2 ਮਹੀਨਿਆਂ ਬਾਅਦ ਕਾਦੀਆਂ ਪਹੁੰਚੀ ਰਣਜੀਤ ਸਿੰਘ ਦੀ ਲਾਸ਼

08 May 2016
Author :  
ਕਾਦੀਆਂ ਤਾਰੀ-ਮੁਹ¤ਲਾ ਪ੍ਰਤਾਪ ਨਗਰ ਨਿਵਾਸੀ ਜਸਵੰਤ ਸਿੰਘ ਸੇ ਸਪੁ¤ਤਰ ਰਣਜੀਤ ਸਿੰਘ ਰਾਣਾ ਜਿਸਦੀ 12 ਮਾਰਚ ਨੂੰ ਸਾਊਦੀ ਅਰਬ ਚ ਇਕ ਸੜਕ ਦੁਰਘਟਨਾ ਚ ਮੌਤ ਹੋ ਗਈ ਸੀ ਦੀ ਲਾਸ਼ ਅ¤ਜ ਕਰੀਬ ਦੌ ਮਹੀਨੇ ਬਾਦ ਕਾਦੀਆਂ ਪਹੁੰਚੀ। ਲਾਸ਼ ਨੂੰ ਵੇਖ ਕੇ ਇਲਾਕੇ ਚ ਮਾਤਮ ਛਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਰਣਜੀਤ ਸਿੰਘ ਦੇ ਗੁਆਂਢੀ ਜਸਬੀਰ ਸਿੰਘ ਬਾਬਾ ਮੀਨੀ ਨੇ ਦ¤ਸਿਆ ਕਿ ਘਰ ਦੀ ਗਰੀਬੀ ਤੌ ਤੰਗ ਆ ਕੇ ਕਰਜਾ ਚੁ¤ਕ ਕੇ ਰਣਜੀਤ ਸਿੰਘ ਅਜ¤ ਤੌ ਢੇਡ ਸਾਲ ਪਹਿਲਾਂ ਸਾਊਦੀ ਅਰਬ ਡੈਜਰਟ ਔਸਿਸ ਏਸਟ ਕੰਪਨੀ ਦੇ ਲਈ ਟ੍ਰਾਲਾ ਚਾਲਉਣ ਦੀ ਨੌਕਰੀ ਕਰਣ ਗਿਆ ਸੀ। ਪਰ ਮਾਰਚ ਮਹੀਨੇ ਦੀ 12 ਤਰੀਕ ਨੂੰ ਮ੍ਰਿਤਕ ਰਣਜੀਤ ਸਿੰਘ ਦੇ ਘਰ ਫੋਨ ਆਇਆ ਕਿ ਉਹਨਾਂ ਦੇ ਬੇਟੇ ਦੀ ਮੌਤ ਹੋ ਗਈ ਹੈ। ਕਾਫੀ ਮੁਸ਼¤ਕਤ ਤੌ ਬਾਅਦ ਰਣਜੀਤ ਸਿੰਘ ਦੀ ਲਾਸ਼ ਪੂਰੇ 1 ਮਹੀਨਾ ਅਤੇ 23 ਦਿਨ ਬਾਅਦ ਕਾਦੀਆਂ ਪਹੁੰਚੀ ਤੌ ਮ੍ਰਿਤਕ ਦੀ ਪਤਨੀ ਕੰਵਲਜੀਤ ਕੌਰ ਅਤੇ ਮਾਤਾ ਨਰਿੰਦਰ ਕੌਰ ਭੁਬਾਂ ਮਾਰ ਕੇ ਰੌਣ ਲ¤ਗ ਪਈਆਂ। ਨੰਨੇ ਬ¤ਚੇ ਗੁਰਲੀਨ ਕੌਰ ਅਤੇ ਯੁਵਰਾਜ ਸਿੰਘ ਸਮਝ ਹੀ ਨਹੀ ਪਾ ਰਹੇ ਸਨ ਕਿ ਉਹਨਾਂ ਦੇ ਘਰ ਕੀ ਹੋ ਰਿਹਾ ਹੈ। ਮ੍ਰਿਤਕ ਦੀ ਪਤਨੀ ਰੌਦੇ ਹੋਏ ਕਹਿ ਰਹੀ ਸੀ ਕਿ ਉਸਦੇ ਪਤੀ ਦੀ ਲਾਸ਼ ਦੌ ਮਹੀਨੇ ਬਾਅਦ ਕਾਦੀਆਂ ਭੇਜੀ ਗਈ ਹੈ ਭਾਰਤ ਸਰਕਾਰ ਨੂੰ ਬਾਹਰ ਰੌਜੀ ਰੌਟੀ ਕਮਾਉਣ ਜਾਣ ਵਾਲਿਆਂ ਦੇ ਹਿ¤ਤਾਂ ਨੂੰ ਦੇਖ ਕੇ ਸਾਊਦੀ ਅਰਬ ਦੀ ਸਰਕਾਰ ਨਾਲ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਰਾਣੇ ਦੀ ਲਾਸ਼ ਆਊਦਿਆਂ ਹੀ ਪੂਰੇ ਇਲਾਕੇ ਵਿ¤ਚ ਸ਼ੌਕ ਦੀ ਲਹਿਰ ਫੈਲ ਗਈ ਅਤੇ ਸੈਕੜਿਆਂ ਦੀ ਗਿਣਤੀ ਲੋਕ ਰਾਣੇ ਦੀ ਅੰਤਮ ਸ਼ਵ ਯਾਤਰਾ ਵਿ¤ਚ ਸ਼ਾਮਲ ਹੋਣ ਲਈ ਉਮੜ ਪਏ। ਰਣਜੀਤ ਸਿੰਘ ਦੇ 3 ਵਰ੍ਹਿਆਂ ਦੇ ਪ¤ੁਤਰ ਯੁਵਰਾਜ ਵਲੌ ਆਪਣੇ ਪਿਤਾ ਦੀ ਚਿਖਾ ਨੂੰ ਅ¤ਗ ਵਿਖਾਈ ਗਈ। ਇਸ ਮੌਕੇ ਤੇ ਨਗਰਕੌਸਲ ਪ੍ਰਧਾਨ ਜਰਨੈਲ ਸਿੰਘ ਮਾਹਲ, ਐਸ ਜੀ ਪੀ ਸੀ ਮੈਬਰ ਗੁਰਿੰਦਰ ਪਾਲ ਸਿੰਘ ਗੌਰਾ, ਤੌ ਇਲਾਵਾ ਬੀ ਸੀ ਸੈਲ ਦੇ ਪ੍ਰਧਾਨ ਵਿਜੈ ਕੁਮਾਰ,ਗਗਨਦੀਪ ਸਿੰਘ ਭਾਟੀਆ, ਹਰਪ੍ਰੀਤ ਸਿੰਘ ਸੈਬੀ, ਜਸਬੀਰ ਸਿੰਘ ਮਿੰਨੀ ਬਾਬਾ, ਗੁਰਮ¤ਖ ਸਿੰਘ, ਐਮ ਸੀ ਸੂਬੇਦਾਰ ਹਰਦੀਪ ਸਿੰਘ ਬੁਟ¤ਰ ਆਦਿ ਸ਼ਾਮਲ ਹੋਏ।
612 Views
Super User
Login to post comments
Top