ਜੇਤਲੀ ਹੈਲੀਕਾਪਟਰ ’ਤੇ ਚੜ੍ਹਨ ਸਮੇਂ ਡਿੱਗੇ
ਹਰਿਦੁਆਰ, - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅੱਜ ਜ਼ਿਲ੍ਹੇ ਦੇ ਪਦਅਰਥਾ ਇਲਾਕੇ, ਜਿਥੇ ਉਹ ਯੋਗ ਗੁਰੂ ਬਾਬਾ ਰਾਮਦੇਵ ਦੇ ਪਤੰਜਲੀ ਹਰਬਲ ਫੂਡ ਪਾਰਕ ਦੀ ਫੇਰੀ ’ਤੇ ਗਏ ਸਨ, ਵਿੱਚ ਹੈਲੀਕਾਪਟਰ ਉਤੇ ਚੜ੍ਹਨ ਸਮੇਂ ਤਿਲਕ ਕੇ ਡਿੱਗ ਪਏ ਪਰ ਗੰਭੀਰ ਸੱਟ ਤੋਂ ਬਚਾਅ ਰਿਹਾ। ਹਰਿਦੁਆਰ ਦੇ ਐਸਐਸਪੀ ਕ੍ਰਿਸ਼ਨ ਕੁਮਾਰ ਵੀਕੇ ਨੇ ਇਸ ਖ਼ਬਰ ਏਜੰਸੀ ਨੂੰ ਫੋਨ ’ਤੇ ਦੱਸਿਆ, ‘ਵਿੱਤ ਮੰਤਰੀ ਬਿਲਕੁਲ ਠੀਕ ਹਨ ਅਤੇ ਉਸੇ ਹੈਲੀਕਾਪਟਰ ਵਿੱਚ ਨਵੀਂ ਦਿੱਲੀ ਲਈ ਰਵਾਨਾ ਹੋ ਗਏ ਹਨ।’ ਟੀਵੀ ’ਤੇ ਦਿਖਾਇਆ ਗਿਆ ਕਿ ਸ੍ਰੀ ਜੇਤਲੀ ਹੈਲੀਕਾਪਟਰ ਨੇੜੇ ਬੈਠੇ ਹਨ ਅਤੇ ਮੈਡੀਕਲ ਸਟਾਫ ਦੇ ਇਕ ਮੈਂਬਰ ਵੱਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।’
Latest from Super User
Login to post comments