'ਇਹ ਅਦਾਕਾਰਾ ਵੀ ਚਾਹੁੰਦੀ ਹੈ ਆਪਣੀ ਬਾਇਓਪਿਕ'

14 March 2017
Author :  
ਮੁੰਬਈ— ਅੱਜਕਲ ਬਾਇਓਪਿਕ ਫਿਲਮਾਂ ਦੀ ਜਿਵੇਂ ਝੜੀ ਜਿਹੀ ਲੱਗ ਗਈ ਹੈ ਅਤੇ ਹਰ ਕੋਈ ਆਪਣੀ ਲਾਈਫ 'ਤੇ ਫਿਲਮ ਦਾ ਨਿਰਮਾਣ ਕਰਵਾਉਣਾ ਚਾਹੁੰਦਾ ਹੈ। ਅਜਿਹੀ ਹੀ ਇੱਛਾ ਪ੍ਰਗਟਾਈ ਹੈ ਬਾਲੀਵੁੱਡ ਦੀ ਈਲੂ-ਈਲੂ ਗਰਲ ਮਨੀਸ਼ਾ ਕੋਇਰਾਲਾ ਨੇ, ਜੋ ਇਕ ਵਾਰ ਫਿਰ ਸੰਜੇ ਦੱਤ ਦੀ ਬਾਇਓਪਿਕ ਫਿਲਮ ਨਾਲ ਬਾਲੀਵੁੱਡ 'ਚ ਕਮਬੈਕ ਕਰ ਰਹੀ ਹੈ। ਇਸ ਫਿਲਮ 'ਚ ਮਨੀਸ਼ਾ ਕੋਇਰਾਲਾ ਸੰਜੇ ਦੱਤ ਦੀ ਮਾਂ ਨਰਗਿਸ ਦੱਤ ਦੇ ਕਿਰਦਾਰ 'ਚ ਨਜ਼ਰ ਆਏਗੀ। ਅਜਿਹੇ 'ਚ ਮਨੀਸ਼ਾ ਨੇ ਇੱਛਾ ਪ੍ਰਗਟਾਈ ਹੈ ਕਿ ਉਸ ਦੀ ਲਾਈਫ ਨੂੰ ਵੀ ਪਰਦੇ 'ਤੇ ਦੇਖਿਆ ਜਾਵੇ ਅਤੇ ਇਸ ਫਿਲਮ 'ਚ ਆਲੀਆ ਭੱਟ ਜਾਂ ਫਿਰ ਕੰਗਨਾ ਰਾਣਾਵਤ ਉਸ ਦੇ ਕਿਰਦਾਰ ਨੂੰ ਨਿਭਾਏ। ਮਨੀਸ਼ਾ ਦਾ ਮੰਨਣਾ ਹੈ ਕਿ ਆਲੀਆ ਸੋਹਣੀ ਹੋਣ ਦੇ ਨਾਲ-ਨਾਲ ਇਕ ਬਿਹਤਰੀਨ ਅਦਾਕਾਰਾ ਵੀ ਹੈ। ਆਪਣੇ ਸਮੇਂ 'ਤੇ ਮਨੀਸ਼ਾ ਦਾ ਨਾਂ ਬਾਲੀਵੁੱਡ ਦੀ ਬਿਹਤਰੀਨ ਅਭਿਨੇਤਰੀਆਂ 'ਚ ਸ਼ਾਮਲ ਕੀਤਾ ਜਾਂਦਾ ਸੀ, ਪਰ ਬਾਅਦ ਉਨ੍ਹਾਂ ਦਾ ਕੈਰੀਅਰ ਗ੍ਰਾਫ ਡਿੱਗਦਾ ਹੀ ਗਿਆ। ਸਾਲ 2012 'ਚ ਖ਼ਬਰਾਂ ਸਨ ਕਿ ਮਨੀਸ਼ਾ ਨੂੰ ਕੈਂਸਰ ਹੋ ਗਿਆ ਹੈ। ਬਾਅਦ 'ਚ ਅਮਰੀਕਾ ਗਈ ਅਤੇ ਆਪਣਾ ਇਲਾਜ ਕਰਵਾਇਆ। ਸਾਲ 2012 'ਚ ਮਨੀਸ਼ਾ ਦਾ ਤਲਾਕ ਹੋ ਗਿਆ। ਉਨ੍ਹਾਂ ਨੇ ਸਾਲ 2010 'ਚ ਨੇਪਾਲੀ ਬਿਜਨੈੱਸ ਮੈਨ ਸਮਰਾਟ ਦਹਿਲ ਨਾਲ ਵਿਆਹ ਕੀਤਾ ਸੀ। ਸਲਮਾਨ ਖਾਨ ਇਸ ਵਾਰ ਇਕ ਨਵੇਂ ਧਮਾਕੇ ਨਾਲ ਜ਼ੀ ਸਿਨੇ ਐਵਾਰਡਜ਼ 2017 'ਚ ਨਜ਼ਰ ਆਏ। ਸਲਮਾਨ ਖਾਨ ਦੇ ਇਲਾਵਾ ਦੀਪਿਕਾ ਪਾਦੁਕੋਣ, ਆਲੀਆ ਭੱਟ, ਵਰੁਣ ਧਵਨ, ਸੰਨੀ ਲਿਓਨੀ ਆਦਿ ਕਈ ਸਿਤਾਰਿਆਂ ਨੇ ਆਪਣੇ ਪਰਫਾਰਮੇਂਸ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ।
748 Views
Super User
Login to post comments
Top