ਬੇਰੁਜ਼ਗਾਰੀ ਵਧਾਉਣ ਵਾਲੀਆਂ ਮਹਿੰਗੀਆਂ ਸਿੱਖਿਆ ਸੰਸਥਾਵਾਂ ਤੋਂ ਦੂਰ ਰਹਿਣ ਵਿਦਿਆਰਥੀ : ਰਾਜਨ

08 May 2016
Author :  
ਸਸਤੀ ਸਿੱਖਿਆ ਨਾਲ ਹੀ ਲਿਆਂਦੀ ਜਾ ਸਕਦੀ ਹੈ ਸਮਾਜਿਕ ਬਰਾਬਰੀ ਨਵੀਂ ਦਿੱਲੀ ਆਵਾਜ਼ ਬਿਊਰੋ-ਭਾਰਤੀ ਰਿਜਰਵ ਬੈਂਕ ਦੇ ਗਵਰਨਰਾਂ ਰਘੁਰਾਮ ਰਾਹੀਂ ਨੇ ਵਿਦਿਆਰਥੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਬੇਰੁਜ਼ਗਾਰਾਂ ਦੀਆਂ ਫੌਜ ਖੜ੍ਹੀ ਕਰਨ ਵਾਲੀਆਂ ਮਹਿੰਗੀਆਂ ਸਿੱਖਿਆ ਸੰਸਥਾਵਾਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਉ¤ਚੀਆਂ ਫੀਸਾਂ ਲੈ ਕੇ ਕਈ ਸੰਸਥਾਵਾਂ ਵਿਦਿਆਰਥੀਆਂ ਨੂੰ ਉਨ੍ਹਾਂ ਕੋਰਸਾਂ ਦੀਆਂ ਡਿੱਗਰੀਆਂ ਦਿੰਦੀਆਂ ਹਨ, ਜਿਨ੍ਹਾਂ ਨਾਲ ਕੋਈ ਨੌਕਰੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਇਸ ਤਰ੍ਹਾਂ ਦੀਆਂ ਵੱਡੇ ਸੁਪਨੇ ਦਿਖਾ ਕੇ ਮਹਿੰਗੀਆਂ ਡਿੱਗਰੀਆਂ ਵੇਚਣ ਵਾਲੀਆਂ ਸੰਸਥਾਵਾਂ ਤੋਂ ਦੂਰ ਰਹਿਣ। ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾਵਾਂ ਦੇ ਬਹਿਕਾਵੇ ਵਿੱਚ ਆ ਕੇ ਕਈ ਮਾਪੇ ਅਤੇ ਵਿਦਿਆਰਥੀ ਬੈਂਕਾਂ ਤੋਂ ਮਹਿੰਗੇ ਕਰਜ਼ੇ ਵੀ ਲੈਂਦੇ ਹਨ। ਜਦੋਂ ਨੌਕਰੀ ਨਹੀਂ ਮਿਲਦੀ ਤਾਂ ਇਹ ਕਰਜ਼ੇ ਲਾਹੁੰਣੇ ਵੀ ਔਖੇ ਹੋ ਜਾਂਦੇ ਹਨ। ਰਿਜਰਵ ਬੈਂਕ ਦੇ ਗਵਰਨਰ ਨੇ ਇਹ ਵੀ ਕਿਹਾ ਹੈ ਕਿ ਦੇਸ਼ ਵਿੱਚ ਆਰਥਿਕ ਬਰਾਬਰੀ ਲਿਆਉਣੀ ਹੈ ਤਾਂ ਸਮੁੱਚੇ ਦੇਸ਼ ਵਿੱਚ ਸਿੱਖਿਆ ਸਸਤੀ ਕਰਨੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਰੇ ਯੋਗ ਲੋਕਾਂ ਨੂੰ ਵਧੀਆ ਸਿੱਖਿਆ ਦੇਣ ਦੀਆਂ ਯੋਜਨਾਵਾਂ ਬਣਾਉਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਚੱਲ ਰਹੀਆਂ ਖੋਜ-ਅਧਾਰਤ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਵਿੱਚ ਆਮ ਕਾਲਜਾਂ ਦੇ ਮੁਕਾਬਲੇ ਸਿੱਖਿਆ ਬਹੁਤ ਮਹਿੰਗੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਫੀਸ ਢਾਂਚਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਸਾਰੇ ਵਿਦਿਆਰਥੀ ਘੱਟੋ-ਘੱਟ ਕਾਲਜਾਂ ਵਿੱਚ ਜ਼ਰੂਰ ਪੜ੍ਹਾਈ ਕਰ ਸਕਣ। ਸ੍ਰੀ ਰਾਜਨ ਨੇ ਇਹ ਵੀ ਕਿਹਾ ਕਿ ਬੈਂਕਾਂ ਤੋਂ ਪੜ੍ਹਾਈ ਵਾਸਤੇ ਕਰਜ਼ਾ ਅਸਾਨੀ ਨਾਲ ਮਿਲਣਾ ਚਾਹੀਦਾ ਹੈ। ਨਾਲ ਹੀ ਇਹ ਵੀ ਸ਼ਰਤ ਹੈ ਕਿ ਕਰਜ਼ਾ ਲੈ ਕੇ ਪੜ੍ਹਾਈ ਕਰਨ ਵਾਲੇ ਨੂੰ ਵਧੀਆ ਨੌਕਰੀ ਵੀ ਮਿਲਣੀ ਚਾਹੀਦੀ ਹੈ। ਨੌਕਰੀ ਨਾ ਮਿਲਣ ਕਾਰਨ ਜਾਂ ਘੱਟ ਤਨਖਾਹ ਵਾਲੀ ਨੌਕਰੀ ਮਿਲਣ ਕਾਰਨ ਕਰਜ਼ੇ ਲਾਹੁੰਣੇ ਔਖੇ ਹੋ ਜਾਂਦੇ ਹਨ। ਸ੍ਰੀ ਰਾਜਨ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਤਕਨੀਕੀ ਸਿੱਖਿਆ ਦੇ ਸਾਧਨਾਂ ਅਤੇ ਤਕਨੀਕੀ ਸਿੱਖਿਆ ਦੇਣ ਵਾਲੇ ਅਧਿਆਪਕਾਂ ਦਾ ਸ਼ੁਰੂ ਤੋਂ ਹੀ ਵਧੀਆ ਪ੍ਰਯੋਗ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਵਰਤੋਂ ਸਹੀ ਹੁੰਦੀ ਤਾਂ ਖੋਜ-ਅਧਾਰਤ ਸਿੱਖਿਆ ਵਧੇਰੇ ਮਹਿੰਗੀ ਨਾ ਹੁੰਦੀ। ਉਨ੍ਹਾਂ ਕਿਹਾ ਕਿ ਵਧੀਆ ਸਿੱਖਿਆ ਢਾਂਚਾ ਵਿਕਸਤ ਕਰਨ ਲਈ ਸਿੱਖਿਆ ਪ੍ਰਬੰਧ ਵਿੱਚ ਯੂਨੀਵਰਸਿਟੀ ਦੇ ਸੰਸਥਾਪਕਾਂ ਤੋਂ ਇਲਾਵਾ ਸਾਬਕਾ ਵਿਦਿਆਰਥੀਆਂ ਨੂੰ ਵੀ ਪ੍ਰਬੰਧ ਵਿੱਚ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖਿਆ ਦਾਨ ਦੀ ਪ੍ਰਪੰਰਾ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧੀ ਉਨ੍ਹਾਂ ਕਿਹਾ ਕਿ ਜੋ ਵਿਦਿਆਰਥੀ ਵਜੀਫਿਆਂ, ਕਰਜ਼ਿਆਂ ਜਾਂ ਕਿਸੇ ਹੋਰ ਤਰ੍ਹਾਂ ਦੀ ਰਾਹਤ ਨਾਲ ਪੜ੍ਹਾਈ ਕਰਕੇ ਚੰਗੀਆਂ ਨੌਕਰੀਆਂ ਕਰ ਰਹੇ ਹਨ, ਉਨ੍ਹਾਂ ਨੂੰ ਆਪਣੀ ਮੌਜੂਦਾ ਕਮਾਈ ਵਿੱਚੋਂ ਲੋੜਵੰਦ ਵਿਦਿਆਰਥੀਆਂ ਲਈ ਵਜੀਫਿਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
587 Views
Super User
Login to post comments
Top