ਸੰਡੇ ਮੈਗਜ਼ੀਨ

ਮੁੰਬਈ— ਅੱਜਕਲ ਬਾਇਓਪਿਕ ਫਿਲਮਾਂ ਦੀ ਜਿਵੇਂ ਝੜੀ ਜਿਹੀ ਲੱਗ ਗਈ ਹੈ ਅਤੇ ਹਰ ਕੋਈ ਆਪਣੀ ਲਾਈਫ 'ਤੇ ਫਿਲਮ ਦਾ ਨਿਰਮਾਣ ਕਰਵਾਉਣਾ ਚਾਹੁੰਦਾ ਹੈ। ਅਜਿਹੀ ਹੀ ਇੱਛਾ ਪ੍ਰਗਟਾਈ ਹੈ ਬਾਲੀਵੁੱਡ ਦੀ ਈਲੂ-ਈਲੂ ਗਰਲ ਮਨੀਸ਼ਾ ਕੋਇਰਾਲਾ ਨੇ, ਜੋ ਇਕ ਵਾਰ ਫਿਰ ਸੰਜੇ ਦੱਤ ਦੀ ਬਾਇਓਪਿਕ ਫਿਲਮ ਨਾਲ ਬਾਲੀਵੁੱਡ 'ਚ ਕਮਬੈਕ ਕਰ ਰਹੀ ਹੈ। ਇਸ ਫਿਲਮ 'ਚ ਮਨੀਸ਼ਾ ਕੋਇਰਾਲਾ ਸੰਜੇ ਦੱਤ ਦੀ ਮਾਂ ਨਰਗਿਸ ਦੱਤ ਦੇ ਕਿਰਦਾਰ 'ਚ ਨਜ਼ਰ ਆਏਗੀ। ਅਜਿਹੇ 'ਚ ਮਨੀਸ਼ਾ ਨੇ ਇੱਛਾ ਪ੍ਰਗਟਾਈ ਹੈ ਕਿ ਉਸ ਦੀ ਲਾਈਫ ਨੂੰ ਵੀ ਪਰਦੇ 'ਤੇ ਦੇਖਿਆ ਜਾਵੇ ਅਤੇ ਇਸ ਫਿਲਮ 'ਚ ਆਲੀਆ ਭੱਟ ਜਾਂ ਫਿਰ ਕੰਗਨਾ ਰਾਣਾਵਤ ਉਸ ਦੇ ਕਿਰਦਾਰ ਨੂੰ ਨਿਭਾਏ। ਮਨੀਸ਼ਾ…
ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਹੁਣ ਇਕ ਵਾਰ ਫਿਰ ਤੋਂ ਸਟੇਜ 'ਤੇ ਤਹਿਲਕਾ ਮਚਾਉਣ ਲਈ ਤਿਆਰ ਹੈ। ਉਹ ਮਾਂ ਬਣਨ ਤੋਂ ਬਾਅਦ ਪਹਿਲੀ ਵਾਰੀ ਵੱਡੇ ਸਟੇਜ 'ਤੇ ਉਨ੍ਹਾਂ ਨਾਲ ਪ੍ਰਫਾਰਮ ਕਰਨ ਜਾ ਰਹੀ ਹੈ। ਇਹ ਬਾਲੀਵੁੱਡ ਦੇ ਮਸ਼ਹੂਰ ਖਾਨ ਸਲਮਾਨ ਖਾਨ, ਸੈਫ ਅਲੀ ਖਾਨ, ਆਮਿਰ ਖਾਨ ਅਤੇ ਸ਼ਹਰੁਖ ਖਾਨ ਨਾਲ ਪ੍ਰਫਾਰਮ ਕਰਨ ਜਾ ਰਹੀ ਹੈ। ਕਰੀਨਾ 'ਜੀ ਸਿਨੇ ਐਵਾਰਡਜ਼ 2017' ਦੌਰਾਨ ਹਿੰਦੀ ਸਿਨੇਮਾ ਦੇ ਸਾਰੇ ਖਾਨਜ਼ ਨਾਲ ਆਪਣੀਆਂ ਫਿਲਮਾਂ ਦੇ ਗਾਣਿਆਂ 'ਤੇ ਜਸ਼ਨ ਮਨਾਉਂਦੀ ਨਜ਼ਰ ਆਵੇਗੀ। ਇਸ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਹੈ। ਉਨ੍ਹਾਂ ਕਿਹਾ ਕਿ ਇਹ ਮੇਰੇ ਜੀਵਨ ਦਾ ਸਭ ਤੋਂ ਚੰਗਾ ਸਮਾਂ ਚੱਲ ਰਿਹਾ ਹੈ। ਮਾਂ ਬਣਨ…
ਮੁੰਬਈ— ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਹੁਮਾ ਕੁਰੈਸ਼ੀ ਦਾ ਕਹਿਣਾ ਹੈ ਕਿ, ''ਨਾਂਹ-ਪੱਖੀ ਗੱਲਾਂ ਤੋਂ ਲੋਕਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਅਤੇ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਰੱਖਣਾ ਚਾਹੀਦਾ ਹੈ। ਹੁਮਾ ਦੀ ਫਿਲਮ ਜੌਲੀ. ਐੱਲ. ਐੱਲ. ਬੀ. 2 ਹੁਣੇ ਹੀ ਰਿਲੀਜ਼ ਹੋਈ ਹੈ। ਇਹ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਿਤ ਹੋਈ ਹੈ। ਹੁਮਾ ਕੁਰੈਸ਼ੀ ਨੇ ਹਾਲ ਹੀ 'ਚ ਇਕ ਵੀਡੀਓ ਸ਼ੂਟ ਕੀਤਾ, ਜਿਸ ਵਿਚ ਉਨ੍ਹਾਂ ਅਜਿਹੇ ਲੋਕਾਂ 'ਤੇ ਨਿਸ਼ਾਨਾ ਸਾਧਿਆ ਹੈ ਜੋ ਆਪਣਾ ਨਹੀਂ, ਦੂਸਰਿਆਂ ਦਾ ਡ੍ਰੈਸਿੰਗ ਸਟਾਈਲ ਬਹੁਤ ਗੌਰ ਨਾਲ ਦੇਖਦੇ ਹਨ।'' ਜ਼ਿਕਰਯੋਗ ਹੈ ਕਿ ਉਨ੍ਹਾਂ ਕਿਹਾ ਕਿ ਨਾਂਹ-ਪੱਖੀ ਗੱਲਾਂ ਕਰਨ ਵਾਲਿਆਂ ਨੂੰ ਜਾਣ ਦਿਓ, ਉਹ ਸਿਰਫ ਤੁਹਾਨੂੰ ਨੀਵਾਂ ਦਿਖਾਉਣ…
ਮੁੰਬਈ- ਜ਼ੀ ਸਿਨੈ ਐਵਾਰਡਜ਼ 2017 'ਚ ਅਮਿਤਾਭ ਬੱਚਨ, ਤਾਪਸੀ ਪਨੂੰ ਸਟਾਰਰ ਫਿਲਮ 'ਪਿੰਕ' ਦਾ ਖੁਮਾਰ ਸਭ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅਮਿਤਾਭ ਬੱਚਨ ਨੇ ਇਸ ਫਿਲਮ ਲਈ ਬੈਸਟ ਐਕਟਰ ਦਾ ਐਵਾਰਡ ਲੈ ਕੇ ਸਾਬਿਤ ਕਰ ਦਿੱਤਾ ਹੈ ਕਿ ਮਹਾਨਾਇਕ ਦਾ ਤਾਜ਼ ਇਨ੍ਹਾਂ ਆਸਾਨੀ ਨਾਲ ਕਿਸੇ ਹੋਰ ਨੂੰ ਨਹੀਂ ਮਿਲਣ ਵਾਲਾ ਹੈ। 'ਉੜਤਾ ਪੰਜਾਬ' ਲਈ ਇਸ ਸਾਲ ਆਲੀਆ ਭੱਟ ਨੂੰ ਬੈਸਟ ਅਦਾਕਾਰਾ ਦੇ ਐਵਾਰਡ ਨਾਲ ਨਵਾਜ਼ਿਆ ਗਿਆ ਹੈ। ਵਿਊਰਜ਼ ਚੁਆਇਸ ਐਵਾਰਡ ਦੀ ਕੈਟੇਗਰੀ 'ਚ ਫਿਲਮ 'ਸੁਲਤਾਨ' ਲਈ ਸਲਮਾਨ ਖਾਨ ਨੂੰ ਬੈਸਟ ਐਕਟਰ, ਅਨੁਸ਼ਕਾ ਸ਼ਰਮਾ ਨੂੰ ਬੈਸਟ ਅਦਾਕਾਰਾ ਦੇ ਐਵਾਰਡ ਨਾਲ ਨਵਾਜ਼ਿਆ ਗਿਆ ਹੈ। ਸੋਨਮ ਕਪੂਰ ਦੀ ਫਿਲਮ 'ਨੀਰਜਾ' ਲਈ…
ਮਾਂ ਵਰਗਾ ਘਣਛਾਵਾਂ ਬੂਟਾ, ਮੈਨੂੰ ਕਿਤੇ ਨਜ਼ਰ ਨਾ ਆਏ ਲੈਕੇ ਜਿਸਤੋਂ ਛਾਂ ਉਧਾਰੀ, ਰੱਬ ਨੇ ਸਵਰਗ ਬਣਾਏ ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ ..... ਜਦੋਂ ਕੋਈ ਔਰਤ ਪਹਿਲੀ ਵਾਰ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸਦੇ ਚਿਹਰੇ ਉਪਰ ਜੰਮਣ-ਪੀੜ੍ਹਾਂ ਦੇ ਦਰਦੀਲੇ ਪਰਛਾਂਵੇਂ ਦੇ ਬਾਵਜੂਦ ਇੱਕ ਖੁਸ਼ੀ ਵੀ ਪੂੁਰੀ ਤਰਾਂ ਝਲਕਦੀ ਦਿਖਾਈ ਦਿੰਦੀ ਹੈ, ਮਾਂ ਬਣਨ ਦਾ ਅਹਿਸਾਸ ਉਸਨੂੰ ਦੁਨੀਆਂ ਦੀ ਸਭਤੋਂ ਵੱਡੀ ਨਿਆਮਤ ਲੱਗਦਾ ਹੈ। ਅਸਲ ਵਿੱਚ ਇੱਕ ਔਰਤ ਉਦੋਂ ਹੀ ਸੰਪੂਰਨ ਔਰਤ ਬਣਦੀ ਹੈ, ਜਦੋਂ ਉਹ ਮਾਂ ਬਣਦੀ ਹੈ। ਮਾਂ ਉਹ ਹੁੰਦੀ ਹੈ , ਜੋ ਕਿ ਆਪਣੇ ਜਿਗਰ ਦੇ ਟੁੱਕੜੇ ਨੂੰ ਆਪ ਗਿੱਲੇ ਥਾਂ ਪੈ ਕੇ , ਆਪ…
ਭਾਈ ਕਨੱਈਆ ਰਾਮ ਜੀ-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਨਿਨ ਸੇਵਕ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰੋਂ-ਘਰੋਂ ਵਰੋਸਾਏ ਭਾਈ ਕਨੱਈਆ ਰਾਮ ਜੀ 1702-1704 ਈ. ਦੌਰਾਨ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਬਰ, ਜ਼ੁਲਮ ਦੇ ਖਾਤਮੇ ਅਤੇ ਗਰੀਬਾਂ, ਮਜ਼ਲੂਮਾਂ ਦੀ ਰੱਖਿਆ ਲਈ ਹੋ ਰਹੇ ਧਰਮ ਯੁੱਧ ਵਿੱਚ ਚਮੜੇ ਦੀ ਮਸ਼ਕ ਪਾਣੀ ਦੀ ਭਰ ਕੇ, ਲੜਾਈ ਵਿੱਚ, ਚੱਲਦੀਆਂ ਤੋਪਾਂ, ਗੋਲੀਆਂ ਦੇ ਵਰ੍ਹਦੇ ਮੀਂਹ ਵਿੱਚ ਤੀਰਾਂ ਦੀ ਬੁਛਾਰ ਵਿੱਚ ਜਿੱਥੇ ਕੋਈ ਪਾਣੀ ਮੰਗਦਾ, ਪਹੁੰਚ ਕੇ ਪਾਣੀ ਪਿਲਾਉਂਦਾ ਹੈ। ਉਹ ਜ਼ਖਮੀਂ ਹੋਏ ਦੁਸ਼ਮਣਾਂ ਦੇ ਸੈਨਿਕਾਂ ਨੂੰ ਵੀ ਪਾਣੀ ਪਿਲਾ ਕੇ ਮੁੜ ਜੀਵਤ ਕਰ ਰਿਹਾ ਹੈ। ਕੀ ਇਹ (ਕਨੱਈਆ ਰਾਮ) ਦੁਸ਼ਮਣ…
ਅਕਬਰ ਤੱਕ ਸਾਰੇ ਮੁਗਲ ਬਾਦਸ਼ਾਹ ਗੁਰੂ ਘਰ ਪ੍ਰਤੀ ਸ਼ਰਧਾ ਰੱਖਦੇ ਸਨ, ਪਰ ਜਹਾਂਗੀਰ ਕੰਨਾਂ ਦਾ ਕੱਚਾ ਸੀ। ਜਿਸ ਕਰਕੇ ਉਹ ਗੁਰੂ ਘਰ ਦੇ ਖਿਲਾਫ ਹੋ ਗਿਆ। ਜਹਾਂਗੀਰ ਦੇ ਸਮੇਂ ਚੰਦੂ ਦੀ ਚੜ੍ਹਤ ਹੋ ਗਈ ਅਤੇ ਅਨਹੋਣੀਆਂ ਵਾਪਰ ਗਈਆਂ। ਵਿਗਾੜ ਦੇ ਕਾਰਨ ਇਤਿਹਾਸ ਵਿੱਚ ਦਰੁੱਸਤ ਇੰਦਰਾਜ ਨਹੀਂ ਮਿਲਦੇ, ਪਰ ਅਨਹੋਣੀਆਂ ਘਟਨਾਵਾਂ ਦਾ ਜ਼ਿਕਰ ਹੁਣ ਤੱਕ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਤੁਫਰਕਾ ਪੈਦਾ ਕਰਦਾ ਆਉਂਦਾ ਹੈ। ਜਹਾਂਗੀਰ ਦੀਆਂ ਰਾਜਨੀਤਕ ਚਾਲਾਂ, ਕੁਚਾਲਾਂ, ਵਿੱਚ ਬਦਲ ਗਈਆਂ। ਇਹ ਰਾਜਨੀਤੀ ਸੀ ਜਿਸ ਨੂੰ ਇੱਕ ਬਾਦਸ਼ਾਹ ਚੱਲਾ ਰਿਹਾ ਸੀ। ਆਮ ਜਨਤਾ ਇਸ ਵਿਗਾੜ ਨੂੰ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਨਫਰਤ ਵਿੱਚ ਢਾਲਦੀ ਰਹੀ ਹੈ। ਜੇਕਰ ਮੁਸਲਮਾਨਾਂ ਅਤੇ ਸਿੱਖਾਂ ਵਿੱਚ…
ਉ¤ਚੇ-ਲੰਬੇ ਦਰਖਤਾਂ ਨਾਲ ਘਿਰੇ ਇਸ ਹਰਿਆਲੀ ਭਰੇ ਜੰਗਲ ਵਿੱਚ ਟੋਪਲ ਕੱਛੂ ਨਵਾਂ-ਨਵਾਂ ਆਇਆ ਸੀ। ਇੱਕ ਦਿਨ ਟੋਪਲ ਨੇ ਦੇਖਿਆ ਕਿ ਕਿੰਮੀ ਕਾਟੋ, ਚਰਨਾ ਚੂਹਾ, ਖ਼ੁਸ਼ੀਆ ਖ਼ਰਗੋਸ਼, ਬੁਗਲੂ ਬਾਂਦਰ ਤੇ ਚੋਚਲ ਚਿੜੀ ਇਕੱਠੇ ਇੱਕ ਖੁਲ੍ਹੇ ਮੈਦਾਨ ਵਿੱਚ ਖੇਡ ਰਹੇ ਸਨ। ਉਨ੍ਹਾਂ ਨੂੰ ਖੇਡਦਿਆਂ ਦੇਖ ਟੋਪਲ ਕੱਛੂ ਦਾ ਵੀ ਖੇਡਣ ਨੂੰ ਦਿਲ ਕਰਿਆ। ਉਹ ਉਨ੍ਹਾਂ ਕੋਲ ਪਹੁੰਚ ਗਿਆ ਤੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਵੀ ਉਨ੍ਹਾਂ ਨਾਲ ਖੇਡ ਸਕਦਾ ਹੈ ਤਾਂ ਸਾਰਿਆਂ ਨੇ ਹਾਮੀ ਭਰ ਦਿੱਤੀ ਤੇ ਇਸ ਦੇ ਨਾਲ ਹੀ ਬੁਗਲੂ ਬਾਂਦਰ ਕਹਿਣ ਲੱਗਾ ਕਿ ਹੁਣ ਕੋਈ ਨਵੀਂ ਖੇਡ ਖੇਡੀ ਜਾਵੇ। ਖ਼ੁਸ਼ੀਆ ਖ਼ਰਗੋਸ਼ ਕਹਿਣ ਲੱਗਾ ਕਿ ਆਪਾਂ ਭੱਜਣ-ਭਜਾਈ ਖੇਡਦੇ ਹਾਂ। ਇਸ…
Page 1 of 18
Top