ਬਿਸਤ ਦੋਆਬ ਨਹਿਰ ਨਵੀਨੀਕਰਣ ਤੇ ਕੰਢੀ ਕੈਨਾਲ ਪ੍ਰਾਜੈਕਟ ਸਿੰਚਾਈ ਪ¤ਖੋਂ ਅਹਿਮ : ਢਿ¤ਲੋਂ

05 May 2016
Author :  
ਨਵਾਂਸ਼ਹਿਰ/ਔੜ ਚੇਤ ਰਾਮ ਰਤਨ, ਲੋਧੀਪੁਰੀਆ-ਸਿੰਚਾਈ ਮੰਤਰੀ ਪੰਜਾਬ ਸ੍ਰੀ ਸ਼ਰਨਜੀਤ ਸਿੰਘ ਢਿ¤ਲੋਂ ਨੇ ਅ¤ਜ ਇ¤ਥੇ ਬਿਸਤ ਦੋਆਬ ਕੈਨਾਲ ਦੇ ਨਵੀਨੀਕਰਣ ਪ੍ਰਾਜੈਕਟ ਦਾ ਜਾਇਜ਼ਾ ਲੈਣ ਅਤੇ ਕੰਮ ਵਿ¤ਚ ਤੇਜ਼ੀ ਲਿਆਉਣ ਲਈ ਸਿੰਚਾਈ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਨਹਿਰੀ ਰੈਸਟ ਹਾਊਸ ਨਵਾਂਸ਼ਹਿਰ ਵਿਖੇ ਵਿਸਤ੍ਰਿਤ ਮੀਟਿੰਗ ਕੀਤੀ। ਮੀਟਿੰਗ ਵਿ¤ਚ ਸਕ¤ਤਰ ਸਿੰਚਾਈ ਸ੍ਰੀ ਕਾਹਨ ਸਿੰਘ ਪੰਨੂ, ਮੁ¤ਖ ਇੰਜੀਨੀਅਰ ਗੁਰਸ਼ਰਨ ਸਿੰਘ ਵਾਸਨ ਤੋਂ ਇਲਾਵਾ ਸਿੰਚਾਈ ਵਿਭਾਗ ਦੇ ਬਿਸਤ ਦੋਆਬ ਕੈਨਾਲ ਪ੍ਰਾਜੈਕਟ ਨਾਲ ਜੁੜੇ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀ ਅਤੇ ਵਣ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਬਾਅਦ ਵਿ¤ਚ ਉਨ੍ਹਾਂ ਬਿਸਤ ਦੋਆਬ ਕੈਨਾਲ ਦੇ ਘ¤ਕੇਵਾਲ ਹੈ¤ਡ ਤੋਂ ਨਿਕਲਦੀਆਂ ਨਵਾਂਸ਼ਹਿਰ ਬ੍ਰਾਂਚ, ਮੁਕੰਦਪੁਰ ਤੇ ਬੰਗਾ ਡਿਸਟ੍ਰੀਬਿਊਟ੍ਰੀਆਂ ‘ਤੇ ਹੋਏ ਕੰਮ ਦਾ ਜਾਇਜ਼ਾ ਲੈਣ ਉਪਰੰਤ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਦ¤ਸਿਆ ਕਿ ਬਿਸਤ ਦੋਆਬ ਕੈਨਾਲ ਦੋਆਬੇ ਵਿ¤ਚ ਸਿੰਚਾਈ ਦਾ ਪ੍ਰਮੁ¤ਖ ਸਾਧਨ ਹੋਣ ਕਾਰਨ ਸਾਲ 1955 ਵਿ¤ਚ ਬਣਨ ਤੋ ਬਾਅਦ ਪਹਿਲੀ ਵਾਰ ਵ¤ਡੇ ਪ¤ਧਰ ‘ਤੇ ਮੁਰੰਮਤ ਅਤੇ ਨਵੀਨੀਕਰਣ ਪ੍ਰਾਜੈਕਟ ਹੇਠ ਲਿਆਂਦੀ ਗਈ ਹੈ। ਉਨ੍ਹਾਂ ਦ¤ਸਿਆ ਕਿ 320 ਕਰੋੜ ਰੁਪਏ ਦੇ ਇਸ ਕੰਕਰੀਟਲਾਈਨਿੰਗ ਪ੍ਰਾਜੈਕਟ ਦੇ ਜੂਨ-ਜੁਲਾਈ ਤ¤ਕ ਮੁਕੰਮਲ ਹੋਣ ਦੀ ਸੰਭਾਵਨਾ ਹੈ ਜਿਸ ਤਹਿਤ 801 ਕਿਲੋਮੀਟਰ ਲੰਬੇ ਇਸ ਨਹਿਰੀ ਨੈ¤ਟਵਰਕ ਨੂੰ ਨਵਾਂ ਜੀਵਨ ਮਿਲੇਗਾ। ਪ੍ਰਾਜੈਕਟ ਦੇ ਮੁਕੰਮਲ ਹੋਣ ਬਾਅਦ ਸਿੰਚਾਈ ਸਮਰ¤ਥਾ ਮੌਜੂਦਾ 35 ਹਜ਼ਾਰ ਏਕੜ ਤੋਂ ਵਧ ਕੇ 2 ਲ¤ਖ ਏਕੜ ‘ਤੇ ਪੁ¤ਜ ਜਾਵੇਗੀ। ਸਿੰਚਾਈ ਮੰਤਰੀ ਅਨੁਸਾਰ ਇਕ¤ਲਾ ਨਵੀਨੀਕਰਣ ਹੀ ਨਹੀਂ ਬਲਕਿ ਨਹਿਰ ਤੋਂ ਖੇਤਾਂ ਤ¤ਕ ਜ਼ਮੀਨਦੋਜ਼ ਪਾਈਪਾਂ ਦੇ ਖਾਲੇ ਬਣਾਉਣ ਦੇ 557 ਕਰੋੜ ਰੁਪਏ ਦੇ ਵ¤ਖਰੇ ਪ੍ਰਾਜੈਕਟ ਨੂੰ ਵੀ ਮਨਜੂਰੀ ਦੇ ਦਿ¤ਤੀ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਨਹਿਰੀ ਪਾਣੀ ਵਰਤਣ ਵਿ¤ਚ ਕੋਈ ਮੁਸ਼ਕਿਲ ਨਹੀਂ ਆਵੇਗੀ। ਇਸ ਮੌਕੇ ਬਿਸਤ ਦੋਆਬ ਕੈਨਾਲ ਸਿਸਟਮ ਦੇ ਕਾਰਜਕਾਰੀ ਇੰਜੀਨੀਅਰ ਬਰਿੰਦਰ ਪਾਲ ਸਿੰਘ ਅਤੇ ਐਸ.ਡੀ.ਓ. ਕੈਨਾਲ ਦਵਿੰਦਰ ਸਿੰਘ ਨੇ ਦ¤ਸਿਆ ਕਿ ਨਵੀਨੀਕਰਣ ਕਾਰਜ ਜੰਗੀ ਪ¤ਧਰ ‘ਤੇ ਚ¤ਲ ਰਿਹਾ ਹੈ ਅਤੇ ਇਸ ਨੂੰ ਮਿ¤ਥੀ ਸਮਾਂ ਸੀਮਾ ਵਿ¤ਚ ਮੁਕੰਮਲ ਕੀਤਾ ਜਾਵੇਗਾ।
607 Views
Super User
Login to post comments
Top