ਹਤਾਸ਼ ਹੋ ਗਿਆ ਹੈ ਕੋਹਲੀ: ਜੌਹਨਸਨ

14 March 2017
Author :  
ਮੈਲਬਰਨ, -01ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੇਲ ਜੌਹਨਸਨ ਨੇ ਕਿਹਾ ਹੈ ਕਿ ਆਸਟਰੇਲੀਆ ਖ਼ਿਲਾਫ਼ ਮੌਜੂਦਾ ਟੈਸਟ ਲੜੀ ’ਚ ਵੱਡੀ ਪਾਰੀ ਨਾ ਖੇਡ ਸਕਣ ਕਾਰਨ ਭਾਰਤੀ ਕਪਤਾਨ ਵਿਰਾਟ ਕੋਹਲੀ ਹਤਾਸ਼ ਹੋ ਗਿਆ ਹੈ। ਜੌਹਨਸਨ ਨੇ ਆਪਣੇ ਬਲਾਗ ’ਤੇ ਲਿਖਿਆ, ‘ਬੇਸ਼ਕ ਉਹ ਕਾਫੀ ਜਨੂੰਨੀ ਹੈ, ਪਰ ਮੈਨੂੰ ਲਗਦਾ ਹੈ ਕਿ ਉਹ ਹਤਾਸ਼ ਹੈ ਕਿਉਂਕਿ ਉਹ ਦੌੜਾਂ ਨਹੀਂ ਬਣਾ ਸਕਿਆ ਹੈ ਅਤੇ ਉਹ ਆਪਣੀਆਂ ਭਾਵਨਾਵਾਂ ਨੂੰ ਖੁਦ ’ਤੇ ਹਾਵੀ ਹੋਣ ਦੇ ਰਿਹਾ ਹੈ।’ ਇਸ ਤੇਜ਼ ਗੇਂਦਬਾਜ਼ ਨੇ ਕਿਹਾ, ‘ਤੁਸੀਂ ਦੇਖ ਸਕਦੇ ਹੋ ਕਿ ਦੂਜੇ ਟੈਸਟ ਮੈਚ ’ਚ ਪਾਸਾ ਅਚਾਨਕ ਬਦਲ ਗਿਆ ਤੇ ਭਾਰਤ ਅੱਗੇ ਨਿਕਲ ਗਿਆ।’ ਜਦ ਵੀ ਵਿਕਟ ਡਿਗ ਰਹੀ ਸੀ ਤਾਂ ਕੈਮਰਾ ਕੋਹਲੀ ਦੀ ਪ੍ਰਤੀਕਿਰਿਆ ਦੇਖਣ ਲਈ ਉਸ ਵੱਲ ਹੀ ਜਾ ਰਿਹਾ ਸੀ। ਜੌਹਨਸਨ ਨੇ ਕੋਹਲੀ ਨਾਲ ਅਤੀਤ ’ਚ ਹੋਈਆਂ ਬਹਿਸਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਉਸ ਨੂੰ ਉਨ੍ਹਾਂ ਦਿਨਾਂ ਦੀ ਯਾਦ ਦਿਵਾ ਦਿੱਤੀ ਜਦ ਉਹ ਖੇਡਿਆ ਕਰਦਾ ਸੀ ਤੇ ਉਹ ਵੀ ਕਈ ਵਾਰ ਕੋਹਲੀ ਨਾਲ ਭਿੜਿਆ ਸੀ।
520 Views
Super User
Login to post comments
Top