ਰਹੇ ਹਨ। ਹਰੇਕ ਸਾਲ ਇਕ ਕਰੋੜ ਸਿੱਕਾ ਜਾਰੀ ਹੋਵੇਗਾ। ਇਹ ਸਿੱਕੇ ਰਿਲੀਜ਼ ਕਰਨ ਮੌਕੇ ਵਿੱਤ ਮੰਤਰਾਲੇ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ।
642 Views
Super User
Login to post comments
Top