ਗ¦ਟਰੀ ਅਵਾਰਡੀਜ ਇਨਾਮੀ ਰਾਸ਼ੀ ਵਿਚ ਵਾਧਾ : ਚਾਹਲ

07 May 2016
Author :  
ਤਰਨਤਾਰਨ ਅਵਤਾਰ ਸਿੰਘ ਸਾਬ, ਨਿਤਨ ਜੋਸ਼ੀ-ਕਰਨਲ ਅਮਰਬੀਰ ਸਿੰਘ ਚਾਹਲ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਤਰਨਤਾਰਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ 22 ਅਪ੍ਰੈਲ 2016 ਦੀ ਨੋਟੀਫਿਕੇਸ਼ਨ ਅਨੁਸਾਰ ਗ¦ਟਰੀ ਅਵਾਰਡੀਜ ਨੂੰ ਦਿੱਤੀ ਜਾ ਰਹੀ ਯਕਮੁਸ਼ਤ ਰਾਸ਼ੀ ਵਿਚ ਚੋਖਾ ਵਾਧਾ ਕੀਤਾ ਗਿਆ ਹੈ। ਹੁਣ ਪਰਮਵੀਰ ਚੱਕਰ/ਅਸ਼ੋਕ ਚੱਕਰ ਅਵਾਰਡੀ ਨੂੰ 30 ਲੱਖ ਦੀ ਬਜਾਏ 2 ਕਰੋੜ ਰੁਪਏ, ਮਹਾਵੀਰ ਚੱਕਰ/ਕੀਰਤੀ ਚੱਕਰ ਅਵਾਰਡੀ ਨੂੰ 20 ਲੱਖ ਰੁਪਏ ਦੀ ਬਜਾਏ 1 ਕਰੋੜ ਰੁਪਏ, ਵੀਰ ਚੱਕਰ/ਸੋਰਿਆ ਚੱਕਰ ਅਵਾਰਡੀ ਨੂੰ 15 ਲੱਖ ਦੀ ਬਜਾਏ 50 ਲੱਖ ਰੁਪਏ, ਸੈਨਾ/ਨੋ ਸੈਨਾ/ਵਾਯੂ ਸੈਨਾ ਮੈਡਲ ਅਵਾਰਡੀ ਨੂੰ 7 ਲੱਖ ਦੀ ਬਜਾਏ 14 ਲੱਖ ਰੁਪਏ ਅਤੇ ਮੈਨਸ਼ਨ-ਇੰਨ-ਡਿਸਪੈਚਜ ਨੂੰ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕੀਤਾ ਗਿਆ ਹੈ। ਇਹ ਵਾਧਾ 22 ਅਪ੍ਰੈਲ 2016 ਤੋਂ ਲਾਗੂ ਹੋਵੇਗਾ।
549 Views
Super User
Login to post comments
Top