ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਗਰਨਾ ਸਾਹਿਬ

08 May 2016
Author :  
ਅਸੀਂ ਗੱਲ ਕਰ ਰਹੇ ਹਾਂ ਦਸੂਹਾ ਤੋਂ 4 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਗੁਰੂਦੁਆਰਾ ਸ਼੍ਰੀ ਗਰਨਾ ਸਾਹਿਬ ਦੀ। ਕਹਿੰਦੇ ਹਨ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਲੀ ਦੇ ਮੇਲੇ ’ਤੇ ਜ¦ਧਰ ਦੋਆਬੇ ਵਿਚ ਆਏ ਹੋਏ ਸਨ, ਜਿੱਥੇ ਕਿ ਸਿੱਖ ਤੇ ਪ੍ਰੇਮੀ ਸੰਗਤਾਂ ਬਹੁਤ ਗਿਣਤੀ ’ਚ ਆਈਆਂ ਹੋਈਆਂ ਸਨ, ਉਹਨਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਦੁਆਬੇ ਵਿਚ ਚਰਨ ਪਾ ਕੇ ਸੰਗਤਾ ਨੂੰ ਨਿਹਾਲ ਕਰੋ। ਸਤਿਗੁਰੂ ਜੀ ਉਹਨਾਂ ਦੀ ਬੇਨਤੀ ਨੂੰ ਮੰਨ ਕੇ ਕਰਤਾਰਪੁਰ ਆ ਕੇ ਤੇ ਸੱਤ-ਅੱਠ ਮਹੀਨੇ ਇੱਥੇ ਰਹੇ, ਇਸ ਸਮੇਂ ਸਤਿਗੁਰੂ ਨੇ ਕਰਤਾਰਪੁਰ ਦੇ ਇਰਦ-ਗਿਰਦ ਦੂਰ-ਦੂਰ ਤੱਕ ਇਲਾਕੇ ਵਿਚ ਫਿਰ ਕੇ ਨਗਰ-ਨਗਰ ਵਿਚ ਗੁਰਮਤਿ ਦਾ ਪ੍ਰਚਾਰ ਕੀਤਾ ਤੇ ਚਾਰੇ ਪਾਸੇ ਸਿੱਖੀ ਦੀ ਫੁਲਵਾੜੀ ਖਿੜ੍ਹ ਕੇ ਸ਼ੋਭਾ ਦੇਣ ਲੱਗੀ। ਇੱਥੇ ਕਰਤਾਰਪੁਰ ਵਿਚ ਸੰਮਤ 1677 ਈ. ਵਿੱਚ ਬਿਆਸ ਨਦੀ ਦੇ ਕਿਨਾਰੇ ਦੇ ਸਿੱਖਾਂ ਤੇ ਲੋਕਾਂ ਨੇ ਸਤਿਗੁਰੂ ਜੀ ਪਾਸ ਆ ਕੇ ਬੇਨਤੀ ਕੀਤੀ ਕਿ ਉਹਨਾਂ ਦੇ ਨਗਰ ਵਿਚ ਬੱਬਰ ਸ਼ੇਰ ਪਹਾੜੋਂ ਉਤਰ ਆਏ ਹਨ। ਉਹ ਬਹੁਤ ਹੀ ਖਤਰਨਾਕ ਹਨ ਤੇ ਡੰਗਰਾਂ, ਬੱਕਰੀਆਂ ਤੇ ਭੇਡਾਂ ਨੂੰ ਖਾਈ ਜਾਂਦੇ ਹਨ ਤੇ ਜੀਵਾਂ ਨੂੰ ਵੀ ਨੁਕਸਾਨ ਪਹੁੰਚਾਉਣਗੇ, ਇਸ ਵਾਸਤੇ ਉਹਨਾਂ ਨੂੰ ਮਾਰਿਆ ਜਾਵੇ। ਆਪ ਮਹਾਂਬਲੀ ਸਨ ਤੇ ਸ਼ੇਰ ਦਾ ਸ਼ਿਕਾਰ ਬੜੇ ਉਤਸਾਹ ਨਾਲ ਕਰਦੇ ਸਨ। ਆਪ ਉਹਨਾਂ ਦੀ ਬੇਨਤੀ ਸੁਣਦੇ ਸਾਰ ਹੀ ਘੋੜੇ ’ਤੇ ਸਵਾਰ ਹੋ ਕੇ ਉਸ ਸਥਾਨ ’ਤੇ ਪੁ¤ਜੇ ਜਿੱਥੇ ਬੱਬਰ ਸ਼ੇਰ ਰਹਿੰਦੇ ਸਨ, ਉਹਨਾਂ ਦੋਹਾਂ ਸ਼ੇਰਾਂ ਨੂੰ ਆਪ ਨੇ ਇਕੱਲਿਆਂ ਹੀ ਮਾਰ ਦਿੱਤਾ। ਆਪ ਸ਼ਿਕਾਰ ਖੇਡਦੇ-ਖੇਡਦੇ ਤੇ ਗੁਰਮਤਿ ਦਾ ਪ੍ਰਚਾਰ ਕਰਦੇ-ਕਰਦੇ ‘ਬੋਦਲ’ ਵਿਚ ਪੁੱਜੇ ਜਿਸ ਦਾ ਮਾਲਿਕ ਮੁਸਲਮਾਨ ਸੀ ਤੇ ਇੱਥੇ ‘ਗਰਨੇ’ ਦੇ ਦਰੱਖਤ ਦਾ ਜੰਗਲ ਸੀ। ਜਦੋਂ ਸਤਿਗੁਰੂ ਜੀ ਇਸ ਗਰਨੇ ਦੇ ਜੰਗਲ ਵਿੱਚੋਂ ¦ਘ ਰਹੇ ਸਨ ਤਾਂ ਗਰਨੇ ਦਾ ਇਕ ਸੁੱਕਾ ਛਾਪਾ ਗੁਰੂ ਸਾਹਿਬ ਦੇ ਚੋਲੇ ਨੂੰ ਲੱਗਾ, ਜਿਸ ਨਾਲ ਗੁਰੂ ਸਾਹਿਬ ਅਟਕ ਗਏ। ਆਪ ਘੋੜੇ ਤੋਂ ਉਤਰ ਕੇ ਮਿਹਰਾਂ ਦੇ ਘਰ ਵਿਚ ਆਏ ਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਇਸ ਸੁ¤ਕੇ ਛਾਪੇ ਨੂੰ ਜ਼ਮੀਨ ਵਿਚ ਗੱਡ ਦੇਵੋ। ਜਦੋਂ ਛਾਪਾ ਗੱਡਿਆ ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ‘‘ਤੂੰ ਸਾਨੂੰ ਅਟਕਾਇਆ ਹੈ, ਇਸ ਲਈ ਤੂੰ ਹਰਾ ਹੋਵੇਂਗਾ ਤੇ ਸੰਸਾਰੀ ਜੀਵਾਂ ਦੀਆਂ ਅਟਕਾਂ ਦੂਰ ਕਰੇਂਗਾ’’ ਜੋ ਸੱਚੇ ਦਿਲ ਨਾਲ ਤੇਰੀ ਛੋਹ ਪ੍ਰਾਪਤ ਕਰਨਗੇ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਵਰ ਦੇ ਕੇ ਗੁਰੂ ਸਾਹਿਬ ਜੀ ਘੋੜੇ ’ਤੇ ਸਵਾਰ ਹੋ ਕੇ ਅੱਗੇ ਚਲੇ ਗਏ। ਜਦੋਂ ਕਰਤਾਰਪੁਰ ਦੇ ਚੁਗਿਰਦੇ ਦਰਿਆ ਦੇ ਕਿਨਾਰੇ ਡਾਕੂਆਂ ਤੇ ਸ਼ੇਰਾਂ ਨੇ ਪਰਜਾ ਨੂੰ ਬਹੁਤ ਤੰਗ ਕੀਤਾ ਹੋਇਆ ਸੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਰਜਾ ਦੀ ਫ਼ਰਿਆਦ ਸੁਣ ਕੇ ਭਾਈ ਬਿਧੀ ਚੰਦ ਦੀ ਸਰਦਾਰੀ ਹੇਠ ਇਕ ਤਕੜਾ ਫੌਜੀ ਦਸਤਾ ਘੱਲ ਕੇ ਡਾਕੂਆਂ ਦੀ ਸੋਧ ਕੀਤੀ ਤੇ ਖ਼ੁਦ ਆਪ ਸ਼ੇਰਾਂ ਦਾ ਸ਼ਿਕਾਰ ਕੀਤਾ। ਇੱਥੇ ਕਰਤਾਰਪੁਰ ਰਹਿ ਕੇ ਸਤਿਗੁਰੂ ਜੀ ਨੇ ਆਪਣੀ ਸੈਨਿਕ ਸ਼ਕਤੀ ਬਹੁਤ ਵਧਾ ਲਈ ਜੋ ਮੁਗ਼ਲ ਹਕੂਮਤ ਲਈ ਹਊਆ ਬਣਨ ਲੱਗੀ ਤੇ ਸੂਬੇਦਾਰ ਲਾਹੌਰ ਨੇ ਬਾਦਸ਼ਾਹ ਨੂੰ ਲੜਾਈ ਲਈ ਚੁ¤ਕਣਾ ਦਿੱਤੀ। ਇਹੋ ਜਿਹੇ ਹਾਲਾਤ ਵਿਚ ਗੁਰੂ ਸਹਿਬਾਨ ਨੇ ਕਰਤਾਰਪੁਰ ਨੂੰ ਛੱਡਣਾ ਹੀ ਠੀਕ ਸਮਝਿਆ ਤੇ ਆਪ ਹਰਿਗੋਬਿੰਦਪੁਰ ਤੋਂ ਸੈਨਾ ਸਮੇਤ ਚੱਲ ਪਏ ਤੇ ਸ਼ਿਕਾਰ ਖੇਡਦੇ ਖੇਡਦੇ ਤੇ ਗੁਰਮਤਿ ਦਾ ਪ੍ਰਚਾਰ ਕਰਦੇ ਕਰਦੇ ਕਪੂਰਥਲੇ ਥਾਣੀ ਹੁੰਦੇ ਹੋਏ ਆਲਮਪੁਰ ਗਿਲਜੀਆਂ ਜਿਹੜਾ ਕਿ ਪੈਂਦੇ ਖਾਂ ਦਾ ਪਿੰਡ ਸੀ, ਆ ਕੇ ਉਸ ਥਾਂ ’ਤੇ ਡੇਰਾ ਕੀਤਾ। ਉਥੋਂ ਚਲ ਕੇ ਆਪ ਮਿਆਣੀ, ਟਾਂਡਾ, ਮੂਨਕ ਥਾਣੀ ਹੁੰਦੇ ਹੋਏ ਸੈਨਾ ਸਮੇਤ ਫਿਰ ਇਸ ਨਗਰ ਬੋਦਲ ਵਿਚ ਪੁ¤ਜੇ। ਇਥੇ 8 ਸਾਲ ਦੇ ਸਮੇਂ ਵਿਚ ਗਰਨੇ ਦਾ ਉਹ ਸੁ¤ਕਾ ਛਾਪਾ ਜਿਸ ਨੂੰ ਸੰਨ 1677 ਈ. ਦੀ ਫੇਰੀ ਵੇਲੇ ਜਮੀਨ ਵਿਚ ਗੱਢ ਦਿੱਤਾ ਸੀ, ਇਕ ਵੱਡਾ ਦਰੱਖਤ ਬਣ ਚੁ¤ਕਿਆ ਸੀ। ਗੁਰੂ ਸਾਹਿਬ ਉਸ ਗਰਨੇ ਦੇ ਦਰੱਖਤ ਹੇਠਾਂ ਬਿਰਾਜੇ। ਆਪ ਇਰਦ-ਗਿਰਦ ਦੇ ਇਲਾਕੇ ਵਿਚ ਗੁਰਮਤਿ ਦਾ ਪ੍ਰਚਾਰ ਕਰਨ ਲਈ ਤੇ ਇਸ ਜੰਗਲ ਵਿਚ ਸ਼ਿਕਾਰ ਖੇਡਣ ਲਈ ਕੁਝ ਦਿਨ ਇੱਥੇ ਸੈਨਾਪਤੀ ਸਮੇਤ ਡੇਰਾ ਰੱਖਿਆ। ਜਿੱਥੇ ਹੁਣ ਅਸਥਾਨ ’ਤੇ ਬਹੁਤ ਹੀ ਸੁੰਦਰ ਗੁਰਦੁਆਰਾ ਸ਼੍ਰੀ ਗਰਨਾ ਸਾਹਿਬ ਸੁਸ਼ੋਭਿਤ ਹੈ। -ਨਵਦੀਪ ਗੌਤਮ ਸੰਪਰਕ : 99151-53030
657 Views
Super User
Login to post comments
Top