ਜਾਅਲੀ ਦਸਤਾਵੇਜ਼ ਤਿਆਰ ਕਰ ਜ਼ਮਾਨਤਾਂ ਦੇਣ ਵਾਲੇ ਗਿਰੋਹ ਦੇ ਦੋ ਮੈਂਬਰ ਗ੍ਰਿਫਤਾਰ

06 May 2016
Author :  
ਜਲੰਧਰ ਕੁਮਾਰ-ਜਾਅਲੀ ਦਸਤਾਵੇਜ ਤਿਆਰ ਕਰ ਜਾਅਲੀ ਜਮਾਨਤਾ ਦੇਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਨੇ ਜਾਅਲੀ ਕਾਗਜਾਤਾਂ ਸਮੇਤ ਕਾਬੂ ਕੀਤਾ ਹੈ। ਉਕਤ ਗਿਰੋਹ ਦੇ ਮੈਂਬਰਾਂ ਉਪਰ ਪਹਿਲਾਂ ਹੀ ਭਾਰਗੋ ਕੈਂਪ ਥਾਣੇ ਵਿਚ ਮਾਮਲਾ ਦਰਜ ਸੀ। ਹਰਜਿੰਦਰ ਸਿੰਘ ਏ.ਸੀ.ਪੀ. ਇੰਨਵੈਸਟੀਗੇਸ਼ਨ ਜਲੰਧਰ ਦੇ ਨਿਰਦੇਸ਼ਾਂ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ-1 ਦੀ ਅਗਵਾਈ ਹੇਠ ਪਿਛਲੇ ਮਹੀਨੇ ਥਾਣਾ ਭਾਰਗੋ ਕੈਂਪ ਵਿਚ ਮੁਕੱਦਮਾ ਦਰਜ ਕਰਕੇ ਵਿਜੈ ਕੁਮਾਰ ਉਰਫ ਲੱਡੂ ਪੁੱਤਰ ਜਗਦੇਵ ਸਿੰਘ ਵਾਸੀ ਮਕਾਨ ਨੰ. 50 ਹਰਦਿਆਲ ਨਗਰ ਨੇੜੇ ਗੁਰਦੁਆਰਾ ਲੰਮਾ ਪਿੰਡ ਅਤੇ ਇਸ ਦੇ ਹੋਰ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਭਾਰੀ ਮਾਤਰਾ ਵਿਚ ਵੱਖ-ਵੱਖ ਵਿਭਾਗਾਂ ਦੇ ਜਾਅਲੀ ਸਰਟੀਫਿਕੇਟ, ਜਾਅਲੀ ਡਰਾਈਵਿੰਗ ਲਾਇਸੰਸ, ਜਾਅਲੀ ਆਰ.ਸੀਆ, ਜਾਅਲੀ ਵੋਟਰ ਕਾਰਡ, ਵਹੀਕਲਾਂ ਦੀਆਂ ਜਾਅਲੀ ਇੰਸ਼ੋਰੈਂਸਾਂ ਅਤੇ ਹੋਰ ਜਾਅਲੀ ਦਸਤਾਵੇਜ ਬਰਾਮਦ ਕੀਤੇ ਸਨ। ਇਸ ਦੌਰਾਨ ਪੁੱਛਗਿੱਛ ਵਿਚ ਇਨ੍ਹਾਂ ਦੇ ਦੋ ਸਾਥੀ ਹਾਲੇ ਫਰਾਰ ਸਨ। ਏ.ਐਸ.ਆਈ. ਮੋਹਣ ਸਿੰਘ ਨੇ ਸੂਚਨਾ ਦੇ ਆਧਾਰ ਉਪਰ ਪੁਲਿਸ ਪਾਰਟੀ ਸਮੇਤ ਪੁਰਾਣੀ ਕਚਿਹਰੀ ਨੇੜਿਓਂ ਮੋਹਣ ਪੈਲੇਸ ਦੇ ਕੋਲੋਂ ਉਕਤ ਮੁਕੱਦਮੇ ਵਿਚ ਹਸਬਜਾਬਤਾ ਗ੍ਰਿਫਤਾਰ ਕਰ ਲਿਆ। ਇਨ੍ਹਾਂ ਦੀ ਪਹਿਚਾਣ ਮਨਜੀਤ ਸਿੰਘ ਉਰਫ ਬਾਬਾ ਪੁੱਤਰ ਅਰਜੁਨ ਸਿੰਘ ਨਿਵਾਸੀ ਪਿੰਡ ਹੁਸੈਨਪੁਰ ਕਪੂਰਥਲਾ ਅਤੇ ਹਰਜੀਤ ਸਿੰਘ ਉਰਫ ਲਾਟੂ ਪੁੱਤਰ ਫਕੀਰ ਸਿੰਘ ਨਿਵਾਸੀ ਮਾਡਲ ਹਾਊਸ ਦੇ ਰੂਪ ਵਿਚ ਹੋਈ ਹੈ ਜਿਨ੍ਹਾਂ ਕੋਲੋਂ 2 ਜਾਅਲੀ ਵੋਟਰ ਕਾਰਡ ਤੇ 2 ਜਾਅਲੀ ਆਧਾਰ ਕਾਰਡ ਅਤੇ ਜਮਾਨਤਾਂ ਦੇਣ ਦੇ ਜਾਅਲੀ ਦਸਤਾਵੇਜ ਬਰਾਮਦ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਕਾਬੂ ਕੀਤੇ ਵਿਅਕਤੀਆਂ ਕੋਲੋਂ ਪੁੱਛ-ਗਿੱਛ ਜਾਰੀ ਹੈ ਹੋਰ ਬਰਾਮਦਗੀ ਹੋਣ ਦੀ ਆਸ ਹੈ।
602 Views
Super User
Login to post comments
Top