ਪੰਥਕ ਸਰਕਾਰ ਦੋਸ਼ੀਆਂ ਨੂੰ ਭਾਲਣ ’ਚ ਰੁਚੀ ਨਹੀ ਵਿਖਾ ਰਹੀ ਸਿੱਖ ਸੰਗਤਾਂ ਗੁਰੂ ਘਰ ਦੀ ਸੁਰੱਖਿਆ ਲਈ ਖੁਦ ਪਹਿਰਾ ਦੇਣ

07 May 2016
Author :  
ਜ਼ੀਰਾ ਤਰਸੇਮ ਲਾਲ ਖੁਰਾਣਾਂ - ਹਲਕਾ ਜ਼ੀਰਾ ’ਚ ਮੁੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਂਟ ਖ਼ਬਰ ਨਾਲ ਸਿੱਖ ਸੰਗਤਾਂ ਦੇ ਹਿਰਦੇ ਵ¦ੂਦਰੇ ਗਏ ਹਨ, ਪਰ ਪੰਥਕ ਸਰਕਾਰ ਦੋਸ਼ੀਆਂ ਨੂੰ ਭਾਲਣ ਵਿੱਚ ਰੁਚੀ ਨਹੀ ਵਿਖਾ ਰਹੇ। ਇੰਨ੍ਹਾ ਸ਼ਬਦਾ ਦਾ ਪ੍ਰਗਟਾਵਾ ਗਿਆਨੀ ਭੁਪਿੰਦਰ ਸਿੰਘ ਮੁਖ ਸੇਵਾਦਾਰ ਦਮਦਮੀ ਟਕਸਾਲ, ਗੁਰਦੁਆਰਾ ਸ੍ਰੀ ਅਕਾਲ ਦਰਬਾਰ ਸਾਹਿਬ ਸੰਤ ਬਾਬਾ ਠਾਕਰ ਸਿੰਘ ਸਦਰਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤੇ। ਗਿਆਨੀ ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਅਪੀਲ ਕਿਹਾ ਕਿ ਕੁਝ ਸਿੱਖ ਵਿਰੋਧੀ ਤਾਕਤਾਂ ਸ਼ਾਜਿਸ਼ ਰੱਚ ਰਹੀਆਂ ਹਨ ਅਤੇ ਇਸ ਸ਼ਾਜਿਸ਼ ਨੂੰ ਜੱਗ ਜਾਹਿਰ ਕਰਨ ਲਈ ਇੱਕ ਜੁੱਟਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆ ਗੁਰੂ ਘਰ ਦੀ ਸੁਰੱਖਿਆ ਲਈ ਪੱਕੇ ਪਹਿਰੇਦਾਰ ਲਗਾਉਣ ਅਤੇ ਗੁਰੂ ਘਰਾਂ ਨੂੰ ਮੁਕੰਮਲ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਉਨਾ ਕਿਹਾ ਕਿ ਜ਼ੀਰਾ ਹਲਕੇ ਦੇ ਪਿੰਡ ਬਹਿਕ ਫੱਤੂ ਅਤੇ ਹੁਣ ਵਸਤੀ ਗਰੀਬ ਸਿੰਘ ਵਾਲੀ ਵਿਖੇ ਗੁਰੂ ਘਰ ਵਿੱਚ ਪ੍ਰਕਾਸ਼ਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਂਟ ਹੋਣ ਤੋਂ ਬਾਅਦ ਸਰਕਾਰ ਵਲੋ ਜਾਂਚ ਲਈ ਕੋਈ ਕਦਮ ਨਹੀ ਚੱਕੇ ਅਤੇ ਸਾਜਿਸ਼ ਤਹਿਤ ਹੋਈਆਂ ਇਹ ਘਟਨਾਵਾਂ ਦੋਸ਼ੀਆਂ ਨੂੰ ਸ਼ਹਿ ਦੇ ਰਹੀਆ ਹਨ। ਉਨਾਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤ ਕਿ ਗੁਰੂ ਘਰਾਂ ਦੀ ਸੁਰੱਖਿਆ ਲਈ ਹਲਕੇ ਦੇ ਐਸ.ਜੀ.ਪੀ.ਸੀ ਮੈਂਬਰ ਅਤੇ ਪ੍ਰਬੰਧਕ ਕਮੇਟੀਆਂ ਨੂੰ ਜਿੰਮੇਵਾਰ ਠਹਿਰਾਇਆ ਜਾਵੇ ਅਤੇ ਘਟਨਾ ਵਾਪਰਨ ਤੇ ਇੰਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ, ਤਾਂ ਜੋ ਵਾਪਰ ਰਹੀਆ ਘਟਨਾਂਵਾਂ ਨੂੰ ਠੱਪ ਪੈ ਸਕੇ। ਇਸ ਮੌਕੇ ਉਨ੍ਹਾਂ ਨਾਲ ਸਾਧੂ ਸਿੰਘ ਸਿਮਰਤਪਾਲ ਸਿੰਘ, ਮਨਜਿੰਦਰ ਸਿੰਘ, ਦਰਸ਼ਨ ਸਿੰਘ,ਜਗਮੀਤ ਸਿੰਘ, ਜਤਿੰਦਰ ਸਿੰਘ, ਬਾਬਾ ਹਰਨਾਮ ਸਿਘ, ਬਲਵਿੰਦਰ ਸਿੰਘ, ਲੱਖਾ ਸਿੰਘ, ਗੁਰਪ੍ਰੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਸਦਰਵਾਲਾ ਤੋ ਇਲਾਵਾ ਇਲਾਕੇ ਭਰ ਦੀਆ ਸਿੱਖ ਸੰਗਤਾ ਹਾਜਰ ਸਨ।
575 Views
Super User
Login to post comments
Top