ਮਾਂ ਬਣਨ ਤੋਂ ਬਾਅਦ ਕਰੀਨਾ ਕਰੇਗੀ 'ਐਵਾਰਡਜ਼ ਸ਼ੋਅ' 'ਚ ਧਮਾਕੇਦਾਰ ਐਂਟਰੀ
ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਹੁਣ ਇਕ ਵਾਰ ਫਿਰ ਤੋਂ ਸਟੇਜ 'ਤੇ ਤਹਿਲਕਾ ਮਚਾਉਣ ਲਈ ਤਿਆਰ ਹੈ। ਉਹ ਮਾਂ ਬਣਨ ਤੋਂ ਬਾਅਦ ਪਹਿਲੀ ਵਾਰੀ ਵੱਡੇ ਸਟੇਜ 'ਤੇ ਉਨ੍ਹਾਂ ਨਾਲ ਪ੍ਰਫਾਰਮ ਕਰਨ ਜਾ ਰਹੀ ਹੈ। ਇਹ ਬਾਲੀਵੁੱਡ ਦੇ ਮਸ਼ਹੂਰ ਖਾਨ ਸਲਮਾਨ ਖਾਨ, ਸੈਫ ਅਲੀ ਖਾਨ, ਆਮਿਰ ਖਾਨ ਅਤੇ ਸ਼ਹਰੁਖ ਖਾਨ ਨਾਲ ਪ੍ਰਫਾਰਮ ਕਰਨ ਜਾ ਰਹੀ ਹੈ। ਕਰੀਨਾ 'ਜੀ ਸਿਨੇ ਐਵਾਰਡਜ਼ 2017' ਦੌਰਾਨ ਹਿੰਦੀ ਸਿਨੇਮਾ ਦੇ ਸਾਰੇ ਖਾਨਜ਼ ਨਾਲ ਆਪਣੀਆਂ ਫਿਲਮਾਂ ਦੇ ਗਾਣਿਆਂ 'ਤੇ ਜਸ਼ਨ ਮਨਾਉਂਦੀ ਨਜ਼ਰ ਆਵੇਗੀ। ਇਸ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਹੈ। ਉਨ੍ਹਾਂ ਕਿਹਾ ਕਿ ਇਹ ਮੇਰੇ ਜੀਵਨ ਦਾ ਸਭ ਤੋਂ ਚੰਗਾ ਸਮਾਂ ਚੱਲ ਰਿਹਾ ਹੈ। ਮਾਂ ਬਣਨ ਤੋਂ ਬਾਅਦ ਇਸ ਤਰ੍ਹਾਂ ਆਪਣੇ ਸਫਰ ਦਾ ਜਸ਼ਨ ਮਨਾਉਣ ਦਾ ਮੌਕਾ ਮੈਨੂੰ ਮਿਲਿਆ ਹੈ।
Latest from Super User
Login to post comments