ਕਾਬਲ ਉਮੀਦਵਾਰਾਂ ਦੇ ਹੱਕ ’ਚ ਡਟ ਕੇ ਖੜੇਗੀ ਆਪ : ਛੋਟੇਪੁਰ

07 May 2016
Author :  
ਅਮ੍ਰਿਤਸਰ ਮੋਤਾ ਸਿੰਘ-ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਦੇ ਮੰਤਰੀ ਅਨਿਲ ਜੋਸ਼ੀ ਅਤੇ ਅਕਾਲੀ ਬੀਜੇਪੀ ਸਰਕਾਰ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਮੈਡੀਕਲ ਵਿਭਾਗ ਵਿਚ ਕੀਤੀਆਂ ਨਿਯੁਕਤੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਡਾ. ਬਲਵੀਰ ਸਿੰਘ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੰਤਰੀ ਅਨਿਲ ਜੋਸ਼ੀ ਵਲੋਂ ਕੁਝ ਅਹੁਦਿਆਂ ਤੇ ਉਨ੍ਹਾਂ ਡਾਕਟਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ, ਜੋ ਨੌਕਰੀ ਲਈ ਜਰੂਰੀ ਸ਼ਰਤਾਂ ਨੂੰ ਪੁਰਾ ਨਹੀਂ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਤਾ ਲਗਦਾ ਹੈ ਕਿ ਪੰਜਾਬ ਵਿਚ ਕਾਨੂੰਨ ਨਾ ਦੀ ਕੋਈ ਚੀਜ ਨਹੀਂ ਹੈ ਅਤੇ ਅਕਾਲੀ-ਬੀਜੇਪੀ ਸਰਕਾਰ ਦੇ ਮੰਤਰੀ ਕਾਨੂੰਨ ਤੋਂ ਆਪਣੇ ਆਪ ਨੂੰ ਭਾਰਤ ਦੇ ਕਾਨੂੰਨ ਤੋਂ ਉਪਰ ਸਮਝਦੇ ਹਨ। ਛੋਟੇਪੁਰ ਨੇ ਕਿਹਾ ਕਿ ਪਟਿਆਲਾ ਦੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਬਚਨ ਲਾਲ ਭਾਰਦਵਾਜ ਨੂੰ ਮੈਰਿਟ ਸੂਚੀ ਵਿਚ 35ਵੇਂ ਨੰਬਰ ਤੇ ਹੋਣ ਦੇ ਬਾਵਜੂਦ ਵੀ ਨਿਯੁਕਤ ਕੀਤਾ ਗਿਆ। ਇਹ ਸਿੱਧੇ ਤੌਰ ਤੇ ਉਨ੍ਹਾਂ ਤੋਂ ਜਿਆਦਾ ਕਾਬਲਿਅਤ ਰੱਖਣ ਵਾਲੇ ਦੂਜੇ ਉਮੀਦਵਾਰਾਂ ਦੇ ਨਾਲ ਵਿਤਕਰਾ ਕੀਤਾ ਗਿਆ ਅਤੇ ਨਾਲ ਹੀ ਅਨਿਲ ਜੋਸ਼ੀ ਦੇ ਨਿਰਦੇਸ਼ਾਂ ਤੇ ਕੀਤੀ ਗਈ ਨਿਯੁਕਤੀ ਪੰਜਾਬ ਮੈਡੀਕਲ ਐਜੂਕੇਸ਼ਨ ਸਰਵਿਸ ਕਾਨੂੰਨ 2016 ਦੇ ਅਨੁਸਾਰ ਗੈਰ ਕਾਨੂੰਨੀ ਹੈ। ਇਸੇ ਤਰ੍ਹਾਂ ਹੀ ਡਾ. ਭੁਪਿੰਦਰ ਸਿੰਘ ਬਰਾੜ ਨੂੰ ਵੀ ਗਲਤ ਤਰੀਕੇ ਨਾਲ ਸੀਨੀਅਰਤਾ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਦੇ ਬਾਵਜੂਦ ਵੀ ਪਟਿਆਲਾ ਮੈਡੀਕਲ ਕਾਲੇਜ ਦਾ ਮੈਡੀਕਲ ਸੁਪਰੀਡੈਂਟ ਨਿਯੁਕਤ ਕੀਤਾ ਗਿਆ। ਇਸ ਅਹੁਦੇ ਦੇ ਲਈ ਘੱਟੋ ਘਟ 5 ਸਾਲ ਦਾ ਤਜਰਬਾ ਹੋਣਾ ਜਰੂਰੀ ਸੀ, ਜੋ ਕਿ ਉਹ ਪੁਰਾ ਨਹੀਂ ਕਰਦੇ ਸਨ। ਡਾ. ਬਲਵੀਰ ਸਿੰਘ ਨੇ ਕਿਹਾ ਕਿ ਅਮ੍ਰਿਤਸਰ ਮੈਡੀਕਲ ਕਾਲੇਜ ਦੇ ਪ੍ਰਿੰਸੀਪਲ ਡਾ. ਬਲਜਿੰਦਰ ਪਾਲ ਸਿੰਘ ਦੀ ਨਿਯੁਕਤੀ ਵੀ ਨਿਯਮਾਂ ਦੇ ਵਿਰੁੱਧ ਕੀਤੀ ਗਈ। ਡਾ. ਬਲਜਿੰਦਰ ਦਾ ਲਿਸਟ ਵਿਚ ਨਾਂ 21ਵੇਂ ਨੰਬਰ ਤੇ ਸੀ, ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਡਾ. ਬਲਜਿੰਦਰ ਪਾਲ ਸਿੰਘ ਅਨਿਲ ਜੋਸ਼ੀ ਦੇ ਖਾਸ ਵਿਚੋਂ ਇਕ ਅਤੇ ਗੁਆਂਢੀ ਸਨ। ਆਪ ਆਗੂਆਂ ਨੇ ਕਿਹਾ ਕਿ ਅਕਾਲੀ-ਬੀਜੇਪੀ ਸਰਕਾਰ ਦੇ ਵਲੋਂ ਨਿਯਮਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਅਤੇ ਕਾਬਲਿਅਤ ਰੱਖਣ ਵਾਲੇ ਉਮੀਦਵਾਰਾਂ ਦੀ ਬਜਾਏ ਆਪਣੇ ਨੇੜਲੇ ਅਤੇ ਚਹੇਤਿਆਂ ਨੂੰ ਉਨ੍ਹਾਂ ਅਹੁਦਿਆਂ ਦੇ ਨਿਯੁੱਕਤ ਕੀਤਾ ਜਾਂਦਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜੋਰ ਦੇ ਕੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਭੇਦਭਾਵ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਪਾਰਟੀ ਕਾਬਲਿਅਤ ਰੱਖਣ ਵਾਲੇ ਉਮੀਦਵਾਰਾਂ ਦੇ ਹੱਕ ਵਿਚ ਅਵਾਜ ਉਠਾਉਂਦੀ ਰਹੇਗੀ।
590 Views
Super User
Login to post comments
Top