ਗੁ: ਤੱਪੋਬਣ ਢੱਕੀ ਸਾਹਿਬ ‘ਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 300 ਸਾਲਾ ਸ਼ਹੀਦੀ ਜੋੜ ਮੇਲਾ ਮਨਾਇਆ

08 May 2016
Author :  
ਰਾੜਾ ਸਾਹਿਬ ਗੁਰਵਿੰਦਰ ਸਿੰਘ ਗਿੱਲ0ਗੁ: ਤੱਪੋਬਣ ਢੱਕੀ ਸਾਹਿਬ ਵਿਖੇ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਦੀ ਦੇਖ ਰੇਖ ਅਤੇ ਸ਼੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪਹਿਲੇ ਹੁਕਮਰਾਨ ਬਾਬਾ ਬੰਦਾ ਸਿੰਘ ਬਹਾਦਰ ਦਾ 300 ਸਾਲਾ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਏ ਗਏ ਜਿਸ ਵਿਚ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤੱਪੋਬਣ ਢੱਕੀ ਸਾਹਿਬ ਵਾਲਿਆਂ ਨੇ ਗੁਰਮਤਿ ਕਥਾ ਕੀਰਤਨ ਵਿਖਿਆਨ ਰਾਹੀ ਸੰਗਤਾਂ ਨਾਲ ਗੁਰਮਤਿ ਦੀ ਸਾਂਝ ਪਾਉਦਿਆਂ ਫਰਮਾਇਆ ਕਿ ਸਰਬੰਸ ਦਾਨੀ ਸ਼੍ਰੀ ਗੁਰੂੁ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰ ਕੇ ਸਿੱਖੀ ਦੇ ਮਹਿਲ ਦੀਆਂ ਨੀਹਾਂ ਮਜਬੂਤ ਕੀਤੀਆਂ। ਉਥੇ ਜਾਲਮਾਂ ਨੂੰ ਸ਼ਬਕ ਸਿਖਾਉਣ ਲਈ ਸੂਰਬੀਰ ਯੋਧੇ ਪੈਦਾ ਕੀਤੇ। ਗੁਰੂੁ ਗੋਬਿੰਦ ਸਿੰਘ ਜੀ ਦੇ ਚਾਰ ਸ਼ਾਹਿਬਜਾਦੇ, ਮਾਤਾ ਗੁਜਰੀ ਜੀ ਅਤੇ ਅਨੇਕਾ ਸਿੰਘ ਸ਼ਹੀਦ ਹੋ ਗਏ ਥੋੜੀ ਗਿਣਤੀ ਹੋਣ ਤੇ ਵੀ ਸਿੰਘਾਂ ਵੱਲੋਂ ਮੁਗ਼ਲ ਫੌਜਾਂ ਦਾ ਮੂੰਹ ਤੋੜਵਾ ਜਵਾਬ ਦਿੰਦੇ ਰਹੇ ਅਤੇ ਗੁਰੂੁ ਸਾਹਿਬ ਜੀ ਵੱਲੋਂ ਅਜਿਹੇ ਯੁੱਧਾਂ ਉਪਰੰਤ ਨਦੇੜ ਨੂੰ ਚਾਲੇ ਪਾ ਦਿੱਤੇ ਸਿੱਖੀ ਨੂੰ ਫਰਫੁੱਲਤ ਕਰਨ ਅਤੇ ਜੁਲਮ ਨੂੰ ਮਿਟਾਉਣ ਖਾਤਰ ਆਰੰਭੇ ਮਿਸਨ ਨੂੰ ਅੱਗੇ ਤੋਰਨ ਲਈ ਦਸ਼ਮੇਸ ਪਿਤਾ ਜੀ ਨੇ ਸਿੱਖ ਕੌਮ ਮਾਣਮੱਤੇ ਜਰਨੈਲ ਮਾਧੋਦਾਸ ਵੈਰਾਗੀ ਤੋਂ ਬੰਦਾ ਸਿੰਘ ਖਾਲਸਾ ਸਜਾਇਆ ਅਤੇ ਜਿਸ ਨੂੰ ਗੁਰੂ ਸਾਹਿਬ ਜੀ ਨੇ ਪੰਜ ਤੀਰ ਬਖ਼ਸੇ ਅਤੇ ਸਿੰਘਾਂ ਦੇ ਜਥੇ ਦਾ ਜਥੇਦਾਰ ਥਾਪ ਕੇ ਪੰਜਾਬ ਵੱਲ ਰਵਾਨਾ ਕੀਤਾ ਜਿਸ ਨੇ ਪੰਜਾਬ ਵਿਚ ਇੱਕ ਅਜਿਹਾ ਨਾਦ ਪੈਦਾ ਕੀਤਾ ਕਿ ਮੁਗ਼ਲ ਰਾਜ ਦੇ ਮਹਿਲ ਢਹਿਢੇਰੀ ਹੋਣ ਲੱਗੇ ਸੂਬੇ ਅਤੇ ਵੱਡੇ -ਵੱਡੇ ਫੌਜਦਾਰ ਡਰ ਨਾਲ ਕੰਬਣ ਲੱਗ ਪਏ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਮੇਂ ਇੱਕ ਉਤਮ ਦਰਜੇ ਦਾ ਸਿੱਖ ਯੋਧਾ ਤੇ ਪਹਿਲਾ ਸਿੱਖ ਹੁਕਮਰਾਨ ਹੋਇਆ ਅੰਤ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਬੰਦਾ ਸਿੰਘ ਅਤੇ ਕਈ ਹੋਰ ਸਿੰਘ ਮੁਗ਼ਲ ਫੌਜਾਂ ਦੇ ਘੇਰੇ ਵਿਚ ਆ ਗਏ ਬਾਬਾ ਜੀ ਨੂੰ ਪਿੰਜਰੇ ‘ਚ ਬੰਦ ਕਰਕੇ ਦਿੱਲੀ ਲਿਜਾਇਆ ਗਿਆ ਅਤੇ ਜਾਲਮਾਂ ਨੇ ਤਸੀਹੇ ਦਿੱਤੇ ਅਤੇ ਉਹਨਾਂ ਦੇ ਸਪੁੱਤਰ ਭਾਈ ਅਜੇੈ ਸਿੰਘ ਨੂੰ ਵੀ ਜਾਲਮਾਂ ਨੇ ਕਤਲ ਕਰ ਦਿੱਤਾ ਅਤੇ ਉਸ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਪਾਇਆ ਗਿਆ। ਸਮਾਗਮ ਦੌਰਾਨ ਬਾਬਾ ਜਗਤਾਰ ਸਿੰਘ ਕਾਨਗੜ੍ਹ ਵਾਲੇ, ਬਾਬਾ ਜਸਵਿੰਦਰ ਸਿੰਘ ਬਿਲਾਸਪੁਰ ਵਾਲੇ, ਭਾਈ ਮਨਪ੍ਰੀਤ ਸਿੰਘ ਮੋਨਪੁਰ ਵਾਲੇ, ਮਹੰਤ ਸੁਖਦੇਵ ਦਾਸ ਭੁਲਰਹੇੜੀ ਵਾਲਿਆਂ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਸ਼ਬਦ ਗੁਰੁ ਨਾਲ ਜੋੜਿਆ। ਇਸ ਮੌਕੇ ਤੇ ਭਾਈ ਗੁਰਦੀਪ ਸਿੰਘ ਢੱਕੀ ਸਾਹਿਬ, ਭਾਈ ਹਰਵੰਤ ਸਿੰਘ, ਭਾਈ ਕੜਾਕਾ ਸਿੰਘ, ਭਾਈ ਸਰਜੰਤ ਸਿੰਘ, ਸਰਪੰਚ ਪਰਮਜੀਤ ਸਿੰਘ ਚੰਗਾਲ, ਬਲਜਿੰਦਰ ਸਿੰਘ ਮਹੇਰਨਾ, ਭੁਪਿੰਦਰ ਸਿੰਘ ਰਾਣੋ, ਗੁਰਜੰਟ ਸਿੰਘ ਨਾਭਾ, ਗੁਰਬਚਨ ਸਿੰਘ ਸੰਗਰੂਰ, ਦਵਿੰਦਰ ਸਿੰਘ ਬਰੀਮਾ, ਚਰਨ ਸਿੰਘ ਬੀਜਾਪੁਰ, ਸਤਿੰਦਰ ਸਿੰਘ ਮੋਹੀ ਆਦਿ ਹਾਜ਼ਰ ਸਨ।
669 Views
Super User
Login to post comments
Top