ਨਾਂਹ-ਪੱਖੀ ਗੱਲਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ : ਹੁਮਾ ਕੁਰੈਸ਼ੀ

14 March 2017
Author :  
ਮੁੰਬਈ— ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਹੁਮਾ ਕੁਰੈਸ਼ੀ ਦਾ ਕਹਿਣਾ ਹੈ ਕਿ, ''ਨਾਂਹ-ਪੱਖੀ ਗੱਲਾਂ ਤੋਂ ਲੋਕਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਅਤੇ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਰੱਖਣਾ ਚਾਹੀਦਾ ਹੈ। ਹੁਮਾ ਦੀ ਫਿਲਮ ਜੌਲੀ. ਐੱਲ. ਐੱਲ. ਬੀ. 2 ਹੁਣੇ ਹੀ ਰਿਲੀਜ਼ ਹੋਈ ਹੈ। ਇਹ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਿਤ ਹੋਈ ਹੈ। ਹੁਮਾ ਕੁਰੈਸ਼ੀ ਨੇ ਹਾਲ ਹੀ 'ਚ ਇਕ ਵੀਡੀਓ ਸ਼ੂਟ ਕੀਤਾ, ਜਿਸ ਵਿਚ ਉਨ੍ਹਾਂ ਅਜਿਹੇ ਲੋਕਾਂ 'ਤੇ ਨਿਸ਼ਾਨਾ ਸਾਧਿਆ ਹੈ ਜੋ ਆਪਣਾ ਨਹੀਂ, ਦੂਸਰਿਆਂ ਦਾ ਡ੍ਰੈਸਿੰਗ ਸਟਾਈਲ ਬਹੁਤ ਗੌਰ ਨਾਲ ਦੇਖਦੇ ਹਨ।'' ਜ਼ਿਕਰਯੋਗ ਹੈ ਕਿ ਉਨ੍ਹਾਂ ਕਿਹਾ ਕਿ ਨਾਂਹ-ਪੱਖੀ ਗੱਲਾਂ ਕਰਨ ਵਾਲਿਆਂ ਨੂੰ ਜਾਣ ਦਿਓ, ਉਹ ਸਿਰਫ ਤੁਹਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ 'ਚ ਰਹਿੰਦੇ ਹਨ। ਕੁਝ ਤੁਹਾਡਾ ਮਜ਼ਾਕ ਬਣਾ ਕੇ ਨਿਰਾਸ਼ ਕਰ ਸਕਦੇ ਹਨ। ਫਾਲਤੂ ਗੱਲਾਂ ਅਤੇ ਅਫਵਾਹਾਂ 'ਤੇ ਧਿਆਨ ਨਾ ਦਿਓ, ਬਲਕਿ ਜਦ ਤੁਸੀਂ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਨਹੀਂ ਕਰਦੇ ਤਾਂ ਤੁਸੀਂ ਸਫਲ ਨਹੀਂ ਹੋ ਸਕਦੇ। ਵੀਡੀਓ 'ਚ ਹੁਮਾ ਨੇ ਕਿਹਾ ਕਿ ਫਿੱਗਰ ਨੂੰ ਲੈ ਕੇ ਮੇਰਾ ਮਜ਼ਾਕ ਉਡਾਇਆ ਜਾਂਦਾ ਹੈ, ਜਿਸ ਦੀ ਵਜ੍ਹਾ ਹੈ ਕਿ ਮੈਂ ਬਾਹਰੀ ਹਾਂ ਅਤੇ ਬਣੇ-ਬਣਾਏ ਪੈਮਾਨੇ 'ਚ ਫਿਟ ਨਹੀਂ ਹਾਂ।
325 Views
Super User
Login to post comments
Top