90 ਕਰੋੜ ਦੀ ਹੈਰੋਇਨ ਬਰਾਮਿਦ

07 May 2016
Author :  
ਭਿੱਖੀਵਿੰਡ/ਪੱਟੀ/ਫਿਰੋਜ਼ਪੁਰ ਹਰਮਨ ਵਾਂ, ਰਾਜਵੀਰ ਰਾਜੂ, ਮਨੋਹਰ ਲਾਲ-ਬੀ.ਐਸ.ਐਫ ਦੀ 87 ਬਟਾਲੀਅਨ ਅਮਰਕੋਟ ਵਲੋ ਅੱਜ ਤੜਕਸਾਰ ਕਾਰਵਾਈ ਕਰਦੇ ਬੀ.ਓ.ਪੀ ਕਰਨੈਲ ਸਿੰਘ ਵਾਲਾ ਤੋ ਪਾਕਿਸਤਾਨ ਵਲੋ ਭਾਰਤ ਭੇਜੀ ਜਾ ਰਹੀ ਹੈਰੋਇਨ ਦੀ ਵੱਡੀ ਖੇਪ ਨੂੰ ਬਰਾਮਿਦ ਕਰਕੇ ਉਸਦੇ ਮਨਸੂਬਿਆ ਨੁੰ ਇੱਕ ਵਾਰ ਫਿਰ ਫੇਲ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ ਇਸ ਬਾਰੇ ਬੀ.ਐਸ.ਐਫ ਦੀ 87 ਬਟਾਲੀਅਨ ਦੇ ਸੀ.ਓ ਅਨੰਤ ਸਿੰਘ ਨੇ ਦੱਸਿਆ ਕਿ ਬੀ ਐਸ ਐਫ ਵਲੋ ਅੱਜ ਤੜਕਸਾਰ ਦੋ ਪਾਕਿਸਤਾਨੀ ਸਮੱਗਲਰਾਂ ਦੀ ਹਰਕਤ ਨੂੰ ਦੇਖਿਆ ਅਤੇ ਤਰੁੰਤ ਕਾਰਵਾਈ ਕੀਤੀ ਦੇਖਿਆ ਗਿਆ ਕਿ ਉਨਾਂ ਵਲੋ ਪਲਾਸਟਿਕ ਦੀ ਪਾਈਪ ਜਿਸ ਉਪਰ ਪਾਕਿਸਤਾਨੀ ਮਾਰਕਾ ਲੱਗਾ ਹੈ ਦੇ ਰਾਹੀ 18 ਪੈਕੇਟ ਹੈਰੋਇਨ ਜੋ ਕਿ ਇਕ ਕਪੜੈ ਵਿਚ ਪਾਈ ਸੀ ਨੁੰ ਭਾਰਤੀ ਖੇਤਰ ਵਿਚ ਸੁਟ ਕੇ ਦੋੜ ਗਏ ਸਨ ਉਨਾਂ ਕਿਹਾ ਕਿ ਇਲਾਕੇ ਦੀ ਸਰਚ ਦੋਰਾਨ ਉਨਾਂ ਨੂੰ 18 ਪੈਕੇਟ ਹੈਰੋਇਨ ਹੀ ਮਿਲੀ ਹੈ ਜਿਸਦੀ ਅੰਤਰਰਾਸ਼ਟਰੀ ਮਾਰਕੀਟ ਕੀਮਤ 90 ਕਰੋੜ ਰੂਪੈ ਬਣਦੀ ਭਾਵੇਂ ਕਿ ਬੀ.ਐਸ.ਐਫ ਵਲੋ ਸਮੇ.ਸਮੇ ਤੇ ਪਾਕਿਸਤਾਨੀ ਸਮੱਗਲਰਾਂ ਨੁੰ ਆਪਣੀਆ ਗੋਲੀਆ ਦਾ ਨਿਸ਼ਾਨਾ ਵੀ ਬਣਾਇਆ ਜਾ ਚੁਕਾ ਹੈ ੋਪਰ ਇਸਦੇ ਬਾਵਜੂਦ ਵੀ ਪਾਕਿਸਤਾਨ ਆਪਣੀਆ ਕੋਝੀਆ ਹਰਕਤਾਂ ਤੋ ਬਾਜ ਨਹੀ ਆ ਰਿਹਾ ਪਰ ਬੀ.ਐਸ.ਐਫ ਦੀ ਮੁਸਤੈਦੀ ਕਰਕੇ ਉਨਾਂ ਦੀਆ ਕੋਸ਼ਿਸ਼ਾਂ ਨਾਕਾਮ ਜਰੂਰ ਹੋ ਰਹੀਆ ਹਨ।
601 Views
Super User
Login to post comments
Top