ਅੰਨਦਾਤਾ ਖੁਦਕਸ਼ੀਆਂ ਕਰ ਰਿਹੈ, ਖੇਤ ਮਜ਼ਦੂਰ ਦਾ ਕੀ ਬਣੇਗਾ : ਹੰਸ

04 May 2016
Author :  
ਫਤਿਹਗੜ੍ਹ ਚੂੜੀਆਂ ਰਮੇਸ਼ ਕੁਮਾਰ ਸੋਨੀ-ਮੈਂ ਸਿਆਸਤਦਾਨ ਨਹੀਂ ਨਾਂ ਮੈਂ ਸੁਪਨੇ ਵੇਚਣ ਵਾਲਾ ਮੇਰਾ ਧਰਮ ਮੁਹੱਬਤ ਜਿਸ ਦੇ ਲਈ ਮੈਂ ਪਿੰਡ ਪਿੰਡ ਮੁਹੱਬਤ ਦੇ ਦਿਵਾਨਿਆਂ ਨੂੰ ਲੱਭਦਾ ਸੱਚੇ ਸੁੱਚੇ ਸਾਫ ਸੁਥਰੇ ਪਵਿੱਤਰ ਲੋਕਾਂ ਦੀ ਭਾਲ ਕਰ ਰਿਹਾ ਹਾਂ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਕਸਬੇ ਦੇ ਨਜਦੀਕੀ ਪਿੰਡ ਬੱਦੋਵਾਲ ‘ਚ ਬਲਵਿੰਦਰ ਮਸੀਹ ਦੇ ਗ੍ਰਹਿ ਵਿਖੇ ਸੂਫ਼ੀ ਗਾਇਕ ਹੰਸ ਰਾਜ ਹੰਸ ਨੇ ਕਾਂਗਰਸ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਮੈਂ ਰਾਹੁਲ ਗਾਂਧੀ, ਸ਼ਕੀਲ ਅਹਿਮਦ ਅਤੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਉਸਾਰੂ ਸੋਚ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਨੂੰ ਅਪਣਾ ਲਿਆ ਹੈ। ਪੰਜਾਬ ਦਾ ਕਿਸਾਨ ਰਿਜਕ ਦਾਤਾ ਹੈ ਅਤੇ ਪੂਰੇ ਭਾਰਤ ਨੂੰ ਅਨਾਜ ਪੈਦਾ ਕਰਕੇ ਦੇ ਰਿਹਾ ਹੈ।ਪਰ ਮੌਜੂਦਾ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਰਿਜਕ ਦਾਤਾ ਖੁਦਕਸ਼ੀਆਂ ਕਰਕੇ ਆਪਣੇ ਆਖ਼ਰੀ ਸਾਹ ਗਿਣ ਰਿਹਾ ਹੈ। ਜੇ ਪੰਜਾਬ ਦੇ ਰਿਜਕ ਦਾਤੇ ਦਾ ਇਹ ਹਾਲ ਹੈ ਤਾਂ ਖੇਤ, ਮਜ਼ਦੂਰ ਅਤੇ ਸੀਰੀ ਦਾ ਕੀ ਹਾਲ ਹੋਵੇਗਾ। ਜਨਾਬ ਹੰਸ ਰਾਜ ਹੰਸ ਨੇ ਕਾਗਜ਼ ਵਿੱਚ ਪੱਥਰ ਲਪੇਟ ਕੇ ਪੰਜਾਬ ਸਰਕਾਰ ਨੂੰ ਮਾਰਦਿਆਂ ਕਿਹਾ ਕਿ ਗੁਆਂਢੀ ਭੁੱਖਾ ਹੋਵੇ ਤਾਂ ਉਸ ਨੂੰ ਰੋਟੀ ਖੁਆਉਣੀ ਇੰਨਸਾਨੀਅਤ ਹੈ, ਪਰ ਲਾਹਨਤ ਹੈ ਇੰਨ੍ਹਾਂ ਸਿਆਸੀ ਨੇਤਾਵਾਂ ਤੇ ਜੋ ਭੁੱਖੇ ਨੂੰ ਰੋਟੀ ਦੇਣ ਦੀ ਥਾਂ ਉਸ ਦੇ ਮੂੰਹ ਵਿੱਚੋਂ ਬੁਰਕੀ ਕੱਢਣ ਨੂੰ ਤਿਆਰ ਬੈਠੇ ਹਨ। ਇਸ ਮੌਕੇ ਕਾਂਗਰਸੀ ਆਗੂ ਹਰਦਿਆਲ ਸਿੰਘ ਖੋਖਰ, ਧੀਰ ਸਿੰਘ ਝੰਜੀਆਂ, ਰਿਟਾ. ਜੇ.ਈ ਮਨਜੀਤ ਸਿੰਘ, ਭਗਵੰਤ ਸਿੰਘ ਫੱਤੇਵਾਲੀ, ਚੈਂਚਲ ਸਿੰਘ, ਡਾ. ਜਸਵੰਤ ਸਿੰਘ ਖਹਿਰਾ, ਕੁਲਵਿੰਦਰ ਸਿੰਘ ਲਾਲੀ, ਵਾਰਿਸ ਮਸੀਹ ਰਹੀਮਾਬਾਦ, ਪ੍ਰੀਤਮ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ, ਸ਼ੁਕਰ ਮਸੀਹ, ਪ੍ਰੇਮ ਮਸੀਹ ਬਿਆਨਪੁਰ, ਇੰਦਰ ਸਹੋਤਾ ਮੀਤ ਪ੍ਰਧਾਨ ਪੰਜਾਬ, ਪ੍ਰਵੇਸ਼ ਭੱਟੀ, ਮਾਈਕਲ ਸਹੋਤਾ ਯੂਥ ਪ੍ਰਧਾਨ ਪੰਜਾਬ, ਰੌਸ਼ਨ ਜੌਸਫ਼ ਆਦਿ ਕਾਂਗਰਸੀ ਆਗੂ ਹਾਜ਼ਰ ਸਨ।
628 Views
Super User
Login to post comments
Top