ਸਿੰਘ ਸਾਹਿਬ ਬਾਬਾ ਸੰਤਾ ਸਿੰਘ ਦੇ ਬਰਸੀ ਸਮਾਗਮ ਅੱਜ ਤੋਂ ਆਰੰਭ

07 May 2016
Author :  
ਤਲਵੰਡੀ ਸਾਬੋ ਰਣਜੀਤ ਸਿੰਘ ਰਾਜੂ-ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਚਲਦਾ ਵਹੀਰ ਚੱਕਰਵਰਤੀ ਪੰਜਾਬ ਹਿੰਦੁਸਤਾਨ ਵਿਸ਼ਵ ਦੇ 12 ਵੇਂ ਜਥੇਦਾਰ ਬਾਬਾ ਚੇਤ ਸਿੰਘ ਅਤੇ 13 ਵੇਂ ਜਥੇਦਾਰ ਬਾਬਾ ਸੰਤਾ ਸਿੰਘ ਜੀ ਦੇ ਵਰ੍ਹਸੀ ਸਮਾਗਮ ਅੱਜ 7 ਮਈ ਤੋਂ ਬੁੱਢਾ ਦਲ ਦੇ ਮੁੱਖ ਅਸਥਾਨ ਗੁ: ਦੇਗਸਰ ਬੇਰ ਸਾਹਿਬ ਵਿਖੇ ਆਰੰਭ ਹੋ ਰਹੇ ਹਨ। ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਬੁੱਢਾ ਦਲ ਦੇ ਮੌਜੂਦ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ (96 ਕ੍ਰੋੜੀ) ਨੇ ਦੱਸਿਆ ਕਿ ਸਿੱਖ ਕੌਮ ਦੀਆਂ ਮਹਾਨ ਸਖਸ਼ੀਅਤਾਂ ਬੁੱਢਾ ਦਲ ਦੇ 12 ਵੇਂ ਮੁਖੀ ਬਾਬਾ ਚੇਤ ਸਿੰਘ ਜੀ ਦੀ 48 ਵੀਂ ਵਰ੍ਹਸੀ ਤੇ 13 ਵੇਂ ਮੁਖੀ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਦੀ ਅੱਠਵੀਂ ਬਰ੍ਹਸੀ ਨੂੰ ਲੈ ਕੇ ਤਿੰਨ ਰੋਜਾ ਧਾਰਮਿਕ ਸਮਾਗਮ 7 ਮਈ ਤੋਂ ਗੁ:ਬੇਰ ਸਾਹਿਬ ਦੇਗਸਰ ਵਿਖੇ ਆਰੰਭ ਹੋ ਰਹੇ ਹਨ ਅਤੇ ਬਰ੍ਹਸੀ ਸਮਾਗਮਾਂ ਵਿੱਚ ਜਿੱਥੇ ਸਿੱਖ ਪੰਥ ਦੀਆਂ ਪ੍ਰਸਿੱਧ ਧਾਰਮਿਕ ਸਖਸ਼ੀਅਤਾਂ ਸ਼ਮੂਲੀਅਤ ਕਰਨਗੀਆਂ ਉ¤ਥੇ ਪੰਥ ਪ੍ਰਸਿੱਧ ਰਾਗੀ ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਣਗੇ। ਗੁਰੁੂ ਕੀਆਂ ਲਾਡਲੀਆਂ ਨਿਹੰਗ ਸਿੰਘਾਂ ਫੌਜਾਂ ਅੱਜ ਸ਼ਾਮ ਤੱਕ ਛਾਉਣੀ ਨਿਹੰਗ ਸਿੰਘਾਂ ਵਿਖੇ ਪੁੱਜ ਕੇ ਪੜਾਅ ਲਾ ਲੈਣਗੀਆਂ ਤੇ ਸਮਾਗਮਾਂ ਦੌਰਾਨ ਹਜਾਰਾਂ ਦੀ ਗਿਣਤੀ ਵਿੱਚ ਨਿਹੰਗ ਸਿੰਘ ਫੌਜਾਂ ਸ਼ਿਰਕਤ ਕਰਨਗੀਆਂ। ਇਸ ਮੌਕੇ ਨਿਹੰਗ ਸਿੰਘਾਂ ਦੇ ਲਾਇਸੰਸ ਨਵੇਂ ਬਣਾਏ ਜਾਣਗੇ ਅਤੇ ਰਿਨੀਊ ਕੀਤੇ ਜਾਣਗੇ।ਸਮਾਗਮਾਂ ਦੇ ਆਖਿਰੀ ਦਿਨ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਤਰਸੇਮ ਸਿੰਘ ਮੋਰਾਂਵਾਲੀ ਤੇ ਹੋਰ ਕਥਾਵਾਚਕ ਸੰਗਤਾਂ ਨੂੰ ਵੀਰ ਰਸ ਵਾਰਾਂ ਨਾਲ ਨਿਹਾਲ ਕਰਨਗੇ ਅਤੇ ਸਮਾਪਤੀ ਮੌਕੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਕੁਝ ਉ¤ਘੀਆ ਧਾਰਮਿਕ ਸਖਸ਼ੀਅਤਾਂ ਦੇ ਨਾਲ ਨਾਲ ਬਾਬਾ ਅਰਜੁਨਦੇਵ ਸਿੰਘ ਸ਼ਿਵਜੀ ਮੁੱਖ ਸੇਵਾਦਾਰ ਗੁ:ਦੇਗਸਰ ਬੇਰ ਸਾਹਿਬ,ਬਾਬਾ ਜੱਸਾ ਸਿੰਘ ਪੀ.ਏ,ਭਾਈ ਮੇਜਰ ਸਿੰਘ ਮੁਖਤਿਆਰ ਏ ਆਮ ਬੁੱਢਾ ਦਲ,ਭਾਈ ਸਰਵਣ ਸਿੰਘ ਮਝੈਲ,ਭਾਈ ਸੁਖਮੰਦਰ ਸਿੰਘ ਮੋਰ,ਭਾਈ ਬਲਦੇਵ ਸਿੰਘ ਢੋਡੀਵਿੰਡੀਆ,ਭਾਈ ਰਣਯੋਧ ਸਿੰਘ ਤੇ ਭਾਈ ਪਿਆਰਾ ਸਿੰਘ ਆਦਿ ਹਾਜਿਰ ਸਨ। 25
531 Views
Super User
Login to post comments
Top