ਜ਼ੀ ਸਿਨੇ ਐਵਾਰਡਜ਼-2017 'ਚ ਫਿਲਮ 'ਪਿੰਕ' ਨੇ ਕੀਤਾ ਸਭ ਨੂੰ ਧੁੰਦਲਾ

14 March 2017
Author :  
ਮੁੰਬਈ- ਜ਼ੀ ਸਿਨੈ ਐਵਾਰਡਜ਼ 2017 'ਚ ਅਮਿਤਾਭ ਬੱਚਨ, ਤਾਪਸੀ ਪਨੂੰ ਸਟਾਰਰ ਫਿਲਮ 'ਪਿੰਕ' ਦਾ ਖੁਮਾਰ ਸਭ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅਮਿਤਾਭ ਬੱਚਨ ਨੇ ਇਸ ਫਿਲਮ ਲਈ ਬੈਸਟ ਐਕਟਰ ਦਾ ਐਵਾਰਡ ਲੈ ਕੇ ਸਾਬਿਤ ਕਰ ਦਿੱਤਾ ਹੈ ਕਿ ਮਹਾਨਾਇਕ ਦਾ ਤਾਜ਼ ਇਨ੍ਹਾਂ ਆਸਾਨੀ ਨਾਲ ਕਿਸੇ ਹੋਰ ਨੂੰ ਨਹੀਂ ਮਿਲਣ ਵਾਲਾ ਹੈ। 'ਉੜਤਾ ਪੰਜਾਬ' ਲਈ ਇਸ ਸਾਲ ਆਲੀਆ ਭੱਟ ਨੂੰ ਬੈਸਟ ਅਦਾਕਾਰਾ ਦੇ ਐਵਾਰਡ ਨਾਲ ਨਵਾਜ਼ਿਆ ਗਿਆ ਹੈ। ਵਿਊਰਜ਼ ਚੁਆਇਸ ਐਵਾਰਡ ਦੀ ਕੈਟੇਗਰੀ 'ਚ ਫਿਲਮ 'ਸੁਲਤਾਨ' ਲਈ ਸਲਮਾਨ ਖਾਨ ਨੂੰ ਬੈਸਟ ਐਕਟਰ, ਅਨੁਸ਼ਕਾ ਸ਼ਰਮਾ ਨੂੰ ਬੈਸਟ ਅਦਾਕਾਰਾ ਦੇ ਐਵਾਰਡ ਨਾਲ ਨਵਾਜ਼ਿਆ ਗਿਆ ਹੈ। ਸੋਨਮ ਕਪੂਰ ਦੀ ਫਿਲਮ 'ਨੀਰਜਾ' ਲਈ ਰਾਮ ਮਾਧਵਾਲੀ ਨੂੰ ਬੈਸਟ ਐਕਟਰ ਦਾ ਖਿਤਾਬ ਮਿਲਿਆ ਹੈ ਤਾਂ ਸਰਵਸ੍ਰੇਸ਼ਠ ਫਿਲਮ ਐਵਾਰਡ (ਜਿਊਰੀ) ਫਿਲਮ 'ਪਿੰਕ' ਦੇ ਨਾਂ ਰਿਹਾ। ਜਦੋਂ ਕਿ ਵਿਊਰਜ਼ ਚੁਆਇਸ ਦਾ ਬੈਸਟ ਫਿਲਮ ਦਾ ਖਿਤਾਬ 'ਦੰਗਲ' ਦੇ ਹਿੱਸੇ ਰਿਹਾ। ਇਸ ਐਵਾਰਡ ਨਾਈਟ 'ਚ ਕਰੀਨਾ ਕਪੂਰ 'ਤੇ ਸਭ ਦੀਆਂ ਨਜ਼ਰਾਂ ਰਹੀਆਂ। ਪ੍ਰੈਗਨੇਂਸੀ ਦੇ ਬਾਅਦ ਉਹ ਪਹਿਲ ਵਾਰ ਕਿਸੇ ਐਵਾਰਡ ਨਾਈਟ 'ਚ ਪੁੱਜੀ। ਇੰਨਾ ਹੀ ਨਹੀਂ ਇੱਥੇ ਉਸ ਨੇ ਡਾਂਸ ਪ੍ਰਫਾਰਮੈਂਸ ਵੀ ਦਿੱਤੀ । ਸਮਾਰੋਹ ਦੀ ਮੇਜ਼ਬਾਨੀ ਮਨੀਸ਼ ਪਾਲ ਅਤੇ ਭਾਰਤੀ ਨੇ ਕੀਤੀ।
302 Views
Super User
Login to post comments
Top