ਪ੍ਰਮੁੱਖ ਖਬਰਾਂ

ਅਸੀਂ ਗੱਲ ਕਰ ਰਹੇ ਹਾਂ ਦਸੂਹਾ ਤੋਂ 4 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਗੁਰੂਦੁਆਰਾ ਸ਼੍ਰੀ ਗਰਨਾ ਸਾਹਿਬ ਦੀ। ਕਹਿੰਦੇ ਹਨ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਲੀ ਦੇ ਮੇਲੇ ’ਤੇ ਜ¦ਧਰ ਦੋਆਬੇ ਵਿਚ ਆਏ ਹੋਏ ਸਨ, ਜਿੱਥੇ ਕਿ ਸਿੱਖ ਤੇ ਪ੍ਰੇਮੀ ਸੰਗਤਾਂ ਬਹੁਤ ਗਿਣਤੀ ’ਚ ਆਈਆਂ ਹੋਈਆਂ ਸਨ, ਉਹਨਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਦੁਆਬੇ ਵਿਚ ਚਰਨ ਪਾ ਕੇ ਸੰਗਤਾ ਨੂੰ ਨਿਹਾਲ ਕਰੋ। ਸਤਿਗੁਰੂ ਜੀ ਉਹਨਾਂ ਦੀ ਬੇਨਤੀ ਨੂੰ ਮੰਨ ਕੇ ਕਰਤਾਰਪੁਰ ਆ ਕੇ ਤੇ ਸੱਤ-ਅੱਠ ਮਹੀਨੇ ਇੱਥੇ ਰਹੇ, ਇਸ ਸਮੇਂ ਸਤਿਗੁਰੂ ਨੇ ਕਰਤਾਰਪੁਰ ਦੇ ਇਰਦ-ਗਿਰਦ ਦੂਰ-ਦੂਰ ਤੱਕ ਇਲਾਕੇ ਵਿਚ ਫਿਰ ਕੇ ਨਗਰ-ਨਗਰ ਵਿਚ ਗੁਰਮਤਿ ਦਾ ਪ੍ਰਚਾਰ…
ਵੇਖੋ ਖਾਂ ਉਹ ਮਾਵਾਂ ਪੁੱਤ ਜਿਨ੍ਹਾਂ ਦੇ ਪਰਦੇਸੀ ਪਰਦੇਸੀ ਲਿੱਖ ਕੰਢਿਆਂ ’ਤੇ ਵਹਿ ਗਏ ਵਿੱਚ ਝਨਾਂਵਾਂ, ਸੱਥਾਂ ਦੇ ਵਿੱਚ ਬਾਪੂ ਵਿਗਸਣ ਬੂਹਿਆਂ ਦੇ ਵਿੱਚ ਮਾਵਾਂ ਸਾਡੇ ਪੋਤੜਿਆਂ ਵਿੱਚ ਬਿਰਹਾ ਰੱਖਿਆ ਸਾਡੀਆਂ ਮਾਵਾਂ... ਹਰ ਮਾਂ ਬੜੇ ਲਾਡਾਂ ਨਾਲ ਆਪਣੇ ਪੁੱਤ ਦਾ ਪਾਲਣ-ਪੋਸ਼ਣ ਕਰਦੀ ਹੈ ਅਤੇ ਖੁਦ ਪੁੱਤ ਵਲੋਂ ਹੀ ਕੀਤੇ ਗਿਲੇ ਥਾਂ ਵਿੱਚ ਪੈ ਕੇ ਪੁੱਤ ਨੂੰ ਸੁੱਕੇ ਥਾਂ ਪਾਉਂਦੀ ਹੈ, ਪਰ ਉਹੀ ਲਾਡਾਂ ਤੇ ਦੁੱਧ ਮੱਖਣਾਂ ਨਾਲ ਪਾਲਿਆ ਤੇ ਕਈ ਵਾਰ ਕਈ ਧੀਆਂ ਬਾਅਦ ਹੋਇਆ, ( ਮਾਂ ਦੇ ਸ਼ਬਦਾਂ ਵਿੱਚ ਸੁੱਖਾਂ ਸੁੱਖ ਕੇ ਮਿਲਿਆ) ਪੁੱਤ ਜਦੋਂ ਵਿਦੇਸ਼ ਉਡਾਰੀ ਮਾਰ ਜਾਂਦਾ ਹੈ ਤਾਂ ਮਾਂ ਦੇ ਕਾਲਜੇ ਨੂੰ ਇੱਕ ਤਰਾਂ ਧੂਹ ਜਿਹੀ…
ਸਸਤੀ ਸਿੱਖਿਆ ਨਾਲ ਹੀ ਲਿਆਂਦੀ ਜਾ ਸਕਦੀ ਹੈ ਸਮਾਜਿਕ ਬਰਾਬਰੀ ਨਵੀਂ ਦਿੱਲੀ ਆਵਾਜ਼ ਬਿਊਰੋ-ਭਾਰਤੀ ਰਿਜਰਵ ਬੈਂਕ ਦੇ ਗਵਰਨਰਾਂ ਰਘੁਰਾਮ ਰਾਹੀਂ ਨੇ ਵਿਦਿਆਰਥੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਬੇਰੁਜ਼ਗਾਰਾਂ ਦੀਆਂ ਫੌਜ ਖੜ੍ਹੀ ਕਰਨ ਵਾਲੀਆਂ ਮਹਿੰਗੀਆਂ ਸਿੱਖਿਆ ਸੰਸਥਾਵਾਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਉ¤ਚੀਆਂ ਫੀਸਾਂ ਲੈ ਕੇ ਕਈ ਸੰਸਥਾਵਾਂ ਵਿਦਿਆਰਥੀਆਂ ਨੂੰ ਉਨ੍ਹਾਂ ਕੋਰਸਾਂ ਦੀਆਂ ਡਿੱਗਰੀਆਂ ਦਿੰਦੀਆਂ ਹਨ, ਜਿਨ੍ਹਾਂ ਨਾਲ ਕੋਈ ਨੌਕਰੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਇਸ ਤਰ੍ਹਾਂ ਦੀਆਂ ਵੱਡੇ ਸੁਪਨੇ ਦਿਖਾ ਕੇ ਮਹਿੰਗੀਆਂ ਡਿੱਗਰੀਆਂ ਵੇਚਣ ਵਾਲੀਆਂ ਸੰਸਥਾਵਾਂ ਤੋਂ ਦੂਰ ਰਹਿਣ। ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾਵਾਂ ਦੇ ਬਹਿਕਾਵੇ ਵਿੱਚ ਆ ਕੇ ਕਈ ਮਾਪੇ ਅਤੇ ਵਿਦਿਆਰਥੀ ਬੈਂਕਾਂ ਤੋਂ…
ਨਵਾਂਸ਼ਹਿਰ ਚੇਤ ਰਾਮ ਰਤਨ-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਸੂਬਾ ਸਰਕਾਰ ਵੱਲੋਂ ਛੇਤੀ ਹੀ ਪ੍ਰਾਈਵੇਟ ਸਕੂਲਾਂ ਲਈ ਰੈਗੂਲੇਟਰੀ ਅਥਾਰਟੀ ਦਾ ਗਠਨ ਕੀਤਾ ਜਾਵੇਗਾ ਤਾਂ ਕਿ ਫੀਸਾਂ ਤੇ ਹੋਰ ਖਰਚਿਆਂ ਵਿੱਚ ਇਕਸਾਰਤਾ ਲਿਆਉਣ ਨੂੰ ਯਕੀਨੀ ਬਣਾਉਣ ਲਈ ਪਾਰਦਰਸ਼ੀ ਵਿਧੀ ਵਿਧਾਨ ਅਮਲ ਵਿੱਚ ਲਿਆਂਦਾ ਜਾ ਸਕੇ। ਅੱਜ ਨਵਾਂਸ਼ਹਿਰ ਵਿਧਾਨ ਸਭਾ ਹਲਕ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੇ ਦੂਜੇ ਦਿਨ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਪੀੜਤ ਮਾਪਿਆਂ ਪਾਸੋਂ ਕੁਝ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਖਿਲਾਫ ਕੀਤੀਆਂ ਸ਼ਿਕਾਇਤਾਂ ਪਿੱਛੋਂ ਚੁੱਕਿਆ ਗਿਆ ਹੈ। ਕੁਝ ਪ੍ਰਾਈਵੇਟ ਸਕੂਲ ਵੱਧ ਫੀਸ ਲੈਣ ਅਤੇ ਮਨਮਰਜ਼ੀ ਨਾਲ ਹੋਰ ਖਰਚੇ…
ਚੌਂਕ ਮਹਿਤਾ ਜਗਿੰਦਰ ਸਿੰਘ ਮਾਣਾ-ਦਮਦਮੀ ਟਕਸਾਲ ਜਥੇ ਭਿੰਡਰਾਂ ਮਹਿਤਾ ਵੱਲੋਂ ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਮੂਹ ਸਿੰਘਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਜੋ 31 ਮਈ ਤੱਕ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਰਵਾਏ ਜਾ ਰਹੇ ਹਨ, ਵਿੱਚ ਸੰਗਤਾਂ ਭਾਰੀ ਗਿਣਤੀ ਵਿੱਚ ਪਹੁੰਚ ਰਹੀਆਂ ਹਨ। ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਵੱਲੋਂ ਇਨ੍ਹਾਂ ਗੁਰਮਤਿ ਸਮਾਗਮਾਂ ਵਿੱਚ ਸ਼ਾਮਲ ਹੁੰਦਿਆਂ ਸੰਗਤਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਅਤੇ ਸਮਾਜਿਕ ਬੁਰਾਈਆਂ ਦੂਰ ਕਰਨ ਦੀਆਂ ਜ਼ੋਰਦਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸਮਾਗਮਾਂ ਦੀ ਲੜੀ ਵਿੱਚ ਪਿੰਡ ਮਹਿਸਮਪੁਰ, ਧਰਦਿਓ ਵਿੱਚ ਚੱਲ ਰਹੇ…
ਨਸ਼ਿਆਂ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੂੰ ਵੀ ਕੀਤੇ ਸਵਾਲ ਚੰਡੀਗੜ੍ਹ ਆਵਾਜ਼ ਬਿਊਰੋ-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਰਾਜ ਵਿੱਚ ਹਰ ਮਾਮਲੇ ’ਤੇ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਵਾਅਦਾ ਕਰ ਰਹੀ ਹੈ ਜਦਕਿ ਇਸੇ ਪਾਰਟੀ ਦੇ ਕਿੰਨੇ ਵਿਧਾਇਕਾਂ ਤੇ ਆਗੂਆਂ ਨੇ ਘਪਲੇ ਕੀਤੇ ਹਨ ਜਿੰਨਾਂ ਲਈ ਹਾਲੇ ਤੱਕ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਸਮੇਤ ਆਪ ਦੇ ਕਿਸੇ ਵੀ ਆਗੂ ਨੇ ‘ਆਪਣਿਆਂ’ ਵਿਰੁੱਧ ਤਾਂ ਅਜਿਹੀਆਂ ਪੜਤਾਲੀਆ ਟੀਮਾਂ ਬਣਾਉਣ ਦੀ ਗੱਲ ਕਦੇ ਨਹੀਂ ਕੀਤੀ। ਇੱਥੋਂ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਲੋਕ ਸਭਾ ਮੈਂਬਰ…
ਲੋਕਾਂ ਨੂੰ ਸਹੂਲਤਾਂ ਦੇ ਜਾਲ ਵਿਛਾ ਦਿਆਂਗੇ ਚੰਡੀਗੜ੍ਹ ਡਾ. ਸਵਾਸਤਿਕ ਸ਼ਰਮਾ-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਨਾਰਨੌਂਦ ਹਲਕੇ ਦੇ ਪਿੰਡ ਡਾਟਾ ਵਿਚ ਲਗਭਗ 300 ਕਰੋੜ ਰੁਪਏ ਦੀ ਲਾਗਤ ਨਾਲ ਇਕ ਆਇਲ ਡਿਪੋ ਸਥਾਪਿਤ ਕੀਤਾ ਜਾਵੇਗਾ, ਇਸ ਡਿਪੋ ਤੋਂ ਲਗਭਗ 7 ਜਿਲ੍ਹਿਆਂ ਨੂੰ ਤੇਲ ਦੀ ਸਪਲਾਈ ਕੀਤੀ ਜਾਵੇਗੀ। ਡਿਪੋ ਦੇ ਸਥਾਪਿਤ ਹੋਣ ਨਾਲ ਖੇਤਰ ਦੇ ਲੋਕਾਂ ਨੂੰ ਰੁਜ਼ਗਾਰ ਹਾਸਲ ਹੋਵੇਗਾ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਮਜਬੂਤ ਹੋਵੇਗੀ। ਮੁੱਖ ਮੰਤਰੀ ਨੇ ਅੱਜ ਹਿਸਾਰ ਦੇ ਨਾਰਨੌਂਦ ਹਲਕੇ ਨੂੰ ਛੇਤੀ ਹੀ ਉਪ ਮੰਡਲ ਦਾ ਦਰਜ ਦਿੱਤੇ ਜਾਣ, ਜੀਂਦ-ਹਿਸਾਰ ਦੇ ਵਿਚਕਾਰ ਸਿੱਧਾ ਸੜਕ ਮਾਰਗ ਬਣਾਉਣ ਸਮੇਤ ਦਰਜਨਾਂ ਮਹੱਤਵਪੂਰਨ ਐਲਾਨ ਕੀਤੇ। ਉਹ ਅੱਜ…
ਚੰਡੀਗੜ੍ਹ ਹਰੀਸ਼ ਚੰਦਰ ਬਾਗਾਂਵਾਲਾ-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨਾਲ ਗੱਠਜੋੜ ਕਰਕੇ ਚੋਣਾਂ ਲੜਨ ਸਬੰਧੀ ਸਥਿਤੀ ਸਪੱਸ਼ਟ ਹੋਣ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਵਿੱਚ ਸੀਟਾਂ ਦੇ ਫੇਰ ਬਦਲ ਦੀ ਚਰਚਾ ਹੋਣ ਲੱਗੀ ਹੈ। ਹਾਲਾਂਕਿ ਭਾਜਪਾ ਦੇ ਮੌਜੂਦਾ ਵਿਧਾਇਕ ਤੇ ਨੇਤਾ ਇਸ ਬਾਰੇ ਬਹੁਤੀ ਉਮੀਦ ਨਹੀਂ ਰੱਖਦੇ, ਪਰ ਅਕਾਲੀ ਦਲ ਵੱਲੋਂ ਲਗਾਤਾਰ ਇਸ ਗੱਲ ਦੇ ਸੰਕੇਤ ਦਿੱਤੇ ਜਾ ਰਹੇ ਹਨ ਕਿ ਵਿਧਾਨ ਸਭਾ ਖੇਤਰਾਂ ਵਿੱਚ ਬਦਲਾਅ ਸੰਭਵ ਹੈ। ਅਕਾਲੀ ਜਿੱਥੇ ਮਾਝਾ ਤੇ ਦੁਆਬਾ ਵਿੱਚ ਕੁੱਝ ਤਬਦੀਲੀਆਂ ਚਾਹ ਰਹੇ ਹਨ,ਉੱਥੇ ਹੀ ਭਾਜਪਾ ਦੀ ਨਜ਼ਰ ਮਾਲਵਾ ਇਲਾਕੇ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ’ਤੇ ਹੈ। ਸੂਤਰਾਂ ਦੀ ਮੰਨੀਏ…
Page 1 of 98
Top