ਸੁਪਰੀਮ ਕੋਰਟ ਦੇ ਹੁੰਦਿਆਂ ਡਰਨ ਦੀ ਲੋੜ ਨਹੀਂ-ਜਸਟਿਸ ਠਾਕੁਰ
Featured

07 December 2015
Author :  

ਨਵੀਂ ਦਿੱਲੀ ਝ ਆਵਾਜ਼ ਬਿਊਰੋ ਭਾਰਤ ਦੇ ਨਵੇਂ ਬਣੇ ਮੁੱਖ ਜੱਜ ਜਸਟਿਸ ਟੀ.ਐਸ.ਠਾਕੁਰ ਨੇ ਅਸਹਿਣਸ਼ੀਲਤਾ ਸਬੰਧੀ ਚੱਲ ਰਹੀ ਬਹਿਸ ਦੌਰਾਨ ਕਿਹਾ ਹੈ ਕਿ ਇਹ ਸਮੁੱਚਾ ਵਰਤਾਰਾ ਸਿਆਸੀ ਹਵਾਬਾਜੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਲੋਕ ਇਸ ਸਬੰਧੀ ਵੱਖ-ਵੱਖ ਵਿਚਾਰ ਰੱਖ ਸਕਦੇ ਹਨ। ਪਰ ਸੁਪਰੀਮ ਕੋਰਟ ਦੇ ਹੁੰਦਿਆਂ ਇਸ ਮਾਮਲੇ ਵਿੱਚ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਰਾਜ ਨੂੰ ਹਮੇਸ਼ਾਂ ਬਹਾਲ ਰੱਖੀ ਰੱਖਣ ਲਈ ਸੁਪਰੀਮ ਕੋਰਟ ਹਮੇਸ਼ਾਂ ਸਰਗਰਮ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਭਾਵਨਾ ਨਾਲ ਕਿਸੇ ਨੂੰ ਵੀ ਖਿਲਵਾੜ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਟਰੈਫਿਕ ਭੀੜ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸ਼ੁਰੂ ਕੀਤੇ ਜਾ ਰਹੇ ਨਵੇਂ ਫਾਰਮੂਲੇ ਦੀ ਵੀ ਉਨ੍ਹਾਂ ਪ੍ਰਸੰਸ਼ਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜੱਜਾਂ ਨੂੰ ਸਰਕਾਰ ਦੇ ਇਸ ਫੈਸਲੇ ਉ¤ਪਰ ਕੋਈ ਇਤਰਾਜ ਨਹੀਂ ਹੈ। ਜਸਟਿਸ ਠਾਕੁਰ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ ਰੱਖਣ ਦੀ ਜ਼ਿੰਮੇਵਾਰੀ ਹਰ ਸੰਸਥਾ ਅਤੇ ਵਿਅਕਤੀ ਦੀ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਯੋਜਨਾਵਾਂ ਕਾਗਜਾਂ ਜਾਂ ਹੁਕਮਾਂ ਤੱਕ ਹੀ ਸੀਮਤ ਨਹੀਂ ਰਹਿਣੀਆਂ ਚਾਹੀਦੀਆਂ। ਆਪਣੀ ਸਰਕਾਰ ਦੀ ਦੇਸ਼ ਦੇ ਮੁੱਖ ਜੱਜ ਵੱਲੋਂ ਪ੍ਰਸ਼ੰਸ਼ਾ ਕੀਤੇ ਜਾਣ ’ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਸਟਿਸ ਠਾਕੁਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਜੱਜ ਵੱਲੋਂ ਕੀਤੀ ਗਈ ਇਸ ਪ੍ਰਸ਼ੰਸ਼ਾ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਣਗੇ।

1212 Views
Super User
Login to post comments
Top