ਚੌਂਗ ਵੇਈ ਚੌਥੀ ਵਾਰ ਬਣਿਆ ਆਲ ਇੰਗਲੈਂਡ ਚੈਂਪੀਅਨ

14 March 2017
Author :  
ਬਰਮਿੰਘਮ, -ਸਿਖਰਲਾ ਸਥਾਨ ਹਾਸਲ ਮਲੇਸ਼ੀਆ ਦੇ ਲੀ ਚੌਂਗ ਵੇਈ ਨੇ ਚੀਨ ਦੇ ਸ਼ੀ ਯੂਕੀ ਨੂੰ ਐਤਵਾਰ ਨੂੰ 21-12, 21-10 ਨਾਲ ਮਾਤ ਦੇ ਕੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ’ਚ ਪੁਰਸ਼ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਦੁਨੀਆਂ ਦੇ ਨੰਬਰ ਇੱਕ ਖਿਡਾਰੀ ਚੌਂਗ ਵੇਈ ਨੇ 10ਵੀਂ ਰੈਂਕਿੰਗ ਦੇ ਸ਼ੀ ਯੂਕੀ ਨੂੰ 45 ਮਿੰਟ ’ਚ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਚੌਂਗ ਵੇਈ ਨੇ ਇਸ ਤੋਂ ਪਹਿਲਾਂ 2010, 2011 ਅਤੇ 2014 ’ਚ ਵੀ ਇਹ ਖ਼ਿਤਾਬ ਜਿੱਤਿਆ ਸੀ। ਮਲੇਸ਼ਿਆਈ ਖਿਡਾਰੀ 2009, 2012 ਅਤੇ 2013 ’ਚ ਉਪ ਜੇਤੂ ਰਹੇ ਸਨ। ਚੌਂਗ ਵੇਈ ਦਾ ਆਲ ਇੰਗਲੈਂਡ ਚੈਂਪੀਅਨਸ਼ਿਪ ’ਚ ਇਹ ਸੱਤਵਾਂ ਫਾਈਨਲ ਸੀ। ਉਸ ਨੇ ਇਸ ਜਿੱਤ ਦੇ ਨਾਲ ਯੂਕੀ ਖ਼ਿਲਾਫ਼ ਆਪਣਾ ਕਰੀਅਰ ਰਿਕਾਰਡ 3-0 ਕਰ ਲਿਆ ਹੈ। ਯੂਕੀ ਨੇ ਸੈਮੀ ਫਾਈਨਲ ’ਚ ਹਮਵਤਨ ਅਤੇ ਇੱਥੇ ਛੇ ਵਾਰ ਚੈਂਪੀਅਨ ਰਹਿ ਚੁੱਕੇ ਲਿਨ ਡੈਨ ਨੂੰ ਹਰਾਇਆ ਸੀ, ਪਰ ਉਹ ਇਹ ਕਾਰਨਾਮਾ ਚੌਂਗ ਵੇਈ ਖ਼ਿਲਾਫ਼ ਨਹੀਂ ਦੁਹਰਾ ਸਕਿਆ। ਮਲੇਸ਼ਿਆਈ ਖਿਡਾਰੀ ਨੇ ਪਹਿਲੀ ਗੇਮ ’ਚ 7-5 ਦੀ ਲੀਡ ਬਣਾਉਣ ਮਗਰੋਂ ਮੁੜ ਕੇ ਨਹੀਂ ਦੇਖਿਆ। ਉਸ ਨੇ ਆਪਣੀ ਲੀਡ ਬਣਾਉਂਦਿਆਂ ਪਹਿਲੀ ਗੇਮ 21-12 ਨਾਲ ਜਿੱਤ ਲਈ। ਦੂਜੀ ਗੇਮ ’ਚ 3-0 ਦੀ ਲੀਡ ਬਣਾਉਣ ਮਗਰੋਂ ਚੌਂਗ ਵੇਈ ਨੇ 21-10 ਨਾਲ ਗੇਮ ਆਪਣੇ ਨਾਂ ਕੀਤੀ। ਇਸੇ ਵਿਚਾਲੇ ਪੰਜਵਾਂ ਸਥਾਨ ਹਾਸਲ ਚੀਨੀ ਜੋੜੀ ਲੂ ਕੇਈ ਅਤੇ ਹੁਆਂਗ ਯਾਕਿਓਂਗ ਨੇ ਮਲੇਸ਼ਿਆਈ ਜੋੜੀ ਪੇਂਗ ਸੂਨ ਚਾਨ ਅਤੇ ਲਿਊ ਯਿੰਗ ਗੋਹ ਨੂੰ ਇੱਕ ਘੰਟਾ 26 ਮਿੰਟ ’ਚ 18-21 21-19 21-16 ਨਾਲ ਹਰਾ ਕੇ ਮਿਕਸਡ ਡਬਲਜ਼ ਦਾ ਖ਼ਿਤਾਬ ਜਿੱਤ ਲਿਆ।
567 Views
Super User
Login to post comments
Top