ਹੌਜ਼ਰੀ ’ਚ ਅੱਗ, ਤਿੰਨ ਮਰੇ ਪੀੜਤ ਪਰਿਵਾਰ ਨੂੰ ਇਨਸਾਫ਼ ਅਤੇ ਕਾਰਖਾਨਿਆਂ ਵਿ¤ਚ ਸੁਰ¤ਖਿਆ ਦੀ ਮੰਗ

08 May 2016
Author :  
ਲੁਧਿਆਣਾ ਅਸ਼ੋਕ ਪੁਰੀ-7 ਮਈ 2016, ਲੁਧਿਆਣਾ। 6 ਮਈ ਦੀ ਰਾਤ 2 ਵਜੇ ਬਾਜੜਾ ਰੋਡ, ਮੇਹਰਬਾਨ, ਲੁਧਿਆਣਾ ਵਿਖੇ ਸਥਿਤ ਗਿਆਨਚੰਦ ਡਾਈਂਗ (ਜਿਸਨੂੰ ਗੁਲਸ਼ਨ ਹੌਜ਼ਰੀ ਵੀ ਕਹਿੰਦੇ ਹਨ) ਦੇ ਇ¤ਕ ਕਮਰੇ ਵਿ¤ਚ ਅ¤ਗ ਲ¤ਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਤਿੰਨੋਂ ਪ੍ਰਵਾਸੀ ਮਜ਼ਦੂਰ ਸਨ। ਕਿਹਾ ਜਾ ਰਿਹਾ ਹੈ ਕਿ ਬੰਟੀ ਝਾਅ (28), ਅਨੀਸ਼ ਰਾਊਤ (25), ਭੋਲਾ ਕੁਮਾਰ (21) ਰਾਤ ਵੇਲੇ ਫੈਕਟਰੀ ਵਿ¤ਚ ਕੰਮ ਕਰ ਰਹੇ ਸਨ ਤਾਂ ਅਚਾਨਕ ਅ¤ਗ ਲ¤ਗ ਗਈ। ਕਮਰੇ ਤੋਂ ਬਾਹਰ ਜਾਣ ਦਾ ਇ¤ਕ ਹੀ ਰਸਤਾ ਸੀ ਪਰ ਉ¤ਥੇ ਭਿਆਨਕ ਅ¤ਗ ਲ¤ਗੀ ਹੋਣ ਕਾਰਨ ਉਹ ਬਾਹਰ ਨਹੀਂ ਨਿ¤ਕਲ ਸਕੇ ਅਤੇ ਝੁਲਸ ਕੇ ਮਾਰੇ ਗਏ। ਮੌਕੇ ਉ¤ਤੇ ਪੁਹੰਚੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਪੁਲੀਸ ਫੈਕਟਰੀ ਮਾਲਕ, ਪ੍ਰਬੰਧਕ ਆਦਿ ਨੂੰ ਤੁਰੰਤ ਗ੍ਰਿਫਤਾਰ ਕਰੇ ਅਤੇ ਜਾਂਚ ਪੜਤਾਲ ਕਰੇ ਕਿ ਮਜ਼ਦੂਰਾਂ ਦੀ ਮੌਤ ਕਿਹੜੀਆਂ ਹਾਲਤਾਂ ਵਿ¤ਚ ਹੋਈ ਹੈ। ਮਜ਼ਦੂਰਾਂ ਦੀ ਹ¤ਤਿਆ ਵੀ ਹੋਈ ਹੋ ਸਕਦੀ ਹੈ। ਜੇਕਰ ਹਾਦਸਾ ਹੋਇਆ ਹੈ ਤਾਂ ਇਸਦਾ ਜਿੰਮੇਵਾਰ ਸਿ¤ਧੇ ਰੂਪ ਵਿ¤ਚ ਮਾਲਕ ਹੀ ਹੈ ਕਿਉਂ ਕਿ ਕਾਰਖਾਨੇ ਵਿ¤ਚ ਹਾਦਸਿਆਂ ਤੋਂ ਸੁਰ¤ਖਿਆ ਦੇ ਪ੍ਰਬੰਧ ਨਹੀਂ ਸਨ। ਸੁਰ¤ਖਿਆ ਦੇ ਪ੍ਰਬੰਧ ਨਾ ਕਰਨਾ ਮਾਲਕ ਦਾ ਵ¤ਡਾ ਅਪਰਾਧ ਹੈ। ਅ¤ਗ ਲ¤ਗਣ ‘ਤੇ ਮਜ਼ਦੂਰਾਂ ਕੋਲ ਨਾ ਤਾਂ ਅ¤ਗ ਬਝਾਉਣ ਦੇ ਕੋਈ ਸਾਧਨ ਸਨ ਅਤੇ ਨਾ ਹੀ ਕਮਰੇ ਚੋਂ ਨਿਕਲ ਸਕਣ ਦਾ ਕੋਈ ਰਾਹ ਸੀ। ਮਜ਼ਦੂਰ ਯੂਨੀਅਨ ਨੇ ਜਿੰਮੇਵਾਰ ਕਿਰਤ ਅਫਸਰਾਂ ਨੂੰ ਸਸਪੈਂਡ ਕਰਨ ਦੀ ਵੀ ਮੰਗ ਕੀਤੀ ਹੈ ਜਿਨ੍ਹਾਂ ਨੇ ਕਾਰਖਾਨੇ ਵਿ¤ਚ ਸੁਰ¤ਖਿਆ ਦੇ ਪੂਰੇ ਪ੍ਰਬੰਧ ਨਾ ਹੋਣ ‘ਤੇ ਮਾਲਕ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਯੂਨੀਅਨ ਨੇ ਪੀੜਤ ਪਰਿਵਾਰਾਂ ਨੂੰ ਵੀਹ-ਵੀਹ ਲ¤ਖ ਰੁਪਏ ਦੇ ਮੁਆਵਜੇ ਦੀ ਵੀ ਮੰਗ ਕੀਤੀ ਹੈ। ਬੰਟੀ ਝਾਅ ਦੀ ਤਿੰਨ ਮਹੀਨਿਆਂ ਦੀ ਇ¤ਕ ਬ¤ਚੀ ਹੈ ਅਤੇ ਅਨੀਸ਼ ਰਾਊਤ ਆਪਣੇ ਪਿ¤ਛੇ ਤਿੰਨ ਅਤੇ ਦੋ ਸਾਲਾਂ ਦੇ ਦੋ ਬ¤ਚੇ ਛ¤ਡ ਗਿਆ ਹੈ। ਭੋਲਾ ਕੁਮਾਰ ਅਣਵਿਆਇਆ ਸੀ ਜਿਸ ‘ਤੇ ਆਪਣੇ ਘਰ ਪਰਿਵਾਰ ਦੀ ਜਿੰਮੇਵਾਰੀ ਸੀ। ਉਹਨਾਂ ਨੇ ਪੁਲੀਸ ਵ¤ਲੋਂ ਸਦਮੇ ਦਾ ਸ਼ਿਕਾਰ ਪੀੜਤ ਪਰਿਵਾਰਾਂ ਉ¤ਤੇ ਸਮਝੌਤੇ ਲਈ ਦਬਾਅ ਪਾਉਣ ਦੀ ਸਖਤ ਨਿੰਦਿਆ ਕੀਤੀ ਹੈ ਅਤੇ ਦੋਸ਼ ਲਾਇਆ ਹੈ ਕਿ ਪੁਲੀਸ ਮਾਲਕਾਂ ਦਾ ਸ਼ਰੇਆਮ ਪ¤ਖ ਲੈ ਰਹੀ ਹੈ। ਮੌਕੇ ਉ¤ਤੇ ਇਕ¤ਠੇ ਹੋਏ ਮਜ਼ਦੂਰਾਂ ‘ਤੇ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਯੂਨੀਅਨ ਆਗੂ ਲਖਵਿੰਦਰ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਮਜ਼ਦੂਰਾਂ ਦੇ ਦਬਾਅ ਕਾਰਨ ਪੁਲੀਸ ਆਪਣੀ ਸਾਜਿਸ਼ ਵਿ¤ਚ ਕਾਮਯਾਬ ਨਹੀਂ ਹੋ ਸਕੀ। ਫੈਕਟਰੀ ਦੇ ਆਸ-ਪਾਸ ਦੇ ਵ¤ਡੇ ਇਲਾਕੇ ਵਿ¤ਚ ਪੁਲੀਸ ਵ¤ਡੀ ਗਿਣਤੀ ਵਿ¤ਚ ਤੈਨਾਤ ਕੀਤੀ ਗਈ ਸੀ ਤਾਂ ਕਿ ਮਜ਼ਦੂਰ ਪੀੜਤ ਪਰਿਵਾਰ ਦੇ ਹ¤ਕ ਵਿ¤ਚ ਇਕ¤ਠੇ ਹੋ ਕੇ ਸੰਘਰਸ਼ ਨਾ ਕਰ ਸਕਣ। ਇਸਦੇ ਬਾਵਜੂਦ ਵੀ ਫੈਕਟਰੀ ਦੇ ਨਜ਼ਦੀਕ ਰਾਹੋਂ ਰੋਡ ਉ¤ਤੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੀ ਅਗਵਾਈ ਵਿ¤ਚ ਵ¤ਡੀ ਗਿਣਤੀ ਮਜ਼ਦੂਰਾਂ ਨੇ ਇਕ¤ਠੇ ਹੋ ਕੇ ਜੋਰਦਾਰ ਅਵਾਜ਼ ਬੁਲੰਦ ਕੀਤੀ। ਮਜ਼ਦੂਰਾਂ ਨੇ ਮਾਲਕ, ਪ੍ਰਬੰਧਕਾਂ ਦੀ ਗ੍ਰਿਫਤਾਰੀ, ਪੀੜਤ ਪਰਿਵਾਰ ਨੂੰ ਢੁ¤ਕਵੇਂ ਮੁਆਵਜੇ, ਦੋਸ਼ੀ ਕਿਰਤ ਅਫਸਰਾਂ ਖਿਲਾਫ਼ ਸਖਤ ਕਾਰਵਾਈ, ਦੋਸ਼ੀ ਪੁਲੀਸ ਅਫ਼ਸਰਾਂ ਖਿਲਾਫ਼ ਕਾਰਵਾਈ ਦੀਆਂ ਮੰਗਾਂ ਦੇ ਨਾਲ਼ ਹੀ ਇਹ ਅਹਿਮ ਮੰਗ ਵੀ ਉਠਾਈ ਕਿ ਕਾਰਖਾਨਿਆਂ ਵਿ¤ਚ ਹਾਦਸਿਆਂ ਤੋਂ ਸੁਰ¤ਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣ। ਰੋਜਾਨਾਂ ਕਾਰਖਾਨਿਆਂ ਵਿ¤ਚ ਭਿਆਨਕ ਹਾਦਸੇ ਵਾਪਰਦੇ ਹਨ ਜਿਨ੍ਹਾਂ ਵਿ¤ਚ ਮਜ਼ਦੂਰਾਂ ਦੀਆਂ ਮੌਤਾਂ ਹੁੰਦੀਆਂ ਹਨ ਤੇ ਅਪਾਹਿਜ ਵੀ ਹੁੰਦੇ ਹਨ। ਮਾਲਕਾਂ ਨੂੰ ਸਿਰਫ਼ ਆਪਣੇ ਮੁਨਾਫੇ ਦੀ ਚਿੰਤਾ ਹੈ। ਮਜ਼ਦੂਰ ਤਾਂ ਉਹਨਾਂ ਲਈ ਸਿਰਫ਼ ਮਸ਼ੀਨਾਂ ਦੇ ਪੁਰਜੇ ਬਣ ਰਹਿ ਗਏ ਹਨ। ਇਸ ਮੌਕੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਵ¤ਲੋਂ ਲਖਵਿੰਦਰ, ਗੁਰਦੀਪ, ਵਿਸ਼ਵਨਾਥ, ਘਨਸ਼ਿਆਮ, ਰਾਮਸੇਵਕ ਆਦਿ ਆਗੂ ਮੌਜੂਦ ਸਨ।
596 Views
Super User
Login to post comments
Top