ਖੇਡਾਂ

ਬਰਮਿੰਘਮ, -ਸਿਖਰਲਾ ਸਥਾਨ ਹਾਸਲ ਮਲੇਸ਼ੀਆ ਦੇ ਲੀ ਚੌਂਗ ਵੇਈ ਨੇ ਚੀਨ ਦੇ ਸ਼ੀ ਯੂਕੀ ਨੂੰ ਐਤਵਾਰ ਨੂੰ 21-12, 21-10 ਨਾਲ ਮਾਤ ਦੇ ਕੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ’ਚ ਪੁਰਸ਼ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਦੁਨੀਆਂ ਦੇ ਨੰਬਰ ਇੱਕ ਖਿਡਾਰੀ ਚੌਂਗ ਵੇਈ ਨੇ 10ਵੀਂ ਰੈਂਕਿੰਗ ਦੇ ਸ਼ੀ ਯੂਕੀ ਨੂੰ 45 ਮਿੰਟ ’ਚ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਚੌਂਗ ਵੇਈ ਨੇ ਇਸ ਤੋਂ ਪਹਿਲਾਂ 2010, 2011 ਅਤੇ 2014 ’ਚ ਵੀ ਇਹ ਖ਼ਿਤਾਬ ਜਿੱਤਿਆ ਸੀ। ਮਲੇਸ਼ਿਆਈ ਖਿਡਾਰੀ 2009, 2012 ਅਤੇ 2013 ’ਚ ਉਪ ਜੇਤੂ ਰਹੇ ਸਨ। ਚੌਂਗ ਵੇਈ ਦਾ ਆਲ ਇੰਗਲੈਂਡ ਚੈਂਪੀਅਨਸ਼ਿਪ ’ਚ ਇਹ ਸੱਤਵਾਂ ਫਾਈਨਲ ਸੀ। ਉਸ ਨੇ ਇਸ…
ਨਵੀਂ ਦਿੱਲੀ,-ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗ਼ਮਾ ਜੇਤੂ ਵਿਕਾਸ ਕ੍ਰਿਸ਼ਨ (75 ਕਿਲੋ) ਅਤੇ ਸ਼ਿਵ ਥਾਪਾ (60 ਕਿਲੋ) ਉਨ੍ਹਾਂ ਸੱਤ ਭਾਰਤੀਆਂ ’ਚ ਸ਼ਾਮਲ ਹਨ ਜਿਨ੍ਹਾਂ ਨੂੰ ਅਪਰੈਲ ਮਹੀਨੇ ਬੈਂਕਾਕ ਵਿੱਚ ਹੋਣ ਵਾਲੇ ਥਾਈਲੈਂਡ ਕੌਮਾਂਤਰੀ ਟੂਰਨਾਮੈਂਟ ਲਈ ਚੁਣਿਆ ਗਿਆ ਹੈ। ਪਿਛਲੇ ਸਾਲ ਰੀਓ ਓਲੰਪਿਕ ਦੇ ਕੁਆਰਟਰ ਫਾਈਨਲ ’ਚ ਹਾਰਨ ਮਗਰੋਂ ਵਿਕਾਸ ਆਪਣੇ ਪਹਿਲੇ ਟੂਰਨਾਮੈਂਟ ’ਚ ਭਾਗ ਲੈ ਰਿਹਾ ਹੈ ਜੋ 2011 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਹੈ। ਪਿਛਲੇ ਸਾਲ ਏਆਈਬੀਏ ਦੇ ਸਾਲਾਨਾ ਪੁਰਸਕਾਰ ਸਮਾਰੋਹ ’ਚ ਸਰਵੋਤਮ ਮੁੱਕੇਬਾਜ਼ ਦਾ ਪੁਰਸਕਾਰ ਹਾਸਲ ਕਰਨ ਵਾਲਾ ਇਹ 24 ਸਾਲਾ ਮੁੱਕੇਬਾਜ਼ ਅਮਰੀਕਾ ਤੋਂ ਮੁੜਨ ਮਗਰੋਂ ਹਾਲ ਹੀ ਵਿੱਚ ਕੌਮੀ ਕੈਂਪ ਨਾਲ ਜੁੜਿਆ ਹੈ। ਏਸ਼ਿਆਈ ਖੇਡਾਂ…
ਮੈਲਬਰਨ, -01ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੇਲ ਜੌਹਨਸਨ ਨੇ ਕਿਹਾ ਹੈ ਕਿ ਆਸਟਰੇਲੀਆ ਖ਼ਿਲਾਫ਼ ਮੌਜੂਦਾ ਟੈਸਟ ਲੜੀ ’ਚ ਵੱਡੀ ਪਾਰੀ ਨਾ ਖੇਡ ਸਕਣ ਕਾਰਨ ਭਾਰਤੀ ਕਪਤਾਨ ਵਿਰਾਟ ਕੋਹਲੀ ਹਤਾਸ਼ ਹੋ ਗਿਆ ਹੈ। ਜੌਹਨਸਨ ਨੇ ਆਪਣੇ ਬਲਾਗ ’ਤੇ ਲਿਖਿਆ, ‘ਬੇਸ਼ਕ ਉਹ ਕਾਫੀ ਜਨੂੰਨੀ ਹੈ, ਪਰ ਮੈਨੂੰ ਲਗਦਾ ਹੈ ਕਿ ਉਹ ਹਤਾਸ਼ ਹੈ ਕਿਉਂਕਿ ਉਹ ਦੌੜਾਂ ਨਹੀਂ ਬਣਾ ਸਕਿਆ ਹੈ ਅਤੇ ਉਹ ਆਪਣੀਆਂ ਭਾਵਨਾਵਾਂ ਨੂੰ ਖੁਦ ’ਤੇ ਹਾਵੀ ਹੋਣ ਦੇ ਰਿਹਾ ਹੈ।’ ਇਸ ਤੇਜ਼ ਗੇਂਦਬਾਜ਼ ਨੇ ਕਿਹਾ, ‘ਤੁਸੀਂ ਦੇਖ ਸਕਦੇ ਹੋ ਕਿ ਦੂਜੇ ਟੈਸਟ ਮੈਚ ’ਚ ਪਾਸਾ ਅਚਾਨਕ ਬਦਲ ਗਿਆ ਤੇ ਭਾਰਤ ਅੱਗੇ ਨਿਕਲ ਗਿਆ।’ ਜਦ ਵੀ ਵਿਕਟ ਡਿਗ ਰਹੀ ਸੀ ਤਾਂ…
ਆਕਲੈਂਡ ਹਰਜਿੰਦਰ ਸਿੰਘ ਬਸਿਆਲਾ0ਹਾਕਸ ਬੇਅ ਇੰਡੀਅਨ ਐਸੋਸੀਏਸ਼ਨ ਵੱਲੋਂ ਵਿਸਾਖੀ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਅਕੀਨਾ ਪਾਰਕ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਵਿਚ ਕਲਗੀਧਰ ਸਪੋਰਟਸ ਕਲੱਬ ਆਕਲੈਂਡ, ਆਜ਼ਾਦ ਕਬੱਡੀ ਕਲੱਬ ਪੁਕੀਕੁਈ, ਚੜ੍ਹਦੀ ਕਲਾ ਸਪੋਰਟਸ ਕਲੱਬ ਆਕਲੈਂਡ, ਦੇਸ਼ ਪੰਜਾਬ ਸਪੋਰਟਸ ਕਲੱਬ ਆਕਲੈਂਡ, ਟਾਈਗਰ ਸਪੋਰਟਸ ਕਲੱਬ ਟੌਰੰਗਾ, ਦਸਮੇਸ਼ ਸਪੋਰਟਸ ਕਲੱਬ ਟੀ ਪੁੱਕੀ, ਯੰਗ ਸਪੋਰਟਸ ਕਲੱਬ ਟੀ ਪੁੱਕੀ ਤੇ ਪੰਜਾਬ ਕੇਸਰੀ ਸਪੋਰਟਸ ਕਲੱਬ ਆਕਲੈਂਡ ਨੇ ਭਾਗ ਲਿਆ। ਫਾਈਨਲ ਮੁਕਾਬਲਾ ਕਲਗੀਧਰ ਸਪੋਰਟਸ ਕਲੱਬ ਦੀ ਟੀਮ ਨੇ ਚੜ੍ਹਦੀ ਕਲਾ ਕਲੱਬ ਦੀ ਟੀਮ ਨੂੰ ਅੱਧੇ ਨੰਬਰ ਦੇ ਫਰਕ ਨਾਲ ਹਰਾ ਕੇ ਕਬੱਡੀ ਕੱਪ ਆਪਣੇ ਨਾਂਅ ਕੀਤਾ ਅਤੇ 2100 ਡਾਲਰ ਨਕਦ ਇਨਾਮ ਹਾਸਿਲ ਕੀਤਾ। ਉਪ ਜੇਤੂ ਰਹੀ ਟੀਮ…
ਮੈਲਬਰਨ— ਭਾਰਤੀ ਮੂਲ ਦਾ ਪਹਿਲਵਾਨ ਵਿਨੋਦ ਕੁਮਾਰ ਦਾਹੀਆ ਰੀਓ ਓਲੰਪਿਕ 'ਚ ਆਸਟਰੇਲੀਆ ਦੀ ਨੁਮਾਇੰਦਗੀ ਕਰੇਗਾ, ਜਿਸਦੀ ਚੋਣ ਗ੍ਰੀਕੋ ਰੋਮਨ 66 ਕਿ.ਗ੍ਰਾ. ਭਾਰ ਵਰਗ 'ਚ ਹੋਈ ਹੈ | ਅਧਿਕਾਰਿਤ ਵੈੱਬਸਾਈਟ ਅਨੁਸਾਰ ਹਰਿਆਣਾ ਦੇ ਖੰਡਾ 'ਚ ਇੱਕ ਛੋਟੇ ਜਿਹੇ ਪਿੰਡ 'ਚ ਜੰਮੇ ਵਿਨੋਦ ਇੱਕ ਸਾਲ ਪਹਿਲਾ ਹੀ ਆਸਟਰੇਲੀਆ ਦੇ ਨਾਗਰਿਕ ਬਣੇ ਹਨ ਅਤੇ ਹੁਣ ਓਲੰਪਿਕ 'ਚ ਸ਼ੁਰੂਆਤ ਕਰਨਗੇ | ਉਨ੍ਹਾਂ ਨੇ ਅਲਜੀਰੀਆ 'ਚ ਏਸ਼ੀਆ ਓਲੰਪਿਕ ਕੁਵਾਲੀਫਾਇਰ 'ਚ ਸਿਲਵਰ ਤਗ਼ਮਾ ਜਿੱਤ ਕੇ ਓਲੰਪਿਕ ਕੋਟਾ ਹਾਸਿਲ ਕੀਤਾ ਸੀ | ਵਿਨੋਦ ਦੇ ਪਰਿਵਾਰ ਨੇ 1998 'ਚ ਉਨ੍ਹਾਂ ਨੂੰ ਦਿੱਲੀ 'ਚ ਮਹਾਬਲੀ ਸੱਤਪਾਲ ਦੀ ਕੁਸ਼ਤੀ ਅਕੈਡਮੀ 'ਚ ਭੇਜਿਆ | ਉੁਹ 2010 'ਚ ਆਸਟਰੇਲੀਆ ਗਏ, ਜਿੱਥੇ ਯੁਨਾਈਟਿਡ…
ਬੰਗਲੌਰ— ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਵਲੋਂ ਤੇਜ਼ ਗੇਂਦਬਾਜ਼ ਕ੍ਰਿਸ ਜਾਰਡਨ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਉਸ ਦੇ ਆਈ. ਪੀ. ਐੱਲ. ਵਿਚ ਖੇਡਣ ਦਾ ਰਸਤਾ ਸਾਫ ਹੋ ਗਿਆ ਹੈ ਤੇ ਹੁਣ ਉਹ ਜਲਦ ਹੀ ਟੂਰਨਾਮੈਂਟ ਵਿਚ ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਲਈ ਖੇਡਦਾ ਨਜ਼ਰ ਆਵੇਗਾ। ਜਾਰਡਨ ਟੀਮ 'ਚ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੀ ਜਗ੍ਹਾ ਲਵੇਗਾ, ਜਿਹੜਾ ਪੈਰ ਦੀ ਸੱਟ ਕਾਰਨ ਆਈ. ਪੀ. ਐੱਲ. 'ਚੋਂ ਬਾਹਰ ਚੱਲ ਰਿਹਾ ਹੈ। ਆਖਰੀ ਓਵਰਾਂ 'ਚ ਕਮਾਲ ਦੀ ਗੇਂਦਬਾਜ਼ੀ ਕਰਨ ਦੀ ਸਮਰੱਥਾ ਰੱਖਣ ਵਾਲੇ ਜਾਰਡਨ ਦੇ ਆਉਣ ਨਾਲ ਨਿਸ਼ਚਿਤ ਹੀ ਬੰਗਲੌਰ ਦੀ ਟੀਮ ਨੂੰ ਮਜ਼ਬੂਤੀ ਮਿਲੇਗੀ। ਜਾਰਡਨ ਨੇ ਭਾਰਤ 'ਚ…
ਮੈਨਚੈਸਟਰ— ਭਾਰਤੀ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਪ੍ਰੋਫੈਸ਼ਨਲ ਮੁੱਕੇਬਾਜ਼ ਆਮਿਰ ਖਾਨ ਦੀ ਉਸ ਨਾਲ ਭਾਰਤ ਵਿਚ ਹੀ ਮੁਕਾਬਲਾ ਕਰਨ ਦੀ ਚੁਣੌਤੀ ਨੂੰ ਮੰਗਲਵਾਰ ਸਵੀਕਾਰ ਕਰ ਲਿਆ ਹੈ ਪਰ ਇਹ ਮੁਕਾਬਲਾ 2018 ਤੋਂ ਪਹਿਲਾਂ ਹੋਣਾ ਸੰਭਵ ਨਹੀਂ ਹੈ। ਮੈਕਸੀਕੋ ਦੇ ਕੇਨੇਲੋ ਓਲਵਾਰੇਜ ਵਿਰੁੱਧ ਬਹੁਚਰਚਿਤ ਡਬਲਯੂ. ਬੀ. ਸੀ. ਮਿਡਲਵੇਟ ਖਿਤਾਬੀ ਮੁਕਾਬਲੇ ਦੀ ਤਿਆਰੀ ਵਿਚ ਲੱਗੇ ਆਮਿਰ ਨੇ ਸੋਮਵਾਰ ਕਿਹਾ ਸੀ ਕਿ ਉਹ ਵਿਜੇਂਦਰ ਨਾਲ ਭਾਰਤ ਵਿਚ ਮੁਕਾਬਲਾ ਕਰਨਾ ਚਾਹੁੰਦਾ ਹੈ। ਪੇਸ਼ੇਵਰ ਮੁੱਕੇਬਾਜ਼ੀ ਦਾ ਹਿੱਸਾ ਬਣ ਚੱਕੇ ਭਾਰਤੀ ਮੁੱਕੇਬਾਜ਼ ਨੇ ਵੀ ਆਮਿਰ ਦੀ ਇਸ ਚੁਣੌਤੀ ਨੂੰ ਕਬੂਲ ਕਰ ਲਿਆ ਹੈ। ਵਿਜੇਂਦਰ ਨੇ ਕਿਹਾ, 'ਮੈਨੂੰ ਭਰੋਸਾ ਹੈ ਕਿ ਇਹ ਮੁਕਾਬਲਾ…
ਰੀਓ— ਭਾਰਤ ਦੇ ਨਿਸ਼ਾਨੇਬਾਜ਼ ਮੈਰਾਜ ਅਹਿਮਦ ਖਾਨ ਨੇ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਸ਼ਹਿਰ 'ਚ ਚੱਲ ਰਹੇ ਆਈ. ਐੱਸ. ਐੱਸ. ਐੱਫ. ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੀ ਸਕੀਟ ਪ੍ਰਤੀਯੋਗਿਤਾ 'ਚ ਚਾਂਦੀ ਤਮਗਾ ਜਿੱਤ ਲਿਆ ਹੈ, ਜਿਹੜਾ ਭਾਰਤ ਲਈ ਇਸ ਟੂਰਨਾਮੈਂਟ ਦੇ ਸਕੀਟ ਮੁਕਾਬਲੇ 'ਚ ਪਹਿਲਾ ਤਮਗਾ ਹੈ | 40 ਸਾਲਾ ਮੈਰਾਜ ਪੁਰਸ਼ਾਂ ਦੇ ਸਕੀਟ ਸੋਨ ਤਮਗੇ ਦੇ ਮੁਕਾਬਲੇ 'ਚ ਸਵੀਡਨ ਦੇ ਮਾਰਕਸ ਸਵੇਨਸਨ ਤੋਂ ਸ਼ੁੂਟਆਊਟ ਟਾਈਬ੍ਰੇਕਰ 'ਚ 2-1 ਨਾਲ ਹਾਰ ਗਿਆ | ਮੈਰਾਜ ਨੇ ਆਖਰੀ ਗੇੜ ਦੇ ਕੁਆਲੀਫਾਇਰ ਰਾਊਾਡ 'ਚ 125 'ਚੋਂ 122 ਨਿਸ਼ਾਨੇ ਲਾ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ | ਉਹ ਛੇ ਨਿਸ਼ਾਨੇਬਾਜ਼ਾਂ 'ਚੋਂ ਦੂਜੇ ਸਥਾਨ 'ਤੇ ਰਿਹਾ | ਇਸ…
Page 1 of 5
Top