ਪੰਜਾਬ ਨਿਊਜ਼

ਚੰਡੀਗੜ੍ਹ : ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬਾਦਲ ਨੇ ਆਪਣਾ ਅਸਤੀਫਾ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਸੌਂਪ ਦਿੱਤਾ। ਇਸ ਤੋਂ ਪਹਿਲਾਂ ਅਕਾਲੀ ਦਲ ਵਲੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸੀਨੀਅਰ ਲੀਡਰਸ਼ਿਪ ਨਾਲ ਚੰਡੀਗੜ੍ਹ ਵਿਖੇ ਬੈਠਕ ਕੀਤੀ ਗਈ ਸੀ। ਬੈਠਕ ਵਿਚ ਡਾ. ਦਲਜੀਤ ਸਿੰਘ ਚੀਮਾ, ਤੋਤਾ ਸਿੰਘ, ਐਨ. ਕੇ. ਸ਼ਰਮਾ, ਸੋਹਣ ਸਿੰਘ ਠੰਡਲ, ਮਦਨ ਮੋਹਨ ਮਿੱਤਲ, ਸੁਰਜੀਤ ਕੁਮਾਰ ਜਿਆਣੀ, ਗੁਲਜਾਰ ਸਿੰਘ ਰਣੀਕੇ ਮੌਜੂਦ ਰਹੇ। ਬੈਠਕ ਤੋਂ ਬਾਅਦ ਬਾਦਲ ਪੰਜਾਬ ਦੇ ਰਾਜ ਭਵਨ ਵੱਲ ਰਵਾਨਾ ਹੋਏ ਅਤੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ।
ਚੰਡੀਗੜ੍ਹ, - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਰਿਕਾਰਡਤੋੜ ਫ਼ਰਕ ਨਾਲ ਵਿਧਾਇਕ ਬਣੇ ਕੈਪਟਨ ਅਮਰਿੰਦਰ ਸਿੰਘ 16 ਮਾਰਚ ਨੂੰ ਸਵੇਰੇ ਦਸ ਵਜੇ ਆਪਣੇ ਵਜ਼ਾਰਤੀ ਸਾਥੀਆਂ ਨਾਲ ਸਹੁੰ ਚੁੱਕਣਗੇ। ਪਰ ਉਨ੍ਹਾਂ ਦੇ ਵਜ਼ਾਰਤ ਸਾਥੀਆਂ ਦੀ ਗਿਣਤੀ ਅਜੇ ਤੈਅ ਕੀਤੀ ਜਾਣੀ ਹੈ। ਅੱਜ ਇਥੇ ਪੰਜਾਬ ਕਾਂਗਰਸ ਭਵਨ ਵਿੱਚ ਕਾਂਗਰਸ ਦੇ ਨਵੇਂ ਚੁਣੇ ਵਿਧਾਇਕਾਂ ਦੀ ਮੀਟਿੰਗ ਹੋਈ, ਜਿਸ ’ਚ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਦਲ ਦੇ ਨੇਤਾ ਦੀ ਚੋਣ ਦੇ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਦੇਣ ਲਈ ਇਕ ਲਾਈਨ ਦਾ ਮਤਾ ਪੇਸ਼ ਕੀਤਾ, ਜਿਸ ਦੀ ਤਈਦ ਕਾਂਗਰਸ ਵਿਧਾਇਕ ਦਲ ਦੇ ਤਤਕਾਲੀ ਨੇਤਾ…
ਚੰਡੀਗੜ੍ਹ, - ਸ਼੍ਰੋਮਣੀ ਅਕਾਲੀ ਦਲ ਦੀ ਨਮੋਸ਼ੀ ਭਰੀ ਹਾਰ ਕਾਰਨ ਮੰਤਰੀਆਂ ਤੇ ਸੀਨੀਅਰ ਆਗੂਆਂ ਵੱਲੋਂ ਜਿੱਥੇ ਬਾਦਲ ਪਰਿਵਾਰ ਅਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਾਇਆ ਜਾ ਰਿਹਾ ਹੈ, ਉਥੇ ਪ੍ਰਕਾਸ਼ ਸਿੰਘ ਬਾਦਲ ਆਪਣੇ ਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਚਾਅ ਕਰਦੇ ਦਿਖਾਈ ਦੇ ਰਹੇ ਹਨ। ਵਿਧਾਨ ਸਭਾ ਭੰਗ ਕਰਨ ਅਤੇ ਸਰਕਾਰ ਦਾ ਅਸਤੀਫ਼ਾ ਦੇਣ ਲਈ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਮੰਤਰੀ ਮੰਡਲ ਦੀ ਮੀਟਿੰਗ ਬੁਲਾਈ। ਮੀਟਿੰਗ ਤੋਂ ਬਾਅਦ ਮਾਲਵੇ ਨਾਲ ਸਬੰਧਤ ਇਕ ਸੀਨੀਅਰ ਮੰਤਰੀ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨਾ ਹੀ ਪਾਰਟੀ ਲਈ ਮਹਿੰਗਾ ਸਾਬਤ ਹੋਇਆ। ਮੀਟਿੰਗ ਮੌਕੇ ਪੰਜਾਬ…
ਬਠਿੰਡਾ,-ਬਠਿੰਡਾ (ਸ਼ਹਿਰੀ) ਤੋਂ ਜੇਤੂ ਕਾਂਗਰਸ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਕਾਂਗਰਸ ਹਕੂਮਤ ਵੀਆਈਪੀ ਕਲਚਰ ਨੂੰ ਖਤਮ ਕਰਨ ਲਈ ਪਹਿਲ ਕਰੇਗੀ ਅਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਇਨ੍ਹਾਂ ਮੁੱਦਿਆਂ ’ਤੇ ਚਰਚਾ ਹੋਵੇਗੀ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀਆਈਪੀ ਕਲਚਰ ਨੂੰ ਖਤਮ ਕਰਨ ਸਬੰਧੀ ਵਾਅਦਾ ਕੀਤਾ ਸੀ, ਜਿਸ ’ਤੇ ਪੂਰਨ ਅਮਲ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਲਾਲ ਬੱਤੀ ਅਤੇ ਗੰਨਮੈਨਾਂ ਤੋਂ ਇਲਾਵਾ ਉਦਘਾਟਨੀ ਪੱਥਰਾਂ ਤੋਂ ਪਰਦੇ ਹਟਾਉਣ ਆਦਿ ਸਬੰਧੀ ਬਾਕਾਇਦਾ ਫ਼ੈਸਲੇ ਲਏ ਜਾਣਗੇ। ਉਨ੍ਹਾਂ ਆਖਿਆ ਕਿ ਚੋਣ ਮਨੋਰਥ ਪੱਤਰ ਨੂੰ ਅਮਲ ਵਿੱਚ ਲਿਆਉਣ ਲਈ ਕੰਮ ਸ਼ੁਰੂ ਹੋ ਜਾਵੇਗਾ। ਮਨਪ੍ਰੀਤ ਬਾਦਲ ਨੇ ਉਮੀਦ ਜਤਾਈ ਕਿ ਕਾਂਗਰਸ…
ਲੁਧਿਆਣਾ ਅਸ਼ੋਕ ਪੁਰੀ-7 ਮਈ 2016, ਲੁਧਿਆਣਾ। 6 ਮਈ ਦੀ ਰਾਤ 2 ਵਜੇ ਬਾਜੜਾ ਰੋਡ, ਮੇਹਰਬਾਨ, ਲੁਧਿਆਣਾ ਵਿਖੇ ਸਥਿਤ ਗਿਆਨਚੰਦ ਡਾਈਂਗ (ਜਿਸਨੂੰ ਗੁਲਸ਼ਨ ਹੌਜ਼ਰੀ ਵੀ ਕਹਿੰਦੇ ਹਨ) ਦੇ ਇ¤ਕ ਕਮਰੇ ਵਿ¤ਚ ਅ¤ਗ ਲ¤ਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਤਿੰਨੋਂ ਪ੍ਰਵਾਸੀ ਮਜ਼ਦੂਰ ਸਨ। ਕਿਹਾ ਜਾ ਰਿਹਾ ਹੈ ਕਿ ਬੰਟੀ ਝਾਅ (28), ਅਨੀਸ਼ ਰਾਊਤ (25), ਭੋਲਾ ਕੁਮਾਰ (21) ਰਾਤ ਵੇਲੇ ਫੈਕਟਰੀ ਵਿ¤ਚ ਕੰਮ ਕਰ ਰਹੇ ਸਨ ਤਾਂ ਅਚਾਨਕ ਅ¤ਗ ਲ¤ਗ ਗਈ। ਕਮਰੇ ਤੋਂ ਬਾਹਰ ਜਾਣ ਦਾ ਇ¤ਕ ਹੀ ਰਸਤਾ ਸੀ ਪਰ ਉ¤ਥੇ ਭਿਆਨਕ ਅ¤ਗ ਲ¤ਗੀ ਹੋਣ ਕਾਰਨ ਉਹ ਬਾਹਰ ਨਹੀਂ ਨਿ¤ਕਲ ਸਕੇ ਅਤੇ ਝੁਲਸ ਕੇ ਮਾਰੇ ਗਏ। ਮੌਕੇ ਉ¤ਤੇ ਪੁਹੰਚੇ…
ਸਮਾਣਾ ਸਾਹਿਬ ਸਿੰਘ-ਇਸ ਵਰ੍ਹੇ ਕਣਕ ਦਾ ਝਾੜ ਘੱਟ ਨਿਕਲਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਕਣਕ ਦੀ ਖਰੀਦ ਦੇ ਮਿੱਥੇ ਗਏ ਸਰਕਾਰੀ ਟੀਚੇ ਦੇ ਪੂਰਾ ਹੋਣ ਦੀ ਉਮੀਦ ਵੀ ਘੱਟ ਵਿਖਾਈ ਦਿੰਦੀ ਹੈ। ਪਿਛਲੇ ਵਰ੍ਹੇ ਦੇ ਮੁਕਾਬਲੇ ਇਸ ਸਮੇ ਂਤੱਕ ਮੌਜੂਦਾ ਸੀਜਨ ਦੌਰਾਨ ਕਣਕ ਦੀ ਖਰੀਦ ਵੱਧ ਹੋਈ ਹੈ ਪਰ ਇਸ ਦੇ ਬਾਵਜੂਦ ਸਰਕਾਰੀ ਟੀਚਾ ਪੂਰਾ ਹੋਣ ਦੀ ਕਤੱਈ ਸੰਭਾਵਨਾ ਨਹੀ ਂਹੈ। ਪੰਜਾਬ ਦੇ ਹੁਣ ਤੱਕ 108.5 ਲੱਖ ਟਨ ਕਣਕ ਦੀ ਖਰੀਦ ਕੀਤੀ ਹੈ। ਜਦੋ ਂਕਿ ਸੂਬੇ ਦਾ ਟੀਚਾ 11 ਮਿਲੀਅਨ ਟਨ ਮਿੱਥਿਆ ਗਿਆ ਹੈ। ਪਿਛਲੇ ਸਾਲ ਦਸੰਬਰ ਅਤੇ ਇਸ ਸਾਲ…
ਸੰਗਰੂਰ ਅਵਤਾਰ ਸਿੰਘ ਛਾਜਲੀ-ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਕਾਲਜਾਂ ਨੂੰ ਬਿਹਤਰ ਸਹੂਲਤਾਂ ਅਤੇ ਅਤਿ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ਼੍ਰੀ ਪ੍ਰਕਾਸ਼ ਚੰਦ ਗਰਗ ਵੱਲੋਂ ਅੱਜ ਸਰਕਾਰੀ ਰਣਬੀਰ ਕਾਲਜ ਵਿਖੇ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ (ਰੂਸਾ) ਤਹਿਤ ਦੂਜੀ ਕਿਸ਼ਤ ਵਜੋਂ ਪ੍ਰਾਪਤ ਹੋਈ 50 ਲੱਖ ਰੁਪਏ ਦੀ ਗਰਾਂਟ ਨਾਲ ਵਿਦਿਆਰਥੀਆਂ ਲਈ ਕਾਲਜ ’ਚ ਬਣਾਏ ਜਾਣ ਵਾਲੇ ਤਿੰਨ ਨਵੇਂ ਕਮਰਿਆਂ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਸ਼੍ਰੀ ਗਰਗ ਨੇ ਕਿਹਾ ਕਿ ਸਰਕਾਰ ਵੱਲੋਂ ਰਾਜ ਦੇ ਸਾਰੇ ਸਰਕਾਰੀ ਕਾਲਜਾਂ ’ਚ ਅਤਿ-ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ…
ਕਾਦੀਆਂ ਤਾਰੀ-ਮੁਹ¤ਲਾ ਪ੍ਰਤਾਪ ਨਗਰ ਨਿਵਾਸੀ ਜਸਵੰਤ ਸਿੰਘ ਸੇ ਸਪੁ¤ਤਰ ਰਣਜੀਤ ਸਿੰਘ ਰਾਣਾ ਜਿਸਦੀ 12 ਮਾਰਚ ਨੂੰ ਸਾਊਦੀ ਅਰਬ ਚ ਇਕ ਸੜਕ ਦੁਰਘਟਨਾ ਚ ਮੌਤ ਹੋ ਗਈ ਸੀ ਦੀ ਲਾਸ਼ ਅ¤ਜ ਕਰੀਬ ਦੌ ਮਹੀਨੇ ਬਾਦ ਕਾਦੀਆਂ ਪਹੁੰਚੀ। ਲਾਸ਼ ਨੂੰ ਵੇਖ ਕੇ ਇਲਾਕੇ ਚ ਮਾਤਮ ਛਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਰਣਜੀਤ ਸਿੰਘ ਦੇ ਗੁਆਂਢੀ ਜਸਬੀਰ ਸਿੰਘ ਬਾਬਾ ਮੀਨੀ ਨੇ ਦ¤ਸਿਆ ਕਿ ਘਰ ਦੀ ਗਰੀਬੀ ਤੌ ਤੰਗ ਆ ਕੇ ਕਰਜਾ ਚੁ¤ਕ ਕੇ ਰਣਜੀਤ ਸਿੰਘ ਅਜ¤ ਤੌ ਢੇਡ ਸਾਲ ਪਹਿਲਾਂ ਸਾਊਦੀ ਅਰਬ ਡੈਜਰਟ ਔਸਿਸ ਏਸਟ ਕੰਪਨੀ ਦੇ ਲਈ ਟ੍ਰਾਲਾ ਚਾਲਉਣ ਦੀ ਨੌਕਰੀ ਕਰਣ ਗਿਆ ਸੀ। ਪਰ ਮਾਰਚ ਮਹੀਨੇ ਦੀ 12…
Page 1 of 138
Top