ਮਾਝਾ

ਅਮ੍ਰਿਤਸਰ ਮੋਤਾ ਸਿੰਘ-ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਦੇ ਮੰਤਰੀ ਅਨਿਲ ਜੋਸ਼ੀ ਅਤੇ ਅਕਾਲੀ ਬੀਜੇਪੀ ਸਰਕਾਰ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਮੈਡੀਕਲ ਵਿਭਾਗ ਵਿਚ ਕੀਤੀਆਂ ਨਿਯੁਕਤੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਡਾ. ਬਲਵੀਰ ਸਿੰਘ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੰਤਰੀ ਅਨਿਲ ਜੋਸ਼ੀ ਵਲੋਂ ਕੁਝ ਅਹੁਦਿਆਂ ਤੇ ਉਨ੍ਹਾਂ ਡਾਕਟਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ, ਜੋ ਨੌਕਰੀ ਲਈ ਜਰੂਰੀ ਸ਼ਰਤਾਂ ਨੂੰ ਪੁਰਾ ਨਹੀਂ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਤਾ ਲਗਦਾ ਹੈ ਕਿ ਪੰਜਾਬ ਵਿਚ ਕਾਨੂੰਨ ਨਾ ਦੀ ਕੋਈ ਚੀਜ ਨਹੀਂ ਹੈ ਅਤੇ ਅਕਾਲੀ-ਬੀਜੇਪੀ ਸਰਕਾਰ ਦੇ…
ਭਿੱਖੀਵਿੰਡ/ਪੱਟੀ/ਫਿਰੋਜ਼ਪੁਰ ਹਰਮਨ ਵਾਂ, ਰਾਜਵੀਰ ਰਾਜੂ, ਮਨੋਹਰ ਲਾਲ-ਬੀ.ਐਸ.ਐਫ ਦੀ 87 ਬਟਾਲੀਅਨ ਅਮਰਕੋਟ ਵਲੋ ਅੱਜ ਤੜਕਸਾਰ ਕਾਰਵਾਈ ਕਰਦੇ ਬੀ.ਓ.ਪੀ ਕਰਨੈਲ ਸਿੰਘ ਵਾਲਾ ਤੋ ਪਾਕਿਸਤਾਨ ਵਲੋ ਭਾਰਤ ਭੇਜੀ ਜਾ ਰਹੀ ਹੈਰੋਇਨ ਦੀ ਵੱਡੀ ਖੇਪ ਨੂੰ ਬਰਾਮਿਦ ਕਰਕੇ ਉਸਦੇ ਮਨਸੂਬਿਆ ਨੁੰ ਇੱਕ ਵਾਰ ਫਿਰ ਫੇਲ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ ਇਸ ਬਾਰੇ ਬੀ.ਐਸ.ਐਫ ਦੀ 87 ਬਟਾਲੀਅਨ ਦੇ ਸੀ.ਓ ਅਨੰਤ ਸਿੰਘ ਨੇ ਦੱਸਿਆ ਕਿ ਬੀ ਐਸ ਐਫ ਵਲੋ ਅੱਜ ਤੜਕਸਾਰ ਦੋ ਪਾਕਿਸਤਾਨੀ ਸਮੱਗਲਰਾਂ ਦੀ ਹਰਕਤ ਨੂੰ ਦੇਖਿਆ ਅਤੇ ਤਰੁੰਤ ਕਾਰਵਾਈ ਕੀਤੀ ਦੇਖਿਆ ਗਿਆ ਕਿ ਉਨਾਂ ਵਲੋ ਪਲਾਸਟਿਕ ਦੀ ਪਾਈਪ ਜਿਸ ਉਪਰ ਪਾਕਿਸਤਾਨੀ ਮਾਰਕਾ ਲੱਗਾ ਹੈ ਦੇ ਰਾਹੀ 18 ਪੈਕੇਟ ਹੈਰੋਇਨ ਜੋ ਕਿ ਇਕ ਕਪੜੈ…
ਫ਼ਿਰੋਜ਼ਪੁਰ ਮਨੋਹਰ ਲਾਲ-ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ੍ਰੀ.ਕਮਲ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋ ਮਾਰਕੀਟ ਕਮੇਟੀ ਫਿਰੋਜ਼ਪੁਰ ਸ਼ਹਿਰ ਵਿਖੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀ ਕਿਸਾਨਾਂ ਨੂੰ ਸਮਾਰਟ ਕਾਰਡ ਵੰਡਨ ਦੀ ਰਸਮ ਅਦਾ ਕੀਤੀ ਗਈ। ਕਮਲ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਰਾਜ ਦੇ 2 ਲੱਖ 33 ਹਜਾਰ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਭ ਮਿਲੇਗਾ। ਕਿਸਾਨ ਨੂੰ ਪਰਿਵਾਰ ਸਮੇਤ ਇਸ ਯੋਜਨਾ ਤਹਿਤ ਜਾਰੀ ਸਮਾਰਟ ਕਾਰਡ ਰਾਹੀਂ ਸਲਾਨਾ 50 ਹਜਾਰ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਕਰਵਾ ਸਕਣਗੇ। ਇਸ ਤੋਂ ਬਿਨਾਂ ਕਿਸੇ ਦੁਰਘਟਨਾ ਵਿਚ ਪਰਿਵਾਰ ਦੇ ਮੁੱਖੀ ਦੀ…
ਤਰਨਤਾਰਨ ਅਵਤਾਰ ਸਿੰਘ ਸਾਬ, ਨਿਤਨ ਜੋਸ਼ੀ-ਕਰਨਲ ਅਮਰਬੀਰ ਸਿੰਘ ਚਾਹਲ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਤਰਨਤਾਰਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ 22 ਅਪ੍ਰੈਲ 2016 ਦੀ ਨੋਟੀਫਿਕੇਸ਼ਨ ਅਨੁਸਾਰ ਗ¦ਟਰੀ ਅਵਾਰਡੀਜ ਨੂੰ ਦਿੱਤੀ ਜਾ ਰਹੀ ਯਕਮੁਸ਼ਤ ਰਾਸ਼ੀ ਵਿਚ ਚੋਖਾ ਵਾਧਾ ਕੀਤਾ ਗਿਆ ਹੈ। ਹੁਣ ਪਰਮਵੀਰ ਚੱਕਰ/ਅਸ਼ੋਕ ਚੱਕਰ ਅਵਾਰਡੀ ਨੂੰ 30 ਲੱਖ ਦੀ ਬਜਾਏ 2 ਕਰੋੜ ਰੁਪਏ, ਮਹਾਵੀਰ ਚੱਕਰ/ਕੀਰਤੀ ਚੱਕਰ ਅਵਾਰਡੀ ਨੂੰ 20 ਲੱਖ ਰੁਪਏ ਦੀ ਬਜਾਏ 1 ਕਰੋੜ ਰੁਪਏ, ਵੀਰ ਚੱਕਰ/ਸੋਰਿਆ ਚੱਕਰ ਅਵਾਰਡੀ ਨੂੰ 15 ਲੱਖ ਦੀ ਬਜਾਏ 50 ਲੱਖ ਰੁਪਏ, ਸੈਨਾ/ਨੋ ਸੈਨਾ/ਵਾਯੂ ਸੈਨਾ ਮੈਡਲ ਅਵਾਰਡੀ ਨੂੰ 7 ਲੱਖ ਦੀ ਬਜਾਏ 14 ਲੱਖ ਰੁਪਏ ਅਤੇ ਮੈਨਸ਼ਨ-ਇੰਨ-ਡਿਸਪੈਚਜ ਨੂੰ 5 ਲੱਖ…
ਅੰਮ੍ਰਿਤਸਰ ਲਖਵਿੰਦਰ ਸਿੰਘ-ਅੰਮ੍ਰਿਤਸਰ ਵਿੱਚ ਗੈਂਗਸਟਰਾਂ ਵੱਲੋਂ ਆਏ ਦਿਨ ਗੋਲੀਆਂ ਚਾਲਉਂਦੇ ਹੋਏ ਕਿਸੇ ਨਾ ਕਿਸੇ ਨੂੰ ਮਾਰਨ ਦੀਆਂ ਘਟਨਾਵਾਂ ਵਿੱਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਗੈਂਗਸਟਰਾਂ ਦੇ ਹੋਂਸਲੇ ਇਨ੍ਹੈ ਬੁਲੰਦ ਹਨ ਕਿ ਉਨ੍ਹਾਂ ਦੇ ਦਿਲ੍ਹਾਂ ਵਿੱਚੋਂ ਪੁਲਸ ਦਾ ਡਰ ਵੀ ਖਤਮ ਹੋ ਚੁੱਕਾ ਹੈ ਜਿਸ ਦੇ ਚੱਲਦੇ ਬੀਤੇ ਬੁੱਧਵਾਰ ਦੀ ਸ਼ਾਮ 6 ਵਜੇ ਦੇ ਕਰੀਬ ਸੋਨੂੰ ਕੰਗਲਾ ਗੈਂਗ ਦੇ ਬੋਬੀ ਮਲਹੋਤਰਾ ਵੱਲੋਂ ਪੁਲਸ ਥਾਣਾ ਬੀ ਡਵੀਜ਼ਨ ਦੇ ਬਿਲਕੁਲ ਸਾਮ੍ਹਣੇ ਤਿੰਨ ਨੋਜਵਾਨਾਂ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਭੂੰਨ ਦਿੱਤਾ ਗਿਆ ਜਿਸ ਵਿੱਚ ਹਰੀਆ ਗੈਂਗ ਦਾ ਰਾਹੁਲ (ਹਰੀਆ) ਵਾਸੀ ਗੁਜਰਪੁਰਾ ਅਤੇ ਉਸਦੇ ਚਾਚੇ ਦਾ ਲੜਕਾ ਦੀਪੂ ਅਤੇ ਭਤੀਜ਼ਾ ਸੰਨੀ ਜ਼ਖਮੀ ਹੋ ਗਏ। ਜਿਨ੍ਹਾਂ…
ਪੱਟੀ ਰਾਜਬੀਰ ਰਾਜੂ-ਪੱਟੀ ਸ਼ਹਿਰ ਦੇ ਮੇਨ ਬਜ਼ਾਰ ਵਿਚਕਾਰ ਤਿੰਨ ਮੰਜ਼ਿਲਾਂ ਸ਼ੋਅ ਰੂਮ ਅ¤ਗ ਦੀ ਭੇਂਟ ਚੜ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਤ 12 ਵਜ਼ੇ ਦੇ ਕਰੀਬ ਤੇਜ਼ ਹਨੇਰੀ ਨੇ ਬਿਜ਼ਲੀ ਦੀਆਂ ਤਾਰਾਂ ’ਚ ਸਪਾਰਕ ਪੈਦਾ ਕਰ ਦਿ¤ਤਾ ਤੇ ਉਸ ਦੀਆਂ ਚਿੰਗਾੜੀਆਂ ਪ¤ਟੀ ਸ਼ਹਿਰ ਦੇ ਮੇਨ ਬਜ਼ਾਰ ਸਥਿਤ ਲਾਲ ਹ¤ਟੀ ਦੇ ਤਿੰਨ ਮੰਜ਼ਿਲਾਂ ਸੋਅ ਰੂਮ ਦਾ ਹੇਠਲਾ ਹਿ¤ਸਾ ਅ¤ਗ ਦੀ ਲਪੇਟ ਵਿਚ ਆ ਗਿਆ। ਅ¤ਗ ਨਿਕਲਦੀ ਵੇਖ ਕੇ ਆਸ ਪਾਸ ਰਹਿੰਦੇ ਲੋਕਾਂ ਨੇ ਰੌਲਾ ਪਾਇਆ ਤੇ ਪੁਲਿਸ ਨੂੰ ਸੂਚਿਤ ਕੀਤਾ, ਪੁਲਿਸ ਵਲੋਂ ਰਾਜਵਿੰਦਰ ਕੌਰ ਥਾਣਾ ਮ¤ੁਖੀ ਆਪਣੀ ਟੀਮ ਨਾਲ ਤਰੁੰਤ ਮੌਕੇ ’ਤੇ ਪਹੁੰਚ ਗਏ ਤੇ ਮਿਲਟਰੀ ਛਾਉਣੀ ਜੋ ਕਿ ਸ਼ੋਅ…
ਝਬਾਲ ਕਿਰਪਾਲ ਸਿੰਘ ਸੋਹਲ- ਸਰਾਏ ਅਮਾਨਤ ਖਾਂ ਤੋਂ ਪਿੰਡ ਚੀਮਾਂ ਵੱਲ ਨੂੰ ਜਾ ਰਹੇ ਹਰਭਾਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਨੌਸ਼ਹਿਰਾ ਢਾਲਾ ਅਤੇ ਸੁੱਖਾ ਸਿੰਘ ਪੁੱਤਰ ਸੂਰਤਾ ਸਿੰਘ ਆਪਣੇ ਮੋਟਰ ਸਾਈਕਲ ਨੰ. ਪੀ.ਬੀ-38 ਬੀ-0599 ’ਤੇ ਜਾਣ ਦੌਰਾਨ ਕਣਕ ਦੇ ਨਾੜ ਨੂੰ ਲਗਾਈ ਅੱਗ ਕਾਰਨ ਨਿਕਲ ਰਹੇ ਧੂੰਏ ਦੇ ਸ਼ਿਕਾਰ ਹੋ ਕੇ ਅੱਗੋਂ ਆ ਰਹੇ ਟਰੱਕ ਨੰਬਰ ਜੀ.ਜੇ7 ਐਕਸ 3005 ਨਾਲ ਟਕਰਾ ਗੲ। ਜਿਸ ਕਾਰਨ ਦੋਵਾਂ ਮੋਟਰ ਸਾਈਕਲ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਹਾਦਸੇ ਵਾਲੀ ਥਾਂ ਪਹੁੰਚੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।
ਅੰਮ੍ਰਿਤਸਰ ਮੋਤਾ ਸਿੰਘ-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਯੋਜਿਤ ਕੀਤੇ ਜਾ ਰਹੇ ਨਗਰ ਕੀਰਤਨ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸ੍ਰੀ ਮਨੋਹਰ ਲਾਲ ਖੱਟੜ ਮੁੱਖ ਮੰਤਰੀ ਹਰਿਆਣਾ, ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਤੇ ਸ. ਮਨਜੀਤ ਸਿੰਘ ਜੀ ਕੇ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਪੱਤਰ ਲਿਖਿਆ ਹੈ।ਜਿਸ ਵਿੱਚ ਉਨ੍ਹਾਂ ਸ. ਬਾਦਲ, ਸ੍ਰੀ ਖੱਟੜ ਤੇ ਸ੍ਰੀ ਕੇਜਰੀਵਾਲ ਨੂੰ ਆਪਣੇ-ਆਪਣੇ ਸੂਬਿਆਂ ਵਿੱਚ ਨਗਰ ਕੀਰਤਨ ਦੇ ਰੂਟ ਵਾਲੇ ਸਥਾਨਾਂ ਤੇ ਪ੍ਰਸ਼ਾਸਨ ਰਾਹੀਂ ਲੋੜੀਂਦੇ ਪ੍ਰਬੰਧ ਮੁਕੰਮਲ ਕਰਵਾਉਣ ਲਈ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ…
Page 1 of 33
Top